Friday, 05 June 2026

 

 

ਖ਼ਾਸ ਖਬਰਾਂ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ 'ਆਪ' ਨੇ ਜਾਖੜ ਅਤੇ ਬਿੱਟੂ ਦਾ ਹਵਾਲਾ ਦਿੰਦੇ ਹੋਏ ਭਾਜਪਾ ਦੀ 'ਵਰਤੋਂ ਅਤੇ ਸੁੱਟੋ' ਦੀ ਰਾਜਨੀਤੀ ਦੀ ਕੀਤੀ ਨਿੰਦਾ ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ 'ਚ ਹੋਇਆ 167% ਵਾਧਾ : ਬਰਿੰਦਰ ਕੁਮਾਰ ਗੋਇਲ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ

 

ਚੀਫ ਖਾਲਸਾ ਦੀਵਾਨ ਦੀ ਚੋਣ : ਚੱਢਾ ਧੜੇ ਨੂੰ ਗਹਿਰਾ ਝੱਟਕਾ, ਧਨਰਾਜ ਸਿੰਘ ਵਲੋਂ ਮਜੀਠਾ- ਅਣਖੀ ਧੜੇ ਨੂੰ ਹਮਾਇਤ ਦਾ ਐਲਾਨ

ਬੀਤੇ ਦੀਆਂ ਘਟਨਾਵਾਂ ਨਾਲ ਮੇਰਾ ਮਨ ਵੀ ਦੁਖੀ, ਦੀਵਾਨ ਨੁੰ ਸੁਰਖਿਅਤ ਹਥਾਂ 'ਚ ਦੇਖਣਾ ਚਾਹੁੰਦਾ ਹਾਂ : ਧਨਰਾਜ ਸਿੰਘ

Web Admin

Web Admin

5 Dariya News

ਅਮ੍ਰਿਤਸਰ , 11 Nov 2018

Last updated on: Nov 11, 2018, 00:00 IST

ਚੀਫ ਖਾਲਸਾ ਦੀਵਾਨ ਦੇ ਚੋਣ ਦੀ ਸਥਿਤੀ ਤੇ ਸਮੀਖਿਆ ਅਜ ਉਸ ਵੇਲੇ ਪੂਰੀਤਰਾਂ ਬਦਲ ਗਈ ਜਦ ਦੀਵਾਨ ਦੇ ਪ੍ਰਭਾਵਸ਼ਾਲੀ ਆਗੂ ਅਤੇ ਮੌਜੂਦਾ ਕਾਰਜਕਾਰੀ ਪ੍ਰਧਾਨ ਸ: ਧਨਰਾਜ ਸਿੰਘ ਨੇ ਚੱਢਾ ਧੜੇ ਨੂੰ ਗਹਿਰਾ ਝਟਕਾ ਦਿੰਦਿਆਂ ਦੀਵਾਨ ਦੀ ਚੋਣ ਲਈ ਮੈਦਾਨ 'ਚ ਉਤਰੇ ਮਜੀਠਾ-ਅਣਖੀ ਧੜੇ ਦੇ ਉਮੀਦਵਾਰਾਂ ਨੂੰ ਬਿਨਾ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤੀ। ਜਿਸ ਨਾਲ ਇਹ ਐਲਾਨ ਉਹਨਾਂ ਮਜੀਠਾ-ਅਣਖੀ ਧੜੇ ਵਲੋਂ ਪ੍ਰਧਾਨਗੀ ਦੇ ਉਮੀਦਵਾਰ ਸ: ਨਿਰਮਲ ਸਿੰਘ ਠੇਕੇਦਾਰ ਅਤੇ ਆਨਰੇਰੀ ਸਕਤਰ ਲਈ ਉਮੀਦਵਾਰ ਸ: ਸਵਿੰਦਰ ਸਿੰਘ ਰੁਮਾਲਿਆਂ ਵਾਲਾ ਨਾਲ ਇਕ ਮੀਟਿੰਗ ਉਪਰੰਤ ਕੀਤਾ। ਸ: ਧਨਰਾਜ ਸਿੰਘ ਨੇ ਕਿਹਾ ਕਿ ਦੀਵਾਨ 'ਚ ਪਿਛਲੇ ਸਮੇਂ ਦੌਰਾਨ ਜੋ ਕੁਝ ਵਾਪਰਿਆ ਉਸ ਨਾਲ ਉਸ ਦਾ ਮਨ ਵੀ ਦੁਖੀ ਹੈ, ਉੁਹ ਚਾਹੁੰਦੇ ਹਨ ਕਿ ਦੀਵਾਨ ਦਾ ਕਾਰਜਭਾਰ ਤੇ ਸੇਵਾਸੰਭਾਲ ਨਿਰਵਿਵਾਦ ਅਤੇ ਚੰਗੇ ਹੱਥਾਂ ਵਿਚ ਜਾਵੇ, ਜਿਸ ਕਾਰਨ ਉਹਨਾਂ ਪੂਰੀ ਸੋਚ ਵਿਚਾਰ ਕਰਦਿਆਂ ਸ: ਨਿਰਮਲ ਸਿੰਘ ਦੀ ਲੀਡਰਸ਼ਿਪ 'ਤੇ ਭਰੋਸਾ ਪ੍ਰਗਟ ਕਰਦਿਆਂ ਦੀਵਾਨ ਦੇ ਚੰਗੇਰੇ ਭਵਿਖ ਦੇ ਹੱਕ 'ਚ ਉਕਤ ਫੈਸਲਾ ਲਿਆ ਹੈ। ਉਹਨਾਂ ਉਮੀਦ ਜਤਾਉਦਿਆਂ ਕਿਹਾ ਕਿ ਸ: ਨਿਰਮਲ ਸਿੰਘ ਦੀ ਲੀਡਰਸ਼ਿਪ ਪੰਥ ਦਾ ਹਿਤ ਚਾਹੁੰਣ ਵਾਲੀ ਸਮੂਹ ਸੰਗਤ ਅਤੇ ਦੀਵਾਨ ਦੇ ਤਮਾਮ ਮੈਬਰਾਂ ਦੀਆਂ ਆਸਾਂ 'ਤੇ ਖਰਾ ਉਤਰੇਗੀ । 

ਇਸ ਮੌਕੇ ਸ: ਨਿਰਮਲ ਸਿੰਘ ਠੇਕੇਦਾਰ ਅਤੇ ਸ: ਸੁਰਿੰਦਰ ਸਿੰਘ ਰੁਮਾਲਿਆਂ ਨੇ ਕਿਹਾ ਕਿ ਸ: ਧਨਰਾਜ ਸਿੰਘ ਵਲੋਂ ਬਿਨਾ ਸ਼ਰਤ ਹਮਾਇਤ ਦੇਣ ਨਾਲ ਉਹਨਾਂ ਦੀ ਜਿਤ ਯਕੀਨੀ ਹੋਗਈ ਹੈ। ਉਹਨਾਂ ਕਿਹਾ ਕਿ ਇਸ ਵਕਤ ਪੰਥ ਦੀ ਇਸ ਸਿਰਮੌਰ ਸੰਸਥਾ ਚੀਫ ਖਾਲਸਾ ਦੀਵਾਨ ਪ੍ਰਤੀ ਸੰਗਤ ਦਾ ਭਰੋਸਾ ਮੁੜ ਕਾਇਮ ਕਰਦਿਆਂ ਇਸ ਨੂੰ ਬੁਲੰਦੀਆਂ 'ਚ ਲਿਜਾਣ ਲਈ ਦੀਵਾਨ ਦੇ ਪ੍ਰਬੰਧਕੀ ਕਾਰਜਾਂ 'ਚ ਸੁਧਾਰ ਲਿਆਉਣ, ਸਿਖੀ ਵਿਚਾਰਧਾਰਾ ਨੂੰ ਫੈਲਾਉਣ ਦੇ ਦੀਵਾਨ ਦੇ ਮੁਢਲੇ ਸੰਕਲਪ ਨੂੰ ਅਪਣਾਉਣ ਸਮੇਤ ਕਈ ਅਹਿਮ ਤੇ ਸਖਤ ਫੈਸਲੇ ਲੈਣ ਦੀ ਲੋੜ ਹੈ। ਸ: ਧਨਰਾਜ ਸਿੰਘ ਦੀ ਹਮਾਇਤ 'ਤੇ ਸ: ਰਾਜਮਹਿੰਦਰ ਸਿੰਘ ਮਜੀਠਾ, ਸ: ਭਾਗ ਸਿੰਘ ਅਣਖੀ, ਸ: ਨਿਰਮਲ ਸਿੰਘ ਠੇਕੇਦਾਰ, ਸ: ਸੁਰਿੰਦਰ ਸਿੰਘ ਰੁਮਾਲਿਆਂ ਵਾਲਾ, ਸ: ਇੰਦਰਬੀਰ ਸਿੰਘ ਨਿੱਜਰ, ਅਮਰਜੀਤ ਸਿੰਘ ਲੁਧਿਆਣਾ, ਸ: ਸੁਖਦੇਵ ਸਿੰਘ ਮੱਤੇਵਾਲ, ਸ: ਸਵਿੰਦਰ ਸਿੰਘ ਕੱਥੂਨੰਗਲ, ਰਾਜਿੰਦਰ ਸਿੰਘ ਮਰਵਾਹਾ, ਅਜਾਇਬ ਸਿੰਘ ਅਭਿਆਸੀ,  ਪ੍ਰਿੰਸ ਸੁਖਜਿੰਦਰ ਸਿੰਘ, ਸ੍ਰ ਜਸਪਾਲ ਸਿੰਘ ਢਿਲੋ, ਪ੍ਰੋ ਹਰੀ ਸਿੰਘ, ਅਵਤਾਰ ਸਿੰਘ, ਅੱਤਰ ਸਿੰਘ ਚਾਵਲਾ, ਸ: ਜਤਿੰਦਰ ਸਿੰਘ ਭਾਟੀਆ, ਮਨਮੋਹਨ ਸਿੰਘ, ਸ: ਵਰਿਆਮ ਸਿੰਘ, ਨਿਰੰਜਨ ਸਿੰਘ ਆਦਿ ਆਗੂਆਂ ਨੇ ਉਹਨਾਂ ਦਾ ਧੰਨਵਾਦ ਕੀਤਾ ਹੈ ਅਤੇ ਸਮੂਹ ਮੈਬਰਾਂ ਨੂੰ ਨਗਾਰੇ 'ਤੇ ਮੋਹਰ ਲਾ ਕੇ ਪੰਥਪ੍ਰਸਤ ਉਮੀਦਵਾਰਾਂ ਨੂੰ ਵਡੀ ਜਿਤ ਦਿਵਾਉਣ ਦੀ ਅਪੀਲ ਕੀਤੀ। 

 

Tags: Mix Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD