ਹਰਿਆਣਾ ਲਾਇਨਜ਼ ਅਤੇ ਕੈਲੇਫੋਰਨੀਆ ਈਗਲਜ਼ ਦੀਆਂ ਟੀਮਾਂ ਗਲੋਬਲ ਕਬੱਡੀ ਲੀਗ ਦੇ ਇਕ ਕਰੋੜ ਰੁਪਏ ਅਤੇ ਟਰਾਫੀ ਲਈ ਇਕ ਦੂਜੇ ਨਾਲ ਭਿੜਨਗੀਆਂ। ਫਾਇਨਲ ਮੁਕਾਬਲਾ 3 ਨਵੰਬਰ ਨੂੰ ਸ਼ਾਮ 6-00 ਵਜੇ ਖੇਡਿਆ ਜਾਵੇਗਾ। ਹਰਿਆਣਾ ਲਾਇਨਜ਼ ਨੇ ਸਿੰਘ ਵਾਰੀਅਰਜ਼ ਪੰਜਾਬ ਨੂੰ 60-46 ਦੇ ਫਰਕ ਨਾਲ ਹਰਾ ਕੇ ਗਲੋਬਲ ਕਬੱਡੀ ਲੀਗ ਦੇ ਫਾਇਨਲ ਵਿੱਚ ਪ੍ਰਵੇਸ਼ ਕਰ ਲਿਆ। ਮੋਹਾਲੀ ਦੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਖੇ ਪੰਜਾਬ ਸਰਕਾਰ ਦੇ ਮਿਸ਼ਨਤੰਦਰੁਸਤ ਪੰਜਾਬ ਦੇ ਤਹਿਤ ਕਰਵਾਈ ਜਾ ਰਹੀ ਕਬੱਡੀ ਲੀਗ ਦੇ ਦੋ ਸੈਮੀਫਾਇਨਲ ਮੈਚ ਖੇਡੇ ਗਏ। ਦੂਜੇ ਸੈਮੀਫਾਇਨਲ ਵਿੱਚ ਕੈਲੇਫੋਰਨੀਆ ਈਗਲਜ਼ ਨੇ ਮੈਪਲ ਲੀਫ ਕੈਨੇਡਾ ਨੂੰ 57-53 ਦੇ ਫਰਕ ਨਾਲ ਹਰਾ ਕੇ ਫਾਇਨਲ ਵਿੱਚਪ੍ਰਵੇਸ਼ ਕੀਤਾ।ਫਾਇਨਲ ਤੋਂ ਪਹਿਲਾਂ ਸ਼ਾਮ 4:30 ਵਜੇ ਪ੍ਰਸਿੱਧ ਪੰਜਾਬੀ ਗਾਇਕ ਅ੍ਰਮਿਤ ਮਾਨ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਜੇਤੂ ਟੀਮ ਨੂੰ ਇਕ ਕਰੋੜ ਰੁਪਏ ਅਤੇ ਟਰਾਫੀ ਅਤੇ ਉਪ ਜੇਤੂ ਟੀਮ ਨੂੰ 75 ਲੱਖ ਰੁਪਏ ਨਕਦਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ। ਜਦਕਿ ਤੀਜੇ ਸਥਾਨ ਵਾਲੀ ਟੀਮ ਨੂੰ 50 ਲੱਖ ਰੁਪਏ ੱਿਦਤੇ ਜਾਣਗੇ। ਕੈਬਨਿਟਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ, ਬਲਬੀਰ ਸਿੰਘ ਸਿੱਧੂ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿਲੋਂ ਸਮਾਰੋਹ ਵਿੱਚ ਸ਼ਾਮਲ ਹੋਣਗੇ। ਪਹਿਲੇ ਸੈਮੀਫਾਇਨਲ ਵਿੱਚ ਹਰਿਆਣਾ ਲਾਇਨਜ਼ ਦੇ ਜਾਫੀਆਂ ਨੇ ਸਿੰਘ ਵਾਰੀਅਰਜ਼ ਦੇ ਤਕੜੇ ਰੇਡਰਾਂ ਨੂੰ ਸਭ ਤੋਂ ਵੱਧ ਜੱਫੇ ਲਾ ਕੇ ਮੈਚ ਦੇ ਸ਼ੁਰੂ ਤੋਂ ਹੀ ਦਬਦਬਾ ਬਣਾਇਆ। ਪਹਿਲੇ ਕਵਾਰਟਰ ਵਿੱਚ ਹਰਿਆਣਾ ਲਾਇਨਜ਼ 17-8 ਦੇਫਰਕ ਨਾਲ ਅੱਗੇ ਸੀ। ਅੱਧੇ ਸਮੇਂ ਤੱਕ ਹਰਿਆਣਾ ਲਾਇਨਜ਼ 31-21 ਨਾਲ ਅੱਗੇ ਸੀ। ਸਿੰਘ ਵਾਰੀਅਰਜ਼ ਦਾ ਕੋਈ ਵੀ ਰੇਡਰ ਇਹੋ ਜਿਹਾ ਨਹੀਂ ਸੀ ਜਿਸ ਨੂੰ ਜੱਫਾ ਨਾ ਲੱਗਾ ਹੋਵੇ। ਹਰਿਆਣਾ ਲਾਇਨਜ਼ ਦੇ ਜਾਫੀ ਬਿੱਲਾ ਬਲਵੇੜਾਅਤੇ ਕਾਲਾ ਨੇ ਦਰਸ਼ਕਾਂ ਦਾ ਮਨ ਮੋਹਿਆ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 60-46 ਹਰਿਆਣਾ ਲਾਇਨਜ਼ ਦੇ ਹੱਕ ਵਿੱਚ ਰਿਹਾ। ਹਰਿਆਣਾ ਦੇ ਰੇਡਰਾਂ ਰਵੀ ਦਿਓਰਾ ਅਤੇ ਵਿਨੈ ਖਤਰੀ ਨੇ 14-14 ਅੰਕ ਬਣਾਏ ਜਦਕਿਉਨ੍ਹਾਂ ਦੇ ਜਾਫੀ ਬਿੱਲਾ ਬਰਵਾੜਾ ਨੇ 5 ਅੰਕ ਬਣਾਏ। ਸਿੰਘ ਵਾਰੀਅਰਜ਼ ਦੇ ਰੁਪਿੰਦਰ ਪਿੰਦੂ ਨੇ 15 ਅੰਕ ਬਣਾਏ।
ਦੂਜਾ ਸੈਮੀਫਾਇਨਲ ਕਾਫੀ ਸੰਘਰਸ਼ਪੂਰਨ ਰਿਹਾ। ਖੇਡ ਦੇ ਪਹਿਲੇ ਕਵਾਰਟਰ ਵਿੱਚ ਕੈਲੇਫੋਰਨੀਆ ਈਗਲਜ਼ 14-13 ਨਾਲ ਅੱਗੇ ਸੀ। ਇਸ ਮੈਚ ਦੌਰਾਨ ਜਿਥੇ ਬੇਹਤਰੀਨ ਰੇਡਾਂ ਦੇਖਣ ਨੂੰ ਮਿਲੀਆਂ ਉਥੇ ਹੀ ਜਾਫੀਆਂ ਨੇ ਵੀ ਬੱਲੇ ਬੱਲੇਕਰਵਾਈ। ਅੱਧੇ ਸਮੇਂ ਤੱਕ ਸਕੋਰ 28-26 ਮੈਪਲ ਲੀਫ ਕੈਨੇਡਾ ਦੇ ਹੱਕ ਵਿੱਚ ਸੀ। ਤੀਜੇ ਕਵਾਰਟਰ ਵਿੱਚ ਕੈਲੇਫੋਰਨੀਆ ਈਗਲਜ਼ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਤੀਜੇ ਕਵਾਰਟਰ ਦੀ ਸਮਾਪਤੀ ਤੱਕ ਸਕੋਰ-43-39ਕੈਲੇਫੋਰਨੀਆ ਈਗਲਜ਼ ਦੇ ਹੱਕ ਵਿੱਚ ਸੀ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 57-53 ਕੈਲੇਫੋਰਨੀਆ ਈਗਲਜ਼ ਦੇ ਹੱਕ ਵਿੱਚ ਰਿਹਾ ਅਤੇ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਜੇਤੂ ਟੀਮ ਵਲੋਂ ਨਵਜੋਤ ਸ਼ੰਕਰ ਨੇ ਸਭ ਤੋਂ ਵੱਧ 20ਅੰਕ ਬਣਾਏ ਜਦਕਿ ਉਨ੍ਹਾ ਦੇ ਜਾਫੀ ਅ੍ਰਮਿੰਤ ਔਲਖ ਨੇ 8 ਅੰਕ ਬਣਾਏ। ਕੈਨੇਡਾ ਵਲੋਂ ਕਾਲਾ ਧਾਲੀਵਾਲ ਬੇਟ ਨੇ 12 ਅੰਕ ਬਣਾਏ।ਮੈਚ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਵਿਸ਼ੇਸ਼ ਮਹਿਮਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਦਿਆਂ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਨਵਜੋਤ ਸਿੰੰਘ ਸਿੱਧੂ ਨੇ ਕਿਹਾ ਕਿ ਨੌਜਵਾਨਾਂ ਨੂੰ ਉਸਾਰੂ ਸੇਧ ਦੇਣ ਦੇ ਮਨਤਵ ਨਾਲ ਇਹ ਲੀਗ ਕਰਵਾਈ ਜਾ ਰਹੀ ਹੈ। ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕੀਤਾ ਜਾ ਸਕੇ ਤੇ ਪੰਜਾਬ ਦੇ ਨੌਜਵਾਨ ਮਾੜੇ ਪਾਸੇ ਜਾਣ ਤੋਂ ਬਚ ਸਕਣ। ਨੇ ਮੈਚਾਂ ਦਾ ਆਨੰਦ ਮਾਣਿਆ। ਇਸ ਮੌਕੇ ਤੇ ਅਮਰਜੀਤ ਸਿੰਘ ਟੁੱਟ, ਸੁਰਜੀਤ ਸਿੰਘ ਟੁੱਟ, ਰਣਬੀਰ ਸਿੰਘ ਰਾਣਾ ਟੁੱਟ, ਰਣਜੀਤ ਸਿੰਘ ਟੁੱਟ, ਇਕਬਾਲ ਸਿੰਘ ਸੰਧੂ,ਗੀਤਕਾਰ ਸ਼ਮਸ਼ੇਰ ਸਿੰਘ ਸੰਧੂ, ਮੁਖਵਿੰਦਰ ਸਿੰਘ, ਨਵਦੀਪ ਗਿੱਲ ਲੀਗ ਦੇ ਪ੍ਰਬੰਧਕ ਅਤੇ ਕਬੱਡੀ ਪ੍ਰੇਮੀ ਹਾਜ਼ਰ ਸਨ। ਗੀਤਕਾਰ ਸ਼ਮਸ਼ੇਰ ਸੰਧੂ ਨੇ ਵੀ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ।