ਪੰਜਾਬ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਰਾਜ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜਗਾਰ ਦੇ ਮੌਕੇ ਮੁਹੱਈਆਂ ਕਰਵਾਉਣਾ ਹੈ।ਇਨ੍ਹਾਂ ਉਪਰਾਲਿਆਂ ਦੇ ਚਲਦੇ ਸਮੇਂ ਸਮੇਂ ਤੇ ਘਰ ਘਰ ਰੋਜਗਾਰ ਮਿਸ਼ਨ ਤਹਿਤ ਜਿਲ੍ਹਾਂ ਪੱਧਰ ਤੇ ਪਲੇਸਮੈਂਟ ਕੈਂਪ, ਰੋਜਗਾਰ ਦਫਤਰ ਅਤੇ ਪੰਜਾਬ ਸਕਿਲ ਡਿਵੈਂਲਪਮੈਂਟ ਮਿਸ਼ਨ ਦੇ ਉਪਰਾਲਿਆਂ ਨਾਲ ਲਗਾਤਾਰ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅਮ੍ਰਿਤਸਰ ਨੇ ਦੱਸਿਆ ਕਿ ਸਰਕਾਰ ਵੱਲੋਂ ਇਨ੍ਹਾਂ ਉਪਰਾਲਿਆਂ ਵਿੱਚ ਹੋਰ ਤੇਜੀ ਲਿਆਉਣ ਅਤੇ ਵੱਖ ਵੱਖ ਖੇਤਰਾਂ ਵਿੱਚ ਪੈਂਦਾ ਹੋ ਰਹੇ ਰੋਜਗਾਰ ਦੇ ਮੌਕਿਆਂ ਨੂੰ ਜਿਲ੍ਹਾ ਪੱਧਰ ਤੇ ਕੋਆਰਡੀਨੇਟ ਕਰਨ ਹਿੱਤ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਯੂਰੋ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਿਯੂਰੋ ਵਿੱਚ ਜਿਥੇ ਬੇਰੁਜਗਾਰ ਵਿਅਕਤੀਆਂ ਦੀ ਆਨਲਾਈਨ ਰਜਿਸਟੇਸਨ ਕੀਤੀ ਜਾਵੇਗੀ ਉਥੇ ਹਰ ਵਿਅਕਤੀ ਨੂੰ ਉਸ ਦੀ ਯੋਗਤਾ ਅਨੁਸਾਰ, ਵੱਖ ਵੱਖ ਰੋਜਗਾਰ ਦੇ ਮੌਕਿਆ ਦੀ ਜਾਣਕਾਰੀ ਦਿੰਦਿਆਂ, ਉਸ ਦੀ ਪਲੈਸਮੈਂਟ ਕਰਵਾਉਣ ਹਿੱਤ ਹਰ ਤਰ੍ਹਾਂ ਦੀ ਮੱਦਦ ਵੀ ਕੀਤੀ ਜਾਵੇਗੀ। ਸ੍ਰ ਸੰਘਾ ਨੇ ਕਿਹਾ ਕਿ ਰੋਜਗਾਰ ਬਿਯੂਰੋ ਦੇ ਕੰਮਕਾਜ ਨੂੰ ਰਸਮੀ ਤੌਰ ਤੇ ਸੁਰੂ ਕਰਨ ਤੋਂ ਪਹਿਲਾ ਬਿਊਰੋ ਦੇ ਵੱਖ ਵੱਖ ਸੈਕਸਨਾ ਦੇ ਆਨਲਾਈਨ ਕੰਮਾਂ ਨੂੰ ਟਰਾਇਲ ਤੇ ਤੌਰ ਤੇ ਚਲਾ ਕੇ ਵੇਖਿਆ ਗਿਆ ।ਇਸ ਮੌਕੇ ਸ੍ਰੀ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ) ਨੇ ਇਹ ਭਰੋਸਾ ਦਵਾਇਆ ਕਿ ਬਿਯੂਰੋ ਦੇ ਕੰਮਕਾਜ ਨੂੰ ਲੋਕਾਂ ਦੀਆਂ ਉਮੀਦਾਂ ਅਨੁਸਾਰ ਖਰਾ ਉਤਾਰਿਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਨੂੰ ਰੋਜਗਾਰ ਮੁਹੱਈਆਂ ਕਰਾਉਣ ਵਿੱਚ ਇਹ ਇੱਕ ਮੀਲ ਪੱਥਰ ਸਾਬਤ ਹੋਵੇਗਾ।ਇਸ ਮੌਕੇ ਸ੍ਰੀਮਤੀ ਸੁਨੀਤਾ ਕਲਿਆਣ ਡਿਪਟੀ ਡਾਇਰੈਕਟਰ ਰੋਜਗਾਰ ਜਨਰੇਸ਼ਨ ਐਂਡ ਟ੍ਰੇਨਿੰਗ, ਕੰਵਰ ਸੁਖਜਿੰਦਰ ਸਿੰਘ ਛੱਤਵਾਲ ਏ.ਪੀ.ਓ. (ਐਮ), ਸ੍ਰੀ ਸੁਰਿੰਦਰ ਕੁਮਾਰ ਰੋਜਗਾਰ ਅਫਸਰ ਆਦਿ ਹਾਜਰ ਸਨ।