Monday, 13 May 2024

 

 

ਖ਼ਾਸ ਖਬਰਾਂ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ ਲੁਧਿਆਣਾ ਵਿੱਚ ਕਾਂਗਰਸ ਹੋਈ ਮਜ਼ਬੂਤ, ਬੈਂਸ ਭਰਾ ਕਾਂਗਰਸ ਵਿੱਚ ਹੋਏ ਸ਼ਾਮਿਲ ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨਾਲ ਅੱਗੇ ਵੱਧ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੋਣ ਪ੍ਰਚਾਰ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ, ਹਰ ਵਰਗ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ: ਵਿਜੇ ਇੰਦਰ ਸਿੰਗਲਾ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਦੇਸ਼ ਦੇ ਸਭ ਤੋਂ ਵਧੀਆ ਸਾਲ ਸਨ : ਹਰੀਸ਼ ਚੌਧਰੀ ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਵਾਂਗ ਕੇਂਦਰ ਵਿੱਚ ਵੀ ਹੁਣ ਗਾਰੰਟੀਆਂ ਪੂਰੀਆਂ ਕਰੇਗੀ: ਮੀਤ ਹੇਅਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਅਟਾਰੀ ਹਲਕੇ ਵਿੱਚ ਹੋਇਆ ਵਿਸ਼ਾਲ ਇਕੱਠ ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣਗੇ : ਮੀਤ ਹੇਅਰ ਸ਼੍ਰੋਮਣੀ ਕਮੇਟੀ ਵੱਲੋਂ ਸਰਹਿੰਦ ਫ਼ਤਹਿ ਦਿਵਸ ਮੌਕੇ ਚੱਪੜਚਿੜੀ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਸਜਾਇਆ ਗਿਆ ਫ਼ਤਹਿ ਮਾਰਚ ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ - ਕੇਜਰੀਵਾਲ ਗਜੇਂਦਰ ਸਿੰਘ ਸ਼ੇਖਾਵਤ ਨੇ ਮੁਹਾਲੀ ਵਿੱਚ ਵੋਟਰਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ

 

ਬਲਰਾਮਜੀ ਦਾਸ ਟੰਡਨ ਚੈਰੀਟੇਬਲ ਫ਼ਾਊਂਡੇਸ਼ਨ ਨੇ ਲਾਇਆ ਖੂਨਦਾਨਕੈਂਪ .90 ਯੂਨਿਟ ਖੂਨ ਦਾਨ ਕੀਤਾ ਖੂਨ ਦਾਨਿਆਂ ਨੇ

ਬਲਰਾਮਜੀ ਦਾਸ ਟੰਡਨ ਦੇਸ਼ ਤੇ ਸਮਾਜ ਲਈ ਪ੍ਰੇਰਨਾ ਸਰੋਤ ਹਨ : ਕਮਲ ਸ਼ਰਮਾ

Web Admin

Web Admin

5 Dariya News

ਸੰਗਰੂਰ , 01 Nov 2018

ਬਲਰਾਮਜੀ ਦਾਸ ਟੰਡਨ ਚੈਰੀਟੇਬਲ ਫ਼ਾਊਂਡੇਸ਼ਨ, ਚੰਡੀਗੜ੍ਹ ਅਤੇ ਬਾਬੂ ਨਾਨਕ ਚੰਦ ਕਾਲੜਾ ਚੈਰੀਟੇਬਲ ਟਰੱਸਟ ,ਸਂਗਰੂਰ ਵੱਲੋਂ ਬਲਰਾਮਜੀ ਦਾਸ ਟੰਡਨ ,ਸਾਬਕਾ ਗਵਰਨਰ ,ਛੱਤੀਸਗਢ਼ ਤੇ ਸਾਬਕਾ ਡਿਪਟੀ ਮੁਖ ਮੰਤਰੀ ,ਪੰਜਾਬ ਦੇ ਜਨਮ ਦਿਨ ਤੇ ਅੱਜ ਮੰਦਿਰ ਸ਼੍ਰੀਮਹਾਂਕਾਲੀ, ਪਟਿਆਲਾ ਗੇਟ ਸੰਗਰੂਰ ਵਿਖੇ ਖੂਨ ਦਾਨ ਕੈਂਪ ਲਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿਅਕਤੀਆਂ ਵੱਲੋਂ ਖੂਨਦਾਨ ਕੀਤਾਗਿਆ। ਅੱਜ ਇਸ ਖੂਨਦਾਨ ਕੈਂਪ ਵਿੱਚ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ, ਚੰਡੀਗੜ੍ਹ ਭਾਜਪਾਦੇ ਸੂਬਾ ਪ੍ਰਧਾਨ ਸੰਜੇ ਟੰਡਨ, ਭਾਜਪਾ ਦੇ ਸੂਬਾਈ ਜਨਰਲ ਸਕੱਤਰ ਪ੍ਰਵੀਨ ਬਾਂਸਲ, ਸੂਬਾਈ ਸਕੱਤਰ ਸੁਭਾਸ਼ ਸ਼ਰਮਾ ਅਤੇ ਵਿਨੋਦ ਗੁਪਤਾ,ਸੂਰਜ ਛਾਬੜਾ ,ਮਾਨਸਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ।ਇਸ ਮੌਕੇ ’ਤੇ ਬੋਲਦਿਆਂ ਕਮਲ ਸ਼ਰਮਾ ਨੇ ਬਲਰਾਮ ਜੀ ਦਾਸ ਟੰਡਨ ਜੀ ਦੀ ਜੀਵਨੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਦਸਦੇਹੋਏ ਕਿਹਾ ਕਿ ਟੰਡਨ ਦਾ ਰੁਝਾਨ ਸ਼ੁਰੂ ਤੋਂ ਹੀ ਸਮਾਜ ਦੀ ਸੇਵਾ ਵੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਪੀਟੈਂਟ ਫ਼ਾਊਂਡੇਸ਼ਨ ਦੇ ਚੇਅਰਮੈਨ ਹੁੰਦਿਆਂਉਨ੍ਹਾਂ ਖੂਨ ਦਾਨ ਦੇ ਕਈ ਕੈਂਪ ਲਗਵਾਏ, ਜ਼ਰੂਰਤਮੰਦ ਮੱਧ ਵਰਗ ਅਤੇ ਗਰੀਬਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਅਤੇ ਇਥੋਂ ਤੱਕ ਓਹਨਾ ਦੇਅਪਰੇਸ਼ਨ ਵੀ ਮੁਫਤ ਕਰਵਾਏ।ਓਹਨਾ ਕਿਹਾ ਕਿ ਟੰਡਨ ਜੀ ਨੇ ਭਾਜਪਾ ਵਿਚ ਤੇ ਸਰਕਾਰ ਵਿਚ ਵੱਖ ਵੱਖ ਅਹੁਦਿਆਂ ਤੇ ਰਹਿੰਦਿਆਂ ਜਨ- ਹਿੱਤਨੂੰ ਸਦਾ ਪ੍ਰਮੁੱਖਤਾ ਦਿਤੀ .ਇਸ ਮੌਕੇ ਸੰਜੇ ਟੰਡਨ ਨੇ ਕਿਹਾ ਕਿ ਕੰਪੀਟੈਂਟ ਫ਼ਾਊਂਡੇਸ਼ਨ ਨਾਂ ਦਾ ਬੂਟਾ ਸ਼੍ਰੀ ਬਲਰਾਮਜੀ ਦਾਸ ਟੰਡਨ ਜੀ ਨੇ ਹੀ ਲਾਇਆ ਸੀ ਜੋ ਕਿ ਅਜ ਇਕਰੁੱਖ ਬਣ ਚੁਕਾ ਹੈ। ਅਸੀਂ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚਲਦੇ ਹੋਏ ਸਮਾਜ ਸੇਵਾ ਦੇ ਕੰਮਾਂ ਵਿੱਚ ਅੱਗੇ ਵਧਦੇ ਜਾ ਰਹੇ ਹਾਂ।  1947 ਦੀ ਵੰਡ ਨੂੰਯਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਟੰਡਨ ਜੀ ਨੇ ਪਾਕਿਸਤਾਨ ਤੋਂ ਆਉਣ ਵਾਲਿਆਂ ਨੂੰ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਵਿੱਚਮਹੱਤਵਪੂਰਨ ਭੂਮਿਕਾ ਨਿਭਾਈ। 

ਪ੍ਰਵੀਨ ਬਾਂਸਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਟੰਡਨ ਜੀ ਦੀ ਖੇਡਾਂ ਵਿਚ ਵੀ ਵਿਸ਼ੇਸ਼ ਰੁਚੀ ਰਹੀ ਹੈ। ਉਹਕੁਸ਼ਤੀ, ਵਾਲੀਬਾਲ, ਤੈਰਾਕੀ ਅਤੇ ਕੱਬਡੀ ਦੇ ਖਿਡਾਰੀ ਰਹੇ ਹਨ। 1975 ਵਿਚ ਐਮਰਜੈਂਸੀ ਦੌਰਾਨ ਉਨ੍ਹਾਂ 19 ਮਹੀਨੇ ਜੇਲ ਵੀ ਕੱਟੀ, ਉਹ ਵੱਖਵੱਖ ਮੰਤਰਾਲਿਆਂ ਵਿੱਚ ਕੈਬਨਿਟ ਮੰਤਰੀ ਰਹੇ। ਇੱਥੋਂ ਤਕ ਕਿ ਉਨ੍ਹਾਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਤੇ ਵੀ ਰਹੇ।  91  ਸਾਲ ਦੀਉਮਰ ਵਿਚ ਉਹ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ।ਇਸ ਮੌਕੇ ਜਤਿੰਦਰ ਕਾਲੜਾ ਨੇ ਸ੍ਰੀ ਬਲਰਾਮ ਜੀ  ਦਾਸ ਟੰਡਨ ਜੀ ਵਲੋਂਸਂਗਰੂਰ ਲਈ ਕੀਤਾ ਕਮਾਂ ਬਾਰੇ ਦੱਸਦਿਆਂ ਕਿਹਾ ਕਿ ਇਮਪਰੋਵਮੇੰਟ ਟਰੱਸਟ ਦੀਆ ਕਲੋਨੀਆਂ ,ਬਾਜ਼ਾਰ ਵਿਚ ਦੁਕਾਨਦਾਰਾਂ ਨੂੰ ਦੁਕਾਨਾਂ ਦੇਮਾਲਕੀ ਹਕ ਦੇਣਾ ਤੇ ਸਂਗਰੂਰ ਦੇ ਵਿਕਾਸ ਲਈ ਸਥਾਨਕ ਸਰਕਾਰ ਮੰਤਰੀ ਵਜੋਂ ਖੁਲ ਕੇ ਫੰਡ ਦੇਂਦੇ ਰਹੇ . ਇਸ ਮੌਕੇ ਤੇ ਬਾਬੂ ਨਾਨਕ ਚੰਦਕਾਲੜਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਤਿੰਦਰ ਕਾਲੜਾ ਵਲੋਂ ਸੰਜੇ ਟੰਡਨ ,ਕਮਲ ਸ਼ਰਮਾ ,ਸੁਭਾਸ਼ ਸ਼ਰਮਾ ,ਪ੍ਰਵੀਨ ਬੰਸਲ ,ਯਾਦਵਿੰਦਰਸ਼ੰਟੀ,ਬਰਨਾਲਾ ,ਗੁਰਮੀਤ ਹੰਡਿਆਇਆ ,ਦਰਸ਼ਨ ਨੈਨੇਵਾਲ ,ਸੰਜਯ ਸਿੰਗਲਾ ,ਵਿਕਰਮ ਸੈਣੀ ,ਰਿਪੁਦਮਨ ਢਿੱਲੋਂ ,ਦਾ ਸਨਮਾਨ ਕੀਤਾ ਗਿਆ.ਇਸ ਮੌਕੇ 40 ਕੰਪਿਊਟਰ ਕੋਰਸ ਪਾਸ ਕੀਤੇ ਬਚਿਆ ਨੂੰ ਸਰਟੀਫਿਕੇਟ ਵੀ ਦਿਤੇ ਗਏ.ਅੱਜ ਦੇ ਖੂਨ ਦਾਨ ਕੈਮ੍ਪ  ਦੌਰਾਨ 90 ਬੰਦਿਆ ਨੇ ਖੂਨਦਾਨ ਕੀਤਾ .ਇਸ ਦੌਰਾਨ ਕਈ ਯੂਨਿਟ ਖੂਨ ਵੀ ਇਕੱਤਰ ਕੀਤਾ ਗਿਆ। ਇਸ ਦੌਰਾਨ ਜਥੇਬੰਦੀ ਵੱਲੋਂ ਵੱਖ ਵੱਖ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾਗਿਆ। ਇਸ ਮੌਕੇ ਤੇ ਭਗਵੰਤ ਸਿੰਘ ,ਸਾਬਕਾ ਐਮ .ਸੀ .,ਵਿਕਰਮ ਸੈਣੀ ਜ਼ਿਲਾ ਪ੍ਰਧਾਨ ,ਬੁੱਧ ਰਾਮ ,ਮੀਤ ਪ੍ਰਧਾਨ ,ਐਸ.ਐਲ .ਚਾਵਲਾ ,ਪ੍ਰਦੇਸ਼ਕਾਰਜਕਾਰਨੀ ਮੇਮ੍ਬਰ ,ਨਰਿੰਦਰ ਸਾਹਨੀ ਐਡਵੋਕੇਟ ,ਪ੍ਰੇਮ ਕੌਸ਼ਿਕ ,ਰਾਮਵੀਰ ਭੱਟੀ,ਭੀਮ ਸਾਈਂ ਅੱਗਰਵਾਲ ,ਦੇਵੀ ਸਿੰਘ , ਰਾਜਿੰਦਰ ਗੋਇਲਅਮਨ ਪੂਨੀਆ ,ਸੰਜੇ ਸਿੰਗਲਾ ,ਰਿੰਕੂ ਕਥੂਰੀਆ ,ਸਤਿੰਦਰ ਸੈਣੀ , ਗੌਰਵ ਗਾਬਾ ,ਭਾਰਤ ਲਾਲ ,ਰਣਦੀਪ ਦਿਓਲ ,ਜ਼ਿਲਾ ਜਨਰਲ ਸਕੱਤਰ,ਸਰਜੀਵਨ ਜਿੰਦਲ ,ਡਾਲੇਸ਼ ਸ਼ਰਮਾ ,ਜਗਤਾਰ ਕੌੜਾ,ਜ਼ਿਲਾ ਜਨਰਲ ਸਕੱਤਰ ,ਪਵਨ ਗਰਗ ,ਜ਼ਿਲਾ ਸਕੱਤਰ ਭਾਜਪਾ ਤੋਂ ਇਲਾਵਾ ਵੱਡੀਗਿਣਤੀ ਵਿਚ ਭਾਜਪਾ ਵਰਕਰ ਤੇ ਸਂਗਰੂਰ ਸ਼ਹਿਰ ਨਿਵਾਸੀ ਹਾਜਿਰ ਹੋਏ .

 

Tags: Sanjay Tandon

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD