Thursday, 16 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ

 

ਡਾ. ਧਰਮਵੀਰ ਗਾਂਧੀ ਦੀ ਅਗੁਵਾਈ ਵਿੱਚ ਖੁਦਮੁਖਤਿਆਰੀ ਵਿਸ਼ੇ ਤੇ ਇਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ

5 Dariya News (ਗੁਰਨਾਮ ਸਾਗਰ)

ਚੰਡੀਗੜ੍ਹ , 01 Nov 2018

ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗੁਵਾਈ ਵਿੱਚ ਖੁਦਮੁਖਤਿਆਰੀ ਵਿਸ਼ੇ ਤੇ ਭਕਨਾ ਭਵਨ ਚੰਡੀਗੜ੍ਹ ਵਿਖੇ ਇਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ। ਡਾ. ਗਾਂਧੀ ਨੇ ਅਰੰਭ ਵਿੱਚ ਸਵਾਗਤੀ ਸ਼ਬਦ ਕਹੇ ਅਤੇ ਸੰਘਵਾਦ ਅਤੇ ਖੁਦਮੁਖਤਿਆਰੀ ਦੇ ਸੰਕਲਪ ਦੀ ਪੰਜਾਬ ਅਤੇ ਹੋਰ ਭਾਰਤੀ ਰਾਜਾਂ ਲਈ ਮਹੱਤਤਾ ਤੇ ਚਾਨਣ ਪਾਇਆ। ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਆਪਣੇ ਕੂੰਜੀਵਤ ਭਾਸ਼ਣ ਵਿੱਚ ਜ਼ੋਰ ਦੇ ਕੇ ਕਿਹਾ ਕਿ ਭਾਰਤ ਇਕ ਬਹੁਕੌਮੀ ਦੇਸ਼ ਹੈ ਤੇ ਇਸ ਸੱਚਾਈ ਨੂੰ ਹਰ ਖੇਤਰ ਵਿੱਚ ਰਾਜਨੀਤਕ ਮਾਨਤਾ ਨਾਲ ਹੀ ਭਾਰਤ ਅੱਗੇ ਵਧ ਸੱਕਦਾ ਹੈ। ਉਹਨਾਂ ਨੇ ਪੰਜਾਬੀਆਂ ਦੇ ਏਕੇ ਨੂੰ ਪੰਜਾਬ ਦੀ ਖੁਸ਼ਹਾਲੀ ਲਈ ਜ਼ਰੂਰੀ ਕਿਹਾ। ਉਹਨਾਂ ਨੇ ਕਿਹਾ ਕਿ ਤਾਕਤਾਂ ਨੂੰ ਰਾਜਾਂ ਵਿੱਚ ਵੰਡਣ ਨੂੰ ਪਰਵਾਨ ਨਾ ਕਰਨ ਕਰਕੇ ਹੀ ਭਾਰਤ ਦੀ ਵੰਡ ਹੋਈ ਸੀ। ਉਹਨਾਂ ਨੇ ਇਸ ਲਈ ਕਾਂਗਰਸ ਤੇ ਇਸ ਦੇ ਆਗੂਆਂ ਨੂੰ ਮੁਹੰਮਦ ਅਲੀ ਜਿਨਾਹ ਨਾਲੋਂ ਵੀ ਵਧੇਰੇ ਜ਼ਿੰਮੇਵਾਰ ਦੱਸਿਆ। ਬੰਗਾਲ ਤੋਂ ਆਏ ਬੰਗਲਾ ਪੋਖੋ ਦੇ ਆਗੂ ਗਾਰਗਾ ਚੈਟਰਜੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਬਰਾਬਰੀ ਅਤੇ ਸਵੈਮਾਣ ਵੰਨਸੁਵੰਤਾ ਵਿੱਚ ਏਕਤਾ ਲਈ ਜਰੂਰੀ ਹੈ। ਉਹਨਾਂ ਯਾਦ ਦਿਵਾਇਆ ਕਿ ਭਾਰਤੀ ਸੰਘ ਕਿਸੇ ਇੱਕ ਭਾਸ਼ਾ ਜਾਂ ਧਰਮ ਦੇ ਅਧਾਰ ਤੇ ਨਹੀਂ ਬਣਿਆ ਸੀ। ਉਹਨਾਂ ਇਹ ਵੀ ਕਿਹਾ ਕਿ 1947 ਦੀ ਵੰਡ ਅਸਲ ਵਿੱਚ ਪੰਜਾਬ ਅਤੇ ਬੰਗਾਲ ਦੀ ਹੀ ਵੰਡ ਸੀ।ਤਮਿਲਨਾਡੂ ਤੋਂ ਆਏ ਸੇਨਥਿਲ ਨਾਥਨ ਨੇ ਕਿਹਾ ਕਿ ਖੇਤਰ, ਰਾਜ, ਸੰਘ ਆਦਿ ਸ਼ਬਦਾਂ ਦੀ ਅਸਲੀ ਭਾਵਨਾ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਪੰਜਾਬੀ ਤਮਿਲ ਅਤੇ ਕਈ ਭਾਰਤੀ ਭਾਸ਼ਾਵਾਂ ਕਿੰਨੇ ਦੇਸ਼ਾਂ ਵਿੱਚ ਸਰਕਾਰੀ ਭਾਸ਼ਾ ਦਾ ਦਰਜਾ ਰੱਖਦੀਆਂ ਹਨ ਇਸ ਲਈ ਇਹਨਾਂ ਨੂੰ ਖੇਤਰੀ ਭਾਸ਼ਾਵਾਂ ਕਿਵੇਂ ਕਿਹਾ ਜਾ ਸਕਦਾ ਹੈ। ਉਹਨਾਂ ਨੇ ਡਾਕਟਰ ਗਾਂਧੀ ਤੇ ਪੰਜਾਬ ਮੰਚ ਨੂੰ ਅਪੀਲ ਕੀਤੀ ਕਿ ਉਹ ਸੰਘੀ ਢਾਂਚੇ ਦੇ ਹੱਕ ਵਿੱਚ ਸਰਗਰਮ ਸਾਰੀਆਂ ਧਿਰਾਂ ਨੂੰ ਇੱਕ ਮੰਚ ਤੇ ਲਿਆ ਕੇ ਅਗਵਾਈ ਪ੍ਰਦਾਨ ਕਰਨ।

ਅਜੀਤ ਅਖਬਾਰ ਦੇ ਮੈਨੇਜਿੰਗ ਐਡੀਟਰ ਸਤਨਾਮ ਮਾਣਕ ਨੇ ਭਾਰਤੀ ਭਾਸ਼ਾਵਾਂ ਦੀ ਦਿਨੋਂ ਦਿਨ ਤਰਸਯੋਗ ਹੋ ਰਹੀ ਹਾਲਤ ਵੱਲ ਧਿਆਨ ਦਿਵਾਇਆ। ਉਹਨਾਂ ਕਿਹਾ ਕਿ ਜੇ ਭਾਸ਼ਾ ਹੀ ਮਰ ਜਾਂਦੀ ਹੈ ਤਾਂ ਕਿਸੇ ਸਮੂਹ ਦੀ ਪਛਾਣ, ਸਭਿਆਚਾਰ ਆਰਥਿਕਤਾ ਸਭ ਕੁੱਝ ਵੱਡੇ ਨੁਕਸਾਨਾਂ ਦੀ ਭੇਂਟ ਚੜ੍ਹ ਜਾਂਦਾ ਹੈ।ਮਰਾਠੀ ਅਭਿਆਸ ਕੇਂਦਰ ਦੇ ਪ੍ਰਤੀਨਿਧ ਮੁੰਬਈ ਯੂਨੀਵਰਸਿਟੀ ਦੇ ਰਾਜਨੀਤਿਕ ਵਿਗਿਆਨ ਦੇ ਪ੍ਰੋ. ਦੀਪਕ ਪਵਾਰ ਨੇ ਸਰਕਾਰੀਆ ਕਮਿਸ਼ਨ ਅਤੇ ਪੂੰਛੀ ਕਮਿਸ਼ਨ ਦੀਆਂ ਸਿਫਾਰਸ਼ਾਂ ਦੀ ਮਹੱਤਤਾ ਵੱਲ ਧਿਆਨ ਦੁਆਇਆ। ਉਹਨਾਂ ਨੇ ਰਾਜਪਾਲ ਵਰਗੀਆਂ ਉਪਨਿਵੇਸ਼ਕ ਪਦਵੀਆਂ ਨੂੰ ਖਤਮ ਕਰਨ ਲਈ ਕਿਹਾ ਅਤੇ ਰਾਜਸਭਾ ਵਿਚ ਸਾਰੇ ਰਾਜਾਂ ਦੀ ਪ੍ਰਤੀਨਿਧਤਾ ਬਰਾਬਰ ਕਰਨੀ ਜ਼ਰੂਰੀ ਦੱਸਿਆ। ਪ੍ਰੋ. ਦੀਪਕ ਪਵਾਰ ਨੇ ਖੁਦਮੁਖਤਿਆਰੀ ਅਤੇ ਵੱਖਵਾਦ ਦੀਆਂ ਧਾਰਾਵਾਂ ਵਿਚ ਦੇ ਫਰਕ ਨੂੰ ਸਮਝਣ ਲਈ ਕਿਹਾ ਅਤੇ ਕਿਹਾ ਕਿ ਇਸ ਫਰਕ ਤੋਂ ਸੁਚੇਤ ਰਹਿਣ ਲਈ ਖ਼ਾਸ ਤੌਰ ਤੇ ਬੇਨਤੀ ਕੀਤੀ।ਸੁਪਰੀਮ ਕੋਰਟ ਦੇ ਸਿਰਕੱਢ ਵਕੀਲ ਪ੍ਰਸ਼ਾਂਤ ਭੂਸ਼ਣ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋ. ਬਲਬੀਰ ਅਰੋੜਾ ਦੇ ਵੀਡੀਓ ਸੁਨੇਹੇ ਦੀ ਸਮਾਗਮ ਵਿੱਚ ਸਾਂਝੇ ਕੀਤੇ ਗਏ।ਸਾਰੇ ਬੁਲਾਰਿਆਂ ਨੇ ਕੇਂਦਰ-ਰਾਜ ਪ੍ਰਬੰਧਾਂ ਦੀ ਮੁੜ ਪੜਚੋਲ ਅਤੇ ਤਾਕਤਾਂ ਦੇ ਸੰਤੁਲਨ ਲਈ ਮੁਹਿੰਮ ਚਲਾਉਣ ਦੀ ਲੋੜ ਤੇ ਜ਼ੋਰ ਦਿੱਤਾ। ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਪ੍ਰਤੀਨਿਧੀਆਂ ਨੇ ਸ਼ਮੂਲੀਅਤ ਕੀਤੀ। ਮੰਚ ਦਾ ਸੰਚਾਲਨ ਪੰਜਾਬ ਸਹਿਤ ਸੇਵਾਵਾਂ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਜਗਜੀਤ ਸਿੰਘ ਚੀਮਾ ਨੇ ਕੀਤਾ ਅਤੇ ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਰੌਣਕੀ ਰਾਮ ਨੇ ਧੰਨਵਾਦੀ ਸ਼ਬਦ ਕਹੇ।ਇਸ ਮੌਕੇ ਤੇ ਵਿਧਾਇਕ ਸੁਖਪਾਲ ਖਹਿਰਾ, ਕੰਵਰ ਸੰਧੂ, ਜਗਦੇਵ ਸਿੰਘ ਕਮਾਲੁ, ਮਾਸਟਰ ਬਲਦੇਵ ਸਿੰਘ ਨੇ ਸ਼ਮੂਲੀਅਤ ਕੀਤੀ।ਸਾਬਕਾ ਆਈ ਐਫ ਐਸ ਅਸ਼ੋਕ ਕੁਮਾਰ ਸ਼ਰਮਾ, ਸਾਬਕਾ ਵਾਈਸ ਚਾਂਸਲਰ ਡਾ. ਜੁਗਿੰਦਰ ਪੁਆਰ, ਪੱਤਰਕਾਰ ਸ. ਹਮੀਰ ਸਿੰਘ, ਉਘੇ ਪੱਤਰਕਾਰ ਸ. ਸੁਖਦੇਵ ਸਿੰਘ, ਮਾਤ ਭਾਸ਼ਾ ਲਈ ਸਰਗਰਮ ਡਾ. ਜੋਗਾ ਸਿੰਘ। ਪੰਜਾਬ ਮੰਚ ਵਲੋਂ ਹੋਰਨਾਂ ਦੇ ਨਾਲ-ਨਾਲ ਪ੍ਰੋ. ਮਲਕੀਅਤ ਸਿੰਘ ਸੈਣੀ, ਸੁਮੀਤ ਸਿੰਘ ਭੁੱਲਰ, ਗੁਰਪ੍ਰੀਤ ਗਿੱਲ ਹਰਮੀਤ ਕੌਰ ਬਰਾੜ,ਸਤਨਾਮ ਦਾਊਂ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਆਦਿ ਸ਼ਾਮਲ ਸਨ।

 

Tags: Dr Dharamveer Gandhi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD