Monday, 29 April 2024

 

 

ਖ਼ਾਸ ਖਬਰਾਂ ਪੀਈਸੀ ਨੇ ਸਾਂਝੀ ਖੋਜ ਅਤੇ ਅਕਾਦਮਿਕ ਸਹਿਯੋਗ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ (SMVDU), ਕਟੜਾ, ਜੰਮੂ ਨਾਲ ਕੀਤੇ MoU ਤੇ ਸਾਈਨ ''ਇਹ ਖੁਸ਼ੀਆਂ ਭਰਿਆ, ਮੌਜ-ਮਸਤੀ ਕਰਨ ਦਾ ਮੌਕਾ ਹੈ'' : ਪ੍ਰੋ. (ਡਾ.) ਬਲਦੇਵ ਸੇਤੀਆ, ਡਾਇਰੈਕਟਰ ਪੀ.ਈ.ਸੀ. ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਵਟਸਐਪ ਚੈਨਲ ਜਾਰੀ ਪਿਛਲੇ 72 ਘੰਟਿਆਂ ਦੌਰਾਨ ਜਿਲ੍ਹੇ ਦੀ ਮੰਡੀਆਂ ਵਿੱਚ 133 ਫੀਸਦੀ ਦਰ ਨਾਲ ਕਣਕ ਦੀ ਚੁਕਾਈ ਕਈ ਅੜਚਨਾਂ ਦੇ ਬਾਵਜ਼ੂਦ ਜ਼ਿਲ੍ਹਾ ਮੋਗਾ ਵਿੱਚ ਸੁਚਾਰੂ ਤਰੀਕੇ ਨਾਲ ਚੱਲ ਰਹੀ ਖਰੀਦ ਪ੍ਰਕਿਰਿਆ ਮਾਨਸਾ ਦੇ ਪ੍ਰਭਾਰੀ ਸਕੱਤਰ ਨੇ ਵੱਖ ਵੱਖ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ ਮੰਡੀਆਂ ਵਿੱਚ ਕਣਕ ਦੀ ਭਾਰੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ- ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਦੀਆਂ ਮੁੱਖ ਅਨਾਜ ਮੰਡੀਆਂ ਦਾ ਦੌਰਾ ਜ਼ਿਲਾ ਚੋਣ ਅਫਸਰ ਜਤਿੰਦਰ ਜੋਰਵਾਲ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ ਫਾਜ਼ਿਲਕਾ ਜ਼ਿਲ੍ਹੇ ਨੇ ਇੱਕ ਦਿਨ ਵਿੱਚ ਲਿਫਟਿੰਗ ਦਾ ਨਵਾਂ ਰਿਕਾਰਡ ਬਣਾਇਆ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਨੋਡਲ ਅਫ਼ਸਰਾਂ ਨਾਲ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਪ੍ਰਬੰਧਕੀ ਸਕੱਤਰ ਸ਼੍ਰੀ ਕੁਮਾਰ ਰਾਹੁਲ ਵਲੋਂ ਅਨਾਜ ਮੰਡੀ ਰੋਪੜ ਦਾ ਦੌਰਾ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਨਵੀਂ ਅਨਾਜ ਮੰਡੀ ਦਾ ਕੀਤਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਜਿ਼ਲ੍ਹੇ ਦੇ ਪ੍ਰਭਾਰੀ ਸਕੱਤਰ ਰਾਹੁਲ ਤਿਵਾੜੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਵੱਲੋਂ ਡਾ: ਸੇਨੂ ਦੁੱਗਲ ਜਲਾਲਾਬਾਦ ਵਿਖ਼ੇ ਕਣਕ ਦੇ ਖਰੀਦ ਪ੍ਰਬੰਧਾਂ ਨੂੰ ਲੇ ਕੇ ਅਧਿਕਾਰੀਆਂ ਨਾਲ ਮੀਟਿੰਗ 48 ਘੰਟੇ ਪਹਿਲਾਂ ਖਰੀਦ ਕੀਤੀ ਗਈ ਕਣਕ ਦੀ ਬਣਦੀ ਅਦਾਇਗੀ ਦਾ ਕਿਸਾਨਾਂ ਨੂੰ ਭੁਗਤਾਨ, 743 ਕਰੋੜ ਰੁਪਏ ਦੀ ਕੀਤੀ ਅਦਾਇਗੀ-ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਅਤੇ ਹਮੇਸ਼ਾ ਰਹੇਗਾ : ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਵਿੱਚ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕਰਦਿਆਂ ਮਿਲਿਆ ਭਰਵਾਂ ਹੁੰਗਾਰਾ 'ਆਪ' ਨਸ਼ੇ ਦਾ ਖਾਤਮਾ ਨਹੀਂ ਕਰ ਸਕੀ ਤੇ ਭਾਜਪਾ ਕਰ ਰਹੀ ਹੈ ਧਰਮ ਦੀ ਰਾਜਨੀਤੀ : ਗੁਰਜੀਤ ਸਿੰਘ ਔਜਲਾ ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਸਿੰਘ ਔਜਲਾ ਸਾਬਕਾ ਕੈਬਿਨੇਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਜੱਸੀ ਦੀ ਅਗਵਾਈ ਹੇਠ ਐਨ ਕੇ ਸ਼ਰਮਾ ਦੇ ਹੱਕ ਵਿੱਚ ਨਿੱਤਰਨ ਦਾ ਐਲਾਨ

 

ਸ਼ਿਪਰਾ ਗੋਇਲ ਦੁਆਰਾ ਕਰਾਏ ਬਾਲੀਵੁੱਡ ਕਰਵਾਚੌਥ (ਸੀਜ਼ਨ 3) ਨੇ ਚੰਡੀਗੜ੍ਹ ਚ ਮਚਾਇਆ ਧਮਾਲ

Web Admin

Web Admin

5 Dariya News

ਚੰਡੀਗੜ੍ਹ , 26 Oct 2018

ਬਾਲੀਵੁੱਡ ਨੇ ਭਾਰਤੀ ਤਿਓਹਾਰਾਂ ਨੂੰ ਹੋਰ ਵੀ ਆਕਰਸ਼ਿਤ ਬਣਾ ਦਿੱਤਾ ਹੈ ਅਤੇ ਇੱਕ ਨਵਾਂ ਹੀ ਅਰਥ ਦਿੱਤਾ ਹੈ। ਅਸਲ ਵਿੱਚ ਬਾਲੀਵੁੱਡ ਨੇ ਇਹਨਾਂ ਨੂੰ  ਮੁੱਖ ਰੂਪ ਚ ਕਈ ਥੀਮ ਪਾਰਟੀਆਂ ਲਈ ਪ੍ਰੇਰਨਾ ਅਤੇ ਫੈਸ਼ਨ ਟਰੇਂਡ ਬਣਾ ਦਿੱਤਾ ਹੈ। ਕਰਵਾ ਚੌਥ ਵੀ ਅਜਿਹਾ ਹੀ ਇੱਕ ਦਿਨ ਹੈ ਜੋ ਦਿਲਵਾਲੇ ਦੁਲਹਨੀਆ ਲੈ ਜਾਏਂਗੇ ਅਤੇ ਕਭੀ ਖੁਸ਼ੀ ਕਭੀ ਗ਼ਮ ਜਿਹੀਆਂ ਫ਼ਿਲਮਾਂ ਕਰਕੇ ਬਹੁਤ ਹੀ ਖਾਸ ਹੋ ਗਿਆ ਹੈ। ਲਾਲ ਰੰਗ ਦੇ ਕੱਪੜੇ, ਸਜੀਆਂ ਥਾਲਾਂ, ਕੁਝ ਨਾਚ ਗਾਣਾ ਅਤੇ ਚੌਥ ਦਾ  ਚੰਨ, ਇਹ ਸਭ ਮਿਲ ਕੇ ਇਸ ਦਿਨ ਨੂੰ ਖਾਸ ਬਣਾਉਂਦੇ ਹਨ ਜਦੋਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਕੁਸ਼ਲਤਾ ਲਈ ਵਰਤ ਰੱਖਦੀਆਂ ਹਨ। ਇਹ ਦਿਨ ਟ੍ਰਾਇ ਸਿਟੀ ਵਿੱਚ ਸ਼ਿਪਰਾ ਗੋਇਲ ਅਤੇ ਉਹਨਾਂ ਦੀ ਪ੍ਰੀ - ਕਰਵਾਚੌਥ ਪਾਰਟੀ ਦੇ ਰੂਪ ਵਿੱਚ ਬਹੁਤ ਹੀ ਸ਼ਾਨਦਾਰ ਅੰਦਾਜ਼ ਵਿੱਚ ਮਨਾਇਆ ਗਿਆ। ਇੱਕ ਸਮਾਜਿਕ ਕਾਰਜਕਰਤਾ, ਉਧਯੋਗਪਤੀ ਅਤੇ ਦੋ ਬੱਚਿਆਂ ਦੀ ਮਾਂ ਸ਼ਿਪਰਾ ਗੋਇਲ ਨੇ ਇਸ ਔਰਤਾਂ ਲਈ ਇਸ ਜਬਰਦਸਤ ਪਾਰਟੀ ਦੀ ਮਹਿਮਾਨਨਵਾਜ਼ੀ ਕੀਤੀ। ਇਹ ਪ੍ਰੀ ਕਰਵਾਚੌਥ ਜਸ਼ਨ ਜਿਸਦਾ ਨਾਮ 'ਬਾਲੀਵੁੱਡ ਕਰਵਾਚੌਥ ਸੀਜ਼ਨ 3' ਕੇਐਲਜੀ ਸਟਾਰ ਲਾਈਟ ਵਿਖੇ ਮਨਾਇਆ ਗਿਆ। ਇਸ ਜਸ਼ਨ ਦਾ ਤੀਸਰਾ ਸੀਜ਼ਨ ਨੂੰ ਆਯੋਯਿਤ ਅਤੇ ਮੈਨੇਜ ਕੀਤਾ ਸ਼ਿਪਰਾ ਦੀ ਆਪਣੀ ਕੰਪਨੀ ਬਿਗ ਡੇ ਨੇ। ਇਹ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਸ਼ਹਿਰ ਦੇ ਸਭ ਤੋਂ ਨਾਮਚੀਨ ਲੋਕਾਂ ਨੇ ਇਸ ਪਾਰਟੀ ਵਿੱਚ ਸ਼ਿਰਕਤ ਕੀਤੀ ਅਤੇ ਇਹ ਬਹੁਤ ਹੀ ਸਫਲ ਰਹੀ। ਇਸ ਬਾਰੇ ਗੱਲ ਕਰਦੇ ਹੋਏ ਸ਼ਿਪਰਾ ਗੋਇਲ ਨੇ ਕਿਹਾ, “ਮੈਂ ਇਹ ਜਸ਼ਨ ਸ਼ੁਰੂ ਕੀਤਾ ਉਹਨਾਂ ਔਰਤਾਂ ਲਈ ਜੋ ਸਾਰਾ ਦਿਨ ਕੰਮਾਂ ਵਿੱਚ ਰੁਝੀਆਂ ਰਹਿੰਦੀਆਂ ਹਨ ਤਾਂ ਜੋ ਉਹਨਾਂ ਨੂੰ ਮੌਕਾ ਮਿਲੇ ਆਰਾਮ ਅਤੇ ਮਜ਼ੇ ਕਰਨ ਦਾ। ਬਾਲੀਵੁੱਡ ਕਰਵਾਚੌਥ ਪਾਰਟੀ ਇੱਕ ਸ਼ਾਮ ਹੈ ਜਿਥੇ ਉਹ ਸਿਰਫ ਸਮੇਂ ਦਾ ਆਨੰਦ ਲੈਂਦੇ ਹੋਏ ਸਭ ਕੁਝ ਭੁੱਲ ਸਕਦੇ ਹਨ। ਅਸੀਂ ਪਿਛਲੇ 2 ਸਾਲਾਂ ਤੋਂ ਇਹ ਪਾਰਟੀ ਆਯੋਯਿਤ ਕਰ ਰਹੇ ਹਾਂ ਅਤੇ ਇਹ ਤੀਸਰਾ ਸੀਜ਼ਨ ਹੀ ਇਸ ਜਸ਼ਨ ਦਾ ਅਤੇ ਇਹ ਸਭ ਤੋਂ ਬੇਹਤਰ ਰਿਹਾ।  

ਖੂਬਸੂਰਤ ਲੋਕ ਨੇ ਸਭ ਤੋਂ ਵਧੀਆ ਕਪੜਿਆਂ ਚ, ਲਾਜਵਾਬ ਮਾਹੌਲ ਗੱਲਾਂ ਕਰਨ ਨੂੰ ਅਤੇ ਪਿਆਰ ਅਤੇ ਦੋਸਤੀ ਨੂੰ ਦੋਬਾਰਾ ਜ਼ਿੰਦਾ ਕਰਨ ਲਈ ਅਤੇ ਇੱਕ ਲੰਬੇ ਵਰਤ ਦੇ ਦਿਨ ਤੋਂ ਪਹਿਲਾਂ ਲਜ਼ੀਜ਼ ਖਾਣੇ ਨਾਲ ਪੇਟ ਭਰਨਾ, ਸਾਡੀ ਪ੍ਰੀ ਕਰਵਾਚੌਥ ਪਾਰਟੀ ਇਹਨਾਂ ਸਭ ਗੱਲਾਂ ਦਾ ਸਮਾਨਾਰਥਕ ਬਣ ਚੁੱਕਾ ਹੈ। ਇਸ ਸਾਲ ਇਹ ਸ਼ਾਮ ਰਿਸ਼ਤੇ, ਹਾਸੇ ਅਤੇ ਮਨੋਰੰਜਨ ਨਾਲ ਭਰਭੂਰ ਰਹੀ। ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣੀ ਸਾਰੀ ਸਹੇਲੀਆਂ ਨੂੰ ਇੱਕ ਇਸ ਤਰਾਂ ਦੀ ਸ਼ਾਮ ਦੇ ਸਕੀ ਜਿਸਨੂੰ ਉਹ ਆਉਣ ਵਾਲੇ ਕਈ ਦਿਨਾਂ ਤੱਕ ਯਾਦ ਰੱਖਣਗੀਆਂ।“ ਅਸੀਂ ਔਰਤਾਂ ਨੂੰ ਸਾਡੀਆਂ ਸਾਥੀ, ਹਮਸਫਰ ਸਭ ਕੁਝ ਕਹਿੰਦੇ ਹਾਂ। ਪਰ ਕਈ ਵਾਰ ਅਸੀਂ ਉਹਨਾਂ ਦੇ ਇਸ ਨਿਰਸਵਾਰਥ ਪਿਆਰ ਅਤੇ ਧਿਆਨ ਲਈ ਉਹਨਾਂ ਦਾ ਸ਼ੁਕਰਗੁਜ਼ਾਰ ਹੋਣਾ ਭੁੱਲ ਜਾਂਦੇ ਹਾਂ। ਬਾਲੀਵੁੱਡ ਕਰਵਾਚੌਥ ਸਾਡੀ ਇੱਕ ਕੋਸ਼ਿਸ਼ ਹੈ ਹਰ ਇੱਕ ਔਰਤ ਨੂੰ ਧੰਨਵਾਦ ਕਰਨ ਦੀ ਅਤੇ ਇੱਕ ਸ਼ਾਮ ਦੇਣ ਦੀ ਜੋ ਉਹ ਆਪਣੇ ਆਪ ਨਾਲ ਬਿਤਾ ਸਕਣ। ਇੱਕ ਸ਼ਾਮ ਖੂਬਸੂਰਤੀ, ਨਿਸਵਾਰਥ ਪਿਆਰ, ਕੁਝ ਰਿਸ਼ਤਿਆਂ ਅਤੇ ਖੁਸ਼ੀਆਂ ਨਾਲ ਭਰਭੂਰ ਹੁੰਦੀ ਹੈ। ਤੇ ਉਹ ਵੀ ਬਾਲੀਵੁੱਡ ਦੀ ਥੀਮ ਨਾਲ ਜਿਸਨੂੰ ਹਰ ਔਰਤ ਪਸੰਦ ਕਰਦੀ ਹੈ। ਇਹ ਇਸ ਸਾਲ ਬਹੁਤ ਹੀ ਜਬਰਦਸਤ ਰਿਹਾ। ਉਹਨਾਂ ਹਰ ਔਰਤਾਂ ਦਾ ਧੰਨਵਾਦ ਜਿਹਨਾਂ ਨੇ ਆਪਣੇ ਲਈ ਟਾਇਮ ਕੱਢਣ ਦਾ ਫੈਸਲਾ ਲਿਆ  ਤੇ ਇਸ ਪਾਰਟੀ ਵਿੱਚ ਸ਼ਿਰਕਤ ਕੀਤੀ।“ ਇਸ ਇਵੇੰਟ ਦੇ ਸਪੌਂਸਰ ਸੀ ਹੋਟਲ ਕੇਐਲਜੀ ਸਟਾਰ ਲਾਈਟ, ਜੇਵਲਸ ਸੈਕਟਰ 11, ਰਜਤ ਜਵੈਲਰਸ, ਸ਼ਿਲਪੀ ਘੋਰੀ, ਡੀ ਸੀ ਏ, 92.7 ਬਿੱਗ ਐਫ ਐਮ, ਡੈਲੀ ਵਰਲਡ, ਹੇਅਰ ਮਾਸਟਰਜ਼ ਸੈਲੂਨ, ਚੋਕੋ ਡੀਲਾਈਟ, ਗਨਸਬਰਗ ਅਤੇ ਮੀਡਿਆ ਮੈਨਜਮੈਂਟ ਪ੍ਰੋਮੋਸ਼ਨ ਕੰਪਨੀ ਪਰਿੰਦੇ। ਇਹ ਇਵੇੰਟ ਸ਼ਿਪਰਾ ਗੋਇਲ ਦੀ ਐਨ ਜੀ ਓ ਬਿੱਗ ਡੇ ਹੰਗਰ ਚੈਲੇਂਜ ਨੂੰ ਸਹਿਯੋਗ ਦੇਣ ਲਈ ਆਯੋਯਿਤ ਕੀਤਾ ਗਿਆ। ਉਹਨਾਂ ਨੇ ਇੰਸੇਨ ਆਸ਼ੀਸ਼, ਦਿ ਇਲੁਸਿਓਨਿਸਟ, ਐਂਕਰ ਜੱਸੀ ਅਤੇ ਆਰ ਜੇ ਮੇਘਾ ਦਾ ਉਹਨਾਂ ਦੀ ਮੌਜੂਦਗੀ ਅਤੇ ਲੋਕਾਂ ਦਾ ਮਨੋਰੰਜਨ ਕਰਨ ਦਾ ਧੰਨਵਾਦ ਕੀਤਾ।

 

Tags: Bollywood

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD