Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਜ਼ਿਲ੍ਹਾ ਪੱਧਰੀ ਅੰਡਰ-18 ਖੇਡਾਂ ਸਮਾਪਤ : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਏ ਖੇਡ ਮੁਕਾਬਲੇ ਖਿਡਾਰੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨਗੇ - ਸੰਜੀਵ ਸ਼ਰਮਾ ਬਿੱਟੂ

Web Admin

Web Admin

5 Dariya News

ਪਟਿਆਲਾ , 18 Oct 2018

Last updated on: Oct 18, 2018, 00:00 IST

ਪੰਜਾਬ ਸਰਕਾਰ ਦੇ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਅੰਡਰ-18 ਲੜਕੇ ਅਤੇ ਲੜਕੀਆਂ ਟੂਰਨਾਮੈਂਟ ਦੇ ਸਮਾਪਤੀ ਅਤੇ ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਖਿਡਾਰੀਆਂ ਦੀ ਪ੍ਰਤਿਭਾ ਨਿਖਾਰਨ ਲਈ ਬਹੁਤ ਸਹਾਈ ਸਿੱਧ ਹੋਣਗੇੇ। ਉਨ੍ਹਾਂ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ 'ਤੇ ਮੁਬਾਰਕਬਾਦ ਦਿੱਤੀ।ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਅੱਜ ਅਥਲੈਟਿਕਸ ਲੜਕਿਆਂ ਦੇ ਵਰਗ ਵਿੱਚ ਡਿਸਕਸ ਥ੍ਰੋ ਵਿੱਚ ਪਹਿਲਾ ਸਥਾਨ ਅਜੈਦੀਪ ਸਿੰਘ, ਦੂਸਰਾ ਸਥਾਨ ਜਸਵਿੰਦਰ ਸਿੰਘ ਅਤੇ ਤੀਸਰਾ ਸਥਾਨ ਮੋਹਿਤਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ। ਜੈਵਲਿਨ ਥ੍ਰੋ ਵਿੱਚ ਪਹਿਲਾ ਸਥਾਨ ਗੁਰਮਨ ਸਿੰਘ, ਦੂਸਰਾ ਸਥਾਨ ਯੁਵਰਾਜ ਸਿੰਘ ਅਤੇ ਤੀਸਰਾ ਸਥਾਨ ਮੋਹਿਤਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿੱਚ ਡਿਸਕਸ ਥ੍ਰੋ ਵਿੱਚ ਪਹਿਲਾ ਸਥਾਨ ਜਸਕੰਵਲ ਕੌਰ, ਦੂਸਰਾ ਸਥਾਨ ਸ੍ਰਿਸਟੀ ਅਤੇ ਤੀਸਰਾ ਸਥਾਨ ਅਸਮੀਤ ਕੌਰ ਨੇ ਪ੍ਰਾਪਤ ਕੀਤਾ। ਜੈਵਲਿਨ ਥ੍ਰੋ ਲੜਕੀਆਂ ਵਿੱਚ ਪਹਿਲਾ ਸਥਾਨ ਜੈਸਮੀਨ ਕੌਰ, ਦੂਸਰਾ ਸਥਾਨ ਸ੍ਰਿਸਟੀ ਅਤੇ ਤੀਸਰਾ ਸਥਾਨ ਅਵਨੀਤ ਕੌਰ ਨੇ ਪ੍ਰਾਪਤ ਕੀਤਾ।ਸ਼੍ਰੀ ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਵਾਲੀਬਾਲ ਲੜਕੀਆਂ ਦੇ ਵਰਗ ਵਿੱਚ ਪੋਲੋ ਸੈਂਟਰ ਨੇ ਪਹਿਲਾ ਸਥਾਨ, ਦੂਸਰਾ ਸਥਾਨ ਚਿੰਰਜੀਵੀ ਸਕੂਲ ਨਾਭਾ ਅਤੇ ਤੀਜਾ ਸਥਾਨ ਜੇ.ਐਨ.ਵੀ. ਸਕੂਲ ਨੇ ਪ੍ਰਾਪਤ ਕੀਤਾ। ਲੜਕਿਆ ਵਿੱਚ ਪਹਿਲਾ ਸਥਾਨ ਕੋਚਿੰਗ ਸੈਂਟਰ ਨਾਭਾ, ਦੂਸਰਾ ਸਥਾਨ ਪੋਲੋ ਸੈਂਟਰ ਅਤੇ ਤੀਸਰਾ ਸਥਾਨ ਪਾਤੜਾਂ ਨੇ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਬਾਸਕਟਬਾਲ ਲੜਕਿਆਂ ਦੇ ਵਰਗ ਵਿੱਚ ਬੁੱਢਾ ਦਲ ਪਬਲਿਕ ਸਕੂਲ ਪਹਿਲਾ ਸਥਾਨ, ਦੂਸਰਾ ਸਥਾਨ  ਆਰਮੀ ਕਲੱਬ ਪਟਿਆਲਾ, ਤੀਸਰਾ ਸਥਾਨ ਪੋਲੋ ਸੈਂਟਰ ਨੇ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਪੋਲੋ ਸੈਂਟਰ ਪਟਿਆਲਾ, ਦੂਸਰਾ ਸਥਾਨ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ, ਤੀਸਰਾ ਸਥਾਨ ਸੈਂਟਮੈਰੀ ਸਕੂਲ ਨੇ ਪ੍ਰਾਪਤ ਕੀਤਾ।ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਕਬੱਡੀ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਕੋਚਿੰਗ ਸੈਂਟਰ ਲੰਗ, ਦੂਸਰਾ ਸਥਾਨ ਨਾਭਾ ਅਤੇ ਤੀਸਰਾ ਸਥਾਨ ਮੈਰੀਟੋਰੀਅਸ ਸਕੂਲ ਨੇ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਅਜਨੌਦਾ, ਦੂਸਰਾ ਸਥਾਨ ਸ.ਹਾਈ ਸਕੂਲ ਭਸਮੜਾ ਅਤੇ ਤੀਸਰਾ ਸਥਾਨ ਮੈਰੀਟੌਰੀਅਸ ਸਕੂਲ ਨੇ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਫੁਟਬਾਲ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਪੰਜਾਬੀ ਯੂਨੀ. ਸੈਂਟਰ, ਦੂਸਰਾ ਸਥਾਨ ਪੀ.ਐਸ.ਈ.ਬੀ. ਸੈਂਟਰ ਨੇ ਪ੍ਰਾਪਤ ਕੀਤਾ ਅਤੇ ਤੀਜਾ ਸਥਾਨ ਪੋਲੋ ਗਰਾਊਡ ਨੇ ਪ੍ਰਾਪਤ ਕੀਤਾ। 

ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਕੋਚਿੰਗ ਸੈਂਟਰ ਬਹਾਦਰਗੜ੍ਹ, ਦੂਸਰਾ ਸਥਾਨ ਅਕਾਲ ਅਕੈਡਮੀ ਬਲਵੇੜਾ ਅਤੇ ਤੀਸਰਾ ਸਥਾਨ ਗੰਗਾ ਰਾਮ ਸਕੂਲ ਪਾਤੜਾਂ ਨੇ ਪ੍ਰਾਪਤ ਕੀਤਾ।ਸ਼੍ਰੀ ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਖੋ-ਖੋ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਸਨੌਰ, ਦੂਸਰਾ ਸਥਾਨ ਵਜੀਦਪੁਰ ਅਤੇ ਤੀਸਰਾ ਸਥਾਨ ਘਨੌਰ ਨੇ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਫਤਿਹਗੜ੍ਹ ਛੰਨਾ, ਦੂਸਰਾ ਸਥਾਨ ਪੋਲੋ ਸੈਂਟਰ ਅਤੇ ਤੀਸਰਾ ਸਥਾਨ ਘਨੌਰ ਨੇ ਪ੍ਰਾਪਤ ਕੀਤਾ।  ਉਨ੍ਹਾਂ ਦੱਸਿਆ ਕਿ ਕੁਸ਼ਤੀ 36 ਕਿ.ਗ. ਲੜਕੀਆਂ ਦੇ ਵਿੱਚ ਪਹਿਲਾ ਸਥਾਨ ਸਰੋਜ ਰਾਣੀ ਪਾਤੜਾਂ, ਦੂਸਰਾ ਸਥਾਨ ਸਿਮਰਨਪ੍ਰੀਤ ਕੌਰ ਸਮਾਣਾ ਅਤੇ ਤੀਸਰਾ ਸਥਾਨ ਖੁਸਦੀਪ ਕੌਰ ਨੇ ਪ੍ਰਾਪਤ ਕੀਤਾ।  49 ਕਿ. ਗ. ਵਿੱਚ ਪਵਨਪ੍ਰੀਤ ਕੌਰ ਪਾਤੜਾਂ ਨੇ ਪਹਿਲਾ ਸਥਾਨ, ਦੂਸਰਾ ਸਥਾਨ ਹਰਸਪ੍ਰੀਤ ਕੌਰ ਸਮਾਣਾ ਅਤੇ ਤੀਸਰਾ ਸਥਾਨ ਜਸਪ੍ਰੀਤ ਕੌਰ ਭੁਨਰਹੇੜੀ ਨੇ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਬਾਕਸਿੰਗ ਲੜਕਿਆਂ ਦੇ ਵਰਗ ਵਿੱਚ ਤਰੁਣ ਨੇ ਸਮਿਤ ਨੂੰ ਹਰਾਇਆ, ਅਭਿਸ਼ੇਕ ਨੇ ਰੋਹਿਤ ਨੂੰ, ਜਸਨਦੀਪ ਨੇ ਰਾਹੁਲ ਨੂੰ, ਨਵਜੋਤ ਨੂੰ ਅਮਰਿੰਦਰ ਸਿੰਘ ਨੂੰ ਹਰਾਇਆ।ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬੈਡਮਿੰਟਨ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਗਗਨਦੀਪ ਸਿੰਘ, ਦੂਸਰਾ ਸਥਾਨ ਪਿਯੂਸ ਸਿੰਗਲਾ ਅਤੇ ਤੀਸਰਾ ਸਥਾਨ ਮਾਨਵਦੀਪ ਸਿੰਘ ਨੇ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਕੋਮਲਪ੍ਰੀਤ ਕੌਰ, ਦੂਸਰਾ ਸਥਾਨ ਜੈਸਮੀਨ ਕੌਰ ਅਤੇ ਤੀਸਰਾ ਸਥਾਨ ਤਮਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਜੂਡੋ ਲੜਕਿਆਂ ਦੇ ਵਰਗ ਵਿੱਚ 50 ਕਿ.ਗ. ਪਹਿਲਾ ਸਥਾਨ ਲਵਪ੍ਰੀਤ ਲਵਲੀ ਨੇ, ਦੂਸਰਾ ਸਥਾਨ ਸੋਮਿਲ ਵਰਮਾ ਅਤੇ ਤੀਸਰਾ ਸਥਾਨ ਜਤਿੰਦਰ ਸਿੰਘ ਨੇ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਹਾਕੀ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਸਾਈ ਸੈਂਟਰ, ਦੂਸਰਾ ਸਥਾਨ ਪੋਲੋ ਸੈਂਟਰ ਏ, ਤੀਸਰਾ ਸਥਾਨ ਪੋਲੋ ਸੈਂਟਰ ਬੀ ਨੇ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਸਾਈ ਸੈਂਟਰ, ਦੂਸਰਾ ਸਥਾਨ ਪੋਲੋ ਸੈਂਟਰ ਅਤੇ ਤੀਸਰਾ ਸਥਾਨ ਪਾਤੜਾਂ ਨੇ ਪ੍ਰਾਪਤ ਕੀਤਾ।ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਜਿਮਨਾਸਟਿਕ ਲੜਕਿਆਂ ਦੇ ਵਰਗ ਵਿੱਚ ਆਲ ਅਰਾਊੱਡ ਬੈਸਟ ਜਿਮਨਾਸਟ ਅਦਿੱਤ ਕੁਮਾਰ, ਦੂਸਰਾ ਸਥਾਨ ਅਮਨ ਕੁਮਾਰ ਅਤੇ ਤੀਸਰਾ ਸਥਾਨ ਪ੍ਰਥਮ ਯਾਦਵ ਨੇ ਪ੍ਰਾਪਤ ਕੀਤਾ।  ਲੜਕੀਆਂ ਦੇ ਵਰਗ ਵਿੱਚ ਪੂਸਪਾ, ਦੂਸਰਾ ਸਥਾਨ ਸੁਨੀਤਾ ਅਤੇ ਤੀਸਰਾ ਸਥਾਨ ਕਸਿਸ ਨੇ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਟੇਬਲ ਟੈਨਿਸ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਹਰਮਨ, ਦੂਸਰਾ ਸਥਾਨ ਅਖਿਲ ਅਤੇ ਤੀਸਰਾ ਸਥਾਨ ਪੁਨੀਤ ਅਤੇ ਚਿਤਵਨ ਨੇ ਪ੍ਰਾਪਤ ਕੀਤਾ। ਲੜਕੀਆਂ ਵਿੱਚ ਪਹਿਲਾ ਸਥਾਨ ਲਵਪ੍ਰੀਤ, ਦੂਸਰਾ ਭਵਲੀਨ ਅਤੇ ਤੀਸਰਾ ਦਿਕਸਾ ਅਤੇ ਕਸਿਸ ਨੇ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਤੈਰਾਕੀ ਲੜਕਿਆਂ ਦੇ ਵਰਗ ਵਿੱਚ ਬੈਕ ਸਟ੍ਰੋਕ ਪਹਿਲਾ ਸਥਾਨ ਅਰਬਾਜ ਖਾਨ, ਦੂਸਰਾ ਸਥਾਨ ਦਿਲਪ੍ਰੀਤ ਸਿੰਘ ਅਤੇ ਤੀਸਰਾ ਸਥਾਨ ਕਿਸੋਰ ਨੇ ਪ੍ਰਾਪਤ ਕੀਤਾ। ਫ੍ਰੀ ਸਟਾਈਲ ਵਿੱਚ ਪਹਿਲਾ ਸਥਾਨ ਅਰਬਾਜ ਖਾਨ, ਦੂਸਰਾ ਸਥਾਨ ਦੇਵਸਰਮਾ ਅਤੇ ਤੀਸਰਾ ਸਥਾਨ ਦਿਲਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿੱਚ 50 ਮੀ. ਬੈਕਸਟ੍ਰੋਕ ਵਿੱਚ ਪਹਿਲਾ ਸਥਾਨ ਤਨੀਸਾ ਸੋਨੀ, ਦੂਸਰਾ ਸਥਾਨ ਨਵਰੀਤ ਕੌਰ ਅਤੇ ਤੀਸਰਾ ਸਥਾਨ ਦਿਆਸੋਨੀ ਨੇ ਪ੍ਰਾਪਤ ਕੀਤਾ। 50 ਮੀ. ਫ੍ਰੀ ਸਟਾਇਲ ਵਿੱਚ ਪਹਿਲਾ ਸਥਾਨ ਧਰਿਤੀ ਬਜਾਜ , ਦੂਸਰਾ ਸਥਾਨ ਤਨਿਸਾ ਸੋਨੀ ਅਤੇ ਤੀਸਰਾ ਸਥਾਨ ਨਵਰੀਤ ਕੌਰ ਨੇ ਪ੍ਰਾਪਤ ਕੀਤਾ।ਸ਼੍ਰੀ ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਵੇਟਿਲਿਫਟਿੰਗ ਲੜਕਿਆਂ ਦੇ ਵਰਗ 49 ਕਿ.ਗ. ਵਿੱਚ ਪਹਿਲਾ ਸਥਾਨ ਦਿਵਿਆਮ, ਦੂਸਰਾ ਸਥਾਨ ਤੇਗਵੀਰ ਅਤੇ ਤੀਸਰਾ ਸਥਾਨ ਸੁਖਚੈਨ ਸਿੰਘ ਨੇ ਪ੍ਰਾਪਤ ਕੀਤਾ। 55 ਕਿ.ਗ. ਵਿੱਚ ਪਹਿਲਾ ਸਥਾਨ ਮਨਦੀਪ ਸਿੰਘ, ਦੂਸਰਾ ਸਥਾਨ ਰਮਨਦੀਪ ਕੁਮਾਰ ਅਤੇ ਤੀਸਰਾ ਸਥਾਨ ਕਮਲਦੀਪ ਸਿੰਘ ਨੇ ਪ੍ਰਾਪਤ ਕੀਤਾ। 45 ਕਿ.ਗ ਲੜਕੀਆਂ ਵਿੱਚ ਪਹਿਲਾ ਸਥਾਨ ਕਾਜਲ, 55 ਕਿ.ਗ. ਪਹਿਲਾ ਸਥਾਨ ਮੁਸਕਾਨ, 59 ਕਿ.ਗ. ਪਹਿਲਾ ਸਥਾਨ ਆਰਜੂ, 64 ਕਿ.ਗ. ਪਹਿਲਾ ਸਥਾਨ ਸਾਕਸੀ ਨੇ ਪ੍ਰਾਪਤ ਕੀਤਾ। ਇਸ ਸਮੇਂ ਦੌਰਾਨ ਖੇਡ ਵਿਭਾਗ ਪਟਿਆਲਾ ਦਾ ਸਾਰਾ ਸਟਾਫ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।

 

Tags: Tandarust Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD