ਡਿਪਟੀ ਕਮਿਸ਼ਨਰ ਬਠਿੰਡਾ ਪ੍ਰਨੀਤ ਵਲੋਂ ਅੱਜ ਪੰਜਾਬ ਖੇਤਾਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਤੋਂ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ 500 ਏਕੜ ਵਿਚ ਪ੍ਰਦਰਸ਼ਨੀਆਂ ਲਾਉਣ ਲਈ ਨਥਾਣਾ ਅਤੇ ਰਾਮਪੁਰਾ ਬਲਾਕ ਦੇ ਵੱਖ-ਵੱਖ ਪਿੰਡਾਂ ਪੂਹਲਾ, ਬਾਠ, ਕੋਠੇ ਰੱਥੜੀਆਂ ਅਤੇ ਜੈਦ ਦੇ ਕਿਸਾਨਾਂ ਨੂੰ ਜਾਗਰੂਕ ਕਰਕੇ 4 ਹੈਪੀ ਸੀਡਰਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਇਸ ਮੋਕੇ ਇਨਾਂ ਬਲਾਕਾਂ ਦੇ ਵੱਖ-ਵੱਖ ਪਿੰਡਾਂ ਵਿਚੋਂ ਲਗਭਗ 80 ਕਿਸਾਨਾਂ ਨੇ ਸਿਰਕਤ ਕੀਤੀ ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਨੇ ਕਿਸਾਨਾਂ ਨੂੰ ਸ਼੍ਰੀ ਗੁਰਮੇਲ ਸਿੰਘ ਸਰਪੰਚ ਅਤੇ ਗੁਰਪ੍ਰੀਤ ਸਿੰਘ ਕੋਠੇ ਰੱਥੜੀਆਂ ਮਹਿਰਾਜ, ਦਰਸ਼ਨ ਸਿੰਘ ਸਿੱਧੂ, ਪ੍ਰੇਮ ਸਿੰਘ ਜੈਦ ਦੇ ਖੇਤ ਵਿਚ ਕੀਤੀਆਂ ਜਾ ਰਹੀਆਂ ਪ੍ਰਦਰਸ਼ਨੀਆਂ ਜਾ ਕੇ ਵੇਖਣ ਲਈ ਕਿਹਾ ਇਸ ਮੌਕੇ ਸ਼੍ਰੀ ਗੁਰਮੇਲ ਸਿੰਘ ਸਰਪੰਚ ਅਤੇ ਗੁਰਪ੍ਰੀਤ ਸਿੰਘ ਕੋਠੇ ਰੱਥੜੀਆਂ ਮਹਿਰਾਜ, ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਆਪਣੇ ਵਲੋਂ ਪਿਛਲੇ 5 ਸਾਲਾਂ ਤੋਂ ਕੀਤੀ ਜਾਂਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਵਿਸਥਾਰ ਵਿਚ ਦੱਸਿਆ ਅਤੇ ਉਨਾਂ ਨੇ ਡੀਜ਼ਲ ਦੀ ਖ਼ਪਤ ਅਤੇ ਖੇਤਾਂ ਦੀ ਸਿਹਤ ਬਾਰੇ ਜਿਵੇਂ ਕੇ ਝੋਨਾਂ-ਆਲੂ, ਝੋਨਾਂ-ਕਣਕ ਦੇ ਫ਼ਸਲ ਚੱਕਰ ਸਬੰਧੀ ਦੱਸਿਆਂ ਬਲਾਕ ਰਾਮਪੁਰੇ ਤੋਂ ਆਏ ਦਰਸ਼ਨ ਸਿੰਘ ਸਿੱਧੂ ਅਤੇ ਪ੍ਰੇਮ ਸਿੰਘ ਜੈਦ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਆਪਣੇ ਖੇਤ ਵਿਚ ਐਸ.ਐਮ.ਐਸ. ਵਾਲੀ ਕੰਬਾਇਨ ਨਾਲ ਕੱਟੀ ਝੋਨੇਂ ਦੀ ਪਰਾਲੀ ਸਬੰਧੀ ਦੱਸਿਆ ਕੇ ਇਸ ਨੂੰ ਤਵੀਆ ਨਾਲ ਸਿਰਫ਼ 2 ਵਾਰ ਵਾਹ ਕੇ ਖੇਤ ਵਿਚ ਮਿਲਾ ਕੇ ਇੱਕ ਵਾਰ ਰੋਟਾਵਟਰ ਅਤੇ ਸੁਹਾਗਾ ਮਾਰ ਕੇ ਆਲੂ ਬੀਜਣ ਲਈ ਖੇਤ ਦੀ ਤਿਆਰੀ ਕੀਤੀ ਜਿਸ 'ਤੇ ਬਹੁਤ ਘੱਟ ਖਰਚਾ ਹੋਇਆ ਇਸ ਤੋਂ ਪਹਿਲਾਂ ਉਨਾਂ ਦੱਸਿਆ ਕੇ ਮੈਂ ਇਹ ਤਕਨੀਕ ਸਾਲ 2011 ਤੋਂ ਆਪਣੇ ਖੇਤਾਂ ਵਿਚ ਅਪਣਾ ਰਿਹਾ ਹਾਂ ਜਿਸ ਨਾਲ ਖੇਤ ਵਿਚ ਖਾਦਾਂ ਦੀ ਵਰਤੋਂ ਵੀ ਬਹੁਤ ਘੱਟ ਗਈ ਹੈ, ਅਤੇ ਆਲੂ-ਕਣਕ ਦੀਆਂ ਫ਼ਸਲਾਂ ਤੋਂ ਮੈਨੂੰ ਚੰਗਾ ਝਾੜ ਮਿਲ ਰਿਹਾ ਹੈ ਮੇਰੀ ਇਸ ਤਕਨੀਕ ਨੂੰ ਬਠਿੰਡਾ ਜ਼ਿਲਾਂ ਦੇ ਕਾਫ਼ੀ ਕਿਸਾਨ ਦੇਖ ਚੁੱਕੇ ਹਨ ਹੈਪੀ ਸੀਡਰ ਮਸ਼ੀਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਝੋਨੇ ਦੇ ਵੱਡ ਵਿਚ ਪਰਾਲੀ ਨੂੰ ਖੇਤ ਵਿਚੋਂ ਕੱਢੇ ਬਿਨਾਂ ਕਣਕ ਦੀ ਬੀਜਾਈ ਕਰਨ ਲਈ ਵਿਕਸਿਤ ਕੀਤੀ ਗਈ ਹੈ ਇਸ ਨਾਲ ਕਣਕ ਦੀ ਬਿਜਾਈ ਬਿਨਾਂ ਪਰਾਲੀ ਸਾੜੇ ਹੋ ਜਾਂਦੀ ਹੈ ਹੈਪੀ ਸੀਡਰ ਨਾਲ ਬੀਜੀ ਕਣਕ ਦਾ ਫਾਇਦਾ ਇਹ ਹੈ ਕੀ ਕਣਕ ਦੀ ਫ਼ਸਲ ਵਿਚ ਨਦੀਨ 50 ਤੋਂ 60 ਫੀਸਦੀ ਘੱਟ ਉੱਗਦੇ ਹਨ ਅਤੇ ਧਰਤੀ ਵਿਚ ਖੁਰਾਕੀ ਤੱਤਾਂ ਦੀ ਮਾਤਰਾ ਵੱਧਦੀ ਹੈ ਇਸ ਨੂੰ ਕੁਝ ਕਿਸਾਨ ਕਿਰਾਏ 'ਤੇ ਵੀ ਚਲਾ ਰਹੇ ਹਨ ਇਸ ਮੌਕੇ ਉਨਾਂ ਨੇ 9-10 ਸਾਲਾਂ ਤੋਂ ਪਰਾਲੀ ਨਾਂ ਸਾੜਣ ਵਾਲੇ ਕਿਸਾਨ, ਸਰਦਾਰ ਦਰਸ਼ਨ ਸਿੰਘ ਸਿੱਧੂ ਪੁੱਤਰ ਸ਼੍ਰੀ ਅਵਤਾਰ ਸਿੰਘ ਸਿੱਧੂ ਪਿੰਡ ਰਾਮਪੁਰਾ, ਸ਼੍ਰੀ ਗੁਰਪ੍ਰੀਤ ਸਿੰਘ ਪੁੱਤਰ ਸ੍ਰੀ ਜੋਗਿੰਦਰ ਸਿੰਘ ਪਿੰਡ ਮਹਿਰਾਜ, ਸ਼੍ਰੀ ਗੁਰਮੇਲ ਸਿੰਘ ਪੁੱਤਰ ਸ੍ਰੀ ਸੁਖਦੇਵ ਸਿੰਘ ਪਿੰਡ ਮਹਿਰਾਜ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਦਾ ਹੌਂਸਲਾ ਵਧਾਇਆ