Tuesday, 21 May 2024

 

 

ਖ਼ਾਸ ਖਬਰਾਂ ਚੋਣ ਖਰਚਾ ਨਿਗਰਾਨ ਅਤੇ ਰਿਟਰਨਿੰਗ ਅਫ਼ਸਰ ਦੀ ਹਾਜ਼ਰੀ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਖ਼ਰਚ ਰਜਿਸਟਰਾਂ ਦਾ ਹੋਇਆ ਪਹਿਲਾ ਮਿਲਾਨ ਐਲਨ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਜੂਨੀਅਰ ਸਾਇੰਸ ਓਲੰਪੀਆਡ 2024 ਵਿੱਚ ਇਤਿਹਾਸ ਰਚਿਆ ਗੁਰਜੀਤ ਔਜਲਾ ਨੇ ਕਸਬਾ ਅਟਾਰੀ ਵਿੱਚ ਡੋਰ-ਟੂ-ਡੋਰ ਕੀਤੀ ਕੰਪੇਅਨ ਆਪ ਸਰਕਾਰ ਨੇ ਮੁਲਾਜ਼ਮਾਂ ਦਾ ਜਨਵਰੀ 16 ਤੋਂ ਜੂਨ 2021 ਤੱਕ ਦਾ ਤਨਖਾਹ ਕਮਿਸ਼ਨ ਦਾ ਬਕਾਇਆ ਅਤੇ 12% ਡੀ.ਏ. ਦੱਬਿਆ- ਗੁਰਜੀਤ ਔਜਲਾ ਡੀ.ਸੀ. ਆਸ਼ਿਕਾ ਜੈਨ ਵੱਲੋਂ ਅਧਿਕਾਰੀਆਂ ਨੂੰ ਭੰਗ ਦੇ ਪੌਦਿਆਂ 'ਤੇ ਨਜ਼ਰ ਰੱਖਣ ਦੀ ਹਦਾਇਤ ਮੋਹਾਲੀ ਪੁਲਿਸ ਵੱਲੋਂ ਵਹੀਕਲਾਂ ਦੇ ਜਾਅਲੀ ਰਜਿਸਟ੍ਰੇਸ਼ਨ ਸਰਟੀਫੀਕੇਟ (RC) ਤਿਆਰ ਕਰਨ ਵਾਲੇ ਗਿਰੋਹ ਦੇ 04 ਮੈਂਬਰ ਗ੍ਰਿਫਤਾਰ ਪੋਲਿੰਗ ਸਟਾਫ਼ ਅਤੇ ਵੋਟਰਾਂ ਨੂੰ ਪੋਲਿੰਗ ਵਾਲੇ ਦਿਨ ਲੂੰ ਤੋਂ ਬਚਾਉਣ ਲਈ ਓ.ਆਰ.ਐਸ. ਪੈਕਟ, ਮਿੱਠਾ ਅਤੇ ਠੰਡਾ ਪੀਣ ਵਾਲਾ ਪਾਣੀ, ਕੂਲਰ ਅਤੇ ਪੱਖਿਆਂ ਤੋਂ ਇਲਾਵਾ ਛਾਂ ਅਤੇ ਟੈਂਟ ਮੋਹਾਲੀ ਪ੍ਰਸ਼ਾਸਨ ਦੇ ਹਥਿਆਰ ਹੋਣਗੇ ਕੰਗ ਤੇ ਸਿੰਗਲਾ ਦੱਸਣ ਰਾਹੁਲ ਤੇ ਕੇਜਰੀਵਾਲ ਦੋਸਤ ਹਨ ਜਾਂ ਦੁਸ਼ਮਣ : ਡਾ. ਸੁਭਾਸ਼ ਸ਼ਰਮਾ ਭਾਜਪਾ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਦੀ ਟੀਮ ਨੇ ਚੁਣਾਵ ਪ੍ਰਚਾਰ ਚ ਝੋਕੀ ਤਾਕਤ ਸੁਨੀਲ ਜਾਖੜ ਵੱਲੋਂ ਯਾਦਵਿੰਦਰ ਬੁੱਟਰ ਸੂਬਾ ਬੁਲਾਰਾ ਨਿਯੁਕਤ ਪੰਜਾਬੀ ਯੂਨੀਵਰਸਿਟੀ ਵਿਖੇ 'ਚੋਣ ਉਤਸਵ'- ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਵੋਟ ਦੇ ਅਧਿਕਾਰ ਨੂੰ ਹਰ ਹਾਲਤ ਵਿੱਚ ਵਰਤਣ ਦੀ ਅਪੀਲ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਦੇ 9 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ ਖਰਚਾ ਨਿਗਰਾਨ ਨੇ ਕੀਤਾ ਫਾਜ਼ਲਕਾ ਜ਼ਿਲੇ ਦਾ ਦੌਰਾ, ਕਿਹਾ ਉਮੀਦਵਾਰਾਂ ਦੇ ਹਰ ਖਰਚ ਤੇ ਹੈ ਚੋਣ ਕਮਿਸ਼ਨ ਦੀ ਨਜ਼ਰ ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਨੇ ਕੀਤਾ ਗਿਣਤੀ ਕੇਂਦਰਾਂ ਦਾ ਦੌਰਾ ‘ਆਪ’ ਨੇ ਬਠਿੰਡਾ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਫ਼ਿਰੋਜ਼ਪੁਰ 'ਚ 'ਭਾਜਪਾ ਨੂੰ ਦਿੱਤਾ ਵੱਡਾ ਝਟਕਾ ਸੀ ਜੀ ਸੀ ਝੰਜੇੜੀ ਕੈਂਪਸ ਅਤੇ ਅਮਰੀਕੀ ਯੂਨੀਵਰਸਿਟੀ ਨਾਲ ਰਣਨੀਤਕ ਅਕਾਦਮਿਕ ਭਾਈਵਾਲੀ ਵੋਟਰ 01 ਜੂਨ ਨੁੰ ਲੋਕਤੰਤਰ ਦਾ ਤਿਉਹਾਰ ਸਮਝ ਕੇ ਪੋਲਿੰਗ ਬੂਥਾ ਤੇ ਪਹੁੰਚਣ : ਰਾਜੇਸ਼ ਧੀਮਾਨ ਅਨਿਲ ਕੁਮਾਰ ਚੂਨਾ ਨੇ ਅੰਮ੍ਰਿਤਸਰ ਵਿੱਚ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੀ ਹਮਾਇਤ ਲਈ ਕੀਤੀ ਯੂਥ ਮੀਟਿੰਗ ਜਨਰਲ ਓਬਜ਼ਰਵਰ ਦੀ ਨਿਗਰਾਨੀ ਹੇਠ ਹੋਈ ਈ.ਵੀ.ਐੱਮ. ਮਸ਼ੀਨਾਂ ਦੀ ਦੂਸਰੀ ਰੈਂਡਮਾਈਜੇਸ਼ਨ ਜਨਰਲ ਆਬਜ਼ਰਵਰ ਦੀ ਮੌਜੂਦਗੀ 'ਚ ਈ.ਵੀ.ਐਮ. ਦੀ ਦੂਜੀ ਰੈਂਡਮਾਈਜ਼ੇਸ਼ਨ ਮੁਕੰਮਲ ਸਾਡੀ ਸੋਚ ਹਰੀ ਭਰੀ ਵੋਟ- ਜਨਰਲ ਅਬਜ਼ਰਵਰ ਨੇ ਸਬ ਡਵੀਜ਼ਨ ਪੱਧਰ 'ਤੇ ਗ੍ਰੀਨ ਕਲੱਬਾਂ ਦੇ ਗਠਨ 'ਤੇ ਜ਼ੋਰ ਦਿੱਤਾ

 

ਸਿਵਲ ਹਸਪਾਤਲ ਫਤਹਿਗੜ੍ਹ ਸਾਹਿਬ ਵਿਖੇ ਮਰੀਜਾਂ ਲਈ ਹੋਰ ਵਧੇਰੇ ਸਹੂਲਤਾਂ ਉਪਲਬਧ ਕਰਾਉਣ ਵਾਸਤੇ ਰੋਗੀ ਕਲਿਆਣ ਸੰਮਤੀ ਨੇ ਲਏ ਅਹਿਮ ਫੈਸਲੇ

ਮਰੀਜਾਂ ਨੂੰ ਜੈਨਰਿਕ ਤੇ ਮਿਆਰੀ ਦਵਾਈਆਂ ਉਪਲਬਧ ਕਰਾਉਣ ਲਈ ਜਨ ਔਸ਼ਧੀ ਸਟੋਰ ਖੋਲਿਆ ਜਾਵੇਗਾ -ਨਾਗਰਾ

Web Admin

Web Admin

5 Dariya News

ਫਤਿਹਗੜ ਸਾਹਿਬ , 08 Oct 2018

ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਮਰੀਜ਼ਾਂ ਲਈ ਹੋਰ ਵਧੇਰੇ ਸਹੂਲਤਾਂ ਵਧਾਉਣ ਲਈ ਰੋਗੀ ਕਲਿਆਣ ਸੰਮਤੀ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਜਿਸ ਵਿਚ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਇਸ ਗੱਲ ਤੇ ਜੋੋਰ ਦਿੱਤਾ ਕਿ ਹਸਪਤਾਲ ਵਿਖੇ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ  ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਜੈਨਰਿਕ ਦਵਾਈਆਂ ਉਪਲਬਧ ਕਰਾਉਣ ਵਾਸਤੇ ਜਨ ਔਸ਼ਦੀ ਸਟੋਰ ਖੋਲਿਆ ਜਾਵੇ ਤਾਂ ਜੋ ਆਮ ਮਰੀਜ਼ਾਂ ਨੂੰ ਸਸ਼ਤੀਆਂ ਅਤੇ ਮਿਆਰੀ ਦਵਾਈਆਂ ਉਪਲਬਧ ਹੋ ਸਕਣ। ਇਸ ਮੀਟਿੰਗ ਵਿੱਚ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਰੋਗੀ ਕਲਿਆਣ ਸੰਮਤੀ ਨੇ ਇਹ ਵੀ ਫੈਸਲਾ ਕੀਤਾ ਕਿ ਹਸਪਤਾਲ ਵਿੱਚ ਪੂਰੀ ਤਰ੍ਹਾਂ ਸਾਫ ਸਫਾਈ ਰੱਖਣ ਲਈ ਵੱਖ-ਵੱਖ ਵਾਰਡਾਂ ਵਿੱਚ ਸਫੈਦੀ ਤੇ ਪੇਂਟ ਕਰਵਾਇਆ ਜਾਵੇ ਅਤੇ ਹਸਪਤਾਲ ਦੀਆਂ ਛੱਤਾਂ ਦੀ ਅਤੇ ਹੋਰ ਲੋੜੀਂਦੀ ਮੁਰ੍ਰੰਮਤ ਵੀ ਕਰਵਾਈ ਜਾਵੇ। ਇਸ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਹਸਪਤਾਲ ਦੇ ਵਾਤਾਵਰਣ ਨੂੰ ਪੂਰੀ ਤਰ੍ਹਾਂ ਸਵੱਛ ਤੇ ਸਾਫ ਸੁਥਰਾ ਰੱਖਣ ਲਈ ਮਰੀਜਾਂ ਲਈ ਬਣੇ ਪਖਾਨਿਆਂ ਦੀ ਵਿਸ਼ੇਸ ਮੁਰੰਮਤ ਕਰਵਾਈ ਜਾਵੇ।ਰੋਗੀ ਕਲਿਆਣ ਸੰਮਤੀ ਦੇ ਮੈਂਬਰਾਂ ਨੇ ਬਹੁਸੰਮਤੀ ਨਾਲ ਇਹ ਵੀ ਫੈਸਲਾ ਕੀਤਾ ਕਿ ਹਸਪਤਾਲ ਦੇ ਐਮਰਜੈਂਸੀ ਯੂਨਿਟ ਅਤੇ ਡਾਇਲਸਿਸ ਯੂਨਿਟਾਂ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਏ.ਸੀ ਲਗਾਏ ਜਾਣ। ਵਿਧਾਇਕ ਨਾਗਰਾ ਨੇ ਸਿਵਲ ਸਰਜਨ ਨੂੰ ਕਿਹਾ ਕਿ ਮਰੀਜ਼ਾਂ ਦੀ ਸਹੂਲਤ ਲਈ ਹਸਪਤਾਲ ਦੀ ਲੈਬਾਰਟਰੀ ਦਾ ਸਮਾਂ ਮਰੀਜਾਂ ਦੇ ਸੈਂਪਲ ਲੈਣ ਲਈ ਦੁਪਹਿਰ 12 ਵਜੇ ਤੱਕ ਵਧਾਇਆ ਜਾਵੇ। ਸਿਵਲ ਸਰਜਨ ਨੇ ਦੱਸਿਆ ਕਿ ਹਸਪਤਾਲ ਦੇ ਪ੍ਰਸ਼ਾਸਨ ਵਿਚ ਸੁਧਾਰ ਲਿਆਉਣ ਤੋਂ ਬਾਅਦ ਓ.ਪੀ.ਡੀ ਵਿਚ ਰੋਜਾਨਾਂ ਮਰੀਜ ਆਉਣ ਦੀ ਗਿਣਤੀ 800 ਤੋਂ ਵੀ ਵੱਧ ਹੋ ਗਈ ਹੈ।ਮੀਟਿੰਗ ਵਿਚ ਇਹ ਵੀ ਵਿਚਾਰਿਆ ਗਿਆ ਕਿ ਹਸਪਤਾਲ ਦੀਆਂ ਬਿਜ਼ਲੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸੋਲਰ ਸਿਸਟਮ ਲਗਾਉਣ ਵੱਲ ਵੀ ਤਵੱਜੋਂ ਦਿੱਤੀ ਜਾਵੇ। ਇਸ ਮੀਟਿੰਗ ਵਿਚ ਐਸ.ਡੀ.ਐਮ. ਫਤਹਿਗੜ੍ਹ ਸਾਹਿਬ ਡਾ: ਸੰਜੀਵ ਕੁਮਾਰ, ਸਿਵਲ ਸਰਜਨ ਡਾ:ਐਨ.ਕੇ. ਅਗਰਵਾਲ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਜਗਦੀਸ ਸਿੰਘ,ਮੈਂਬਰ ਸ੍ਰੀ ਗੁਲਸ਼ਨ ਰਾਏ ਬੌਬੀ, ਸ੍ਰੀ ਦਵਿੰਦਰ ਭੱਟ, ਸ੍ਰੀ ਹਰਵਿੰਦਰ ਸੂਦ, ਡਾ: ਸੰਦੀਪ ਸਿੰਘ ਗਿੱਲ, ਸ੍ਰੀਮਤੀ ਹਰਮੀਤ ਕੌਰ, ਹਰਸ਼ਵਿੰਦਰ ਸਿੰਘ ਤੋਂ ਇਲਾਵਾ ਹੋਰ ਮੈਂਬਰ ਵੀ ਸ਼ਾਮਿਲ ਹੋਏ।

 

Tags: Punjab Admin

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD