ਪੰਜਾਬ ਵਿਚ ਲੱਗਣ ਵਾਲੇ ਸਭਿਆਚਾਰਕ ਮੇਲੇ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਪ੍ਰਤੀਕ ਹਨ। ਪੰਜਾਬ ਦੇ ਵਿਚ ਵੱਖ ਵੱਖ ਧਾਰਮਿਕ ਸਥਾਨਾਂ ਤੇ ਵੱਖ ਵੱਖ ਵਰਗਾ ਅਤੇ ਧਰਮਾਂ ਦੇ ਲੋਕਾਂ ਦੇ ਭਰਵੇਂ ਇਕੱਠ ਸੂਬੇ ਵਿਚ ਮਜਬੂਤ ਹੋਈ ਫਿਰਕੂ ਸਦਭਾਵਨਾਂ ਅਤੇ ਬਹਾਲ ਹੌਈ ਅਮਨ ਤੇ ਸਾਂਤੀ ਦੇ ਪ੍ਰਤੀਕ ਹਨ।ਇਹ ਪ੍ਰਗਟਾਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕੂਰਾਲਗੜ੍ਹ ਵਿਖੇ 16ਵੇਂ ਸਭਿਆਚਾਰਕ ਮੇਲੇ ਮੋਕੇ ਜੋੜੇ ਲੋਕਾਂ ਦੇ ਭਰਵੇ. ਪ੍ਰਭਾਵਸ਼ਾਲੀ ਇੱਕਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਇਹ ਇਲਾਕਾ ਮੇਲਾ ਬਹੁਤ ਹੀ ਨੇੜਲੇ ਸਬੰਧਾਂ ਵਾਲਾ ਖੇਤਰ ਹੈ ਅਤੇ ਇਥੇ ਬਹੁਤ ਹੀ ਪੁਰਾਣੀਆਂ ਯਾਦਾ ਜੁੜੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਇਸੇ ਲਈ ਮੈ ਅਕਸਰ ਨੂਰਪੁਰ ਬੇਦੀ ਦੇ ਹਰ ਸਮਾਰੋਹ ਵਿਚ ਸਾਮਲ ਹੁੰਦਾ ਹਾਂ। ਉਹਨਾਂ ਨੇ ਸਭਿਆਚਾਰਕ ਮੇਲੇ ਦੀ ਪ੍ਰਬੰਧਕ ਕਮੇਟੀ ਨੂੰ 5 ਲੱਖ ਰੁਪਏ ਦੀ ਗਰਾਂਟ ਲੰਗਰ ਹਾਲ ਬਣਾਉਣ ਲਈ ਅਤੇ 2ਲੱਖ ਰੁਪਏ ਪ੍ਰਬੰਧਕ ਕਮੇਟੀ ਨੂੰ ਹੋਰ ਪ੍ਰਬੰਧਾ ਲਈ ਦਿੱਤੇ।ਪੰਜਾਬ ਵਿਚ ਚੱਲ ਰਹੇ ਵਿਕਾਸ ਦੇ ਦੋਰ ਦਾ ਜਿਕਰ ਕਰਦੇ ਹੋਏ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਸੂਬੇ ਦੇ ਵਿਕਾਸ ਦੇ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉਹ ਇਕ ਇਕ ਕਰਕੇ ਪੂਰੇ ਹੋ ਰਹੇ ਹਨ । ਕਿਰਸਾਨੀ ਕਰਜਾ ਮਾਫ, ਪੈਨਸ਼ਨਾਂ ਵਿਚ ਵਾਧਾ,ਘਰ ਘਰ ਰੋਜਗਾਰ ਅਤੇ ਯੋਜਨਾਵਾਂ ਲਾਗੂ ਕਰਨ ਨਾਲ ਸੂਬੇ ਵਿਚ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਛੋਹਈਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਨੇ ਸੂਬੇ ਦੇ ਵਾਤਾਵਰਣ ਅਤੇ ਪੋਣ ਪਾਣੀ ਨੂੰ ਸਵੱਛ ਕਰਨ ਦੀ ਦਿਸ਼ਾ ਵਿਚ ਵੱਡਾ ਉਪਰਾਲਾ ਕੀਤਾ ਹੈ। ਲੋਕ ਘਰ ਘਰ ਹਰਿਆਲੀ, ਹਰ ਘਰ ਖੁਸ਼ਹਾਲੀ ਦੇ ਲਈ ਅੱਗੇ ਆਏ ਹਨ। ਉਹਨਾਂ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਅਤੇ ਨਿਤੀਆ ਦੇ ਸਮੱਰਥਨ ਵਿਚ ਕੀਤੇ ਉਪਰਾਲਿਆਂ ਲਈ ਧੰਨਵਾਦ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਦੀਆਂ ਆਸਾ ਤੇ ਖਰੀ ਉਤਰੀ ਹੈ।ਅੱਜ ਜਿਥੇ ਮੰਦਰ ਕਮੇਟੀ ਅਤੇ ਕੂਰਾਲਗੜ੍ਹ ਸੁਸਾਇਟੀ ਦੇ ਪ੍ਰਬੰਧਕਾਂ ਨੇ ਸਪੀਕਰ ਰਾਣਾ ਕੇ ਪੀ ਸਿੰਘ ਦਾ ਵਿਸੇਸ ਸਨਮਾਨ ਕੀਤਾ ਉਥੇ ਉਘੇ ਕਲਾਕਾਰਾਂ ਨੇ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।