Tuesday, 14 May 2024

 

 

ਖ਼ਾਸ ਖਬਰਾਂ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਖਡੂਰ ਸਾਹਿਬ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਲੰਬੀ ਹਲਕੇ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਦਰਜ਼ਨਾਂ ਅਕਾਲੀ ਕਾਂਗਰਸ ਵਿਚ ਹੋਏ ਸ਼ਾਮਲ ਕਾਂਗਰਸੀ ਉਮੀਦਵਾਰ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਵੱਲੋਂ ਸੰਗਤ ਮੰਡੀ ’ਚ ਚੋਣ ਦਫ਼ਤਰ ਦਾ ਉਦਘਾਟਨ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ ਲੁਧਿਆਣਾ ਵਿੱਚ ਕਾਂਗਰਸ ਹੋਈ ਮਜ਼ਬੂਤ, ਬੈਂਸ ਭਰਾ ਕਾਂਗਰਸ ਵਿੱਚ ਹੋਏ ਸ਼ਾਮਿਲ ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨਾਲ ਅੱਗੇ ਵੱਧ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੋਣ ਪ੍ਰਚਾਰ

 

ਸੀ.ਆਈ. ਏ. ਪੁਲਿਸ ਮੋਹਾਲੀ ਵਲੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਅਸਲਾ, ਅੱਧਾ ਕਿਲੋ ਨਸ਼ੀਲਾ ਪਾਊਡਰ ਅਤੇ ਮੋਟਰਸਾਇਕਲ ਕੀਤਾ ਬਰਾਮਦ

5 Dariya News

ਖਰੜ , 04 Oct 2018

ਸੀ.ਆਈ.ਏ. ਖਰੜ ਵਿਖੇ ਵਰੂਣ ਸ਼ਰਮਾ, ਆਈ.ਪੀ.ਐਸ. ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਮੋਹਾਲੀ  ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੀ.ਆਈ.ਏ. ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 01 ਪਿਸਟਲ (ਦੇਸੀ) .32 ਬੋਰ ਸਮੇਤ 15 ਜਿੰਦਾ ਕਾਰਤੂਸ ਅਤੇ ਅੱਧਾ ਕਿਲੋਗ੍ਰਾਮ ਨਸ਼ੀਲਾ ਪਾਊਂਡਰ ਅਤੇ ਮੋਟਰਸਾਈਕਲ ਮਾਰਕਾ ਬਜਾਜ ਐਕਸ ਸੀ.ਡੀ. ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਲਾ  ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਪੁਲਿਸ ਵਲੋ ਭੈੜੇ ਅਨਸਰਾਂ ਵਿਰੁੱਧ ਆਰੰਭ ਕੀਤੀ ਗਈ ਮੁਹਿੰਮ ਤਹਿਤ ਕੰਵਲਪ੍ਰੀਤ ਸਿੰਘ, ਡੀ.ਐਸ.ਪੀ. (ਇਨਵੈਸਟੀਗੇਸ਼ਨ) ਮੋਹਾਲੀ ਦੀ ਨਿਗਰਾਨੀ ਹੇਠ ਇੰਸਪੈਕਟਰ ਰਾਜਨ ਪਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲੀ ਸਮੇਤ ਸੀ.ਆਈ.ਏ.ਸਟਾਫ ਦੀ ਪੁਲਿਸ ਪਾਰਟੀ ਦੇ ਸ਼ੱਕੀ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿੱਚ ਦਾਰਾ ਸਟੂਡੀਓ ਚੌਂਕ ਮੋਹਾਲੀ ਵਿਖੇ ਮੌਜੂਦ ਸੀ ਤਾਂ ਇੰਸਪੈਕਟਰ ਰਾਜਨ ਪਰਮਿੰਦਰ ਸਿੰਘ ਨੂੰ ਮੁਖਬਰੀ ਹੋਈ ਕਿ ਜੁਝਾਰ ਸਿੰਘ ਉਰਫ ਸੋਨੀ ਉਰਫ ਸਿਮਰਨਜੀਤ ਸਿੰਘ ਜੋ ਕਿ ਅੰਮ੍ਰਿਤਸਰ ਸਾਹਿਬ ਅਤੇ ਪੰਜਾਬ ਦੇ ਹੋਰ ਕਈ ਜਿਲ੍ਹਿਆਂ ਵਿੱਚ ਦਰਜ ਮੁਕੱਦਮਾਤ ਵਿੱਚ ਭਗੌੜਾ ਹੈ ਅਤੇ ਇਹ ਵਿਅਕਤੀ ਹੁਣ ਆਪਣੇ ਕੋਲ ਨਜਾਇਜ ਹਥਿਆਰ ਰੱਖ ਕੇ ਨਸ਼ਾ ਵੇਚਣ ਦਾ ਨਜਾਇਜ ਧੰਦਾ ਕਰਦਾ ਹੈ ਅਤੇ ਚੰਡੀਗੜ੍ਹ ਤੋਂ ਪੰਜਾਬ ਵਿੱਚ ਦਾਖਲ ਹੋਣ ਲਈ ਮੋਟਰਸਾਈਕਲ ਪਰ ਸਵਾਰ ਹੋ ਕੇ ਮੋਹਾਲੀ ਸਾਈਡ ਨੂੰ ਆ ਰਿਹਾ ਹੈ। 

ਇਤਲਾਹ ਦੇ ਆਧਾਰ ਪਰ ਦਾਰਾ ਸਟੂਡੀਓ ਚੌਂਕ ਮੋਹਾਲੀ ਵਿਖੇ ਨਾਕਾਬੰਦੀ ਦੌਰਾਨ ਦੋਸ਼ੀ ਝੁਜਾਰ ਸਿੰਘ ਉਰਫ ਸੋਨੀ ਨੂੰ ਸਮੇਤ ਮੋਟਰਸਾਈਕਲ ਦੇ ਕਾਬੂ ਕਰਕੇ ਉਸ ਦੀ ਤਲਾਸ਼ੀ ਦੌਰਾਨ ਉਸ ਪਾਸੋਂ 01 ਪਿਸਟਲ (ਦੇਸੀ) .32 ਬੋਰ ਸਮੇਤ 15 ਜਿੰਦਾ ਕਾਰਤੂਸ ਅਤੇ ਅੱਧਾ ਕਿਲੋਗ੍ਰਾਮ ਨਸ਼ੀਲਾ ਪਾਉਂਡਰ ਬ੍ਰਾਮਦ ਹੋਣ ਪਰ ਉਸ ਮੁਕੱਦਮਾ ਨੰਬਰ 187 ਮਿਤੀ 03.10.2018 ਅ/ਧ 21,61,85 ਐਨ.ਡੀ.ਪੀ.ਐਸ.ਐਕਟ, 25,27,54,59 ਅਸਲਾ ਐਕਟ ਥਾਣਾ ਫੇਸ-1 ਮੋਹਾਲੀ ਵਿਖੇ ਦਰਜ ਕਰਵਾ ਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਦੋਸ਼ੀ ਝੁਜਾਰ ਸਿੰਘ ਉਰਫ ਸੋਨੀ ਦੀ ਮੁੱਢਲੀ ਪੁੱਛਗਿੱਛ ਤੋਂ ਉਸ ਵਿਰੁੱਧ ਹੇਠ ਲਿਖੇ ਅਨੁਸਾਰ ਮੁਕੱਦਮੇ ਪਹਿਲਾਂ ਵੀ ਦਰਜ ਹੋਣੇ ਪਾਏ ਗਏ, ਜਿਨਾਂ ਵਿਚੋਂ ਕਈ ਮੁਕੱਦਮਿਆਂ ਵਿੱਚ ਇਹ ਭਗੌੜਾ ਚਲਿਆ ਆ ਰਿਹਾ ਹੈ। ਇਸ ਵਿਰੁੱਧ ਥਾਣਾ ਸੁਲਤਾਨ ਵਿੰਡ, ਅੰਮ੍ਰਿਤਸਰ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ। ਉਕੱਤ ਦੋਸ਼ੀ ਜੁਝਾਰ ਸਿੰਘ ਉਰਫ ਸੋਨੀ ਪਾਸੋਂ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਅੰਮ੍ਰਿਤਸਰ ਵਿਖੇ ਆਪਣਾ ਅਲੱਗ ਹੀ ਗੈਂਗ ਚਲਾਉਂਦਾ ਹੈ ਅਤੇ ਇਸ ਦੀ ਸੋਨੂੰ ਗੈਂਗਿਸਟਰ ਵਾਸੀ ਅੰਮ੍ਰਿਤਸਰ ਨਾਲ ਰੰਜਿਸ ਚਲੀ ਆ ਰਹੀ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀ ਜੁਝਾਰ ਸਿੰਘ ਉਰਫ ਸੋਨੀ ਪਾਸੋਂ ਤਫਤੀਸ਼ ਦੌਰਾਨ ਹੋਰ ਵੀ ਇੰਕਸਾਫ ਹੋਣ ਦੀ ਉਮੀਦ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। 

 

Tags: Crime News Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD