Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਾਂਤੀ ਮਾਰਚ ਆਯੋਜਿਤ

ਸ਼ਹਿਰ ਵਾਸੀਆਂ ਅਤੇ ਵਿਦਿਆਰਥੀਆਂ ਨੇ ਉਤਸਾਹ ਨਾਲ ਲਿਆ ਭਾਗ, ਮਹਾਤਮਾ ਗਾਂਧੀ ਦੀ ਵਿਚਾਰਧਾਰ ਨੂੰ ਸਮਝਣ ਤੇ ਦਿੱਤਾ ਜੋਰ

Web Admin

Web Admin

5 Dariya News

ਪਠਾਨਕੋਟ , 02 Oct 2018

Last updated on: Oct 02, 2018, 00:00 IST

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਅੱਜ ਜਿਲ੍ਹਾ ਪਠਾਨਕੋਟ ਵਿਖੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਪਠਾਨਕੋਟ ਵਿਖੇ ਜ਼ਿਲ੍ਹਾ ਪੱਧਰ ਅਤੇ ਸਾਹਪੁਰਕੰਡੀ ਵਿਖੇ ਸਬ ਡਿਵੀਜਨ ਪੱਧਰ ਤੇ ਸਾਂਤੀ ਮਾਰਚ ਦਾ ਆਯੋਜਨ ਕੀਤਾ ਗਿਆ। ਪਠਾਨਕੋਟ ਵਿਖੇ ਮਾਡਰਨ ਸੰਦੀਪਨੀ ਸਕੂਲ ਵੱਲੋਂ ਗਾਂਧੀ ਚੋਕ ਤੋਂ ਰਾਸਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਸਮਰਪਿਤ ਸਾਂਤੀ ਮਾਰਚ ਮੈਰਾਥਨ ਦੋੜ ਦਾ ਅਰੰਭ ਕੀਤਾ ਗਿਆ। ਇਸ ਮੋਕੇ ਤੇ ਜਿਲ੍ਹਾ ਪ੍ਰਸਾਸਨ ਵੱਲੋਂ ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ ਅਤੇ ਅਸੀਸ ਵਿੱਜ ਕਾਂਗਰਸੀ ਨੇਤਾ ਮੁੱਖ ਤੋਰ ਤੇ ਹਾਜ਼ਰ ਹੋਏ ਅਤੇ ਮੈਰਾਥਨ ਦੋੜ ਸੁਰੂ ਕਰਵਾਈ। ਮੈਰਾਥਨ ਗਾਂਧੀ ਚੋਕ ਤੋਂ ਡਾਕਖਾਨਾ ਚੋਕ, ਗਾਡੀ ਅਹਾਤਾ ਚੋਕ, ਡਲਹੋਜੀ ਰੋਡ, ਸਿੰਬਲ ਚੋਕ ਤੋਂ ਹੁੰਦੇ ਹੋਏ ਮਾਡਰਨ ਸੰਦੀਪਨੀ ਸਕੂਲ ਵਿਖੇ ਸਮਾਪਤ ਕੀਤੀ ਗਈ। ਇਸ ਸਮੇਂ ਦੋਰਾਨ ਹੀ ਮਾਡਰਨ ਸੰਦੀਪਨੀ ਸਕੂਲ ਵੱਲੋਂ ਇਕ ਸਾਂਤੀ ਮਾਰਚ ਸਾਇਕਲ ਰੈਲੀ ਵੀ ਆਯੋਜਿਤ ਕੀਤੀ ਗਈ ਜਿਸ ਨੂੰ ਉਪਰੋਕਤ ਮੁੱਖ ਮਹਿਮਾਨਾਂ ਨੇ ਝੰਡੀ ਦੇ ਕੇ ਰਵਾਨਾ ਕੀਤਾ। ਸਾਂਤੀ ਮਾਰਚ ਸਾਇਕਲ ਰੈਲੀ ਗਾਂਧੀ ਚੋਕ ਤੋਂ ਪੀਰ ਬਾਬਾ ਚੋਕ, ਪਟੇਲ ਚੋਕ, ਸੈਲੀ ਰੋਡ, ਟਰੱਕ ਯੂਨੀਅਨ, ਸਿੰਬਲ ਚੋਕ ਤੋਂ ਹੁੰਦੇ ਹੋਏ ਮਾਡਰਨ ਸੰਦੀਪਨੀ ਸਕੂਲ ਵਿਖੇ ਸਮਾਪਤ ਕੀਤੀ ਗਈ। ਇਸ ਮੋਕੇ ਤੇ ਮਾਡਰਨ ਸੰਦੀਪਨੀ ਸਕੂਲ ਵਿਖੇ ਸਾਂਤੀ ਮਾਰਚ ਮੈਰਾਥਨ ਦੋੜ ਅਤੇ ਸਾਂਤੀ ਮਾਰਚ ਸਾਇਕਲ ਰੈਲੀ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਜੇਤੂ ਰਹੇ ਵਿਦਿਆਰਥੀਆਂ ਵਿੱਚੋਂ ਸਾਂਤੀ ਮਾਰਚ ਮੈਰਾਥਨ ਦੋੜ ਵਿੱਚ ਸੋਰਭ ਨੇ ਪਹਿਲਾ ਸਥਾਨ, ਕਰਨ ਨੇ ਦੂਸਰਾ ਸਥਾਨ ਅਤੇ ਹਰਦੀਪ ਸਿੰਘ ਨੇ ਤੀਸਰਾ ਸਥਾਨ , ਸਾਂਤੀ ਮਾਰਚ ਸਾਇਕਲ ਰੈਲੀ ਵਿੱਚ ਪਹਿਲਾ ਸਥਾਨ ਰਾਕੇਸ ਕੁਮਾਰ, ਦੂਸਰਾ ਸਥਾਨ ਦਿਨੇਸ਼ ਸਰਮਾ ਅਤੇ ਤੀਸਰਾ ਸਥਾਨ ਅਭਿਨਾਸ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸਾਇਕਲ ਰੈਲੀ ਲੜਕੀਆਂ ਵਿੱਚ ਕਸ਼ਿਸ ਨੇ ਪਹਿਲਾ ਸਥਾਨ, ਮੈਰਾਥਨ ਲੜਕੀਆਂ ਵਿੱਚ ਮਨਜੋਤ ਕੋਰ ਨੇ ਪਹਿਲਾ ਅਤੇ ਮਹਿਕ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੋਕੇ ਤੇ ਜੇਤੂ ਰਹੇ ਵਿਦਿਆਰਥੀਆਂ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਉਕਤ ਦੋਨੋ ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਬਰਿਜ ਮੋਹਣ ਪੂਰੀ ਨੇ ਕੀਤੀ। ਇਸ ਮੋਕੇ ਤੇ ਸਕੂਲ ਦੇ  ਸਟਾਫ ਨੇ ਵੀ ਬੱਚਿਆਂ ਨਾਲ ਮੈਰਾਥਨ ਵਿੱਚ ਭਾਗ ਲਿਆ। 

ਇਸੇ ਤਰ੍ਹਾ ਹੈਲਪਿੰਗ ਸੋਸਲ ਕਲੱਬ ਪਠਾਨਕੋਟ ਵੱਲੋਂ ਰਾਸਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਸਮਰਪਿਤ ਸਾਇਕਲ ਰੈਲੀ ਆਯੋਜਿਤ ਕੀਤੀ ਗਈ । ਇਹ ਰੈਲੀ ਪ੍ਰਧਾਨ ਤਰਲੋਕ ਨੰਦਾ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਸ੍ਰੀ ਅਨਿਲ ਵਿੱਜ ਜਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਹ ਸਾਇਕਲ ਰੈਲੀ ਲੈਬਰ ਸੈਡ ਪਠਾਨਕੋਟ ਤੋਂ ਸੁਰੂ ਕੀਤੀ ਗਈ ਜੋ ਲਾਈਟਾਂ ਵਾਲਾ ਚੋਕ, ਗਾਡੀ ਅਹਾਤਾ ਚੋਕ, ਡਲਹੋਜੀ ਰੋਡ, ਸਿੰਬਲ ਚੋਕ, ਮਾਮੂਨ ਚੋਕ, ਰਿੰਗ ਰੋਡ ਤੋਂ ਹੁੰਦੇ ਹੋਏ ਪੰਗੋਲੀ ਚੋਕ ਵਿਖੇ ਸਮਾਪਤ ਕੀਤੀ ਗਈ। ਸਾਇਕਲ  ਰੈਲੀ ਵਿੱਚ ਪਹਿਲਾ ਸਥਾਨ ਅਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਸਾਇਕਲ, ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 2100 ਰੁਪਏ ਦਾ ਨਕਦ, ਚੋਥਾਂ ਸਥਾਨ ਪ੍ਰਾਪਤ ਕਰਨ ਵਾਲੇ ਨੂੰ 1100 ਰੁਪਏ ਨਕਦ,  5 ਅਤੇ 6ਵਾਂ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ 500-500 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸ ਮੋਕੇ ਤੇ ਕਲੱਬ ਦੇ ਚੈਅਰਮੈਨ ਕੇਵਲ ਕ੍ਰਿਸਨ ਮਹਾਜਨ, ਮਨਮੋਹਣ ਗੋਰਖਾ, ਸੁਦੀਪ ਗਰਗ, ਵਿਪਨ ਅਰੋੜਾ, ਰਵਿੰਦਰ ਮਹਾਜਨ, ਵਿਜੈ ਸੋਨੀ, ਰਕੇਸ ਖੰਨਾ, ਸਕਤੀ ਚੋਧਰੀ, ਵਿਨੋਦ ਮਹਾਜਨ, ਗੁਰਪਿੰਦਰ ਸਿੰਘ, ਅਵਤਾਰ ਅਬਰੋਲ, ਵਿਜੈ ਪਾਸੀ, ਰਾਮ ਮੂਰਤੀ ਸਰਮਾ ਅਤੇ ਸੰਸਥਾ ਦੇ ਹੋਰ ਮੈਂਬਰ ਵੀ ਹਾਜ਼ਰ ਸਨ।ਇਸ ਤਰ੍ਹਾਂ ਹੀ ਸਬ ਡਿਵੀਜਨ ਧਾਰਕਲ੍ਹਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਸਾਹਪੁਰਕੰਡੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਪੁਰਕੰਡੀ ਵੱਲੋਂ ਸਾਂਤੀ ਮਾਰਚ ਰੈਲੀ ਕੱਢੀ ਗਈ। ਸਾਂਤੀ ਮਾਰਚ ਨਰੇਸ ਮਹਾਜਨ ਐਕਸੀਅਨ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਦੀ ਪ੍ਰਧਾਨਗੀ ਵਿੱਚ ਕੱਢਿਆ ਗਿਆ। ਸਾਂਤੀ ਮਾਰਚ ਵਿੱਚ ਸ੍ਰੀ ਐਸ.ਕੇ. ਗੁਰਨਾਲ ਐਸ.ਈ. ਰਣਜੀਤ ਸਾਗਰ ਡੈਮ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਸਾਂਤੀ ਮਾਰਚ ਰੈਲੀ ਦਾ ਅਰੰਭ ਕੀਤਾ। ਇਹ ਰੈਲੀ ਸਰਕਾਰੀ ਸੀਨੀਅਰਰ ਸੈਕੰਡਰੀ ਮਾਡਲ ਸਕੂਲ ਤੋਂ ਸੁਰੂ ਕੀਤੀ ਗਈ ਜੋ ਕਲੋਨੀ, ਹਸਪਤਾਲ ਤੋਂ ਹੁੰਦੇ ਹੋਏ  ਗੋਲ ਮਾਰਕਿਟ ਵਿੱਚ ਸਮਾਪਤ ਕੀਤੀ ਗਈ। ਉਕਤ ਸਾਂਤੀ ਮਾਰਚ ਦੋਰਾਨ ਨੋਜਵਾਨਾਂ ਅਤੇ ਆਮ ਜਨਤਾ ਵਿੱਚ ਵੀ ਕਾਫੀ ਉਤਸਾਹ ਦੇਖਣ ਨੂੰ ਮਿਲਿਆ ਅਤੇ ਨੋਜਵਾਨਾਂ ਨੇ ਮਹਾਤਮਾਂ ਗਾਂਧੀ ਵੱਲੋਂ ਵਿਖਾਏ ਅਹਿੰਸਾ ਅਤੇ ਸਾਂਤੀ ਦੇ ਰਾਹ ਤੇ ਚੱਲਣ ਦਾ ਸੰਕਲਪ ਲਿਆ। ਇਸ ਮੌਕੇ ਤੇ ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰਾਸ਼ਟਰ ਪਿਤਾ ਦੀ ਸਵੱਛਤਾ, ਸਾਂਤੀ, ਅਤੇ ਅਹਿੰਸਾ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਉਣ ਲਈ ਇਹ ਆਯੋਜਨ ਕਰਨ ਲਈ ਆਦੇਸ ਸਨ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਵੱਲੋਂ ਆਪਣੇ ਜੀਵਨ ਵਿਚ ਸਵੱਛਤਾ ਤੇ ਬਹੁਤ ਮਹੱਤਵ ਦਿੱਤਾ ਗਿਆ ਸੀ। ਅੱਜ ਵੀ ਸਾਨੂੰ ਵਰਤਮਾਨ ਹਲਾਤਾਂ ਸਮੇਂ ਸਵੱਛਤਾ ਦੀ ਸਭ ਤੋਂ ਵੱਡੀ ਜਰੂਰਤ ਹੈ। ਉਨ੍ਹਾਂ ਨੇ ਇਸ ਮੌਕੇ ਹਾਜਰੀਨ ਨੂੰ ਸੱਦਾ ਦਿੱਤਾ ਕਿ ਸੱਵਛਤਾ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕਰਦੇ ਹੋਏ ਨਾ ਕੇਵਲ ਆਪਣੀ ਸਗੋਂ ਆਪਣੇ ਆਲੇ ਦੁਆਲੇ ਦੀ ਸਵੱਛਤਾ ਦਾ ਵੀ ਸੰਕਲਪ ਲਈਏ। 

 

Tags: DC Pathankot

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD