Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਕੈਪਟਨ ਦੇਵੇ ਜਵਾਬ, ਨਸ਼ਾ ਖਤਮ ਕਰਨ ਦੀ ਸੌਹ ਖਾਧੀ ਜਾਂ ਨਸ਼ਾ ਵਿਕਾਉਣ ਦੀ : ਪ੍ਰੋ: ਵਿਰਸਾ ਸਿੰਘ ਵਲਟੋਹਾ, ਗੁਲਜਾਰ ਸਿੰਘ ਰਣੀਕੇ

ਕਾਂਗਰਸੀ ਆਗੂ ਰੂਪਾ ਤੋਂ ਬਰਾਮਦ ਅੱਧਾ ਕਿਲੋ ਹੈਰੋਇਨ ਬਾਰੇ ਉਚ ਪੱਧਰੀ ਜਾਂਚ ਹੋਵੇ

Web Admin

Web Admin

5 Dariya News

ਅਮ੍ਰਿਤਸਰ , 29 Sep 2018

Last updated on: Sep 29, 2018, 00:00 IST

ਸ੍ਰੋਮਣੀ ਅਕਾਲੀ ਦਲ ਨੇ ਰਾਜ ਵਿਚ ਦਿਨ ਬ ਦਿਨ ਵੱਧ ਫੈਲ ਰਹੀ ਨਸ਼ਿਆਂ ਦੀ ਅਲਾਮਤ 'ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਹ ਦਸੇ ਕਿ ਉਸ ਨੇ ਨਸ਼ਿਆਂ ਨੂੰ ਖਤਮ ਕਰਨ ਦੀ ਸੂਹ ਖਾਧੀ ਸੀ ਕਿ ਖੁਲੇਆਮ ਨਸ਼ਾ ਵੇਚਣ ਦੇਣ ਦੀ?  ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋ: ਵਿਰਸਾ ਸਿੰਘ ਵਲਟੋਹਾ ਅਤੇ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਨੇ ਪ੍ਰੈਸ ਕਾਨਫਰੰਸ ਦੌਰਾਨ ਨਸ਼ਿਆਂ ਅਤੇ ਅਮਨ ਕਾਨੂੰਨ ਦੀ ਬਦਤਰ ਸਥਿਤੀ ਲਈ ਕਾਂਗਰਸ ਅਤੇ ਕੈਪਟਨ ਸਰਕਾਰ 'ਤੇ ਖੂਬ ਰਗੜੇ ਲਾਏ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਨਸ਼ਿਆਂ ਦੇ ਮਾਮਲੇ 'ਚ ਕੋਈ ਚੰਗੀ ਤੇ ਕਾਰਗਰ ਨੀਤੀ ਬਣਾਉਣ ਦੀ ਥਾਂ ਰਾਜਨੀਤੀ ਕੀਤੀ ਅਤੇ ਅਕਾਲੀ ਦਲ ਨੂੰ ਬਦਨਾਮ ਕਰਦਾ ਰਿਹਾ ਜਦ ਕਿ ਅਸਲੀਅਤ ਜੋ ਹੁਣ ਸਭ ਦੇ ਸਾਹਮਣੇ ਨਿਤ ਆ ਰਹੇ ਹਨ 'ਚ ਕਾਂਗਰਸੀ ਆਗੂ ਨਸ਼ਿਆਂ ਦੇ ਵਪਾਰੀਆਂ ਦੀ ਪੁਸ਼ਤ ਪਨਾਹੀ ਕਰਦਿਆਂ ਰਾਜ ਵਿਚ ਨਸ਼ਿਆਂ ਨੂੰ ਪ੍ਰਫੁਲਤ ਕਰਨ 'ਚ ਲਗੇ ਹੋਏ ਹਨ। ਉਹਨਾਂ  ਦਸਿਆ ਕਿ ਬੀਤੇ ਦਿਨੀ ਜਿਲਾ ਦਿਹਾਤੀ ਪੁਲੀਸ ਵਲੋਂ ਨਾਕੇ ਦੌਰਾਨ ਅਧਾ ਕਿਲੋ ਹੈਰੋਇਨ ਸਮੇਤ ਫੜਿਆ ਗਿਆ ਗੁਰਇਕਬਾਲ ਸਿੰਘ ਰੂਪਾ ਅਟਾਰੀ ਹਲਕੇ ਦੇ ਕਾਂਗਰਸ ਵਿਧਾਇਕ ਤਰਸੇਮ ਸਿੰਘ ਡੀਸੀ ਦੀ ਸਜੀ ਬਾਂਹ ਹੈ ਅਤੇ ਯੂਥ ਕਾਂਗਰਸ ਦਾ ਆਗੂ ਹੋਣ ਦੇ ਨਾਲ ਨਾਲ ਕਾਂਗਰਸ ਐਂਟੀ ਨਾਰਕੋਟਿਕਸ ਸੈਲ ਦਾ ਬਲਾਕ ਪ੍ਰਧਾਨ ਵੀ ਹੈ।  ਉਹਨਾਂ ਦੋਸ਼ ਲਾਇਆ ਕਿ ਪੁਲੀਸ ਨੇ ਰੂਪੇ ਤੋਂ ਬਰਾਮਦ ਅਧਾ ਕਿਲੋ ਹੈਰੋਇਨ ਨੂੰ ਸਿਆਸੀ ਦਬਾਅ ਹੇਠ ਸਿਰਫ 2 ਗਰਾਮ ਵਿਚ ਤਬਦੀਲ ਕਰਦਿਤਾ ਹੈ, ਜਿਸ ਬਾਰੇ ਉਚ ਪਧਰੀ ਜਾਂਚ ਹੋਣੀ ਚਾਹੀਦੀ ਹੈ , ਸਰਕਾਰ ਦਸੇ ਕਿ ਬਾਕੀ ਦਾ ਹੋਰੋਇਨ ਕਿਥੇ ਗਿਆ। ਉਹਨਾਂ ਕਿਹਾ ਕਿ ਰੂਪਾ ਕਾਂਗਰਸ ਅਤੇ ਕੈਪਟਨ ਸਰਕਾਰ ਦਾ ਪ੍ਰਤੀਨਿਧ ਰੂਪ ਹੈ , ਜੋ ਨਸ਼ਿਆਂ ਦਾ ਸੌਦਾਗਰ ਹੈ ਪਰ ਬਦਨਾਮ ਅਕਾਲੀ ਦਲ ਨੂੰ ਕੀਤਾ ਜਾਂਦਾ ਰਿਹਾ। ਉਹਨਾਂ ਰੂਪੇ ਨਾਲ ਕਈ ਮੰਤਰੀਆਂ ਦੀਆਂ ਤਸਵੀਰਾਂ ਦਿਖਾਉਦਿਆਂ ਦੋਸ਼ ਲਾਇਆ ਕਿ ਰੂਪਾ ਇਕ ਪ੍ਰਭਾਵਸ਼ਾਲੀ ਵਿਅਕਤੀ ਹੈ ਜਿਸ ਦੀਆਂ ਤਾਰਾਂ ਕੈਬਟਿਨ ਮੰਤਰੀਆਂ ਨਾਲ ਜੁੜੀਆਂ ਹੋਈਆਂ ਹਨ। 

ਇਹ ਵੀ ਚਰਚਾ ਹੈ ਕਿ ਨਸ਼ਿਆਂ ਖਿਲਾਫ ਬਿਆਨਬਾਜੀ ਕਰਨ ਵਾਲਾ ਇਹ ਰੂਪਾ ਘੜਿਡਾ ਥਾਣੇ 'ਚ ਬੰਦ ਮੁਲਜਮਾਂ ਨੂੰ ਗੁਪਤ ਰੂਪ 'ਚ ਨਸ਼ਾ ਸਪਲਾਈ ਕਰਦਾ ਕਰਾਉਦਾ ਰਿਹਾ। ਉਹਨਾਂ ਦਸਿਆ ਕਿ  ਉਹਨਾਂ ਦਸਿਆ ਕਿ ਇਹ ਕੋਈ ਇਕ ਵਾਕਿਆ ਨਹੀਂ ਰਾਜ ਵਿਚ ਅਜਿਹੀ ਖੇਡ ਆਮ ਹੋ ਚੁਕੀ ਹੈ ਕਿ ਨਸ਼ਿਆਂ ਸਮੇਤ ਫੜੇ ਜਾਂਦੇ ਰਹੇ ਕਾਂਗਰਸੀ ਆਗੂ ਸਿਆਸੀ ਦਬਾਅ ਅਧੀਨ ਛੱਡ ਦਿਤੇ ਜਾਂਦੇ ਹਨ। ਉਹਨਾਂ ਦਸਿਆ ਕਿ ਨਸ਼ਿਆਂ ਦੇ ਓਵਰਡੋਜ ਕਾਰਨ ਭਾਰੀ ਗਿਣਤੀ 'ਚ ਹੋ ਰਹੀਆਂ ਮੌਤਾਂ ਨਸ਼ਿਆਂ ਦੇ ਪਸਾਰੇ ਦੀ ਬਾਤ ਪਾ ਰਹੇ ਹਨ। ਕਿਨੀ ਹੈਰਾਨੀ ਦੀ ਗਲ ਹੈ ਕਿ ਗੁਟਕਾ ਸਾਹਿਬ ਹੱਥ 'ਚ ਲੈ ਕੇ ਸਭ ਦੇ ਸਾਹਮਣੇ ਚਾਰ ਹਫਤਿਆਂ 'ਚ ਨਸ਼ਾ ਖਤਮ ਕਰ ਦੇਣ ਦੀ ਸੌਹ ਖਾਣ ਵਾਲੇ ਕੈਪਟਨ ਨੇ ਹੁਣ ਕਹਿਣਾ ਸ਼ੁਰੂ ਕਰਦਿਤਾ ਹੈ ਕਿ ਉਸ ਨੇ ਨਸ਼ਿਆਂ ਦਾ ਲਕ ਤੋੜਣ ਦੀ ਯੌਹ ਖਾਦੀ ਸੀ , ਪਰ ਉਸ ਦੀ ਖਾਧੀ ਯੋਹ ਦੀਆਂ ਰਿਕਾਰਡਿੰਗ ਸੋਸ਼ਲ ਮੀਡੀਆ 'ਤੇ ਅਜ ਵੀ ਦੇਖਿਆ ਜਾ ਸਕਦਾ ਹੈ।  ਅਕਾਲੀ ਆਗੂਆਂ ਨੇ ਕਾਂਗਰਸ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ 'ਤੇ ਵੀ ਨਜਾਇਜ ਕਾਬਜਕਾਰਾਂ ਨੂੰ ਸ਼ਹਿ ਦੇਣ ਦਾ ਦੋਸ਼ ਲਾਇਆ ਤੇ ਕਿਹਾ ਕਿ ਅਮ੍ਰਿਤਸਰ 'ਚ ਇਕ ਮਕਾਨ 'ਤੇ ਕਬਜਾ ਕਰਨ ਸਮੇਂ ਨੇਪਾਲੀ ਦੰਪਤੀ 'ਤੇ ਹਲਮਾ ਕਰਨ ਵਾਲੇ ਮਹਾਂਵੀਰ ਸਿੰਘ ਮਿਠੂ ਦੇ ਵੀ ਕਾਂਗਰਸੀ ਆਗੂ ਬੁਲਾਰੀਏ ਨਾਲ ਸਿਧੀ ਕੁਨੈਸ਼ਨ ਸਾਹਮਣੇ ਆਏ ਹਨ।  ਅਕਾਲੀ ਆਗੂਆਂ ਨੇ ਨਸ਼ਿਆਂ ਦੇ ਮਾਮਲਿਆਂ 'ਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਸਾਹਮਣੇ ਆਉਣ 'ਤੇ ਕੈਪਟਨ ਅਮਰਿੰਦਰ ਸਿੰਘ ਤੋਂ ਜਵਾਬ ਮੰਗਿਆ ਹੈ ਅਤੇ ਰੂਪਾ ਦੇ ਮਾਮਲੇ 'ਚ ਉਚ ਪਧਰੀ ਜਾਂਚ ਦੀ ਮੰਗ ਕੀਤੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਰੰਧਾਵਾ, ਰਾਣਾ ਰਣਬੀਰ ਸਿੰਘ ਲੋਪੋਕੇ ਆਦਿ ਵੀ ਮੌਜੂਦ ਸਨ। 

 

Tags: Gulzar Singh Ranike , Virsa Singh Baltoha

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD