ਮਾਨਯੋਗ ਜਿਲਾ ਅਤੇ ਸੈਸ਼ਨ ਜੱਜ ਰੂਪਨਗਰ ਬਲਵਿੰਦਰ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪ੍ਰਕਾਸ਼ ਮੈਮੋਰੀਅਲ ਸਕੂਲ ਵਿੱਚ ਗੂੰਗੇ ਅਤੇ ਬੋਲੇ ਦੇ ਬੱਚਿਆਂ ਦਾ ਦਿਵਸ ਮਨਾਇਆ ਜਾ ਰਿਹਾ ਹੈ।ਜਿਸ ਤਹਿਤ ਅੱਜ ਹਰਸਿਮਨਜੀਤ ਸਿੰਘ ਸੀ.ਜੇ.ਐਮ.ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ,ਪ੍ਰਕਾਸ਼ ਮੈਮੋਰੀਅਲ ਸਕੂਲ ਵਿੱਚ ਪਹੁੰਚੇ।ਇਸ ਮੌਕੇ ਤੇ ਸਕੂਲ ਵਿੱਚ ਬੱਚਿਆਂ ਨੇ ਜਿਥੇ ਨਸ਼ਿਆਂ ਤੇ ਇੱਕ ਨਾਟਕ ਪੇਸ਼ ਕੀਤਾ ਉਥੇ ਬੱਚਿਆਂ ਦੁਆਰਾ ਵੱਖ ਵੱਖ ਖੇਡ ਮੁਕਾਬਲੇ ਵੀ ਕੀਤੇ ਗਏ। ਜੱਜ ਸਾਹਿਬ ਦੇ ਨਾਲ਼ ਉਥੇ ਪੰਹੁਚੇ ਐਨ. ਜੀ. ਓ. ਮੈਡਮ ਮੋਨਿਕਾ ਚਾਵਲਾ ਐਂਟੀ ਕੁਰਪਸ਼ਨਕਰਾਈਮ ਪ੍ਰੀਵੈਂਸ਼ਨ ਕਮਿਉਨਿਟੀ ਪੋਲਿਸਿੰਗ ਸੋਸਾਇਟੀ ਵੱਲੋਂ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਗਈ।ਇਸ ਮੌਕੇ ਤੇ ਸੀ ਜੇ ਐਮ ਅਤੇ ਡਾਇਰਕੈਟਰ ਸਾਹਿਬਾਨ ਵੱਲੋਂ ਗੁੰਗੇ ਅਤੇ ਬੋਲੇ ਬੱਚਿਆ ਨੂੰ ਕਾਪੀਆਂ ਪੈਨਸਲਾਂ, ਟਰੈਕ ਸੂਟ ਅਤੇ ਬੂਟ ਵੰਡੇ ਗਏ ਅਤੇ ਨਾਲ਼ ਹੀ ਬੱਚਿਆਂ ਨੂੰ ਉਹਨਾ ਦੇ ਕਾਨੂੰਨੀ ਹੱਕਾਂ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਪੈਰਾ ਲੀਗਲ ਵਲੰਟੀਅਰਜ਼ ਵੱਲੋਂ ਬੱਚਿਆਂ ਨੂੰ ਪੈਂਫਲੇਟ ਆਦਿ ਵੰਡੇ ਗਏ ।ਅੰਤ ਵਿੱਚ ਪ੍ਰਸਿੰਪਲ ਆਦਰਸ਼ ਸ਼ਰਮਾ ਵੱਲੋਂ ਅਤੇ ਸਮੂਹ ਸਟਾਫ ਵੱਲੋਂ ਆਏ ਹੋਏ ਮਹਿਮਾਨਾ ਨੂੰ ਇੱਕ ਮੰਮੈਟੋ ਦੇ ਕੇ ਉਹਨਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।