ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਦੇ ਦਿਸ਼ਾਨਿਰਦੇਸ਼ਾਂ ਹੇਠ ਸਿਵਲ ਸਰਜਨ ਡਾ. ਹੰਸਰਾਜ ਮਲੇਠੀਆ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਵਿਖੇ ਆਈ.ਡੀ.ਐਸ.ਪੀ. ਪ੍ਰੋਗਰਾਮ ਅਧੀਨ ਜਿਲ੍ਹਾ ਪਬਲਿਕ ਹੈਲਥ ਲੈਬੋਰੇਟਰੀ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਪਹਿਲੀ ਸਰਕਾਰੀ ਮਾਈਕਰੋਬਾਈਲੋਜੀ ਲੈਬੋਰੇਟਰੀ ਸਥਾਪਿਤ ਹੋਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਪਹਿਲਾ ਲੋਕਾਂ ਨੂੰ ਪ੍ਰਾਈਵੇਟ ਲੈਬੋਰੇਟਰੀ ਵਿੱਚ ਜਾ ਕੇ ਟੈਸਟ ਕਰਵਾਉਣੇ ਪੈਂਦੇ ਸਨ ਜਿਸ ਨਾਲ ਗਰੀਬ ਵਰਗ ਦੀ ਜੇਬ 'ਤੇ ਅਸਰ ਪੈਂਦਾ ਸੀ। ਲੈਬੋਰੇਟਰੀ ਸਥਾਪਿਤ ਹੋਣ ਨਾਲ ਹੁਣ ਉਨ੍ਹਾਂ ਨੂੰ ਇਹ ਸੁਵਿਧਾ ਸਿਵਲ ਹਸਪਤਾਲ ਫਾਜਿਲਕਾ ਵਿੱਚ ਘੱਟ ਰੇਟਾਂ 'ਤੇ ਮੁਹੱਈਆ ਕਰਵਾਈ ਜਾਵੇਗੀ।ਇਸ ਸਰਕਾਰੀ ਲੈਬੋਰੇਟਰੀ ਵਿੱਚ ਵੱਖਵੱਖ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ ਜਿਵੇ ਕਿ ਬਲੱਡ ਕਲਚਰ, ਯੂਰਿਨ ਕਲਚਰ, ਸਟੂਲ ਕਲਚਰ, ਪਸ ਕਲਚਰ, ਫੰਗਲ ਕਲਚਰ, ਸੀ.ਐਸ.ਐਫ. ਕਲਚਰ, ਹੈਪੇਟਾਈਟਸਬੀ, ਮੀਜ਼ਲ, ਮੰਮਸ਼, ਅਲਾਈਜ਼ਾ ਟੈਸਟ ਆਦਿ ਸਰਕਾਰੀ ਰੇਟਾਂ 'ਤੇ ਕੀਤੇ ਜਾਣਗੇ।। ਇਸ ਮੋਕੇ ਸਿਵਲ ਸਰਜਨ ਡਾ. ਹੰਸ ਰਾਜ ਨੇ ਦੱਸਿਆ ਕਿ ਜ਼ਿਲ੍ਹਾ ਇੰਟੀਗਰੇਟਿਡ ਡਿਸੀਜ਼ ਸਰਵਾਈਲੈਂਸ ਪ੍ਰੋਗ੍ਰਾਮ (ਆਈ.ਡੀ.ਐਸ.ਪੀ.) ਵਲੋਂ ਚਿਕਨਗੁਨੀਆਂ, ਡੇਂਗੂ, ਹੈਪੇਟਾਈਟਸਸੀ, ਪਹਿਲਾਂ ਦੀ ਤਰ੍ਹਾ ਮੁਫਤ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵਲੋ ਸ਼ੁਰੂ ਕੀਤੀ ਗਈ ਇਸ ਲੈਬੋਰੇਟਰੀ ਦਾ ਵੱਧ ਤੋ ਵੱਧ ਲਾਭ ਪ੍ਰਾਪਤ ਕਰਨ ਅਤੇ ਡੇਂਗੂ ਦਾ ਕੰਨਫਰਮੇਟਰੀ ਟੈਸਟ ਸਿਵਲ ਹਸਪਤਾਲ ਫਾਜਿਲਕਾ ਵਿਖੇ ਹੀ ਕਰਵਾਉਣ। ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ. ਸੀ.ਐਮ. ਕਟਾਰੀਆਂ, ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਰੁਪਿੰਦਰ ਕੋਰ ਮੈਡੀਕਲ ਸਪੈਸ਼ਲਿਸਟ ਡਾ. ਯੁਧਿਸ਼ਟਰ, ਮਾਈਕਰੋਬਾਈਲੋਜਿਸਟ ਸ੍ਰੀ ਪਿ੍ਰੰਸ ਪੁਰੀ ਤੋਂ ਇਲਾਵਾ ਹੋਰ ਸਿਹਤ ਸਟਾਫ ਹਾਜਰ ਸਨ।