ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸਾਂ ਨਿਰਦੇਸ਼ਾ ਦੇ ਅਨੁਸਾਰ ਅਤੇ ਜਿਲ੍ਹਾ ਅਤੇ ਸੈਸ਼ਨ ਜੱਜ -ਸਹਿਤ- ਚੇਅਰਪਰਸਨ ਅਮਰਜੋਤ ਭੱਟੀ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੀ ਨਿਗਰਾਨੀ ਹੇਠ ਕੋਮੀ ਲੋਕ ਅਦਾਲਤ, ਸੰਗਰੂਰ ਹੈਡ ਕੁਆਟਰ ਦੀ ਅਦਾਲਤਾਂ ਅਤੇ ਸਬ-ਡਵੀਜ਼ਨਾਂ ਮਲੇਰਕੋਟਲਾ, ਸੁਨਾਮ, ਧੂਰੀ ਵਿਖੇ ਵੀ ਲਗਾਈਆਂ ਗਈਆਂ। ਜਿਸ ਵਿੱਚ ਸ੍ਰੀ ਜਗਦੀਪ ਸਿੰਘ ਮਰੋਕ, ਮਿਸ ਜਤਿੰਦਰ ਵਾਲੀਆ, ਡਾਂ ਰਜਨੀਸ ਅਤੇ ਸ੍ਰੀ ਸੁਮਿਤ ਘਈ, ਮਾਨਯੋਗ, ਵਧੀਕ ਸੈਸ਼ਨ ਜੱਜ ਸਹਿਬਾਨ, ਸੰਗਰੂਰ, ਸ੍ਰੀ ਕੁਲਭੂਸਨ ਕੁਮਾਰ, ਮਾਨਯੋਗ, ਸਿਵਲ ਜੱਜ (ਸੀਨੀਅਰ ਡੀਵੀਜ਼ਨ), ਸੰਗਰੂਰ ਤੇ ਸ੍ਰੀ ਅਜੈ ਮਿੱਤਲ, ਮਾਨਯੋਗ, ਵਧੀਕ ਸਿਵਲ ਜੱਜ (ਸੀਨੀਅਰ ਡੀਵੀਜ਼ਨ), ਸੰਗਰੂਰ ਨੇ ਲੋਕ ਅਦਾਲਤ ਬੈਂਚਾਂ ਸੰਗਰੂਰ ਦੀ ਪ੍ਰਧਾਨਗੀ ਕੀਤੀ। ਇਸ ਤੋਂ ਇਲਾਵਾ ਸ੍ਰੀ ਸੁਰਿੰਦਰ ਮੋਹਨ, ਚੇਅਰਮੈਨ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਸੰਗਰੂਰ ਨੇ ਲੋਕ ਅਦਾਲਤ ਬੈਂਚ ਦੀ ਪ੍ਰਧਾਨਗੀ ਕੀਤੀ। ਸ੍ਰੀ ਹਰਪ੍ਰੀਤ ਸਿੰਘ ਸਿਮਕ, ਮਿਸ ਜਸਪ੍ਰੀਤ ਕੋਰ ਸਿਮਕ ਤੇ ਸ੍ਰੀ ਬਿਕਰਮਦੀਪ ਸਿਘ, ਸਿਵਲ ਜੱਜ (ਜੂਨੀਅਰ ਡੀਵੀਜ਼ਨ), ਮਲੇਰਕੋਟਲਾ ਜੀਆਂ ਨੇ ਲੋਕ ਅਦਾਲਤ ਬੈਂਚਾਂ, ਮਲੇਰਕੋਟਲਾ ਦੀ ਪ੍ਰਧਾਨਗੀ ਕੀਤੀ। ਸ੍ਰੀਮਤੀ ਰੂਚੀ ਕੰਬੋਜ, ਮਾਨਯੋਗ, ਵਧੀਕ ਸਿਵਲ ਜੱਜ (ਸੀਨਅਰ ਡੀਵੀਜ਼ਨ), ਸੁਨਾਮ, ਸ੍ਰੀਮਤੀ ਨਿਰਮਲਾ ਦੇਵੀ ਤੇ ਮਿਸ ਸ਼ਿਲਪਾ, ਸਿਵਲ ਜੱਜ (ਜੂਨੀਅਰ ਡੀਵੀਜ਼ਨ), ਸੁਨਾਮ, ਜੀਆਂ ਨੇ ਲੋਕ ਅਦਾਲਤ ਬੈਚਾਂ ਸੁਨਾਮ ਦੀ ਪ੍ਰਧਾਨਗੀ ਕੀਤੀ। ਸ੍ਰੀ ਜਗਵਿੰਦਰ ਸਿੰਘ ਅਤੇ ਸ੍ਰੀ ਅਮਨਦੀਪ ਸਿੰਘ ਘੁੰਮਣ, ਮਾਨਯੋਗ, ਸਿਵਲ ਜੱਜ (ਜੂਨੀਅਰ ਡੀਵੀਜ਼ਨ), ਧੂਰੀ ਨੇ ਲੋਕ ਅਦਾਲਤ ਬੈਂਚਾਂ, ਧੂਰੀ ਦੀ ਪ੍ਰਧਾਨਗੀ ਕੀਤੀ।
ਸ੍ਰੀ ਤੇਜ਼ ਪ੍ਰਤਾਪ ਸਿੰਘ ਰੰਧਾਵਾ ਸਿਵਲ ਜੱਜ (ਸੀਨੀਅਰ ਡੀਵੀਜ਼ਨ)/ਸੀ.ਜੇ.ਐਮ -ਕਮ- ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹਨਾਂ ਲੋਕ ਅਦਾਲਤ ਵਿੱਚ ਕੁਲ 15 ਬੈਚਾਂ ਦਾ ਗਠਨ ਕੀਤਾ ਗਿਆ ਅਤੇ ਹਰੇਕ ਬੈਂਚ ਦੇ ਨਾਲ ਦੋ-ਦੋ ਮੈਂਬਰਾਂ ਦੀ ਡਿਊਟੀ ਲਗਾਈ ਗਈ। ਉਹਨਾਂ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਕੁਲ 2425 ਕੇਸ ਲਾਏ ਗਏ, ਜਿਨ੍ਹਾ ਵਿਚੋਂ 853 ਕੇਸਾਂ ਦਾ ਰਾਜੀਨਾਮੇ ਤਹਿਤ ਨਿਪਟਾਰਾ ਕੀਤਾ ਗਿਆ ਅਤੇ 144277791/- ਰੁਪਏ ਦੇ ਐਵਾਰਡ ਪਾਸ ਕੀਤੇ ਗਏ।ਸ੍ਰੀ ਰੰਧਾਵਾ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਕੇਸ ਦੀ ਸੁਣਵਾਈ ਲਈ ਕੋਈ ਕੋਰਟ ਫੀਸ ਨਹੀ ਲੱਗਦੀ ਅਤੇ ਜੇਕਰ ਲੋਕ ਅਦਾਲਤ ਰਾਹੀ ਮਾਮਲੇ ਦਾ ਨਿਪਟਾਰਾ ਹੁੰਦਾ ਹੈ ਤਾਂ ਅਦਾ ਕੀਤੀ ਕੋਰਟ ਫੀਸ ਦੀ ਵਾਪਸੀ ਨੂੰ ਯਕੀਨੀ ਬਣਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਜਿਹੜੇ ਮਾਮਲਿਆਂ ਦਾ ਨਿਪਟਾਰਾ ਲੋਕ ਅਦਾਲਤਾਂ ਵਿੱਚ ਹੋ ਜਾਂਦਾ ਹੈ, ਉਹਨਾਂ ਖਿਲਾਫ ਅੱਗੇ ਅਪੀਲ ਨਹੀ ਪਾਈ ਜਾ ਸਕਦੀ ਅਤੇ ਲੋਕ ਅਦਾਲਤਾਂ ਰਾਹੀਂ ਕੇਸਾਂ ਦਾ ਨਿਪਟਾਰਾ ਛੇਤੀ ਅਤੇ ਦੋਸਤਾਨਾ ਤਰੀਕੇ ਨਾਲ ਹੁੰਦਾ ਹੈ।ਉਨ੍ਹਾਂ ਕਿਹਾ ਕਿ ਲੋਕ ਅਦਾਲਤਾਂ ਵਿੱਚ ਲਏ ਗਏ ਫੈਸਲਿਆਂ ਨੂੰ ਦਿਵਾਨੀ ਕੋਰਟ ਦੀ ਡਿਗਰੀ ਵਾਲੀ ਮਾਨਤਾ ਪ੍ਰਾਪਤ ਹੈ।