ਪਠਾਨਕੋਟ ਪੁਲਿਸ ਨੇ ਇਕ ਚਰਸ ਤਸਕਰ ਨੂੰ ਕਰੀਬ 31 ਮਿਲੋਗ੍ਰਾਮ ਚਰਸ ਨਾਲ ਕਾਬੂ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਇਹ ਜਾਣਕਾਰੀ ਵਿਵੇਕਸੀਲ ਸੋਨੀ ਐਸ.ਐਸ.ਪੀ. ਪਠਾਨਕੋਟ ਨੇ ਅਪਣੇ ਦਫਤਰ ਵਿਖੇ ਇਕ ਪ੍ਰੈਸ ਕਾਨਫਰੰਸ ਦੇ ਦੋਰਾਨ ਦਿੱਤੀ। ਵਿਵੇਕਸੀਲ ਸੋਨੀ ਐਸ.ਐਸ.ਪੀ. ਪਠਾਨਕੋਟ ਨੇ ਦੱਸਿਆ ਕਿ ਮਾਧੋਪੁਰ ਦੇ ਨਜਦੀਕ ਇਕ ਸਕਾਰਪਿਓ ਗੱਡੀ ਨੰਬਰ ਡੀ.ਐਲ. 9ਸੀ.ਜੀ.-9701 (4L ੯37-੯੭੦੧) ਜੋ ਕਿ ਲਖਨਪੁਰ ਤੋਂ ਬੈਰੀਅਰ ਤੋੜ ਕੇ ਪੰਜਾਬ ਵਿੱਚ ਦਾਖਲ ਹੋਈ। ਜਿਸ ਨੂੰ ਬਸੀਰ ਅਹਿਮਦ ਪੁੱਤਰ ਸਨਾ ਊੱਲਾ ਨਿਵਾਸੀ ਗਾਈ ਦੇਸਾ, ਡੋਡਾ ਜੰਮੂ-ਕਸਮੀਰ ਚਲਾ ਰਿਹਾ ਸੀ, ਨੂੰ ਰੋਕਣ ਦੀ ਕੋਸਿਸ ਕੀਤੀ ਤਾਂ ਉਸ ਨੇ ਗੱਡੀ ਭਜਾ ਲਈ। ਹਾਈ-ਵੇ ਪੈਟਰੋਲਿੰਗ ਪਾਰਟੀ ਅਤੇ ਪਠਾਨਕੋਟ ਪੁਲਿਸ ਨੇ ਗੱਡੀ ਦਾ ਪਿੱਛਾ ਕਰ ਕੇ ਗੱਡੀ ਨੂੰ ਕਾਬੂ ਕੀਤਾ , ਗੱਡੀ ਚਾਲਕ ਜਦ ਗੱਡੀ ਛੱਡ ਕੇ ਭੱਜਣ ਲੱਗਾ ਤਾ ਪੁਲਿਸ ਨੇ ਉਸ ਨੂੰ ਦਬੋਚ ਲਿਆ। ਗੱਡੀ ਦੀ ਤਲਾਸੀ ਲੈਣ ਦੋਰਾਨ ਪਾਇਆ ਕਿ ਗੱਡੀ ਦੀ ਪਿਛਲੀ ਸੀਟ ਦੇ ਥੱਲੇ ਪੈਕਟਾਂ ਵਿੱਚ ਕਰੀਬ 31 ਕਿਲੋਗ੍ਰਾਮ ਚਰਸ ਲੁਕਾਈ ਹੋਈ ਸੀ। ਸ੍ਰੀ ਸੋਨੀ ਨੇ ਦੱਸਿਆ ਕਿ ਪੁੱਛ ਗਿੱਛ ਦੇ ਦੋਰਾਨ ਗੱਡੀ ਚਾਲਕ ਨੇ ਅਪਣਾ ਨਾਮ ਬਸੀਰ ਅਹਿਮਦ ਪੁੱਤਰ ਸਨਾ ਉੱਲਾ ਦੱਸਿਆ । ਬਸੀਰ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਡਰਾਇਵਰੀ ਕਰ ਰਿਹਾ ਹੈ ਅਤੇ ਕੁਪਵਾੜਾ(ਜੰਮੁ ਕਸਮੀਰ) ਵਿਖੇ ਉਸ ਨੂੰ ਰਸੀਦ ਨਾਮ ਦਾ ਵਿਅਕਤੀ ਮਿਲਿਆ , ਜਿਸ ਨੇ ਉਸ ਨੂੰ ਗੱਡੀ ਦਿੱਤੀ ਅਤੇ ਇਹ ਮਾਲ ਦਿੱਲੀ ਲੈ ਕੇ ਜਾਣ ਲਈ ਕਿਹਾ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਅਰੋਪੀ ਦੇ ਖਿਲਾਫ ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।