ਰਾਜੇਸ਼ ਸ਼ਰਮਾ ਐਸ:ਡੀ:ਐਮ ਅੰਮ੍ਰਿਤਸਰ -1 ਵੱਲੋਂ ਵੋਟਰਾਂ ਨੂੰ ਜਗਾਰੂਕ ਕਰਨ ਲਈ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜਿਲ੍ਹਾ ਕਚਿਹਰੀਆਂ ਟੈਂਕ ਵਾਲੇ ਗੇਟ ਤੋਂ ਸਵੀਪ ਰੱਥ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਇਹ ਸਵੀਪ ਰੱਥ ਹਲਕਾ 016 ਅੰਮ੍ਰਿਤਸਰ ਪੱਛਮੀ ਵਿੱਚ ਪੈਂਦੇ ਇਲਾਕਿਆਂ ਚ 8 ਸਤਬੰਰ ਤੱਕ ਚੱਲੇਗਾ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਪ੍ਰਚਾਰ ਕਰੇਗਾ ਤਾਂ ਜੋ ਕੋਈ ਵੀ ਨਾਗਰਿਕ ਵੋਟ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਇਹ ਸਵੀਪ ਰੱਥ ਦਾ ਮੁੱਖ ਉਦੇਸ਼ 1 ਜਨਵਰੀ, 2019 ਤੋਂ ਯੋਗ ਵੋਟਰਾਂ ਦੇ ਵੋਟਰ ਕਾਰਡ ਬਣਾਉਣਾ, ਐਨ:ਆਰ:ਆਈਜ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ, ਪਤੇ ਅਤੇ ਨਾਵਾਂ ਦੀ ਸੋਧ ਕਰਨਾ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਜੇਕਰ ਕਿਸੇ ਵੋਟਰ ਦੀ ਦੋ ਸਥਾਨਾਂ ਤੇ ਵੋਟ ਬਣੀ ਹੈ ਤਾਂ ਉਸ ਨੂੰ ਇਕ ਥਾਂ ਤੋਂ ਵੋਟ ਖਾਰਜ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਜਾਗਰੂਕ ਕਰਨ ਲਈ ਬੂਥ ਲੈਵਲਾਂ 'ਤੇ ਵੀ ਬੀ:ਐਲ:ਓਜ਼ ਵੱਲੋਂ 9 ਸਤੰਬਰ ਤੋਂ 16 ਸਤੰਬਰ ਤੱਕ ਕੈਂਪ ਲਗਾਏ ਜਾ ਰਹੇ ਹਨ ਤੇ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਇੰਦਰਜੀਤ ਸਿੰਘ ਚੋਣ ਕਾਨੂੰਗੋ ਵੀ ਹਾਜ਼ਰ ਸਨ।