Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਸਵੱਛ ਸਰਵੇਖਣ-2019 : ਪੰਜਾਬ ਨੂੰ ਦੇਸ਼ ’ਚੋਂ ਪਹਿਲਾ ਸਥਾਨ ਦਿਵਾਉਣ ਲਈ ਸ਼ਹਿਰੀ ਸਥਾਨਕ ਸੰਸਥਾਂਵਾਂ ਦੀ ਖੇਤਰੀ ਵਰਕਸ਼ਾਪ ਲਾਈ ਗਈ

2019 ਦੇ ਸਰਵੇਖਣ ’ਚ ਸਾਫ਼-ਸਫ਼ਾਈ ’ਚ ਲੋਕਾਂ ਦੇ ਯੋਗਦਾਨ ਦੀ ਰਹੇਗੀ ਅਹਿਮ ਭੂਮਿਕਾ, ਰਾਜ ਭਰ ’ਚੋਂ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੇ ਜਨਤਕ ਤੇ ਸਰਕਾਰੀ ਮੁਖੀਆਂ ਨੇ ਕੀਤੀ ਸ਼ਿਰਕਤ

Web Admin

Web Admin

5 Dariya News

ਨਵਾਂਸ਼ਹਿਰ , 30 Aug 2018

Last updated on: Aug 30, 2018, 00:00 IST

ਸਾਲ 2019 ’ਚ 4 ਜਨਵਰੀ ਤੋਂ 31 ਜਨਵਰੀ ਤੱਕ ਹੋਣ ਵਾਲੇ ਅੰਤਮ ਤੇ ਫ਼ਾਈਨਲ ਸਵੱਛ ਸਰਵੇਖਣ ’ਚ ਸਾਫ਼-ਸਫ਼ਾਈ ਦਾ ਦਾਰੋਮਦਾਰ ਸ਼ਹਿਰੀ ਸੰਸਥਾਂਵਾਂ ਦੇ ਨਾਲ-ਨਾਲ ਲੋਕਾਂ ’ਤੇ ਵੀ ਨਿਰਭਰ ਕਰੇਗਾ। ਇਸ ਲਈ ਪੰਜਾਬ ਦੇ ਸਮੂਹ ਨਾਗਰਿਕਾਂ ਨੂੰ ਨਗਰ ਕੌਂਸਲਾਂ ਨਾਲ ਸਫ਼ਾਈ ਪ੍ਰਬੰਧਾਂ ’ਚ ਪੂਰਾ ਸਹਿਯੋਗ ਦੇ ਕੇ ਚੱਲਣਾ ਪਵੇਗਾ ਤਾਂ ਜੋ 2018 ’ਚ 9ਵੇਂ ਸਥਾਨ ’ਤੇ ਰਹੇ ਪੰਜਾਬ ਨੂੰ ਸਾਲ 2019 ’ਚ ਪਹਿਲੇ ਸਥਾਨ ’ਤੇ ਲਿਆਂਦਾ ਜਾ ਸਕੇ।ਇਹ ਪ੍ਰਗਟਾਵਾ ਪੰਜਾਬ ਮਿਊਂਸਪਲ ਇੰਨਫ੍ਰਾਸਟ੍ਰਕਚਰ ਡਿਵੈਲਪਮੈਂਟ ਕੰਪਨੀ ਦੇ ਮੁੱਖ ਕਾਰਜਕਾਰੀ ਅਫ਼ਸਰ ਅਜੋਏ ਸ਼ਰਮਾ ਆਈ.ਏ.ਐਸ. ਨੇ ਸਵੱਛ ਸਰਵੇਖਣ-2019 ਸਬੰਧੀ ਅੱਜ ਰਾਜ ਦੀਆਂ ਸਮੂਹ ਸ਼ਹਿਰੀ ਸਥਾਨਕ ਸੰਸਥਾਂਵਾਂ ਦੀ ਨਵਾਂਸ਼ਹਿਰ ਵਿਖੇ ਕੇਂਦਰੀ ਮਕਾਨ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਲਾਈ ਗਈ ਖੇਤਰੀ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਲ 2018 ਦੇ ਸਰਵੇਖਣ ਦੌਰਾਨ ਉੱਤਰੀ ਭਾਰਤ ’ਚੋਂ ਆਪਣੇ 42 ਸ਼ਹਿਰਾਂ ਦੇ ਸਿਖਰਲੀ ਸੂਚੀ ’ਚ ਹੋਣ ਨਾਲ ਪਹਿਲੇ ਸਥਾਨ ’ਤੇ ਰਹੇ ਪੰਜਾਬ ਲਈ ਸਾਲ 2019 ਦੇ ਸਵੱਛ ਸਰਵੇਖਣ-2019 ’ਚ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਵੱਲੋਂ ਭੇਜੀ ਗਰਾਂਟ ਨਾਲ ਜਾਂ ਕੂੜਾ-ਕਰਕਟ ਸਾਂਭਣ ਵਾਲੀਆਂ ਕੰਪਨੀਆਂ ਰਾਹੀਂ ਹੀ ਆਪਣੇ ਠੋਸ ਕੂੜੇ ਕਰਕਟ ਨੂੰ ਸੰਭਾਲਣ ਦੀ ਉਡੀਕ ਕਰਨ ਦੀ ਬਜਾਏ ਨਵਾਂਸ਼ਹਿਰ ਦੀ ਤਰ੍ਹਾਂ ਆਪੋ-ਅਪਣੇ ਪੱਧਰ ’ਤੇ ਇਸ ਦਾ ਨਿਪਟਾਰਾ ਕਰਨ ਨੂੰ ਤਰਜੀਹ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀ ਸੋਚ ਬਦਲਾਂਗੇ ਤਾਂ ਅਸੀਂ ਆਉਣ ਵਾਲੇ ਸਮੇਂ ’ਚ ਬਹੁਤ ਤਰੱਕੀ ਕਰਾਂਗੇ। ਸ੍ਰੀ ਸ਼ਰਮਾ ਅਨੁਸਾਰ ਸਾਲ 2019 ਦੇ ਸਰਵੇਖਣ ਲਈ ਤਿਆਰ ਕੀਤੀ ਗਈ ਵਿਸ਼ੇਸ਼ ਐਪ ‘ਸਵੱਛਤਾ ਮੰਚ’ ਦਾ ਸਭ ਤੋਂ ਵਧੇਰੇ ਦਾਰੋਮਦਾਰ ਲੋਕਾਂ ਦੀ ਭਾਈਵਾਲੀ ਤੇ ਸਹਿਯੋਗ ’ਤੇ ਨਿਰਭਰ ਕਰੇਗੀ। ਇਸ ਐਪ ਰਾਹੀਂ ਕਮਿਊਨਿਟੀ ਫੈਸੀਲੀਟੇਟਰਾਂ ਨੂੰ ਇਸ ਵਿੱਚ ਵੱਧ ਮੇਹਨਤ ਕਰਨੀ ਪਵੇਗੀ ਤੇ ਲੋਕਾਂ ਪਾਸੋਂ ਫੀਡਬੈਕ ਲੈਣ ਲਈ ਉਨ੍ਹਾਂ ਨੂੰ ਜਾਗਰੂਕ ਕਰਨਾ ਪਵੇਗਾ। ਇਸ ਤੋਂ ਇਲਾਵਾ ‘ਡੋਰ ਟੂ ਡੋਰ’ ਕੂੜਾ ਇਕੱਠਾ ਕਰਨਾ ਪਵੇਗਾ ਤੇ ਗਿੱਲੇ ਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਕਰਕੇ ਇਸ ਦਾ ਢੁਕਵਾਂ ਨਿਪਟਾਰਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਨਵਾਂਸ਼ਹਿਰ ਦਾ ਮਾਡਲ ਮੁਲਕ ਭਰ ’ਚ ਕੂੜੇ ਦੇ ਨਿਪਟਾਰੇ ’ਚ ਵੱਡੀ ਪੱਧਰ ’ਤੇ ਪਛਾਣ ਬਣਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਵਰਕਸ਼ਾਪ ’ਚ ਸ਼ਾਮਿਲ ਸਮੂਹ ਨਗਰ ਨਿਗਮਾਂ ਦੇ ਕਮਿਸ਼ਨਰਾਂ ਤੇ ਮੇਅਰਾਂ, ਨਗਰ ਕੌਂਸਲਾਂ ਦੇ ਪ੍ਰਧਾਨਾਂ, ਕਾਰਜ ਸਾਧਕ ਅਫ਼ਸਰਾਂ, ਮਿਊਂਸਪਲ ਇੰਜੀਨੀਅਰਾਂ ਤੇ ਕਮਿਊਨਿਟੀ ਫੈਸੀਲੀਟੇਟਰਾਂ ਦੀ ਸਾਲ 2019 ਦੇ ਸ਼ਹਿਰੀ ਸਰਵੇਖਣ ਦੌਰਾਨ ਪੰਜਾਬ ਨੂੰ ਦੇਸ਼ ’ਚੋਂ ਪਹਿਲੇ ਸਥਾਨ ’ਤੇ ਲਿਆਉਣ ਦੀ ਵੱਡੀ ਜ਼ਿੰਮੇਂਵਾਰੀ ਹੈ। 

ਇਸ ਮੌਕੇ ਮੌਜੂਦ ਐਮ.ਐਲ.ਏ. ਅੰਗਦ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਨਵਾਂਸ਼ਹਿਰ ਦਾ ਕੂੜਾ-ਕਰਕਟ ਸੰਭਾਲਣ ਦਾ ਸ਼ਹਿਰੀ ਮਾਡਲ ਸਮੁੱਚੇ ਦੇਸ਼ ’ਚ ਸਲਾਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਇਸ ਅਕਸ ਨੂੰ ਬਰਕਰਾਰ ਰੱਖਣ ਤੇ ਸਾਲ 2019 ’ਚ ਸਮੁੱਚੇ ਦੇਸ਼ ਦੇ ਮੁਕਾਬਲੇ ’ਚ ਆਉਣ ਵਾਲੇ ਸ਼ਹਿਰਾਂ ਦੇ ਸਿਖਰ ’ਤੇ ਪੁੱਜਣ ਦੀ ਵੱਡੀ ਜ਼ਿੰਮੇਂਵਾਰੀ ਬਣ ਜਾਂਦੀ ਹੈ। ਉਨ੍ਹਾਂ ਪ੍ਰਧਾਨ ਨਗਰ ਕੌਂਸਲ ਲਲਿਤ ਮੋਹਨ ਪਾਠਕ ਤੇ ਸਮੁੱਚੀ ਟੀਮ ਨੂੰ ਨਵਾਂਸ਼ਹਿਰ ਨਗਰ ਕੌਂਸਲ ਨੂੰ ਸਵੱਛ ਸਰਵੇਖਣ-2019 ਦੇ ਮੁਕਾਬਲੇ ਵਾਸਤੇ ਤਿਆਰ ਕਰਨ ਲਈ ਪੂਰਾ ਜ਼ੋਰ ਲਾਉਣ ਲਈ ਆਖਿਆ।ਐਮ.ਐਲ.ਏ. ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ ਨੇ ਸਵੱਛਤਾ ਸਰਵੇਖਣ-2018 ’ਚ ਪੰਜਾਬ ਦੇ ਸ਼ਹਿਰਾਂ ਵੱਲੋਂ ਦਿਖਾਈ ਬੇਹਤਰੀਨ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਥਾਨਕ ਸਰਕਾਰ ਮਹਿਕਮੇ ਨੂੰ ਇਸ ਵਾਰ ਉਨ੍ਹਾਂ ਨਗਰ ਕੌਂਸਲਾਂ ਨੂੰ ਵੀ ਮੁਕਾਬਲੇ ਲਈ ਤਿਆਰ ਕਰਨਾ ਚਾਹੀਦਾ ਹੈ, ਜੋ ਕਿ ਪਿਛਲੀ ਵਾਰ ਦੇ ਸਰਵੇਖਣ ’ਚ ਪੌੜੀ ਦੇ ਹੇਠਲੇ ਡੰਡੇ ’ਤੇ ਸਨ। ਉਨ੍ਹਾਂ ਨਗਰ ਕੌਂਸਲ ਬਲਾਚੌਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਨਗਰ ਕੌਂਸਲਾਂ ਜੋ ਕਿ ਵਿੱਤੀ ਤੌਰ ’ਤੇ ਸਰਕਾਰ ’ਤੇ ਨਿਰਭਰ ਹਨ, ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਸਵੱਛਤਾ ਸਰਵੇਖਣ-2019 ਦੀ ਤਿਆਰੀ ਲਈ ਭਾਰਤ ਸਰਕਾਰ ਦੇ ਮਕਾਨ ਤੇ ਸ਼ਹਿਰੀ ਮਾਮਲਿਆਂ ਮੰਤਰਾਲੇ ਤੋਂ ਆਏ ਸਲਾਹਕਾਰ ਅਨਿਲ ਪ੍ਰਕਾਸ਼ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਲ 2014 ’ਚ ਸ਼ੁਰੂ ਹੋਏ ਸਵੱਛ ਮਿਸ਼ਨ ਦੇ ਇਸ ਚੌਥੇ ਤੇ ਅੰਤਮ ਸਰਵੇਖਣ ਦੀ ਪ੍ਰਕਿਰਿਆ ਤੇ ਮਾਪਦੰਡ ਸਾਲ 2018 ਦੇ ਸਰਵੇਖਣ ਨਾਲੋਂ ਕਾਫ਼ੀ ਬਦਲੇ ਹੋਏ ਹੋਣਗੇ। ਇਸ ਦੀ ਵੱਡੀ ਕਾਮਯਾਬੀ ਇਸ ਨੂੰ ਲੰਬੇ ਸਮੇਂ ਲਈ ਬਰਕਰਾਰ ਰੱਖਣ ਦੀ ਹੋਵੇਗੀ। ਇਸ ਵਾਸਤੇ ਠੋਸ ਕੂੜੇ, ਪਲਾਸਟਿਕ ਰਹਿੰਦ-ਖੂੰਹਦ, ਉਸਾਰੀ ਤੇ ਮਲਬਾ ਰਹਿੰਦ-ਖੂੰਹਦ ਦੀ ਨਿਰੰਤਰ ਐਨਫ਼ੋਰਸਮੈਂਟ, ਸ਼ਹਿਰ ਦੀ ਸਾਫ਼-ਸਫ਼ਾਈ ਸਬੰਧੀ ਸਮੂਹਿਕ ਕਾਰਹੁਜ਼ਾਰੀ ਲਈ ਨਾਗਰਿਕ ਅਧਾਰਿਤ ਰੁਝੇਵੇਂ, ਇਸ ਨੂੰ ਚਿਰਸਥਾਈ ਬਣਾਉਣ ਲਈ ਕੂੜਾ ਮੁਕਤ ਸਟਾਰ ਰੇਟਿੰਗ, ਤੀਸਰੀ ਧਿਰ ਪਾਸੋਂ ਤਸਦੀਕੀਕਰਣ ਤੇ ਸੰਸਥਾਗਤ ਤੇ ਡਿਜੀਟਾਈਜੇਸ਼ਨ ਪ੍ਰਣਾਲੀ ਆਦਿ ਨੁਕਤੇ ਵਿਚਾਰੇ ਜਾਣਗੇ। ਭਾਰਤ ਸਰਕਾਰ ਦੇ ਮੰਤਰਾਲੇ ਤੋਂ ਹੀ ਰੋਹਿਤ ਕੱਕੜ ਨੇ ਕਿਹਾ ਕਿ ਇਹ ਚੌਥਾ ਤੇ ਅੰਤਮ ਸਰਵੇਖਣ ਵੱਡੇ ਪੱਧਰ ’ਤੇ ਹੋਵੇਗਾ ਜਿਸ ਵਿੱਚ ਗਿੱਲੇ ਤੇ ਸੁੱਕੇ ਕੂੜੇ ਨੂੰ ਨਿਖੇੜੇ ਜਾਣ, ਖੁੱਲ੍ਹੇ ’ਚ ਪਖਾਨਾ ਮੁਕਤੀ, ਕੂੜੇ ਦੇ ਢੇਰਾਂ ਤੋਂ ਮੁਕਤੀ, ਲੋਕਾਂ ਦਾ ਫੀਡਬੈਕ ਅਤੇ ਸਫ਼ਾਈ ’ਚ ਲੋਕਾਂ ਦੇ ਯੋਗਦਾਨ ਆਦਿ ਪੱਖ ਅਹਿਮ ਹੋਣਗੇ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪਲਾਸਟਿਕ ਸਮੱਗਰੀ ਨਾਲ ਸਬੰਧਤ ਰਹਿੰਦ-ਖੂੰਹਦ ਦੇ ਹੱਲ ਲਈ ਸੀਮਿੰਟ ਉਦਯੋਗ ਨਾਲ ਗੱਲ ਕੀਤੀ ਗਈ ਹੈ ਜੋ ਕਿ ਇਸ ਨੂੰ ਥੈਲੇ ਬਣਾਉਣ ਵਿੱਚ ਵਰਤੇਗਾ ਅਤੇ ਇਹ ਪ੍ਰਾਜੈਕਟ ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਦੇਸ਼ ’ਚ ਕੂੜੇ ਦੀ ਸਾਂਭ-ਸੰਭਾਲ ਦਾ ਅੰਬਿਕਾਪੁਰ ਮਾਡਲ ਪ੍ਰਚਾਰਿਆ ਜਾਂਦਾ ਸੀ ਪਰ ਹੁਣ ਨਵਾਂਸ਼ਹਿਰ ਮਾਡਲ ਵੀ ਅੱਗੇ ਆ ਗਿਆ ਹੈ।ਇਸ ਮੌਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਸ਼ਹਿਰੀ ਸਥਾਨਕ ਸੰਸਥਾਂਵਾਂ ਵੱਲੋਂ ਸ਼ਹਿਰਾਂ ਦੇ ਕੂੜੇ ਅਤੇ ਰਹਿੰਦ-ਖੂੰਹਦ ਤੋਂ ਤਿਆਰ ਕੀਤੇ ਸਮਾਨ ਦੀ ਪ੍ਰਦਰਸ਼ਨੀ ਨੇ ਵੀ ਵਰਕਸ਼ਾਪ ’ਚ ਭਾਗ ਲੈਣ ਵਾਲੇ ਭਾਗੀਦਾਰਾਂ ਦਾ ਧਿਆਨ ਵਿਸ਼ੇਸ਼ ਤੌਰ ’ਤੇ ਖਿੱਚਿਆ। 

 

Tags: PUNJAB ADMIN

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD