ਪੰਜਾਬ ਅਤੇ ਚੰਡੀਗੜ੍ਹ ਦੇ ਕੱਪੜਾ ਵਪਾਰੀਆਂ ਨੇ ਕੇਰਲਾ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਂਦਿਆਂ ਬਿਸਕੁਟ, ਕੰਬਲ ਅਤੇ ਚੌਲਾਂ ਦਾ ਭਰਿਆ ਇੱਕ ਟਰੱਕ ਅੱਜ ਕੇਰਲਾ ਲਈ ਰਵਾਨਾ ਕੀਤਾ। ਟਰੱਕ ਨੂੰ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਸਥਿਤੀ ਵਿੱਚ ਕੇਰਲਾ ਅਤੇ ਉਥੋਂ ਦੇ ਲੋਕਾਂ ਦੇ ਨਾਲ-ਨਾਲ ਖੜ੍ਹੀ ਹੈ। ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਤੋਂ 1 ਲੱਖ ਖਾਣੇ ਦੇ ਪੈਕੇਟ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਭੇਜੇ ਗਏ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਹੋਰ ਵੀ ਦਾਨ ਕਰਨ ਅਤੇ ਲੋਕਾਂ ਦੀ ਸਹਾਇਤਾ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਪੰਜਾਬ ਕੱਪੜਾ ਵਪਾਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਸੋਨੂੰ ਨੀਲੀਬਾਰ ਕਿਹਾ ਕਿ ਇਹ ਰਾਹਤ ਸਮੱਗਰੀ 'ਏਡ ਕੇਰਲਾ' ਦੇ ਨਾਮ ਹੇਠ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਨੇ ਵੀ ਸਾਨੂੰ ਦੁੱਖ ਦੀ ਸਥਿਤੀ ਵਿੱਚ ਆਪਣੀ ਕਿਰਤ ਕਮਾਈ ਵਿੱਚੋਂ ਲੋੜਵੰਦ ਦੀ ਸਹਾਇਤਾ ਕਰਨ ਦਾ ਸੁਨੇਹਾ ਦਿੱਤਾ ਹੈ। ਲੁਧਿਆਣਾ ਕੱਪੜਾ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੰਜੇ ਅਰੋੜਾ ਨੇ ਕਿਹਾ ਕਿ ਖਾਣ ਵਾਲੇ ਬਿਸਕੁਲ ਕੋਚੀ ਦੇ ਜੇ ਲਕਸ਼ਮੀ ਸਟੋਰ ਵਿਖੇ ਭੇਜਿਆ ਗਿਆ ਹੈ, ਜਿਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਸਮੱਗਰੀ ਦੀ ਲੋੜਵੰਦਾਂ ਨੂੰ ਚੰਗੀ ਤਰ੍ਹਾਂ ਯਕੀਨੀ ਬਣਾਇਆ ਜਾਵੇਗਾ। ਚੰਡੀਗੜ੍ਹ ਕੱਪੜਾ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਬੌਬੀ ਗੁਲਾਟੀ ਨੇ ਕਿਹਾਨ ਕਿ ਇਹੀ ਸਮਾਂ ਹੈ ਕਿ ਇਸ ਹੰਗਾਮੀ ਸਥਿਤੀ ਵਿੱਚ ਕੇਰਲਾ ਦੇ ਲੋਕਾਂ ਦੇ ਨਾਲ ਖ਼ੜ੍ਹਾ ਜਾਵੇ। ਜਿੰਨੀ ਹੋ ਸਕੇ ਸਾਨੂੰ ਮਦਦ ਕਰਨੀ ਚਾਹੀਦੀ ਹੈ। ਕਿਸ਼ੋਰ ਸਾੜੀ ਸਟੋਰ ਅੰਿਮ੍ਰਤਸਰ ਦੇ ਸ੍ਰੀ ਕਵਿਸ਼ ਨੇ ਕਿਹਾ ਕਿ ਰਾਸ਼ਟਰ ਸੇਵਾ ਅਤੇ ਮਨੁੱਖਤਾ ਦੀ ਸੇਵਾ ਵਿੱਚ ਪੰਜਾਬੀਆਂ ਨੇ ਹਮੇਸ਼ਾਂ ਮੂਹਰੇ ਹੋ ਕੇ ਯੋਗਦਾਨ ਪਾਇਆ ਹੈ। ਹਿੰਦ ਸਿਲਕ ਲੁਧਿਆਣਾ ਦੇ ਸ੍ਰੀ ਰਾਕੇਸ਼ ਗੁਪਤਾ ਨੇ ਕਿਹਾ ਕਿ ਇਹ ਸਮੱਗਰੀ ਨਿਤਿਨ ਪਟੇਲ ਦੀ ਪਟੇਲ ਪਾਰਸਨ ਸਰਵਿਸ ਵੱਲੋਂ ਸੇਵਾ ਭਾਵਨਾ ਨਾਲ ਮੁਫ਼ਤ ਟਰਾਂਸਪੋਰਟ ਕੀਤੇ ਗਏ ਹਨ।