ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2019 ਦੇ ਆਧਾਰ ’ਤੇ 1 ਅਗਸਤ ਤੋਂ ਆਰੰਭੀ ਜਾ ਰਹੀ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਮਰ ਚੁੱਕੇ ਵੋਟਰਾਂ ਦੀਆਂ ਵੋਟਾਂ ਕੱਟੇ ਜਾਣ ਨੂੰ ਯਕੀਨੀ ਬਨਾਉਣ ਲਈ ਜ਼ਿਲੇ੍ਹ ਦੇ ਸਮੂਹ ਉਪ ਮੰਡਲ ਮੈਜਿਸਟ੍ਰੇਟ-ਕਮ-ਚੋਣਕਾਰ ਰਜਿਸਟੇਸ੍ਰਨ ਅਫਸਰ ਅਤੇ ਸਿਵਲ ਸਰਜਨ-ਕਮ-ਰਜਿਸਟ੍ਰਾਰ ਜਨਮ ਅਤੇ ਮੌਤ ਨਾਲ ਜ਼ਿਲਾ ਚੋਣ ਅਫਸਰ ਵਲੋਂ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਵਲੋਂ ਦਸਿਆ ਗਿਆ ਕਿ ਜਿਨ੍ਹਾਂ ਵਿਅਕਤੀਆਂ ਦੀ ਉਮਰ ਮਿਤੀ 1 ਜਨਵਰੀ 2019 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ/ਜਾਣ ਵਾਲੀ ਹੈ, ਉਹ ਆਪਣਾ ਨਾਮ ਵੋਟਰ ਸੂਚੀ ਵਿਚ ਦਰਜ ਕਰਾਉਣ ਲਈ 1 ਸੰਤਬਰ ਤੋਂ 31 ਅਕਤੂਬਰ ਤੱਕ ਫਾਰਮ ਨੰ. 6 ਵਿਚ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ। ਇਸ ਮੁਹਿੰਮ ਦੌਰਾਨ ਦਿਵਿਆਂਗ (ਅਪੰਗ) ਵਿਅਕਤੀਆਂ ਦੀਆਂ ਵੋਟਾਂ ਬਣਾਉਣ ਨੂੰ ਯਕੀਨੀ ਬਣਾਉਣ ਲਈ ਅਤੇ ਵੋਟਰ ਸੂਚੀ ਵਿਚ ਦਰਜ ਸਵਰਗਵਾਸ ਹੋ ਚੁੱਕੇ ਵੋਟਰਾਂ ਦੀਆਂ ਵੋਟਾਂ ਕੱਟੇ ਜਾਣ ਲਈ ਅਜਿਹੇ ਵਿਅਕਤੀਆਂ ਦੀ ਲਿਸਟ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨੂੰ ਉਪਲਬਧ ਕਰਾਉਣ ਲਈ ਵੀ ਸਿਵਲ ਸਰਜਨ ਨੂੰ ਕਿਹਾ ਗਿਆ। ਇਸ ਮੌਕੇ ’ਤੇ ਮੌਜੂਦ ਜ਼ਿਲੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨੂੰ 18-19 ਸਾਲ ਦੇ ਨਾਗਰਿਕਾਂ ਦੀ ਵੱਧ ਤੋਂ ਵੱਧ ਰਜਿਸਟੇ੍ਰਸ਼ਨ ਕਰਨ ਲਈ ਵੀ ਜ਼ਿਲ੍ਹਾ ਚੋਣ ਅਫਸਰ ਵਲੋਂ ਆਦੇਸ਼ ਦਿਤੇ ਗਏ।ਇਸ ਮੌਕੇ ’ਤੇ ਉਪ ਮੰਡਲ ਮੈਜਿਸਟ੍ਰੇਟ ਬੰਗਾ ਅਮਨਜੋਤ ਕੌਰ, ਡਾ. ਵਨੀਤ ਕੁਮਾਰ ਐਸ.ਡੀ.ਐਮ. ਨਵਾਂਸ਼ਹਿਰ, ਜਗਜੀਤ ਸਿੰਘ ਐਸ.ਡੀ.ਐਮ.ਬਲਾਚੌਰ, ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਅਤੇ ਹਰੀਸ਼ ਕੁਮਾਰ ਇਲੈਕਸ਼ਨ ਤਹਿਸੀਲਦਾਰ ਹਾਜ਼ਰ ਸਨ।