ਸਰਕਾਰੀ ਪ੍ਰਾਇਮਰੀ ਸਕੂਲ ਮਾਲੇਵਾਲ ਦੇ ਮੁੱਖ ਅਧਿਆਪਕ ਤਿਲਕ ਰਾਜ ਤੇ ਸਟਾਫ਼ ਵੱਲੋਂ ਅੱਜ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੂੰ ਕੇਰਲਾ ਹੜ੍ਹ ਪੀੜਤਾਂ ਦੀ ਮੱਦਦ ਲਈ 21 ਹਜ਼ਾਰ ਰੁਪਏ ਦੀ ਮਾਲੀ ਮੱਦਦ ਭੇਟ ਕੀਤੀ ਗਈ।ਡਿਪਟੀ ਕਮਿਸ਼ਨਰ ਨੇ ਸਰਕਾਰੀ ਸਕੂਲ ਮਾਲੇਵਾਲ ਦੇ ਸਟਾਫ਼ ਵੱਲੋਂ ਕੇਰਲਾ ਪੀੜਤਾਂ ਨਾਲ ਦਿਖਾਈ ਹਮਦਰਦੀ ਦੇ ਕਾਰਜ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਇੱਕ-ਇੱਕ ਰੁਪਈਆ ਵੀ ਕੇਰਲਾ ਪੀੜਤਾਂ ਦੇ ਮੁੜਵਸੇਬੇ ’ਚ ਸਹਾਈ ਹੋਵੇਗਾ।