ਨਸ਼ਾਖੋਰੀ ਇੱਕ ਗੰਭੀਰ ਸਮੱਸਿਆ ਹੈ। ਜਾਣੇ ਅਣਜਾਣੇ ਮਨੁੱਖ ਇਸ ਦਲਦਲ ਵਿੱਚ ਫੱਸ ਤਾਂ ਜਾਂਦਾ ਹੈ ਪਰ ਬਾਅਦ ਵਿੱਚ ਇਸ ਵਿੱਚੋਂ ਨਿਕਲਣਾ ਮੁਸ਼ਕਲ ਹੁੰਦਾ ਹੈ।ਅਫੀਮ, ਡੋਡੇ,ਚਰਸ,ਹੈਰੋਈਨ, ਸ਼ਰਾਬ ਆਦਿ ਨੂੰ ਅਕਸਰ ਨਸ਼ੇ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।ਨਸ਼ੇ ਦਾ ਇੱਕ ਹੋਰ ਰੂਪ ਜਿਸ ਤੋਂ ਆਮ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਹੈ ਉਹ ਹੈ ਅਡਹੈਸਿਵ (ਗੂੰਦ) ਅਤੇ ਪੈਟਰੋਲ ।ਨਸ਼ੇ ਦਾ ਇਹ ਰੂਪ ਕਿਸ਼ੋਰਾਂ ਅਤੇ ਬੱਚਿਆਂ ਨੂੰ ਆਪਣੀ ਚਪੇਟ ਵਿੱਚ ਲੈਂਦਾ ਹੈ।ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਕਿਹਾ ਕਿ ਨਸ਼ਾਖੋਰੀ ਦੀ ਸਮੱਸਿਆ ਅੱਜ ਸਮਾਜ ਲਈ ਚੁਣੋਤੀ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਸਮਾਜ ਤੰਦਰੁਸਤ ਸਮਾਜ ਵਾਸਤੇ ਸਾਨੂੰ ਸਭ ਨੂੰ ਰਲ ਮਿਲ ਕੇ ਕੰਮ ਕਰਨ ਦੀ ਲੋੜ ਹੈ। ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਪਰਿਵਾਰਾਂ ਦਾ ਟੁੱਟਣਾ, ਸਮਾਜਿਕ ਇਕੱਲਤਾ, ਤਣਾਅ, ਇੱਛਾਵਾਂ ਦਾ ਵੱਧਣਾ ਤੇ ਗਲਤ ਸੰਗਤ ਵਿੱਚ ਪੈਣਾ ਨੌਜੂਆਨਾਂ, ਕਿਸ਼ੋਰਾਂ ਤੇ ਇੱਥੋ ਤੱਕ ਕਿ ਬੱਚਿਆਂ ਦੇ ਨਸ਼ੇ ਵਿੱਚ ਪੈਣ ਦਾ ਮੁੱਖ ਕਾਰਨ ਹੈ।
ਪੈਰੇਂਟਸ ਬੱਚਿਆਂ ਦੀ ਗਤੀਵਿਧੀ ਤੇ ਰੱਖਣ ਨਜਰ - ਡਾ. ਸੰਦੀਪ ਭੋਲਾ
ਨਸ਼ਾ ਛੁਡਾਓ ਕੇਂਦਰ ਦੇ ਇੰਚਾਰਜ ਡਾ. ਸੰਦੀਪ ਭੋਲਾ ਨੇ ਦੱਸਿਆ ਕਿ ਕਾਰਪੈਂਟਰੀ ਵਿੱਚ ਇਸਤੇਮਾਲ ਕੀਤੀ ਜਾਂਦੀ ਗੂੰਦ, ਫੈਵੀਕਵਿੱਕ, ਸੈਲੂਸ਼ਨ ਇਥੋ ਤੱਕ ਕਿ ਪੈਟਰੋਲ ਨੂੰ ਸੂੰਘਣਾ ਵੀ ਨਸ਼ਾਖੋਰੀ ਦਾ ਇੱਕ ਤਰੀਕਾ ਹੈ। ਉਨ੍ਹਾਂ ਦੱਸਿਆ ਕਿ ਸੂੰਘਣ ਦੇ ਕੁੱਝ ਹੀ ਪਲਾਂ ਬਾਅਦ ਇਹ ਖੂੁਨ ਵਿੱਚ ਚਲਾ ਜਾਂਦਾ ਹੈ ਤੇ 45 ਮਿੰਟ ਤੋਂ 1 ਘੰਟੇ ਤੱਕ ਇਸ ਦਾ ਅਸਰ ਰਹਿੰਦਾ ਹੈ। ਡਾ. ਭੋਲਾ ਨੇ ਇਹ ਵੀ ਦੱਸਿਆ ਕਿ ਕਿਸ਼ੋਰਾਂ ਤੇ ਬੱਚਿਆਂ ਵਿੱਚ ਨਸ਼ਾਖੋਰੀ ਦੀ ਇਹ ਆਦਤ ਅੱਗੇ ਜਾ ਕੇ ਵੱਡੇ ਨਸ਼ਿਆਂ ਦਾ ਕਾਰਨ ਬਣਦੀ ਹੈ।ਉਨ੍ਹਾਂ ਮਾਂ ਬਾਪ ਨੂੰ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਪ੍ਰਤੀ ਜਾਗਰੂਕ ਰਹਿਣ ਨੂੰ ਕਿਹਾ।ਉਨ੍ਹਾਂ ਦੱਸਿਆ ਕਿ ਕਈ ਵਾਰ ਬੱਚੇ ਕਿਸੇ ਤੋਂ ਸੁਣ ਕੇ ਜਾਂ ਦੇਖ ਕੇ ਸਿਰਫ ਟ੍ਰਾਈ ਕਰਨ ਦੀ ਭਾਵਨਾ ਨੂੰ ਲੈ ਕੇ ਅਜਿਹੇ ਨਸ਼ੇ ਵੱਲ ਤੁਰ ਪੈਂਦੇ ਹੈ ਦੂਸਰਾ ਮਾਰਕਿਟ ਵਿੱਚ ਇਹ ਆਸਾਨੀ ਨਾਲ ਉਪਲੱਬਧ ਹਨ।ਉਨ੍ਹਾਂ ਪੈਰੇਂਟਸ ਨੂੰ ਅਪੀਲ ਕੀਤੀ ਕਿ ਜੇਕਰ ਬੱਚਾ ਗੁਮਸੁਮ ਰਹਿੰਦਾ ਹੈ ਉਸ ਦੇ ਵਿਹਾਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਆਉਂਦਾ ਹੈ ਤਾਂ ਉਸ ਨੂੰ ਗੰਭੀਰਤਾ ਨਾਲ ਲਿਆ ਜਾਏ।
Civil Surgeon Kapurthala