ਅੱਖਾਂ ਸ਼ਰੀਰ ਦਾ ਬਹੁਤ ਹੀ ਅਹਿਮ ਅੰਗ ਹਨ। ਦੁਨੀਆ ਦੀ ਹਰ ਚੀਜ ਦਾ ਨਜਾਰਾ ਅੱਖਾਂ ਦੇ ਸਹਾਰੇ ਹੀ ਲਿਆ ਜਾ ਸਕਦਾ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ 25 ਅਗਸਤ ਤੋਂ 7 ਸਤੰਬਰ ਤੱਕ ਮਣਾਏ ਜਾ ਰਹੇ ਅੱਖਾਂ ਦਾਨ ਦੇ ਪੰਦਰਵਾੜੇ ਦੇ ਸੰਬੰਧ ਵਿੱਚ ਕਹੇ।ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਹਰ ਰੋਜ ਅਣਗਿਣਤ ਲੋਕ ਅਜਿਹੀ ਜਿੰਦਗੀ ਜੀਉਂਦੇ ਹਨ। ਅੱਖਾਂ ਦਾਨ ਕਰ ਕੇ ਅਸੀਂ ਕਿਸੀ ਹਨੇਰੀ ਜਿੰਦਗੀ ਨੂੰ ਰੋਸ਼ਣ ਕਰ ਸਕਦੇ ਹਾਂ।ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਇਹ ਵੀ ਕਿਹਾ ਕਿ ਹਰ ਕੋਈ ਅੱਖਾਂ ਦਾਨ ਕਰ ਸਕਦਾ ਹੈ ।ਉਨ੍ਹਾਂ ਲੋਕਾਂ ਨੂੰ ਇਸ ਪੰਦਰਵਾੜੇ ਦੌਰਾਨ ਅੱਖਾਂ ਦਾਨ ਦਾ ਸੰਕਲਪ ਲੈਣ ਲਈ ਪ੍ਰੇਰਿਆ।ਅੱਖਾਂ ਦੇ ਮਾਹਰ ਡਾਕਟਰ ਸੰਦੀਪ ਧਵਨ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਮਣਾਏ ਜਾ ਰਹੇ ਇਸ ਪੰਦਰਵਾੜੇ ਦਾ ਮੁੱਖ ਉਦੇਸ਼ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਨਾ ਦੇਣਾ ਤੇ ਜਾਗਰੂਕ ਕਰਨਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਦੁਰਘਟਨਾ, ਵਿਟਾਮਿਨ ਏ ਦੀ ਘਾਟ, ਕਾਰਨੀਆ ਤੇ ਸੱਟ ਲੱਗਣ ਨਾਲ ਵਿਅਕਤੀ ਅੰਨੇਪੰਨ ਦਾ ਸ਼ਿਕਾਰ ਹੋ ਸਕਦਾ ਹੈ। ਅਜਿਹੇ ਵਿੱਚ ਕਾਰਨੀਆ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 6 ਘੰਟੇ ਦੇ ਅੰਦਰ ਅੰਦਰ ਮ੍ਰਿਤਕ ਦੀਆਂ ਅੱਖਾਂ ਲਈਆਂ ਜਾ ਸਕਦੀਆਂ ਹਨ। ਡਾ. ਧਵਨ ਅਨੁਸਾਰ ਮ੍ਰਿਤਕ ਦੀਆਂ (ਆਈ ਡੋਨੇਟਰ) ਅੱਖਾਂ ਬੰਦ ਕਰਕੇ ਗਿੱਲਾਂ ਰੂਂਈ ਦਾ ਟੁਕੜਾ ਅੱਖਾਂ ਤੇ ਰੱਖ ਦੇਣਾ ਚਾਹੀਦਾ ਹੈ ਤੇ ਜਲਦੀ ਤੋਂ ਜਲਦੀ ਆਈ ਬੈਂਕ (ਕਾਰਨੀਆ ਕਲੈਕਸ਼ਨ ਸੈਂਟਰ) ਨੂੰ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਡੋਨੇਟਰ ਦੀਆਂ ਅੱਖਾਂ ਪ੍ਰਾਪਤ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਅੱਖਾਂ ਦਾਨ ਇੱਕ ਪੁੰਨ ਦਾ ਕੰਮ ਹੈ ਤੇ ਜੇਕਰ ਕੋਈ ਵਿਅਕਤੀ ਇਹ ਸੰਕਲਪ ਲੈਣਾ ਚਾਹੁੰਦਾ ਹੈ ਤੇ ਉਹ ਸਿਵਲ ਹਸਪਤਾਲ ਦੇ ਅੱਖਾਂ ਦੇ ਵਿਭਾਗ (ਕਾਰਨੀਆ ਕਲੈਕਸ਼ਨ ਸੈਂਟਰ )ਅਤੇ ਫੋਨ ਨੰ 9815979369 ਤੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।