ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਤਿੱਬੜ ਬਾਈਪਾਸ ਤੋਂ ਲੈ ਕੇ ਲਾਇਬ੍ਰੇਰੀ ਚੌਂਕ ਗੁਰਦਾਸਪੁਰ ਤਕ ਸੜਕ ਨੂੰ ਚੋੜੀ ਕਰਕੇ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ। ਕਰੀਬ 86 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਸੜਕ ਪਹਿਲਾਂ 33 ਫੁੱਟ ਚੋੜੀ ਸੀ ਹੁਣ ਇਸ ਦੀ ਚੋੜਾਈ 40 ਫੁੱਟ ਕੀਤੀ ਜਾਵੇਗੀ, ਜਿਸ ਨਾਲ ਲੋਕਾਂ ਨੂੰ ਆਵਾਜਾਈ ਦੀ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਚੇਅਰਮੈਨ ਸ. ਗੁਰਮੀਤ ਸਿੰਘ ਪਾਹੜਾ ਵੀ ਮੌਜੂਦ ਸਨ।ਵਿਕਾਸ ਕਾਰਜ ਸ਼ੁਰੂ ਕਰਵਾਉਣ ਉਪਰੰਤ ਗੱਲਬਾਤ ਦੌਰਾਨ ਵਿਧਾਇਕ ਸ. ਪਾਹੜਾ ਨੇ ਕਿਹਾ ਕਿ ਹਲਕੇ ਗੁਰਦਾਸਪੁਰ ਦਾ ਸਰਬਪੱਖੀ ਵਿਕਾਸ ਪਹਿਲੀ ਤਰਜੀਹ ਤੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਅੰਦਰ ਵਿਕਾਸ ਕਾਰਜ ਜੌਰਾਂ ਤੇ ਚਲਾਏ ਜਾ ਰਹੇ ਹਨ। ਵਿਧਾਇਕ ਸ. ਪਾਹੜਾ ਨੇ ਹਲਕਾ ਗੁਰਦਾਸਪੁਰ ਦੇ ਵਿਕਾਸ ਦੀ ਗੱਲ ਕਰਦਿਆਂ ਦੱਸਿਆ ਕਿ ਹਲਕੇ ਨੂੰ ਵਿਕਾਸ ਪੱਖੋ ਸੂਬੇ ਦਾ ਮੋਹਰੀ ਹਲਕਾ ਬਣਾਇਆ ਜਾਵੇਗਾ ਤੇ ਸੂਬਾ ਸਰਕਾਰ ਕੋਲੋਂ ਗੁਰਦਾਸਪੁਰ ਅੰਦਰ ਵੱਖ-ਵੱਖ ਵਿਕਾਸ ਕਾਰਜ ਕਰਵਾਉਣ ਲਈ ਉਹ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਹਲਕੇ ਅੰਦਰ ਵੱਡੇ ਵਿਕਾਸ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ।ਸ. ਪਾਹੜਾ ਨੇ ਦੱਸਿਆ ਕਿ ਕੈਪਟਨ ਸਰਕਾਰ ਵਲੋਂ ਮਹਿਜ ਇਕ-ਡੇਢ ਸਾਲ ਦੇ ਅੰਦਰ ਗੁਰਦਾਸਪੁਰ ਲਈ ਬੇਮਿਸਾਲ ਵਿਕਾਸ ਕਾਰਜਾਂ ਲਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ । ਉਨਾਂ ਕਿਹਾ ਕਿ ਗੱਲ ਚਾਹੇ ਗੁਰਦਾਸਪੁਰ ਵਿਖੇ ਸੈਨਿਕ ਸਕੂਲ ਖੋਲ੍ਹਣ ਦੀ ਹੋਵੇ, ਗੁਰਦਾਸਪੁਰ ਸ਼ਹਿਰ ਅੰਦਰ ਅੰਡਰ ਗਰਾਊਂਡ ਫਲਾਈ ਓਵਰ ਬਣਨ ਦੀ ਹੋਵੇ ਜਾਂ ਨਵਾਂ ਬੱਸ ਸਟੈਂਡ ਬਨਣ ਦੀ ਜਾਂ ਗੁਰਦਾਸਪੁਰ ਵਿਖੇ ਮੈਡੀਕਲ ਕਾਲਜ ਖੋਲ੍ਹਣ ਦੀ । ਉਨਾਂ ਦੱਸਿਆ ਕਿ ਹਲਕੇ ਅੰਦਰ ਸੜਕਾਂ ਦਾ ਨਵੀਨੀਕਰਨ ਤੇ ਮੁਕੰਮਤ ਕਰਵਾਈ ਜਾ ਰਹੀ ਹੈ ਅਤੇ ਗੁਰਦਾਸਪੁਰ ਸ਼ਹਿਰ ਵਿਚੋਂ ਲੰਘਦੇ ਸੇਮ ਨਾਲ ਦੀ ਸਪਾਈ ਦਾ ਕੰਮ ਜੋਰਾਂ 'ਤੇ ਚੱਲ ਰਿਹਾ ਹੈ। ਇਸ ਮੌਕੇ ਸਰਵ ਸ੍ਰੀ ਸਲਾਮਤ ਮਸੀਹ, ਬਲਜੀਤ ਸਿੰਘ ਪਾਹੜਾ, ਹਰਦਿਆਲ ਸਿੰਘ ਗਜਨੀਪੁਰ, ਸੁੱਚਾ ਸਿੰਘ ਰਾਮਨਗਰ, ਦਰਸ਼ਨ ਮਹਾਜਨ ਸ਼ਹਿਰੀ ਪ੍ਰਧਾਨ, ਹਰਜੋਤ ਸਿੰਘ ਐਕਸੀਅਨ ਪੀ.ਡਬਲਿਊ.ਡੀ, , ਕੇ.ਪੀ ਪਾਹੜਾ, ਐਸ.ਡੀ.ਓ ਨਿਰਮਲ ਸਿੰਘ, ਅਮਨਦੀਪ ਕੋਰ, ਰਾਣੀ ਐਮ.ਸੀ, ਪਵਨ ਚੌਹਾਨ, ਸੁਰਿੰਦਰ ਸ਼ਰਮਾ, ਨਰਿੰਦਰ ਭਾਸਕਰ, ਪ੍ਰਸ਼ੋਤਮ ਬੁੱਚੀ ਕੌਸਲਰ, ਅਸ਼ੋਕ ਭੁੱਟੇ, ਅਸੋਕ ਕੁਮਾਰ, ਰਾਜ ਕੁਮਾਰ, ਰੰਜਨ ਸ਼ਰਮਾ ਤੇ ਬਲਵਿੰਦਰ ਸਿੰਘ ਆਦਿ ਮੋਜੂਦ ਸਨ।