ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅੰਦਰ ਚੱਲ ਰਹੀ ਆਤਮਾ ਸਕੀਮ ਅਧੀਨ ਮੱਛੀ ਪਾਲਣ ਵਿਭਾਗ ਐਸ.ਏ.ਐਸ ਨਗਰ ਦੇ ਸਹਿਯੋਗ ਨਾਲ ਜਿਲ੍ਹੇ ਦੇ ਮੱਛੀ ਪਾਲਕਾਂ ਨੂੰ ਰੋਹੂ ਅਤੇ ਕਤਲਾ ਮੱਛੀ ਦਾ ਪੂੰਗ ਵੰਡਿਆ ਗਿਆ । ਪ੍ਰਭਮਨਿੰਦਰ ਕੌਰ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਅਤੇ ਜਤਿੰਦਰ ਸਿੰਘ ਗਿੱਲ ਸੀਨੀਅਰ ਮੱਛੀ ਪਾਲਣ ਅਫਸਰ ਵੱਲੋਂ ਪਿੰਡ ਮਾਣਕਪੁਰ ਕੱਲਰ ਦੇ ਕਿਸਾਨ ਹਰਬਾਜ ਸਿੰਘ ਪੁੱਤਰ ਜਸਬੀਰ ਸਿੰਘ ਅਤੇ ਪਿੰਡ ਕਿਸ਼ਨਪੁਰਾ ਦੇ ਕਿਸਾਨ ਸੇਵਕ ਇੰਦਰ ਸਿੰਘ ਪੁੱਤਰ ਇਕਬਾਲ ਸਿੰਘ ਮੱਛੀ ਪਾਲਕਾਂ ਦੇ ਫਾਰਮ ਤੇ ਜਾਕੇ ਇਹ ਸੀਡ ਵੰਡਿਆ ਗਿਆ। ਇਸ ਮੌਕੇ ਸ਼੍ਰੀਮਤੀ ਪ੍ਰਭਮਨਿੰਦਰ ਕੌਰ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਜਿਲ੍ਹੇ ਦੇ ਕਿਸਾਨਾਂ ਨੂੰ ਖੇਤੀਬਾੜੀ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਖੇਤੀਬਾੜੀ ਦੇ ਨਾਲ - ਨਾਲ ਇਹਨਾਂ ਸਹਾਇਕ ਧੰਦਿਆਂ ਨੂੰ ਅਪਣਾ ਕੇ ਆਪਣਾ ਆਰਥਿਕ ਪੱਧਰ ਉੱਚਾ ਚੁੱਕ ਸਕਣ । ਸ਼੍ਰੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੱਛੀ ਪਾਲਣ ਬਹੁਤ ਹੀ ਲਾਹੇਵੰਦ ਧੰਧਾ ਹੈ ਜਿਸ ਵਿੱਚ ਕਿਸਾਨ ਇਕ ਕਿੱਲੇ ਦੇ ਮੱਛੀ ਫਾਰਮ ਤੋਂ ਇੱਕ ਲੱਖ ਰੁਪਏ ਸਲਾਨਾ ਤੱਕ ਕਮਾ ਸਕਦਾ ਹੈ । ਇਸ ਮੋਕੇ ਮਿਸ ਜਗਦੀਪ ਕੌਰ ਮੱਛੀ ਪਾਲਣ ਅਫਸਰ ਅਤੇ ਸ਼੍ਰੀ ਬੱਚਿਤਰ ਸਿੰਘ ਖੇਤਰੀ ਸਹਾਇਕ ਹਾਜਰ ਸਨ।