ਤੰਦਰੁਸਤ ਪੰਜਾਬ ਮਿਸ਼ਨ ' ਤਹਿਤ ਬੀਤੀ ਰਾਤ 10.30 ਵਜੇ ਸਹਾਇਕ ਫੂਡ ਕਮਿਸ਼ਨਰ ਡਾ. ਸੁਖਰਾਓ ਸਿੰਘ ਅਤੇ ਨਵਰੀਤ ਸਿੰਘ ਵਿਰਕ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਦੀ ਅਗਵਾਈ ਵਿਚ ਇਕ ਵਿਸ਼ੇਸ਼ ਟੀਮ ਵਲੋ ਹਰਜੀਤ ਕੰਗ ਡੇਅਰੀ ਬੂਰਮਾਜਰਾ ਦੀ ਚੈਕਿੰਗ ਕੀਤੀ ਗਈ ।ਇਸ ਚੈਕਿੰਗ ਦੌਰਾਨ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਮੈਂਬਰਜ਼ ਦਰਸ਼ਨ ਸਿੰਘ, ਹਰਇੰਦਰ ਸਿੰਘ, ਪ੍ਰੋਗਰੈਸਿਵ ਡੇਅਰੀ ਫਾਰਮਿੰਗ ਐਸੋਸੀਏਸ਼ਨ ਦੇ ਅਵਤਾਰ ਸਿੰਘ ਵੀ ਹਾਜਰ ਸਨ ।ਇਹ ਜਾਣਕਾਰੀ ਦਿੰਦਿਆਂ ਡਾਕਟਰ ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਨਗਰ ਨੇ ਦਸਿਆ ਕਿ ਇਸ ਚੈਕਿੰਗ ਦੌਰਾਨ ਇਸ ਡੇਅਰੀ ਵਿਚ ਲਗਭਗ 11 ਕੁਇੰਟਲ 75 ਕਿਲੋ ਪਨੀਰ,200 ਲੀਟਰ ਦੁਧ,125 ਕਿਲੋ ਦੁੱਧ ਦੀ ਕਰੀਮ,535 ਕਿਲੋ ਦਹੀਂ ਅਤੇ 10 ਕਿਲੋ ਮੱਖਨ ਪਾਇਆ ਗਿਆ ।ਇਸ ਮੌਕੇ ਡਝਸ ਵਿਸ਼ੇਸ਼ ਟੀਮ ਵਲੋ ਵਲੋਂ ਇਸ ਡੇਅਰੀ ਚੋਂ ਕੁਲ 7 ਸੈਂਪਲ ਲਏ ਗਏ ਜਿੰਨਾਂ ਵਿਚ ਪਨੀਰ ਦੇ ਦੋ , ਦੁੱਧ ਦਾ ਇਕ, ਘਿਓ ਦਾ ਇਕ ,ਕਰੀਮ ਦਾ ਇੱਕ,ਦਹੀਂ ਦਾ ਇਕ ਅਤੇ ਮੱਖਣ ਦਾ ਇਕ ਸੈਂਪਲ ਸ਼ਾਮਲ ਹੈ ।ਇਨਾਂ ਸੈਂਪਲਾਂ ਨੂੰ ਅਗਲੇਰੀ ਜਾਂਚ ਲਈ ਫੂਡ ਐਨਾਲਿਸਟ ਪੰਜਾਬ ਦੇ ਦਫਤਰ ਵਿਖੇ ਭੇਜਿਆ ਗਿਆ ਹੈ। ਇਸ ਦੀ ਰਿਪੋਰਟ ਪ੍ਰਾਪਤ ਹੋਣ ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਮੌਕੇ ਸਹਾਇਕ ਫੂਡ ਕਮਿਸ਼ਨਰ ਡਾ. ਸੁਖਰਾਓ ਸਿੰਘ ਨੇ ਦਸਿਆ ਡੇਅਰੀ ਵਿਚ ਪਿਆ ਸਾਰਾ ਸਟਾਕ ਡੇਅਰੀ ਦੇ ਕੋਲਡ ਰੂਮ ਵਿਚ ਰੱਖ ਦਿਤਾ ਗਿਆ ਹੈ ਅਤੇ ਡੇਅਰੀ ਨੂੰ ਸੀਲ ਕਰ ਦਿਤਾ ਗਿਆ ਹੈ ਕਿੳਂਕਿ ਡੇਅਰੀ ਵਿਚ ਸਾਫ-ਸਫਾਈ ਦਾ ਬਹੁਤ ਮਾੜਾ ਹਾਲ ਸੀ ਅਤੇ ਡੇਅਰੀ ਮਾਲਕ ਮੌਕੇ ਤੇ ਲੋਕਾਂ ਨੂੰ ਸਮਾਨ ਕਿ ਵੇਚਣ ਦਾ ਲਾਈਸੰਸ ਵੀ ਨਹੀਂ ਵਿਖਾ ਸਕਿਆ ।ਉਹਨਾਂ ਜਿਲੇ ਦੇ ਡੇਅਰੀ ਮਾਲਕਾਂ ਨੂੰ ਹਦਾਇਤ ਕੀਤੀ ਕਿ ਦੁੱਧ ਦੇ ਉਤਪਾਦ ਬਨਾਉਣ ਸਮੇਂ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਉਨਾਂ ਕਿਹਾ ਕਿ ਬਿੰਨਾਂ ਫੂਡ ਲਾਇਸੰਸ ਕੋਈ ਵੀ ਡੇਅਰੀ ਮਾਲਕ/ਹਲਵਾਈ ਸਮਾਨ ਨਹੀਂ ਵੇਚ ਸਕਦਾ ਇਸ ਲਈ ਫੂਡ ਐਕਟ ਤਹਿਤ ਆਪਣੀ ਰਜਿਸਟ੍ਰੇਸ਼ਨ ਕਰਵਾਈ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਛੇ ਮਹੀਨੇ ਤੱਕ ਦੀ ਸਜਾ ਅਤੇ 03 ਲੱਖ ਰੁਪਏ ਤੱਕ ਜੁਰਮਾਨਾਂ ਵੀ ਕੀਤਾ ਜਾ ਸਕਦਾ ਹੈ। ਉਨਾਂ ਇਹ ਵੀ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਲਗਾਤਾਰ ਫੂਡ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਜੋ ਕੋਈ ਵੀ ਘਟੀਆ ਗੁਣਵੱਤਾ ਦਾ ਸਮਾਨ ਬਣਾਉਣ ਜਾਂ ਵੇਚਣ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨ ਮੁਤਾਬਿਕ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।
.