ਪੰਜਾਬ ਸਰਕਾਰ ਵੱਲੋਂ ਆਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਸ਼ਿਆਂ ਦੀ ਰੋਕਥਾਮ ਅਤੇ ਲੋਕਾਂ ਨੂੰ ਮਿਆਰੀ ਦਵਾਈਆਂ ਉਪਲਬਧ ਕਰਵਾਉਣੀਆਂ ਯਕੀਨੀ ਬਣਾਉਣ ਲਈ ਸਿਵਲ ਸਰਜਨ ਡਾ. ਗੁਰਿੰਦਰ ਕੋਰ ਚਾਵਲਾ ਤੇ ਡਰੱਗ ਕੰਟਰੋਲ ਅਫ਼ਸਰ ਤਜਿੰਦਰ ਸਿੰਘ ਵੱਲੋਂ ਅੱਜ ਨਵਾਂਸ਼ਹਿਰ ਦੇ ਕੈਮਿਸਟਾਂ ਨਾਲ ਮੀਟਿੰਗ ਕੀਤੀ ਗਈ।ਡਰੱਗ ਕੰਟਰੋਲ ਅਫ਼ਸਰ ਤਜਿੰਦਰ ਸਿੰਘ ਅਨੁਸਾਰ ਇਨ੍ਹਾਂ ਮੀਟਿੰਗਾਂ ਵਿੱਚ ਕੈਮਸਿਟਾਂ ਨੂੰ ਸ਼ਡਿਊਲ ਐਚ ਅਧੀਨ ਆਉਂਦੀਆਂ ਦਵਾਈਆਂ ਬਿਨਾਂ ਡਾਕਟਰ ਦੀ ਪਰਚੀ ਤੋਂ ਨਾ ਵੇਚਣ ਅਤੇ ਇਸ ਦੀ ਵਿੱਕਰੀ ਦਾ ਪੂਰਾ ਰਿਕਾਰਡ ਰੱਖਣ ਲਈ ਆਖਿਆ ਗਿਆ। ਇਸ ਤੋਂ ਇਲਾਵਾ ਕੋਈ ਵੀ ਦਵਾਈ ਹਲਕੇ ਮਿਆਰ ਦੀ ਨਾ ਰੱਖਣ ਲਈ ਵੀ ਕਿਹਾ ਗਿਆ ਅਤੇ ਡਰੱਗ ਤੇ ਕਾਸਮੈਟਿਕਸ ਐਕਟ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ।ਇਹ ਵੀ ਸਪੱਸ਼ਟ ਕੀਤਾ ਗਿਆ ਕਿ ਪਾਬੰਦੀਸ਼ੁਦਾ ਦਵਾਈਆਂ ਦੀ ਵਿੱਕਰੀ ਬਿਲਕੁਲ ਵੀ ਨਾ ਕਰਨ ਅਤੇ ਫ਼ਰਮਾਸਿਸਟ ਦੀ ਮੌਜੂਦਗੀ ਲਾਜ਼ਮੀ ਰੱਖੀ ਜਾਵੇ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੱਜ ਬਲਾਚੌਰ ਵਿਖੇ ਦੋ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਗਈ ਜਿਸ ਦੌਰਾਨ ਸੂਰੀ ਮੈਡੀਕਲ ਸਟੋਰ ਤੋਂ ਤਿੰਨ ਸੈਂਪਲ ਲਏ ਗਏ ਤੇ ਫ਼ਰਮਾਸਿਸਟ ਗੈਰਹਾਜ਼ਰ ਪਾਇਆ ਗਿਆ। ਇਸੇ ਤਰ੍ਹਾਂ ਮਰਵਾਹਾ ਮੈਡੀਕਲ ਸਟੋਰ ਤੋਂ ਦੋ ਸੈਂਪਲ ਲਏ ਗਏ ਅਤੇ ਇੱਥੇ ਵੀ ਫ਼ਰਮਾਸਿਸਟ ਗੈਰਹਾਝਲਰ ਪਾਇਆ ਗਿਆ।