ਬਲਾਕ ਖੇਤੀਬਾੜੀ ਅਫਸਰ ਡਾ. ਅਵਤਾਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਫਲਦਾਰ ਬੂਟੇ ਲਗਾਉਣ ਤਾਂ ਜੋ ਖੇਤੀਬਾੜੀ ਦੇ ਨਾਲ-ਨਾਲ ਆਮਦਨ ਵਧਾਉਣ ਦਾ ਵੀ ਉਪਰਾਲਾ ਕੀਤਾ ਜਾ ਸਕੇ।ਉਹ ਅੱਜ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਲਾਕ ਖੇਤੀਬਾੜੀ ਦਫਤਰ ਵਿੱਚ ਪੌਦਾ ਲਗਾਉਣ ਉਪਰੰਤ ਕੁਝ ਅਗਾਂਹ ਵਧੂ ਕਿਸਾਨਾ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਫਸਲਾਂ ਹੇਠ ਝੋਨੇ ਦਾ ਰਕਬਾ ਘਟਾਕੇ ਮੱਕੀ ਅਤੇ ਹੋਰ ਫਸਲੀ ਵਿਭਿਨਤਾ ਨੂੰ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੁੱਖ ਸਾਡੇ ਜੀਵਨ ਦੇ ਭਵਿਖ ਲਈ ਬੇਹੱਦ ਲਾਭਕਾਰੀ ਅਤੇ ਗੁਣਕਾਰੀ ਹਨ। ਇਨ੍ਹਾਂ ਰੁੱਖਾਂ ਦੀ ਸਾਂਭ-ਸੰਭਾਲ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਾਹਿਰਾਂ ਦੀ ਰਾਏ ਤੋਂ ਬਿਨਾਂ ਅੰਨ੍ਹੇਵਾਹ ਕੀਟਨਾਸ਼ਕ ਦਵਾਈਆਂ ਦੀ ਵਰਤੋਂ, ਖਾਦਾਂ ਦਾ ਵੱਧ ਮਾਤਰਾ ਵਿੱਚ ਉਪਯੋਗ ਅਤੇ ਘਟੀਆ ਕੁਆਲਿਟੀ ਦੇ ਬੀਜਾਂ ਦੀ ਖਰੀਦ ਨਾਲ ਕਿਸਾਨ ਜਿੱਥੇ ਆਪਣਾ ਆਰਥਿਕ ਨੁਕਸਾਨ ਕਰਵਾ ਰਹੇ ਹਨ, ਉਥੇ ਜ਼ਮੀਨ ਦੀ ਉਪਜਾਓ ਸ਼ਕਤੀ ਵੀ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮਹੀਨੇ ਵਿੱਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਨੇ ਖੁਸ਼ਹਾਲੀ ਅਤੇ ਹਰਿਆਲੀ ਭਰਿਆ ਵਾਤਾਵਰਣ ਸਿਰਜਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕੀਤੀ ਹੈ। ਕਿਸਾਨ ਇਸ ਪ੍ਰੇਰਣਾ ਨਾਲ ਹੌਰ ਵਧੇਰੇ ਜਾਗਰੁਕ ਹੋਏ ਹਨ।