Friday, 24 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਟੀ.ਬੀ. ਦੀ ਐਕਟਿਵ ਕੇਸ ਫ਼ਾਇੰਡਿੰਗ ਮੋਬਾਇਲ ਮੈਡੀਕਲ ਵੈਨ ਨੂੰ ਸਿਵਲ ਸਰਜਨ ਵੱਲੋਂ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ

Web Admin

Web Admin

5 Dariya News

ਰੂਪਨਗਰ , 06 Aug 2018

Last updated on: Aug 06, 2018, 00:00 IST

ਮਿਸ਼ਨ 'ਤੰਦਰੁਸਤ ਪੰਜਾਬ ਤਹਿਤ' ਪੰਜਾਬ ਸਰਕਾਰ ਵਲ੍ਹੋ ਸੂਬੇ ਭਰ ਨੂੰ ਟੀ.ਬੀ. ਮੁਕਤ  ਕਰਨ ਲਈ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਤਹਿਤ ਟੀ.ਬੀ. ਦੇ ਮਰੀਜ਼ਾਂ ਦੀ ਐਕਟਿਵ ਕੇਸ ਫ਼ਾਇੰਡਿੰਗ ਕਰਨ ਲਈ ਆਧੁਨਿਕ ਮਸ਼ੀਨਾਂ ਨਾਲ ਲੈਸ ਇੱਕ ਮੋਬਾਈਲ ਮੈਡੀਕਲ ਵੈਨ ਜੋ ਕਿ ਜਿਲ੍ਹਾ ਰੂਪਨਗਰ ਦੇ ਵੱਖ- ਵੱਖ ਇਲਾਕਿਆਂ ਦਾ 6 ਅਗਸਤ ਤੋਂ 11 ਅਗਸਤ ਤਕ ਦੌਰਾ ਕਰੇਗੀ, ਨੂੰ ਅੱਜ ਸਿਵਲ ਸਰਜਨ ਡਾ. ਹਰਿੰਦਰ ਕੌਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ।  ਇਸ ਸਬੰਧ ਵਿਚ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਜਿਲ੍ਹਾ ਰੂਪਨਗਰ ਦੇ ਚਾਰੋਂ ਸਿਹਤ ਬਲਾਕਾਂ ਚਮਕੌਰ ਸਾਹਿਬ , ਭਰਤਗੜ੍ਹ ,ਕੀਰਤਪੁਰ ਸਾਹਿਬ ,ਨੂਰਪੁਰ ਬੇਦੀ ਅਤੇ ਅਰਬਨ ਸਲੱਮ ਰੂਪਨਗਰ ਦੇ ਫੀਲਡ ਹੈਲਥ ਵਰਕਰਾਂ ਦੀ ਟ੍ਰੇਨਿੰਗ ਬਲਾਕ ਪੱਧਰ ਤੇ ਕਰਵਾਈ ਜਾ ਚੁੱਕੀ ਹੈ । ਟੀ.ਬੀ. ਦੇ ਸ਼ੱਕੀ ਮਰੀਜ਼ઠઠਜਿਹਨਾਂ ਨੂੰ ਖਾਂਸੀ ,ਬਲਗ਼ਮ ,ਬਲਗ਼ਮ ਵਿਚ ਖੂਨ ਆਉਣਾ ,ਛਾਤੀ ਦਰਦ ,ਬੁਖਾਰ ,ਵਜਨ ਘਟਨਾ ,ਭੁਖ ਨਾ ਲਗਨਾ ਜਾਂ ਜਿਨ੍ਹਾਂ ਦੇ ਆਂਢ- ਗੁਆਂਢ ਵਿਚ ਟੀ.ਬੀ. ਦਾ ਕੋਈ ਮਰੀਜ਼ ਦਵਾਈ ਖਾ ਰਿਹਾ ਹੋਵੇ, ਉਹਨਾਂ ਮਰੀਜਾਂ ਨੂੰ ਫੀਲਡ ਹੈਲਥ ਵਰਕਰਜ ਦੀਆ ਟੀਮਾਂ ਘਰ ਘਰ ਜਾ ਕੇ ਟੀ.ਬੀ. ਦੀ ਬੀਮਾਰੀ ਬਾਰੇ ਜਾਗਰੂਕ ਕਰਨਗੀਆਂ ਤੇ ਸ਼ੱਕੀ ਮਰੀਜ਼ ਨੂੰ ਬਲਗ਼ਮ ਜਾਂਚ ਲਈ ਸੈਂਪਲ ਦੇਣ ਲਈ ਪ੍ਰੇਰਿਤ ਕੀਤਾ ਜਾਵੇਗਾ ਤੇ ਇਹ ਸੈਂਪਲ ਉਹਨਾ ਵੱਲ੍ਹੋਂ ਮੋਬਾਈਲ ਮੈਡੀਕਲ ਵੈਨ ਵਿਚ ਲਿਜਾਏ ਜਾਣਗੇ ਅਤੇ ਵੈਨ ਦੇ ਨਾਲ ਹੀ ਚੈੱਕਅੱਪ ਲਈ ਮੋਬਾਇਲ ਮੈਡੀਕਲ ਯੂਨਿਟ ਨੂੰ ਨਿਯੁਕਤ ਕੀਤਾ ਗਿਆ ਹੈ ਜਿੱਥੇ ਛਾਤੀ ਦੇ ਐਕਸਰੇ ਦੀ ਸੁਵਿਧਾ ਵੀ ਨਾਲ ਦਿੱਤੀ ਗਈ ਹੈ। 

ਦੱਸਣਯੋਗ ਹੈ ਕਿ ਇਹਨਾਂ ਸਾਰੀਆਂ ਸੁਵਿਧਾਵਾਂઠઠਜਿਵੇਂ ਕਿ ਲੋਕਾਂ ਨੂੰ ਜਾਗਰੂਕ ਕਰਨ ਤੋਂ ਲੈ ਕੇ ਟੀ.ਬੀ.ઠઠਦਾ ਅਤਿ ਆਧੁਨਿਕ ਜਾਂਚ ਵਿਧੀ ਸੀਬੀ ਨੈਟ ਟੈਸਟ ਕਰਨ ਤੱਕ, ਮਰੀਜ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ ।ਇਸ ਅਭਿਆਨ ਵਿਚ ਜਿਲ੍ਹੇ ਭਰ ਵਿਚ 50 ਦੇ ਨੇੜੇ ਫੀਲਡ ਹੈਲਥઠઠਵਰਕਰਾਂ ਦੀਆ ਟੀਮਾਂ ਗਠਿਤ ਕੀਤੀ ਗਈਆਂ ਹਨ । ਉਹਨਾ ਨੇ ਜਨ ਸਧਾਰਨ ਨੂੰ ਅਪੀਲ ਕੀਤੀ ਹੈ ਕਿ ਉਹ ਟੀ.ਬੀ. ਦੇ ਬਿਮਾਰੀ ਪ੍ਰਤੀ ਆਪਣੀ ਜਾਗਰੂਕਤਾ ਵਧਾਉਣ ਅਤੇ ਜੇਕਰ ਉਹ ਕਿਸੇ ਟੀ.ਬੀ. ਦੇ ਸ਼ੱਕੀ ਮਰੀਜ਼ ਨੂੰ ਜਾਣਦੇ ਹਨ ਤਾਂ ਉਹ ਟੀਮਾਂ ਨੂੰ ਦੱਸਣ, ਜਿਸ ਨਾਲ ਸਮਾਂ ਰਹਿੰਦੇ ਉਹਨਾਂ ਦਾ ਜਰੂਰੀ ਇਲਾਜ ਕੀਤਾ ਜਾ ਸਕੇ।   ਜਿਲ੍ਹਾ ਤਪਦਿਕ ਅਫਸਰ ਡਾ. ਰੋਮੀ ਸਿੰਗਲਾ ਨੇ ਆਮ ਜਨਤਾ, ਪ੍ਰਾਇਵੇਟ ਕੁਆਲੀਫਾਇਡ ਤੇ ਅਨ-ਕੁਆਲੀਫਾਇਡ ਡਾਕਟਰਾਂ ਨੂੰ ਅਪੀਲ ਕਰਦੀਆਂ ਕਿਹਾ ਹੈ ਕਿઠઠਸਿਹਤ ਵਿਭਾਗ ਜਿਲ੍ਹੇ ਨੂੰ ਟੀ ਼ਬੀ. ਫ੍ਰੀ ਕਰਨ ਲਈ ਜੀਅ ਤੋੜ ਕੋਸ਼ਿਸ ਕਰ ਰਿਹਾ ਹੈ। ਜਿਸ ਲਈ ਲੋਕਾਂ ਨੂੰ ਆਪ ਮੋਹਰੀ ਹੋ ਕੇ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨਿਧੀ ਸ਼੍ਰੀਵਾਸਤਵਾ, ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ ਸ੍ਰੀ ਸੁਖਜੀਤ ਕੁਮਾਰ, ਪ੍ਰਦੀਪ ਕੁਮਾਰ, ਸੈਮਸਨ ਪਾਲ, ਮਹਿੰਦਰਪਾਲ ਸਿੰਘ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ। ઠ

 

Tags: Tandarust Punjab , Civil Surgeon Ropar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD