Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਰੂਪਨਗਰ ਅਰਬਨ ਸਲੱਮ ਅਤੇ ਕੀਰਤਪੁਰ ਸਾਹਿਬ ਦੇ ਫੀਲਡ ਹੈਲਥ ਵਰਕਰਾਂ ਦੀ ਕਰਵਾਈ ਗਈ ਇੱਕ ਰੋਜਾ ਟ੍ਰੇਨਿੰਗ

ਪ੍ਰਾਇਵੇਟ ਡਾਕਟਰਾਂ ਨੂੰ ਟੀ.ਬੀ. ਦੇ ਸ਼ੱਕੀ ਮਰੀਜਾਂ ਨੂੰ ਰੈਫਰ ਕਰਨ ਦੀ ਅਪੀਲ

Web Admin

Web Admin

5 Dariya News

ਰੂਪਨਗਰ , 01 Aug 2018

Last updated on: Aug 01, 2018, 00:00 IST

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਟੀ.ਬੀ. ਫ੍ਰੀ ਬਲਾਕ ਮੁਹਿੰਮ ਅਧੀਨ ਅੱਜ ਇਥੇ ਜਿਲ੍ਹਾ ਛਾਤੀ ਰੋਗ ਅਤੇ ਟੀ.ਬੀ. ਸੈਂਟਰ ਰੂਪਨਗਰ ਕੇਂਦਰ ,ਸਿਵਲ ਹਸਪਤਾਲ ਰੂਪਨਗਰ ਵਿਖੇ ਜਿਲ੍ਹਾ ਤਪਦਿਕ ਅਫਸਰ ਡਾ. ਰੋਮੀ ਸਿੰਗਲਾ ਵਲੋਂ ਹੈਲਥ ਵਰਕਰਾਂ ਦੀ ਵਿਸ਼ੇਸ ਟ੍ਰੇਨਿਗ ਕਰਵਾਈ ਗਈ । ਇਹ ਫੀਲਡ ਹੈਲਥ ਵਰਕਰ ਰੂਪਨਗਰ ਅਰਬਨ ਸਲੱਮ ਏਰੀਆ, ਕੀਰਤਪੁਰ ਸਾਹਿਬ ਬਲਾਕ ਨੂੰ ਕਵਰ ਕਰਦੇ ਹਨ ਅਤੇ ਇਹ ਟ੍ਰੇਨਿੰਗ ਜਿਲ੍ਹੇ ਵਿਚ 6 ਅਗਸਤ ਨੂੰ ਆਉਣ ਵਾਲੀ ਟੀ.ਬੀ. ਐਕਟਿਵ ਕੇਸ ਫ਼ਾਇੰਡਿੰਗ ਮੋਬਾਈਲ ਵੈਨ ਸਬੰਧੀ ਕੀਤੀ ਗਈ ਹੈ ।

ਡਾ. ਰੋਮੀ ਸਿੰਗਲਾ ਨੇ ਦੱਸਿਆ ਕਿ ਰੂਪਨਗਰ ਅਰਬਨ ਸਲੱਮ ਦੀ ਕੁੱਲ ਅਬਾਦੀ ਤਕਰੀਬਨ 8000 ਹੈ ਅਤੇ ਕੀਰਤਪੁਰ ਸਾਹਿਬ ਬਲਾਕ ਦੀ ਕੁੱਲ ਅਬਾਦੀ ਤਕਰੀਬਨ 15000 ਲੋਕਾਂ ਦੀ ਹੈ। ਭੀੜ ਭੜੱਕੇ ਵਾਲੇ ਇਲਾਕੇ ਵਿਚ ਰਹਿਣ ਕਰਕੇ ਲੋੜੀਂਦੀ ਸਾਫ- ਸਫਾਈ ਨਾ ਰੱਖਣ ਕਰਕੇ ਅਤੇ ਮੂੰਹ ਢੱਕ ਕੇ ਖਾਂਸੀ ਨਾ ਕਰਨੇ ਕਰਕੇ , ਸਮੇਂ ਸਿਰ ਸਹੀ ਡਾਕਟਰੀ ਜਾਂਚ ਨਾ ਕਰਵਾਉਣ ਕਰਕੇ ਇਹਨਾਂ ਲੋਕਾਂ ਵਿਚ ਫੇਫੜਿਆਂ ਦੀ ਟੀ.ਬੀ. ਹੋਣ ਦੀ ਸੰਭਾਵਨਾ ਆਮ ਜਨਤਾ ਨਾਲੋਂ ਕਈ ਗੁਣਾਂ ਜ਼ਿਆਦਾ ਹੁੰਦੀ ਹੈ, ਕਿਉਕਿ ਇਹ ਲੋਕ ਸਰਕਾਰੀ ਹਸਪਤਾਲ ਵਿਚ ਸਮੇਂ ਰਹਿੰਦੇ ਖੁਦ ਨਹੀਂ ਆਉਂਦੇ ਇਸ ਲਈ ਹੁਣ ਪੰਜਾਬ ਸਟੇਟ ਟੀ.ਬੀ. ਸੁਸਾਇਟੀ ਪੰਜਾਬ ਵਲੋਂ ਲੋਕਾਂ ਦੇ ਕੋਲ ਆਪ ਜਾ-ਜਾ  ਕੇ ਜਾਗਰੂਕ ਕਰਨ ਅਤੇ ਕੇਸ ਲੱਭਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ,ਫੀਲਡ ਹੈਲਥ ਵਰਕਰ ਅਤੇ ਮੋਬਾਈਲ ਮੈਡੀਕਲ ਵੈਨ  ਇਸੇ ਉਪਰਾਲੇ ਦਾ ਹਿੱਸਾ ਹਨ । 

ਇਸ ਮੌਕੇ ਉਹਨਾ ਸ਼ਹਿਰ ਤੇ ਜਿਲ੍ਹੇ ਭਰ ਦੇ ਅਨਕੁਆਲੀਫਾਇਡ (ਪ੍ਰਾਇਵੇਟ) ਡਾਕਟਰਾਂ ਨੂੰ ਅਪੀਲ ਕੀਤੀ ਕਿ ਬੇਸ਼ੱਕ ਉਹ ਖਾਂਸੀ ਬੁਖਾਰ ਦੇ ਆਮ ਜਿਹੇ ਦਿੱਖ ਰਹੇ ਮਰੀਜਾਂ ਨੂੰ ਦਵਾਈ ਦਿੰਦੇ ਰਹਿਣ ਪਰ ਜਿਹੜਾ ਮਰੀਜ਼ ਦਵਾਈ ਖਾਣ ਤੋਂ ਬਅਦ ਵੀ ਦੂਸਰੀ ਵਾਰ ਮੁੜ ਉਹਨਾ ਸ਼ਕਾਇਤਾਂ ਨਾਲ ਉਹਨਾ ਕੋਲ ਆਵੇ ਤਾਂ ਉਹ ਟੀ.ਬੀ ਨੂੰ ਪਹਿਲ ਦੇ ਅਧਾਰ ਤੇ ਸਸਪੇਕਟ ਕਰਕੇ ਸਥਾਨਕ ਸਰਕਾਰੀ ਹਸਪਤਾਲ ਵਿਚ ਜਰੂਰ ਰੈਫਰ ਕਰਨ ਤਾਂ ਜੋ ਉਹਨਾਂ ਦਾ ਸਮੇਂ ਰਹਿੰਦੇ ਟੀ.ਬੀ. ਦਾ ਇਲਾਜ਼ ਉਹ ਵੀ ਬਿਲਕੁਲ ਮੁਫ਼ਤ ਹੋ ਸਕੇ । ਡਾ.ਰੋਮੀ ਨੇ ਬਿਨ੍ਹਾਂ ਕਿਸੇ ਵਿਅਕਤੀ ਖਾਸ ਅਨਕੁਆਲੀਫਾਇਡ ਡਾਕਟਰਾਂ ਦਾ ਨਾਮ ਲੈਂਦਿਆਂ ਕਿ ਉਹਨਾ ਕੋਲ ਰੋਜਾਨਾ ਓ.ਪੀ.ਡੀ. ਵਿਚ ਅਜਿਹੇ ਕੇਸ ਆਉਂਦੇ ਹਨ ਜੋ ਕਈ ਮਹੀਨਿਆ ਤੋਂ ਇਹਨਾਂ ਡਾਕਟਰਾਂ ਤੋਂ ਖਾਂਸੀ ਬੁਖਾਰ ਜਾਂ ਸਿਰਫ ਬੁਖਾਰ ਦੀ ਦਵਾਈ ਖਰੀਦ ਕੇ ਖਾਈ ਜਾਂ ਰਹੇ ਸਨ ਅਤੇ ਜਦੋ ਸਰਕਾਰੀ ਜਿਲ੍ਹਾ ਛਾਤੀ ਰੋਗ ਤੇ ਟੀ.ਬੀ ਕੇਂਦਰ ਵਿਚ ਉਹਨਾ ਦੇ ਅਤਿ ਆਧੁਨਿਕ ਫ੍ਰੀ ਟੈਸਟ ਕਰਵਾਏ ਗਏ ਤਾਂ ਉਹਨਾ ਵਿਚ ਸਿਧੇ ਹੀ ਚੋਥੇ ਜਾਂ ਪੰਜਵੇ ਲੈਵਲ ਦੀ ਟੀ.ਬੀ. ਪਾਈ ਗਈ ਹੈ,ਜਿਸ ਦਾ ਕਿ ਇਲਾਜ਼ ਕਰਨਾ ਨਾ ਹੀ ਬੇਹੱਦ ਮੁਸ਼ਕਿਲ ਹੈ, ਸਗੋਂ ਲੰਬਾ ਵੀ ਹੈ ਸੋ ਉਹਨਾ ਨੇ ਮੁੜ ਅਪੀਲ ਕੀਤੀ ਕਿ ਟੀ.ਬੀ. ਦੀ ਬਿਮਾਰੀ ਨੂੰ ਕਾਬੂ ਪਾਉਣ ਲਾਏ ਪ੍ਰਾਇਵੇਟ ਤੇ (ਕੁਆਲੀਫਾਇਡਾ) ਦੇ ਸਹਿਯੋਗ ਦੀ ਬਹੁਤ-ਬਹੁਤ ਲੋੜ ਹੈ ।

 

Tags: Tandarust Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD