ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੰਡਲ ਨੰਬਰ 3 ਵਲੋਂ ਭਾਗੂ ਰੋਡ ਵਿਖੇ ਸਥਿਤ ਮੁੱਖ ਵਾਟਰ ਵਰਕਸ ਦੀ ਸਫ਼ਾਈ ਕਰਵਾਈ ਗਈ ਜਿਸ ਦੌਰਾਨ ਵਾਟਰ ਵਰਕਸ ਦੇ ਫਿਲਟਰ ਪਲਾਂਟ, ਬਾਗ, ਮਸ਼ੀਨਰੀ ਆਦਿ ਦੀ ਸਫ਼ਾਈ ਕਰਵਾਈ ਗਈ। ਇਸੇ ਤਰ੍ਹਾਂ ਨਗਰ ਪੰਚਾਇਤ ਨਥਾਣਾ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਨਥਾਣਾ ਦੀ ਸਫ਼ਾਈ ਅਤੇ ਗਲੀਆਂ-ਨਾਲੀਆਂ ਦੀ ਸਫ਼ਾਈ ਕਰਵਾਈ ਗਈ। ਲਹਿਰਾ ਮੁਹੱਬਤ ਵਿਖੇ ਵੀ ਗਲੀਆਂ-ਨਾਲੀਆਂ ਦੀ ਸਫ਼ਾਈ ਕਰਵਾਈ ਗਈ। ਨਗਰ ਪੰਚਾਇਤ ਕੋਠਾ ਗੁਰੂ ਵਿਖੇ ਗਲੀਆਂ-ਨਾਲੀਆਂ ਦੀ ਸਫ਼ਾਈ ਕਰਵਾਈ ਗਈ ਅਤੇ ਭੁੱਚੋਂ ਮੰਡੀ ਦੇ ਵਾਰਡ ਨੰਬਰ 8 ਅਤੇ 9 ਵਿਖੇ ਗਲੀਆਂ ਦੀ ਸਫ਼ਾਈ ਕਰਵਾਈ ਗਈ ਅਤੇ ਇਸੇ ਤਰ੍ਹਾਂ ਨਗਰ ਪੰਚਾਇਤ ਮਹਿਰਾਜ ਵਿਖੇ ਸੋਹਲ ਪੱਤੀ ਦੀ ਸਫ਼ਾਈ ਕਰਵਾਈ ਗਈ।ਸਿਹਤ ਵਿਭਾਗ ਵਲੋਂ ਬੱਲਾ ਰਾਮ ਨਗਰ, ਗੁਰੂ ਗੋਬਿੰਦ ਸਿੰਘ ਨਗਰ, ਅਜੀਤ ਰੋਡ ਅਤੇ ਧੋਬੀਆਣਾ ਬਸਤੀ ਵਿਖੇ 478 ਘਰਾਂ ਦੀ ਡੇਂਗੂ ਲਾਰਵਾ ਸਬੰਧੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 31 ਥਾਵਾਂ 'ਤੇ ਲਾਰਵਾ ਪਾਇਆ ਗਿਆ ਜਿਸ ਨੂੰ ਮੌਕੇ 'ਤੇ ਨਸ਼ਟ ਕੀਤਾ ਗਿਆ। ਇਸੇ ਤਰ੍ਹਾਂ ਸਿਹਤ ਵਿਭਾਗ ਵਲੋਂ ਬਠਿੰਡਾ, ਨਥਾਣਾ, ਤਲਵੰਡੀ ਸਾਬੋ, ਮੌੜ, ਗੋਨਿਆਣਾ, ਸੰਗਤ ਅਤੇ ਭਗਤਾ ਵਿਖੇ 177 ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਮੁਫ਼ਤ ਚੈੱਕ ਕੀਤੇ ਗਏ ਇਨ੍ਹਾਂ ਵਿਚੋਂ 27 ਮਰੀਜ਼ ਹਾਈ ਬਲੱਡ ਪ੍ਰੈਸ਼ਰ ਦੇ, 18 ਮਰੀਜ਼ ਸ਼ੂਗਰ ਦੇ ਅਤੇ 6 ਮਰੀਜ਼ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੋਨਾਂ ਤੋਂ ਪੀੜ੍ਹਤ ਪਾਏ ਗਏ। ਇਨ੍ਹਾਂ ਮਰੀਜ਼ਾਂ ਨੂੰ ਆਪਣੇ ਖਾਣ-ਪੀਣ 'ਚ ਬਦਲਾ ਕਰਨ ਲਈ ਪ੍ਰੇਰਿਆ ਗਿਆ ਅਤੇ ਦੱਸਿਆ ਗਿਆ ਕਿ ਉਹ ਹਰ-ਰੋਜ਼ ਕਸਰਤ ਕਰਨ। ਜ਼ਿਲ੍ਹਾ ਉਦਯੋਗ ਕੇਂਦਰ ਬਠਿੰਡਾ ਵਲੋਂ ਗਰਾਸਿਮ ਸੀਮਿੰਟ ਪਲਾਂਟ ਲਹਿਰਾ ਮੁਹੱਬਤ ਦਾ ਦੌਰਾ ਕੀਤਾ ਗਿਆ। ਜ਼ਿਲ੍ਹਾ ਉਦਯੋਗ ਕੇਂਦਰ ਦੀ ਟੀਮ ਨੇ ਸਨਅਤ ਦੇ ਸਟਾਫ਼ ਨੂੰ ਵਾਤਾਵਰਨ ਹਰਿਆਵਲ ਬਣਾਉਣ ਲਈ ਸਨਅਤ ਦੇ ਆਲੇ-ਦੁਆਲੇ ਸਫ਼ਾਈ ਰੱਖਣ ਲਈ ਅਤੇ ਦਰੱਖ਼ਤ ਲਗਾਉਣ ਲਈ ਪ੍ਰੇਰਿਆ।