Saturday, 27 April 2024

 

 

ਖ਼ਾਸ ਖਬਰਾਂ ਰਾਜਾ ਵੜਿੰਗ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਲੱਭਣ ਦੀ ਚੁੱਕੀ ਸਹੁੰ ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਸਿੰਘ ਔਜਲਾ ਅਰਵਿੰਦ ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀੰ ਦੇ ਰਹੇ ਅਸਤੀਫਾ ਲੋਕ ਸਭਾ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਹੋਵੇਗੀ ਵੱਡੀ ਭੂਮਿਕਾ : ਜੈਇੰਦਰ ਕੌਰ 4 ਜੂਨ ਨੂੰ ਪੂਰਾ ਹੋ ਜਾਵੇਗਾ ਮਿਸ਼ਨ 13-0, ਪੰਜਾਬ ਦੇ ਲੋਕ ਨਵੀਂ ਕਹਾਣੀ ਲਿਖਣ ਲਈ ਤਿਆਰ : ਭਗਵੰਤ ਮਾਨ ਅੰਦਾਲੀਬ ਕੌਰ ਨੇ ਪਤੀ ਗੁਰਜੀਤ ਔਜਲਾ ਲਈ ਵੋਟਾਂ ਮੰਗੀਆਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਵੱਲੋਂ ਅਬੋਹਰ ਮੰਡੀ ਦਾ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਕੇ ਲਿਫਟਿੰਗ ਮੂਵਮੈਂਟ ਦਾ ਕੀਤਾ ਨਿਰੀਖਣ ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ 5 ਸਕੂਲਾਂ ਦੀਆਂ 45 ਬੱਸਾਂ ਦੀ ਚੈਕਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 22 ਸਕੂਲੀ ਬੱਸਾਂ ਦੀ ਕੀਤੀ ਚੈਕਿੰਗ ਬੁਢਲਾਡਾ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਲੋਕ ਸਭਾ ਚੋਣਾਂ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸੈਕਟਰ ਅਫ਼ਸਰਾਂ ਨੂੰ ਦਿੱਤੀ ਸਿਖਲਾਈ ਜ਼ਿਲ੍ਹਾ ਮਾਨਸਾ ਦੇ 645 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ ਸਰਕਾਰੀ ਅਤੇ ਪ੍ਰਾਈਵੇਟ ਵਾਹਨਾਂ ਉੱਪਰ ਵੋਟਰ ਜਾਗਰੂਕਤਾ ਦਾ ਸੁਨੇਹਾ ਦੇਣ ਵਾਲੇ ਸਟਿੱਕਰਾਂ ਦੀ ਮੁਹਿੰਮ ਦਾ ਅਗਾਜ਼ ਸੇਫ ਸਕੂਲ ਵਾਹਨ ਦੀ ਟੀਮ ਨੇ 28 ਸਕੂਲੀ ਵੈਨਾਂ ਦੇ ਕੱਟੇ ਚਲਾਨ ਲੋਕ ਸਭਾ ਚੋਣਾਂ 2024: ਜਮਹੂਰੀਅਤ ਦੀ ਤੰਦਰੁਸਤੀ ਵਧਾਉਣਗੇ ਫ਼ਲ

 

ਪ੍ਰਭ ਆਸਰਾ ਸੰਸਥਾਂ 'ਚ ਛੇ ਲਾਵਾਰਸਾਂ ਨੂੰ ਮਿਲੀ ਸ਼ਰਨ

Web Admin

Web Admin

5 Dariya News

ਕੁਰਾਲੀ , 20 Jul 2018

ਸ਼ਹਿਰ ਵਿਚ ਲਾਵਾਰਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾਂ ਵਿਚ ਛੇ ਹੋਰ ਲਾਵਾਰਿਸ ਨਾਗਰਿਕਾਂ ਨੂੰ ਸ਼ਰਨ ਮਿਲੀ | ਸੰਸਥਾਂ ਦੇ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕੀ ਰੇਖਾ ਦੇਵੀ 35 ਸਾਲਾਂ ਔਰਤ, ਦਿਮਾਗੀ ਤੋਰ ਤੋਂ ਪ੍ਰੇਸ਼ਾਨ ਰੋਪੜ ਵਿਖੇ ਲਾਵਾਰਿਸ ਹਾਲਤ ਵਿਚ ਮਿਲੀ ਸੀ, ਜੋ ਕੀ ਆਪਣਾ ਪਤਾ ਦੱਸਣ ਵਿਚ ਅਸਮਰਥ ਸੀ, ਜਿਸ ਕਾਰਨ ਦਫਤਰ ਜਿਲਾ ਪ੍ਰੋਗਰਾਮ ਅਫਸਰ ਵੱਲੋਂ ਉਸਨੂੰ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ | ਜਗਦੀਸ਼ ਕੁਮਾਰ 24 ਸਾਲਾਂ ਲੜਕਾ, ਐਕਸੀਡੈਂਟ ਕਾਰਣ ਚਲਣ-ਫਿਰਨ ਤੋਂ ਅਸਮਰਥ, ਜੋ 32 ਹਸਪਤਾਲ ਚੰਡੀਗੜ੍ਹ ਵਿਖੇ ਦਾਖਲ ਸੀ, ਦਾ ਕੋਈ ਘਰ ਦਾ ਪਤਾ ਨਾ ਹੋਣ ਕਾਰਣ ਉਸਨੂੰ 32 ਹਸਪਤਾਲ ਚੰਡੀਗੜ੍ਹ ਦੇ ਪ੍ਰਬੰਧਕਾਂ ਵੱਲੋਂ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ | ਰਾਜੰਤੀ 32 ਸਾਲਾਂ ਔਰਤ ਦਿਮਾਗੀ ਤੋਰ ਤੋਂ ਪ੍ਰੇਸ਼ਾਨ, ਜੋ ਕੀ ਪਿਛਲੇ 2-3 ਦਿਨਾਂ ਤੋਂ ਗਾਰਡਨ ਕਲੋਨੀ ਮੋਰਿੰਡਾ ਵਿਖੇ ਲਾਵਾਰਸ ਹਾਲਤ ਵਿਚ ਰੁਲ ਰਹੀ ਸੀ, ਨੂੰ ਉਥੋਂ ਦੇ ਸਮਾਜਦਰਦੀ ਸੱਜਣਾ ਵੱਲੋਂ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ | ਕਮਲੇਸ਼ ਦੇਵੀ 30 ਸਾਲਾਂ ਔਰਤ ਮਾਜਰੀ, ਜਿਲਾ ਮੋਹਾਲੀ ਵਿਖੇ ਪੁਲਿਸ ਨੂੰ ਲਾਵਾਰਸ ਹਾਲਤ ਵਿਚ ਮਿਲੀ ਸੀ, ਜੋ ਕੀ ਆਪਣੇ ਘਰ ਦਾ ਪਤਾ ਦੱਸਣ ਵਿਚ ਅਸਮਰਥ ਸੀ, ਨੂੰ ਉਥੋਂ ਦੀ ਪੁਲਿਸ ਵੱਲੋਂ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ | ਬਲਵਿੰਦਰ ਕੌਰ 40 ਸਾਲਾਂ ਔਰਤ ਮਾਨਸਿਕ ਤੋਰ ਤੋਂ ਪ੍ਰੇਸ਼ਾਨ, ਰੁੜਕੀ ਪੁਖਤਾਂ ਵਿਖੇ ਲਾਵਾਰਸ ਹਾਲਤ ਵਿਚ ਘੁੰਮ ਰਹੀ ਸੀ, ਜੋ ਕੀ ਆਪਣੇ ਘਰ ਦਾ ਪਤਾ ਦੱਸਣ ਵਿਚ ਅਸਮਰਥ ਸੀ, ਨੂੰ ਉਥੋਂ ਦੇ ਸਰਪੰਚ ਅਤੇ ਪੁਲਿਸ ਵੱਲੋਂ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ | ਇਸੇ ਤਰਾਂ ਆਸ਼ੂ 2.6 ਸਾਲਾਂ ਬੱਚੀ, ਜੋ ਕੀ ਇੰਡੀਅਨ ਰੈੱਡ ਕਰਾਸ ਸੋਸਾਇਟੀ ਦੇ ਪੰਗੂੜੇ ਵਿਚ ਮਿਲੀ ਸੀ, ਜਿਸਤੋਂ ਬਾਅਦ ਉਸਨੂੰ ਬਠਿੰਡਾ ਵਿਖੇ ਆਨੰਤ ਅਨਾਥ ਆਸ਼ਰਮ ਵਿਖੇ ਦਾਖਲ ਕਰਵਾਇਆ ਗਿਆ | ਜਿਸਤੋਂ ਬਾਅਦ ਉਥੇ ਲੋੜੀਂਦੇ ਇੰਤਜਾਮ ਨਾ ਹੋਣ ਕਾਰਣ ਦਫਤਰ ਜਿਲਾ ਬਾਲ ਸੁਰੱਖਿਆ ਅਫਸਰ, ਬਠਿੰਡਾ ਵੱਲੋਂ ਉਸਨੂੰ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ | ਇਹਨਾਂ ਸੰਬੰਧੀ ਗਲਬਾਤ ਕਰਦਿਆਂ ਭਾਈ ਸ਼ਮਸ਼ੇਰ ਸਿੰਘ ਨੇ ਦੱਸਿਆ ਕੀ ਦਾਖਲੇ ਉਪਰੰਤ ਇਹਨਾਂ ਦੀ ਸੇਵਾ ਸੰਭਾਲ ਤੇ ਇਲਾਜ ਸ਼ੁਰੂ ਕਰ ਦਿਤਾ ਗਿਆ ਹੈ | ਉਹਨਾਂ ਨੇ ਸਭ ਲੋਕਾਂ ਨੂੰ ਅਪੀਲ ਕੀਤੀ ਕੀ ਉਕਤ ਨਾਗਰਿਕਾਂ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ ਤੁਰੰਤ ਸੰਸਥਾਂ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦਾ ਹੈ |

 

Tags: PRABH AASARA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD