Wednesday, 15 May 2024

 

 

ਖ਼ਾਸ ਖਬਰਾਂ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ ਲੋਕ ਸਭਾ ਹਲਕੇ ਫਿਰੋਜ਼ਪੁਰ ਦੇ ਜਨਰਲ ਤੇ ਪੁਲਿਸ ਅਬਜ਼ਰਵਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ‘ਲੀਵਰੇਜਿੰਗ ਏਆਈ ਲਰਨਿੰਗ’ ’ਤੇ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਸਿਹਤ ਸਕੱਤਰ ਨੇ ਸੂਬੇ ਅੰਦਰ ਮਾਤਰੀ ਮੌਤਾਂ ਦੀ ਕੀਤੀ ਸਮੀਖਿਆ ਬਾਬਾ ਹਰਦੇਵ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਸਵੀਪ ਗਤੀਵਿਧੀਆਂ ਵੋਟਰਾਂ ਨੂੰ ਜਾਗਰੂਕ ਕਰਨ ਦਾ ਵਧੀਆ ਉਪਰਾਲਾ- ਡਾ. ਸੰਜੀਵ ਕੁਮਾਰ, ਐਸ.ਡੀ.ਐੱਮ. ਮਲੋਟ ਖ਼ਰਚਾ ਆਬਜ਼ਰਵਰ ਨੇ ਜ਼ਿਲ੍ਹਾ ਖ਼ਰਚਾ ਨਿਗਰਾਨ ਸੈੱਲ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ

 

ਪੰਜਾਬ ਸਰਕਾਰ 30 ਜੁਲਾਈ ਨੂੰ ਮੋਹਾਲੀ ਵਿਖੇ ਲਗਾਏਗੀ ਅੰਤਰਰਾਸ਼ਟਰੀ ਰੋਜ਼ਗਾਰ ਮੇਲਾ - ਫਤਹਿਜੰਗ ਸਿੰਘ ਬਾਜਵਾ

6-7 ਮੁਲਕਾਂ ਦੇ ਨੁਮਾਇੰਦੇ ਇਸ ਸਮਾਗਮ ਵਿੱਚ ਨੌਕਰੀਆਂ ਦੇਣ ਲਈ ਸ਼ਿਰਕਤ ਕਰਨਗੇ

ਫਤਹਿਜੰਗ ਸਿੰਘ ਬਾਜਵਾ
ਫਤਹਿਜੰਗ ਸਿੰਘ ਬਾਜਵਾ

Web Admin

Web Admin

5 Dariya News

ਬਟਾਲਾ , 15 Jul 2018

ਪੰਜਾਬ ਸਰਕਾਰ ਦੇਸ਼ ਵਿੱਚ ਆਪਣੀ ਤਰਾਂ ਦੇ ਪਹਿਲੇ ‘ਅੰਤਰਰਾਸ਼ਟਰੀ ਰੋਜ਼ਗਾਰ ਮੇਲੇ’ ਦਾ ਆਯੋਜਨ ਕਰਕੇਗੀ ਅਤੇ ਇਸ ਮੇਲੇ ਦੌਰਾਨ  ਸੂਬੇ ਦੇ ਤਕਰੀਬਨ 8500 ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਹਲਕਾ ਕਾਦੀਆਂ ਦੇ ਵਿਧਾਇਕ ਸ. ਫਤਿਹਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਰੋਜ਼ਗਾਰ ਮੇਲਾ 30 ਜੁਲਾਈ, 2018 ਨੂੰ ਸਰਕਾਰੀ ਕਾਲਜ, ਫੇਜ਼-6, ਮੋਹਾਲੀ ਵਿਖੇ ਆਯੋਜਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੇਲੇ ਦਾ ਉਦਘਾਟਨ ਕਰਨਗੇ ਅਤੇ ਨੌਕਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਵਿਧਾਇਕ ਬਾਜਵਾ ਨੇ ਅੱਗੇ ਕਿਹਾ ਕਿ 6-7 ਮੁਲਕਾਂ ਦੇ ਨੁਮਾਇੰਦੇ ਇਸ ਰੋਜ਼ਗਾਰ ਮੇਲੇ ਵਿੱਚ ਸੂਬੇ ਦੇ ਨੌਜਵਾਨਾਂ ਨੌਕਰੀਆਂ ਦੇਣ ਲਈ ਸ਼ਿਰਕਤ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਪੋਰਟਲ ’ਤੇ ਨੌਂਕਰੀ ਹਾਸਿਲ ਕਰਨ ਦੇ ਚਾਹਵਾਨਾਂ ਲਈ ਕੁੱਝ ਦਿਨਾਂ ਵਿੱਚ ਆਨ-ਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇੰਟਰਵਿਊ ਲਈ ਯੋਗ ਹੋਣ ਵਾਸਤੇ ਆਪਣੀ ਸਾਰੀ ਜਾਣਕਾਰੀ ਧਿਆਨ ਨਾਲ ਆਨਲਾਈਨ ਦਰਜ਼ ਕਰਨ।

ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਦੁਬੱਈ, ਕਤਰ ਅਤੇ ਬਹਿਰੀਨ ਵਿੱਚ 60 ਸਹਾਇਕ ਮੈਨੇਜਰ/ ਮੈਨੇਜਰ ਰੈਸਟੋਰੈਂਟ ਸਟੋਰ/ ਰੈਸਟੋਰੈਂਟਾਂ ਲਈ ਮਹਿਲਾ ਅਤੇ ਪੁਰਸ਼ ਵੇਟਰ/ਖ਼ਜਾਨਚੀ, ਯੂ.ਏ.ਈ. ਵਿੱਚ 22 ਆਟੋ ਮਕੈਨਿਕ (ਲੈਵਲ-1)/ਪੇਂਟਰ/ ਡੈਂਟਰ, ਯੂ.ਏ.ਈ., ਕਤਰ ਅਤੇ ਕੁਵੈਤ ਵਿੱਚ 441 ਬੇਕਰੀ ਸਹਾਇਕਾਂ/ ਰਸੋਈਆ/ ਕਾਮੇ/ ਸਹਾਇਕਾਂ/ ਡਾਇਨਿੰਗ ਹਾਲ ਵੇਟਰ/ ਡਿਸ਼ਵਾਸ਼ਰ, ਕੁਵੈਤ, ਯੂ.ਏ.ਈ. ਅਤੇ ਕਤਰ ਵਿੱਚ 51 ਸੀ.ਸੀ.ਆਰ. ਆਪਰੇਟਰਾਂ ਕਮ ਕਿਊ.ਸੀ./ ਇਲੈਕਟ੍ਰੀਕਲ/ ਮਕੈਨੀਕਲ/ਵਰਕਸ਼ਾਪ ਟੈਕਨੀਸ਼ੀਅਨਜ਼/ ਹਵਾਕ ਟੈਕਨੀਸ਼ੀਅਨ, ਕਤਰ, ਯੂ.ਏ.ਈ. ਆਬੂ ਧਾਬੀ ਅਤੇ ਦੁਬੱਈ ਵਿੱਚ 100 ਰਸੋਈਏ (ਉੱਤਰ ਅਤੇ ਦੱਖਣ ਦੋਵੇਂ) / ਏਸ਼ੀਅਨ/ ਅਰੇਬੀਕ/ ਚਾਇਨੀਜ਼, ਕਤਰ, ਯੂ.ਏ.ਈ., ਕੁਵੈਤ ਤੇ ਓਮਨ ਵਿੱਚ 31 ਡਰਾਇਵਰਜ਼- ਲਾਈਟ/ ਭਾਰੀ ਵਾਹਨ/ ਬੱਸ, ਕਤਰ ਅਤੇ ਯੂ.ਏ.ਈ. ਵਿੱਚ 100 ਕਾਰਪੇਂਟਰ- ਫਰਨੀਚਰ/ ਸ਼ਟਰਿੰਗ/ ਫਿਕਸਰ, ਯੂ.ਏ.ਈ., ਕੁਵੈਤ, ਦੁਬੱਈ ਤੇ ਓਮਨ ਵਿੱਚ 215 ਹਾਊਸਕੀਪਿੰਗ ਫੋਰਮੈੱਨ/ ਕਲੀਨਰ/ ਹਾਊਸਕੀਪਿੰਗ, ਕੁਵੈਤ ਤੇ ਦੁਬੱਈ ਵਿੱਚ 7 ਇੰਜੀਨੀਅਰ- ਇੰਨਸਟਰੂਮੈਨਟੇਸ਼ਨ/ ਮਕੈਨੀਕਲ/ ਪ੍ਰੋਜੈਕਟ (ਇਨਫਰਾਸਟਰੱਕਚਰ), ਯੂ.ਏ.ਈ., ਕੁਵੈਤ, ਕਤਰ ਤੇ ਓਮਨ 10 ਜੂਨੀਅਰ ਅਕਾਊਂਟੈਂਟ/ ਅਕਾਊਂਟੈਂਟ/ ਐਡਮੀਨ ਮੈਨੇਜਰ/ ਆਈ.ਟੀ. ਇੰਚਾਰਜ/ ਸੇਲਜ਼, ਯੂ.ਏ.ਈ. ਵਿੱਚ ਮਿਸਤਰੀ- ਬਲਾਕ ਅਤੇ ਪਲਸਤਰ/ ਟਾਈਲ, ਯੂ.ਏ.ਈ.,ਯੂ.ਕੇ. ਅਤੇ ਰਿਪਬਲਿਕ ਆਫ ਆਇਰਲੈਂਡ ਵਿੱਚ 2000 ਨਰਸਾਂ, ਯੂ.ਏ.ਈ. ਵਿੱਚ 70 ਪਾਇਪ- ਫੈਬਰੀਕੇਟਰ/ ਫਿਟਰ/ ਪਲੰਬਰ, ਯੂ.ਏ.ਈ., ਵਿੱਚ 40 ਸਟੀਲ ਫਿਕਸਰ, ਯੂ.ਏ.ਈ., ਓਮਨ, ਕੁਵੈਤ ਵਿੱਚ 31 ਵੈਲਡਰ/ 6 ਜੀ/ ਗੈੱਸ ਕਟਰ, ਯੂ.ਏ.ਈ. ਅਤੇ ਦੁਬੱਈ ਵਿੱਚ 40 ਕੇਅਰਟੇਕਰ ਅਤੇ ਇਸ ਤੋਂ ਇਲਾਵਾ ਅੰਤਰ-ਰਾਸ਼ਟਰੀ ਕਰੂਜ਼ ਲਾਈਨਰਜ਼ ਵਿੱਚ  60 ਸ਼ੈੱਫ, 80 ਸੀ.ਡੀ.ਪੀ., 80 ਸਹਾਇਕ ਸੀ.ਡੀ.ਪੀ., 150 ਕੁੱਕ (ਇਟਾਲੀਅਨ, ਕੌਨਟੀਨੈਂਟਲ, ਫਰੈਂਚ), 60 ਸਹਾਇਕ ਕੁੱਕ, 200 ਗੈਲਰੀ ਯੂਟਿਲਿਟੀ, 200 ਗੈਲਰੀ ਹਾਊਸਕੀਪਿੰਗ, 200 ਗੈਲਰੀ ਐਫ ਐਂਡ ਬੀ ਖਜ਼ਾਨਚੀ, 50 ਬਿਊਟੀ ਥੈਰੇਪਿਸਟ, 30 ਸਪਾ ਥੈਰੇਪਿਸਟਾਂ ਦੀ ਲੋੜ ਹੈ। ਉਨਾਂ ਇਹ ਵੀ ਕਿਹਾ ਕਿ ਅੰਤਰ-ਰਾਸ਼ਟਰੀ ਕਰੂਜ਼ ਲਾਈਨਰਜ਼ ਨੂੰ 50 ਹੇਅਰ ਡਰੈਸਰਜ਼, 25 ਪਰਸਨਲ ਟਰੇਨਰ, 10 ਨੇਲ ਟੈਕਨੀਸ਼ੀਅਨਜ਼, ਸਪਾ ਡਿਪਾਰਟਮੈਂਟ ਵਿੱਚ 20 ਅਕੂਪੰਕਚਰਿਸਟ ਅਤੇ 10 ਹੈਲਮਸਮੈਨ, 10 ਬੋਸਨ, 10 ਏਬਲ ਬਾਡਿਡ ਸੀਮੈਨ (ਏ.ਬੀ.), 20 ਆਰਡਨਰੀ ਸੀਮੈਨ, 20 ਡੈਕ ਯੂਟਿਲਿਟੀ, 20 ਆਇਲਰ/ਮੋਟਰਮੈਨ, 20 ਆਇਲਰ, 20 ਵਾਇਪਰ, 20 ਇੰਜਣ ਯੂਟਿਲਿਟੀ, 10 ਗਾਰਬੇਜ਼ ਹੈਂਡਲਰ, 10 ਜਨਰਲ ਪਰਪਜ਼ ਹੋਟਲ ਮੈਨਟੇਨੈਂਸ, 10 ਪੂਲ ਅਟੈਂਡੈਂਟ ਅਤੇ ਐਮ.ਟੀ.ਓ. ਡਿਪਾਰਟਮੈਂਟ ਵਿੱਚ 10 ਇੰਜਣ ਫਿਟਰਾਂ ਦੀ ਲੋੜ ਹੈ।

 

Tags: Fateh Jung Singh Bajwa

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD