Thursday, 16 May 2024

 

 

ਖ਼ਾਸ ਖਬਰਾਂ ਲੋਕ ਸਭਾ ਚੋਣਾਂ 2024: ਪੰਜਾਬ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 80 ਫ਼ੀਸਦੀ ਪੁਲਿਸ ਬਲ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਕੀਤੀਆਂ ਜਾਣਗੀਆਂ ਤਾਇਨਾਤ ਚਰਨਜੀਤ ਚੰਨੀ 'ਤੇ ਆਮ ਆਦਮੀ ਪਾਰਟੀ ਦਾ ਜਵਾਬੀ ਹਮਲਾ, ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ- ਕਾਂਗਰਸ ਦੇ ਰਾਜ ਦੌਰਾਨ ਸ਼ਰਾਬ ਮਾਫ਼ੀਆ ਦਾ ਬੋਲਬਾਲਾ ਸੀ, ਅਸੀਂ ਮਾਲੀਆ ਵਧਾਇਆ ਸੰਜੇ ਟੰਡਨ ਨੇ ਬਾਬਾ ਬਾਗੇਸ਼ਵਰ ਧਾਮ ਤੋਂ ਆਸ਼ੀਰਵਾਦ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ

 

ਕਹਿਣੀ ਤੇ ਕਥਨੀ ਦੇ ਧਾਰਨੀ ਸਨ ਪੀ.ਐਨ. ਹਕਸਰ-ਕੈਪਟਨ ਅਮਰਿੰਦਰ ਸਿੰਘ

ਕੈਪਟਨ ਅਮਰਿੰਦਰ ਸਿੰਘ ਵੱਲੋਂ ਜੈਰਾਮ ਰਮੇਸ਼ ਦੀ ਨਵੀਂ ਕਿਤਾਬ ਲੋਕ ਅਰਪਣ

Web Admin

Web Admin

5 Dariya News

ਚੰਡੀਗੜ੍ਹ , 06 Jul 2018

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸੀ ਨੇਤਾ ਜੈਰਾਮ ਰਮੇਸ਼ ਦੀ ਕਿਤਾਬ 'ਇੰਟਰਵਾਈਂਡ ਲਾਈਵਜ਼:ਪੀ.ਐਨ. ਹਕਸਰ ਤੇ ਇੰਦਰਾ ਗਾਂਧੀ' ਨੂੰ ਲੋਕ ਅਰਪਣ ਕਰਦਿਆਂ ਇਸ ਕਿਤਾਬ ਨੂੰ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਦੱਸਿਆ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੈਰਾਮ ਰਮੇਸ਼ ਨੇ ਸਪੱਸ਼ਟ ਰੂਪ ਵਿੱਚ ਹਕਸਰ ਦੀ ਬਹੁ-ਪੱਖੀ ਸ਼ਖਸੀਅਤ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਨੇ ਆਰਮੀ ਕਮਾਂਡਰ ਜਨਰਲ ਹਰਬਖਸ਼ ਸਿੰਘ ਅਧੀਨ ਸੇਵਾ ਨਿਭਾਉਣ ਵਾਲੇ ਦਿਨਾਂ ਵਿੱਚ ਸ੍ਰੀ ਹਕਸਰ ਨਾਲ ਆਪਣੀ ਨਿੱਜੀ ਸਾਂਝ ਦਾ ਵੀ ਜ਼ਿਕਰ ਕੀਤਾ।ਮੁੱਖ ਮੰਤਰੀ ਨੇ ਇਸ ਕਿਤਾਬ ਨੇ ਉਨ੍ਹਾਂ ਦੀ ਹਕਸਰ ਨਾਲ ਲੰਡਨ ਵਿੱਚ ਹੋਈ ਪਲੇਠੀ ਮਿਲਣੀ ਨੂੰ ਚੇਤੇ ਕਰਵਾ ਦਿੱਤਾ ਜਦੋਂ ਨਟਵਰ ਸਿੰਘ ਉਥੇ ਹਾਈ ਕਮਿਸ਼ਨਰ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਬੰਗਲਾਦੇਸ਼ ਦੀ ਲੜਾਈ ਗੱਲ ਸੁਣਨ ਵਿੱਚ ਦਿਲਚਸਪੀ ਦਿਖਾਈ ਜਿਸ ਨੂੰ ਉਲੀਕਣ ਵਿੱਚ ਹਕਸਰ ਮੁੱਖ ਤੌਰ 'ਤੇ ਸ਼ਾਮਲ ਸਨ। ਉਨ੍ਹਾਂ ਦੀ ਗੱਲਬਾਤ ਨੇ ਉਨ੍ਹਾਂ ਨੂੰ ਆਪਣੇ ਫੌਜ ਦੇ ਦਿਨਾਂ  ਨੂੰ ਚੇਤੇ ਕਰਵਾ ਦਿੱਤਾ।ਸ੍ਰੀ ਹਕਸਰ ਨਾਲ ਆਪਣੇ ਨਿੱਘੇ ਰਿਸ਼ਤਿਆਂ ਨੂੰ ਯਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕਹਿਣੀ ਤੇ ਕਥਨੀ ਦੇ ਧਾਰਨੀ ਸਨ ਜਿਨ੍ਹਾਂ ਨਾਲ ਉਨ੍ਹਾਂ ਨੂੰ ਆਪਣੇ ਜਵਾਨੀ ਦੇ ਦਿਨਾਂ ਵਿੱਚ ਵਿਚਾਰ-ਚਰਚਾ ਅਤੇ ਗਿਆਨ ਦੇ ਆਪਸੀ ਆਦਾਨ-ਪ੍ਰਦਾਨ ਕਰਨ ਦਾ ਮੌਕਾ ਮਿਲਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕਿਤਾਬ ਰਾਹੀਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਮਹਾਨ ਸਲਾਹਕਾਰ ਦੇ ਯੋਗਦਾਨ ਅਤੇ ਉਨ੍ਹਾਂ ਦੀ ਬੇਮਿਸਾਲ ਸਮਰਥਾ ਨੂੰ ਸਾਹਮਣੇ ਲਿਆਂਦਾ ਗਿਆ ਹੈ।ਅੱਜ ਦੁਪਹਿਰ ਇੱਥੇ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਕਰਿੱਡ) ਵਿਖੇ ਵਿਸ਼ੇਸ਼ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਿਤਾਬ ਲਈ ਕੀਤੀ ਵਿਆਪਕ ਖੋਜ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਜੈਰਾਮ ਰਮੇਸ਼ ਵੱਲੋਂ ਆਪਣੀ ਡੂੰਘੀ ਸਮਝ ਅਤੇ ਲਿਖਣ ਸ਼ੈਲੀ ਨਾਲ ਇੰਦਰਾ ਗਾਂਧੀ ਅਤੇ ਹਕਸਰ ਦਰਮਿਆਨ ਨਜ਼ਦੀਕੀ ਰਿਸ਼ਤੇ ਨੂੰ ਜੀਵਿਤ ਕਰ ਦੇਣ ਲਈ ਉਨ੍ਹਾਂ ਦੀ ਪ੍ਰਸੰਸਾ ਕੀਤੀ।

ਇਸ ਉਪਰੰਤ ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਕਿਤਾਬ ਮੂਲ ਸਰੋਤਾਂ 'ਤੇ ਅਧਾਰਿਤ ਹੈ ਜਿਨ੍ਹਾਂ ਵਿੱਚ ਹੱਥ-ਲਿਖਤ ਪੱਤਰ ਅਤੇ ਚਿੱਠੀਆਂ ਤੋਂ ਇਲਾਵਾ ਲਗਪਗ 40 ਹਜ਼ਾਰ ਤੋਂ 50 ਹਜ਼ਾਰ ਸਫ਼ਿਆਂ ਵਾਲੀਆਂ 1500 ਫਾਈਲਾਂ ਸ਼ਾਮਲ ਹਨ। ਸ੍ਰੀ ਰਮੇਸ਼ ਨੇ ਕਿਹਾ ਕਿ ਕਿਸੇ ਦੀ ਜੀਵਨੀ ਲਿਖਣੀ ਸਭ ਤੋਂ ਖਤਰਨਾਕ ਕਾਰਜ ਹੈ ਪਰ ਜੇਕਰ ਢੁਕਵੀਂ ਖੋਜ ਖਾਸ ਕਰਕੇ ਮੂਲ ਸਰੋਤਾਂ ਦੀ ਪੁਣ-ਛਾਣ ਕਰਕੇ ਇਹ ਕਾਰਜ ਨੇਪਰੇ ਚਾੜ੍ਹ ਲਿਆ ਜਾਵੇ ਤਾਂ ਇਸ ਨਾਲ ਭਰੋਸੇਯੋਗਤਾ, ਉਦੇਸ਼ ਅਤੇ ਵਿਸ਼ੇ ਦੀ ਸਾਰਥਿਕਤਾ ਸਿੱਧ ਹੁੰਦੀ ਹੈ। ਹਾਲਾਂਕਿ ਮਹਿਜ਼ ਯਾਦਾਂ ਅਤੇ ਜ਼ੁਬਾਨੀ ਗੱਲਬਾਤ ਨੂੰ ਹੀ ਆਧਾਰ ਬਣਾ ਕੇ ਜੀਵਨੀ ਲਿਖੇ ਜਾਣ ਨੂੰ ਨਿਰਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।ਸ੍ਰੀ ਰਮੇਸ਼ ਨੇ ਕਿਹਾ ਕਿ ਸਾਲ 1930 ਦੇ ਸਮੇਂ ਦੌਰਾਨ ਇੰਦਰਾ ਅਤੇ ਹਕਸਰ ਦਰਮਿਆਨ ਰਿਸ਼ਤੇ ਪੇਸ਼ਾਵਰ ਤੇ ਨਿੱਜੀ ਸਨ ਜਦੋਂ ਦੋਵੇਂ ਫਿਰੋਜ਼ ਨਾਲ ਲੰਡਨ ਵਿੱਚ ਇਕੱਠੇ ਰਹਿੰਦੇ ਸਨ ਜਿੱਥੇ ਹਕਸਰ ਤਿੰਨਾਂ ਲਈ ਖਾਣਾ ਬਣਾਇਆ ਕਰਦਾ ਸੀ।ਸ੍ਰੀ ਰਮੇਸ਼ ਨੇ ਸ੍ਰੀ ਹਕਸਰ ਨੂੰ ਉਚ ਕੋਟੀ ਦੇ ਅਫਸਰਸ਼ਾਹ ਅਤੇ ਸਿਆਸੀ ਦੂਰਅੰਦੇਸ਼ ਹਸਤੀ ਦੱਸਿਆ ਜੋ ਹਮੇਸ਼ਾ ਸੱਚ ਬੋਲਣ 'ਤੇ ਪਹਿਰਾ ਦਿੰਦੇ ਸਨ ਜੋ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਕਿਤਾਬ ਹਕਸਰ ਦੀ ਸ਼ਾਨਦਾਰ ਵਿਰਾਸਤ ਬਾਰੇ ਜਾਣਨ ਵਿੱਚ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਬੈਂਕਾਂ ਦੇ ਕੌਮੀਕਰਨ ਵਰਗੇ ਲੀਹੋਂ ਹਟਵੇਂ ਸੁਧਾਰਾਂ ਤੋਂ ਇਲਾਵਾ ਨਾਜ਼ੁਕ ਮਿਲਟਰੀ ਅਪਰੇਸ਼ਨਾਂ ਖਾਸ ਕਰਕੇ 1971 ਦੇ ਭਾਰਤ-ਪਾਕਿ ਜੰਗ ਅਤੇ ਬੰਗਲਾਦੇਸ਼ ਦੀ ਸਿਰਜਣਾ ਲਈ ਤਤਕਾਲੀ ਪ੍ਰਧਾਨ ਮੰਤਰੀ ਨੂੰ ਰਾਹ ਦੱਸਣ ਵਰਗੇ ਕਾਰਜ ਉਨ੍ਹਾਂ ਦੀ ਸ਼ਖਸੀਅਤ ਦਾ ਹਿੱਸਾ ਸਨ।ਉਨ੍ਹਾਂ ਕਿਹਾ ਕਿ ਸ੍ਰੀ ਹਕਸਰ ਉਪਰ ਪ੍ਰਧਾਨ ਮੰਤਰੀ ਦਾ ਪੂਰਾ ਭਰੋਸਾ ਸੀ ਅਤੇ ਉਨ੍ਹਾਂ ਨੇ ਸ੍ਰੀ ਹਕਸਰ ਨੂੰ ਪੂਰੀਆਂ ਸ਼ਕਤੀਆਂ ਦਿੱਤੀਆਂ ਹੋਈਆਂ ਸਨ। ਉਨ੍ਹਾਂ ਕਾ ਕਿ ਇੰਦਰਾ ਗਾਂਧੀ ਤੋਂ ਬਿਨਾਂ ਤਾਂ ਪੀ.ਐਨ. ਹਕਸਰ ਸਾਹਮਣੇ ਵੀ ਨਾ ਹੁੰਦੇ  ਅਤੇ ਉਨ੍ਹਾਂ ਦੀ ਹੋਂਦ ਵੀ ਇੰਦਰਾ ਗਾਂਧੀ ਕਰਕੇ ਹੀ ਸੀ।

ਸ੍ਰੀ ਰਮੇਸ਼ ਨੇ ਕਿਹਾ ਕਿ ਹਕਸਰ ਇਕ ਅਨੂਠੇ ਇਨਸਾਨ ਸਨ ਜਿਨ੍ਹਾਂ ਨੇ ਇਕ ਅਨੂਠੀ ਔਰਤ ਨਾਲ ਕੰਮ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇੱਥੋਂ ਤੱਕ ਕਿ ਜਦੋਂ ਸ੍ਰੀ ਹਕਸਰ ਨੇ ਪ੍ਰਧਾਨ ਮੰਤਰੀ ਦਫ਼ਤਰ ਛੱਡਿਆ ਤਾਂ ਵੀ ਉਹ ਸਿਆਸਤ ਵਿੱਚ ਬੁਲੰਦ ਆਵਾਜ਼ ਰਹੇ। ਸ੍ਰੀਮਤੀ ਇੰਦਰਾ ਗਾਂਧੀ ਦੇ ਪੁੱਤਰ, ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇਕ ਮੌਕੇ 'ਤੇ ਸ੍ਰੀ ਹਕਸਰ ਨੂੰ ਵਿਸ਼ੇਸ਼ ਦੂਤ ਵਜੋਂ ਬੀਜਿੰਗ ਭੇਜਿਆ ਸੀ।ਆਪਣੀ ਕਿਤਾਬ ਦੇ ਹਵਾਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਵਰਨਣ ਕੀਤਾ ਕਿ ਕਿਵੇਂ ਸ੍ਰੀ ਹਕਸਰ ਜੋ ਆਮ ਤੌਰ 'ਤੇ ਸਾਬਕਾ ਫੌਜੀਆਂ ਦੇ ਸਿਆਸਤ ਵਿੱਚ ਜਾਣ ਨੂੰ ਮੱਧਮ ਰੌਸ਼ਨੀ ਵਿੱਚ ਜਾਣ ਵਾਂਗ ਸਮਝਦੇ ਸਨ ਪਰ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਬੌਸ ਜਨਰਲ ਹਰਬਖਸ਼ ਸਿੰਘ ਨੂੰ ਪੂਰਾ ਮਾਣ ਦਿੱਤਾ।ਮੁੱਖ ਮੰਤਰੀ ਦੀ ਲਿਖਣ ਸ਼ੈਲੀ ਦੀ ਸ਼ਲਾਘਾ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ ਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਕੇ ਕਈ ਮੁੱਖ ਮੰਤਰੀ ਦੇਖੇ ਹਨ ਜਿਨ੍ਹਾਂ ਲਈ ਕਿਤਾਬਾਂ ਲਿਖੀਆਂ ਗਈਆਂ ਪਰ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਤੌਰ 'ਤੇ ਖੋਜ ਅਤੇ ਸਖਤ ਮਿਹਨਤ ਕਰਨ ਤੋਂ ਬਾਅਦ ਫੌਜ ਦੇ ਇਤਿਹਾਸ 'ਤੇ ਕਈ ਕਿਤਾਬਾਂ ਲਿਖੀਆਂ।ਆਪਣੇ ਸੰਬੋਧਨ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਕਿਤਾਬ ਵਿੱਚ ਇੰਦਰਾ ਗਾਂਧੀ ਅਤੇ ਫਿਰੋਜ਼ ਗਾਂਧੀ ਨਾਲ ਸ੍ਰੀ ਹਕਸਰ ਦੇ ਨਿੱਜੀ ਅਤੇ ਪੇਸ਼ਾਵਰ ਰਿਸ਼ਤੇ ਦਾ ਵਿਸ਼ਾਲਤਾ ਨਾਲ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਾ ਕਿ ਸਿਆਸਤ ਵਿੱਚ ਹਰੇਕ ਨੂੰ ਇਹ ਕਿਤਾਬ ਲਾਜ਼ਮੀ ਪੜ੍ਹਨੀ ਚਾਹੀਦੀ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਨੌਜਵਾਨ ਅਫਸਰਸ਼ਾਹੀ ਸ੍ਰੀ ਹਕਸਰ ਦੇ ਤਜਰਬੇਕਾਰ ਅਫਸਰਸ਼ਾਹ ਅਤੇ ਯੋਗ ਪ੍ਰਸ਼ਾਸਕ ਦੇ ਤੌਰ 'ਤੇ ਪ੍ਰੇਰਨਾ ਲੈ ਸਕਦੀ ਹੈ।ਇਸ ਮੌਕੇ ਕਰਿੱਡ ਦੇ ਡਾਇਰੈਕਟਰ ਰਛਪਾਲ ਮਲਹੋਤਰਾ ਨੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਜਦਕਿ ਉੱਘੇ ਸਿੱਖਿਆ ਸ਼ਾਸਤਰੀ ਆਰ.ਪੀ. ਬਾਂਬਾ ਨੇ ਧੰਨਵਾਦ ਕੀਤਾ।ਇਸ ਮੌਕੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਵਧੀਕ ਮੁੱਖ ਸਕੱਤਰ ਮਾਲ ਵਿਨੀ ਮਹਾਜਨ ਵੀ ਹਾਜ਼ਰ ਸਨ। 

 

Tags: Amarinder Singh , Manpreet Singh Badal , Jairam Ramesh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD