ਕੇਂਦਰੀ ਪ੍ਰਯੋਜਿਤ ਸਕੀਮਾਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਲਾਗੂ ਕਰਦੇ ਹੋਏ ਹੇਠਲੇ ਪੱਧਰ ਤੇ ਰਹਿ ਰਹੇ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਉਹ ਇਸ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ।ਇਹ ਪ੍ਰਗਟਾਵਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਲੋਕ ਸਭਾ ਸ੍ਰੀ ਆਨੰਦਪੁਰ ਸਾਹਿਬ ਅਤੇ ਚੇਅਰਮੈਨ ਜਿਲ੍ਹਾ ਵਿਕਾਸ ਤਾਲਮੇਲ ਅਤੇ ਮਾਨੀਟ੍ਰਿੰਗ ਕਮੇਟੀ (ਡਿਸਟ੍ਰਿਕਟ ਡਿਵੈਲਪਮੈਂਟ ਕੋਆਰਡੀਨੇਸ਼ਨ ਐਂਡ ਮੋਨੀਟਰਿੰਗ ਕਮੇਟੀ) ਨੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਜਿਲ੍ਹਾ ਵਿਕਾਸ ਤਾਲਮੇਲ ਅਤੇ ਮਾਨੀਟ੍ਰਿੰਗ ਕਮੇਟੀ -ਦਿਸ਼ਾ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।ਉਨ੍ਰਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋੜਵੰਦ ਲੋਕਾਂ ਨੂੰ ਸਕੀਮਾਂ ਸਬੰਧੀ ਜਾਗਰੂਕ ਕਰਨ ਹਿੱਤ ਵੱਧ ਤੋਂ ਵੱਧ ਕੈਂਪ ਲਗਾਏ ਜਾਣ ਜਿਸ ਵਿਚ ਚੁਣੇ ਹੋਏ ਲੋਕ ਨੁਮਾਇੰਦੇ, ਕਿਸਾਨਾਂ ਦੇ ਪ੍ਰਤੀਨਿਧੀ, ਸਹਿਕਾਰੀ ਸਭਾਵਾਂ ਦੇ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਪ੍ਰੀਸ਼ਦ ਦੇ ਮੈਂਬਰਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ।ਉਨਾਂ ਇਹ ਵੀ ਕਿਹਾ ਕਿ ਸਰਕਾਰੀ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਨੂੰ ਪਹੁੰਚਾਉਣ ਲਈ ਤਹਿਦਿਲੀ ਨਾਲ ਕੰਮ ਕੀਤਾ ਜਾਵੇ। ੳਨਾਂ ਕੇਂਦਰੀ ਸਕੀਮਾਂ ਤਹਿਤ ਆਏ ਫੰਡਾਂ ਤੇ ਗਰਾਂਟਾਂ ਦੀ ਵਰਤੋਂ ਸਮਾਂਬੱਧ ਤੇ ਪਾਰਦਰਸ਼ੀ ਢੰਗ ਨਾਲ ਕਰਨੀ ਯਕੀਨੀ ਬਣਾਉਣ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੱਖ ਵੱਖ ਸਕੀਮਾਂ ਦਾ ਲਾਭ ਡਰਾਅ ਕੱਢ ਕੇ ਦਿਤਾ ਜਾਵੇ। ਉਨਾਂ ਕਿਸਾਨਾਂ ਨੂੰ ਵਖ ਵੱਖ ਸਕੀਮਾਂ ਸਬੰਧੀ ਜਾਗਰੂਕ ਕਰਨ ਲਈ ਕੈਂਪ ਲਗਾਉਣ ਦੀ ਲੋੜ ਤੇ ਜੋਰ ਵੀ ਦਿਤਾ ਜਿਸ ਵਿਚ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ।ਉਨ੍ਹਾਂ ਇਹ ਵੀ ਕਿਹਾ ਕਿ ਇਹ ਕੈਂਪ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਵਿਚ ਹੀ ਲਗਾਏ ਜਾਣ। ਸਿਹਤ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਤ ਕਰਨ ਹਿਤ ਐਸ.ਡੀ.ਐਮਜ਼ ਦੇ ਨਾਲ ਨਾਲ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਦਾ ਸਹਿਯੋਗ ਵੀ ਲਿਆ ਗਿਆ। ਐਮ.ਆਰ.ਮੁਹਿੰਮ ਤਹਿਤ ਰੂਪਨਗਰ ਨੂੰ ਪਹਿਲਾ ਸਥਾਨ ਮਿਲਣ ਕਾਰਨ ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਪ੍ਰਸੰਸਾ ਪੱਤਰ ਜਾਰੀ ਕਰਨ ਲਈ ਕਿਹਾ। ਇਸ ਦੇ ਨਾਲ ਨਾਲ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਤਹਿਤ ਵੀ ਰੂਪਨਗਰ ਨੂੰ ਮੋਹਰੀ ਸਥਾਨ ਮਿਲਣ ਕਾਰਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪ੍ਰਸੰਸਾ ਪੱਤਰ ਦੇਣ ਲਈ ਆਖਿਆ।ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ਤੇ ਲੱਗਣ ਵਾਲੇ ਸਿਖਿਆ ਵਿਭਾਗ ਦੇ ਮੇਲੇ ਲਈ ਰੂਪਨਗਰ ਦੇ ਦੋ ਸਾਇੰਸ ਦੇ ਵਿਦਿਆਰਥੀਆਂ ਦੇ ਨਾਂਅ ਤਜ਼ਵੀਜ਼ ਕੀਤੇ ਜਾਣ।ਉਨ੍ਹਾਂ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਲੋੜ ਅਨੁਸਾਰ ਸੜਕਾਂ ਦੀ ਤਜਵੀਜ਼ ਤਿਆਰ ਕਰਨ ਲਈ ਆਖਿਆ। ਉਨ੍ਹਾਂ ਪਿੰਡ ਕਮਾਲਪੁਰ ਤੇ ਖੇੜੀ ਬਲਾਬਤਪੁਰ ਦੇ ਅੰਨਤੋਦਿਆ ਅੰਨ ਯੋਜਨਾ ਤਹਿਤ ਵੰਡ ਕੀਤੀ ਕਣਕ ਦੀ ਐਸ.ਡੀ.ਐਮ. ਰਾਹੀਂ ਚੈਕਿੰਗ ਕਰਾਉਣ ਲਈ ਆਖਿਆ। ਉਨ੍ਹਾਂ ਕਮਾਲਪੁਰ ਪਿੰਡ ਵਿਚ ਬਣਨ ਵਾਲੇ ਕਾਜ਼ਵੇਅ ਦੇ ਤਖਮੀਨੇ ਬਨਾਉਣ ਲਈ ਆਖਿਆ। ਇਸ ਕਾਜਵੇਅ ਦੇ ਬਣ ਜਾਣ ਨਾਲ ਇਸ ਇਲਾਕੇ ਦੇ 5 ਤੋਂ 7 ਪਿੰਡਾਂ ਦੇ ਵਸਨੀਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਬਹਿਰਾਮਪੁਰ ਜਿਮੀਦਾਰਾ ਦੀ ਸੜਕ ਦੀ ਮੁਰੰਮਤ ਦੇ ਪ੍ਰਬੰਧ ਕਰਨ ਲਈ ਵੀ ਆਖਿਆ।
ਇਸ ਮੀਟਿੰਗ ਦੋਰਾਂਨ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਨੀਤ ਤੇਜ਼ ਨੇ ਵਿਸ਼ਵਾਸ਼ ਦਿਵਾਇਆ ਕਿ ਕੇਂਦਰੀ ਫੰਡਾਂ ਦੀ ਸਮੇਂ ਸਿਰ ਅਤੇ ਪਾਰਦਰਸ਼ਤੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ।ਉਨ੍ਹਾ ਐਮ.ਆਰ.ਮੁਹਿੰਮ ਦੌਰਾਨ ਵਧੀਆ ਕਾਰਗੁਜਾਰੀ ਪ੍ਰਾਪਤ ਕਰਨ ਲਈ ਮਾਪਿਆਂ ਅਤੇ ਅਧਿਆਪਕਾਂ ਦੇ ਮਿਲੇ ਸਹਿਯੋਗ ਦਾ ਧੰਨਵਾਦ ਕੀਤਾ।ਮੀਟਿੰਗ ਦੋਰਾਂਨ ਡਾ. ਹਰਿੰਦਰ ਕੋਰ ਸਿਵਲ ਸਰਜਨ ਰੁਪਨਗਰ ਨੇ ਰਾਸ਼ਟਰੀ ਪੈਡੂ ਸਿਹਤ ਮਿਸ਼ਨ ਤਹਿਤ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਜਣਨੀ ਸੁਰਿਖੱਆ ਯੋਜ਼ਨਾ ਤਹਿਤ 2017-2018 ਦੋਰਾਂਨ ਮਾਰਚ 2018 ਤੱਕ 2983 ਔਰਤਾਂ ਨੂੰ ਇਸ ਸਕੀਮ ਦਾ ਲਾਭ ਦਿੰਦੇ ਹੋਏ 19.46 ਲੱਖ ਰੁਪਏ ਲਾਭਪਾਤਰੀਆਂ ਨੂੰ ਵੰਡੇ ਜਾ ਚੁੱਕੇ ਹਨ। ਗਰੀਬੀ ਰੇਖਾ ਤੌ ਹੇਠਾਂ ਰਹਿ ਰਹੀਆਂ ਜੋ ਅੋਰਤਾਂ ਨਲਬੰਦੀ ਕਰਾਉਦੀਆਂ ਹਨ ਉਨ੍ਰਾਂ ਨੂੰ 600 ਰੁਪਏ ਅਤੇ ਗਰੀਬੀ ਰੇਖਾ ਤੌ ਉਪਰ ਰਹਿ ਰਹੀਆਂ ਅੋਰਤਾਂ ਨੂੰ 250 ਰੁਪਏ ਦਿੱਤੇ ਜਾਦੇ ਹਨ ਜੇਕਰ ਕੋਈ ਮਰਦ ਇਹ ਸਾਧਨ ਅਪਣਾਉਦਾ ਹੈ ਤਾਂ ਉਸ ਨੂੰ 1100 ਰੁਪਏ ਦਿੱਤੇ ਜਾਦੇ ਹਨ। ਇਸ ਸਕੀਮ ਤਹਿਤ 2017-2018 ਦੋਰਾਨ ਮਾਰਚ 2018 ਤੱਕ 16 ਨਸਬੰਦੀ ਅਪਰੇਸ਼ਨ ਕੀੇਤੇ ਗਏ ਜਦ ਕਿ 658 ਨਲਬੰਦੀ ਦੇ ਅਪਰੇਸ਼ਨ ਕੀਤੇ ਗਏ।ਜੇ.ਐਸ.ਐਸ.ਕੇ. ਤਹਿਤ ਗਰਭਵਤੀ ਔਰਤਾਂ ਨੂੰ ਗਰਭ ਧਾਰਨ ਤੋਂ ਲੈ ਕੇ ਜਣੇਪੇ ਤੱਕ ਮੁਫਤ ਟੈਸਟ/ਚੈਕ-ਅਪ/ਮੈਡੀਸਨ ਅਤੇ ਮੁਫਤ ਜਣੇਪੇ ਦੌਰਾਨ ਨਾਰਮਲ ਕੇਸ ਨੂੰ 3 ਦਿਨ ਅਤੇ ਸਜੇਰੀਅਨ ਕੇਸ ਨੂੰ 7 ਦਿਨ ਤੱਕ ਮੁਫਤ ਖਾਣਾ ਮੁਹਈਆ ਕਰਵਾਇਆ ਜਾਂਦਾ ਹੈ। ਲੋੜ ਅਨੁਸਾਰ ਗਰਭਵਤੀ ਔਰਤਾਂ ਨੂੰ ਲੋੜ ਪੈਣ ਤੇ ਮੁਫਤ ਖੂਨ ਚੜ੍ਹਾਇਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਮੁਫਤ ਟਰਾਂਸਪੋਰਟ ਸੁਵਿਧਾ ਵੀ ਦਿਤੀ ਜਾਂਦੀ ਹੈ। ਇਸ ਪ੍ਰੋਗਰਾਮ ਅਧੀਨ ਮੌਜੂਦਾ ਸਾਲ ਮਾਰਚ 2018 ਤੱਕ 44.811 ਲੱਖ ਰੁਪਏ ਖਰਚ ਕੀਤੇ ਗਏ ਹਨ।ਮੀਟਿੰਗ ਦੋਰਾਨ ਸ਼੍ਰੀ ਦਿਨੇਸ਼ ਕੁਮਾਰ ਜਿਲ੍ਹਾ ਸਿਖਿਆ ਅਫਸਰ ਐਲੀੈਮੇਂਟਰੀ ਨੇ ਦਸਿਆ ਕਿ ਅਪ੍ਰੈਲ 2017 ਤੋਂ ਮਾਰਚ 2018 ਤੱਕ ਸਰਵ ਸਿੱਖਿਆ ਅਭਿਆਨ ਤਹਿਤ ਵੱਖ ਵੱਖ ਮੱਦਾਂ ਅਧੀਨ 1585.83898 ਲੱਖ ਰੁਪਏ ਦੀ ਗਰਾਂਟ ਪ੍ਰਾਪਤ ਹੋਈ ਸੀ। ਇਸ ਤੋਂ ਇਲਾਵਾ ਪਹਿਲੀ ਜਮਾਤ ਤੋਂ 8ਵੀਂ ਜਮਾਤ ਤੱਕ ਦੇ (ਸਾਰੇ ਐਸ.ਸੀ. ਅਤੇ ਨਾਨ ਐਸ.ਸੀ. )ਬੱਚਿਆਂ ਨੂੰ ਕਿਤਾਬਾਂ, 09ਵੀ ਤੋਂ 10ਵੀੱ ਤੱਕ ਦੇ ਐਸ.ਸੀ. ਬੱਚਿਆਂ ਨੂੰ ਕਿਤਾਬਾਂ ਵੰਡੀਆ ਗਈਆਂ ਹਨ। ਜ਼ਿਲ੍ਹੇ ਵਿਚ ਅਪ੍ਰੈਲ 2017 ਤੋਂ ਮਾਰਚ 2018 ਦੌਰਾਨ ਪਹਿਲੀ ਤੋਂ ਪੰਜਵੀਂ ਜਮਾਤ ਦੀਆਂ ਸਾਰੀਆਂ ਕੁੜੀਆਂ, ਐਸ.ਸੀ.ਮੁੰਡੇ ਅਤੇ ਬੀ.ਪੀ.ਐਲ. 33986 ਵਿਦਿਆਰਥੀਆਂ 400 ਰੁਪਏ ਪ੍ਰਤੀ ਵਰਦੀ ਦੇ ਹਿਸਾਬ ਨਾਲ ਵਰਦੀਆਂ ਮੁਹਈਆ ਕਰਵਾਈਆਂ ਗਈਆਂ ਹਨ।
ਅਪ੍ਰੈਲ 2017 ਤੋਂ ਮਾਰਚ 2018 ਦੌਰਾਨ 38373 ਵਿਦਿਆਰਥੀਆਂ ਨੂੰ ਮਿੱਡ ਡੇ ਮੀਲ ਮੁਹੱਈਆ ਕਰਵਾਇਆ ਗਿਆ ਹੈ। ਮੀਟਿੰਗ ਦੋਰਾਂਨ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਨੇ ਦਸਿਆ ਕਿ ਅੰਤੋਦਿਆ ਅੰਨ ਯੋਜਨਾ ਸਕੀਮ ਤਹਿਤ ਅੰਤੋਦਿਆ ਕਾਰਡ ਧਾਰਕ ਪਰਿਵਾਰਾਂ ਲਈ 35 ਕਿਲੋ ਪ੍ਰਤੀ ਮਹੀਨਾ ਅਤੇ ਪ੍ਰਾਇਰਟੀ ਕੈਟਾਗਰੀ ਤਹਿਤ ਕਾਰਡ ਧਾਰਕ ਪਰਿਵਾਰਾਂ ਨੂੰ 05 ਕਿਲੋ ਕਣਕ ਪ੍ਰਤੀ ਮੈਂਬਰ ਪ੍ਰਤੀ ਮਹੀਨਾ ਵਿਭਾਗ ਦੇ ਨਿਰੀਖਕਾਂ ਵਲੋਂ ਕਣਕ ਦੀ ਵੰਡ ਕੀਤੀ ਜਾਂਦੀ ਹੈ। ਮੀਟਿੰਗ ਦੌਰਾਨ ਸ਼੍ਰੀਮਤੀ ਅੰਮ੍ਰਿਤ ਬਾਲਾ ਜਿਲ੍ਹਾ ਸਮਾਜਿਕ ਸੁਰਖਿੱਆ ਅਫਸਰ ਨੇ ਦਸਿਆ ਕਿ ਕੇਂਦਰ ਵਲੌਂ ਚਲਾਈਆਂ ਜਾ ਰਹੀਆਂ ਸਕੀਮਾਂ ਤਹਿਤ 3325 ਲਾਭਪਾਤਰੀਆਂ ਨੂੰ ਪੈਨਸ਼ਨ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤਹਿਤ ਰਾਜ ਸਰਕਾਰ ਵਲੌਂ ਦਿੱਤੀ ਜਾ ਰਹੀ ਪੈਨਸ਼ਨ ਤੌ ਇਲਾਵਾ 200 ਰੁਪਏ ਵਾਧੂ ਪੈਨਸ਼ਨ ਦਿੱਤੀ ਜਾਦੀ ਹੈ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ਼੍ਰੀ ਅਮਰਦੀਪ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ਼੍ਰੀ ਰਾਕੇਸ਼ ਕੁਮਾਰ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ, ਮੈਡਮ ਰੂਹੀ ਦੁਗ ਐਸ.ਡੀ.ਐਮ. ਚਮਕੌਰ ਸਾਹਿਬ, ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ. ਰੂਪਨਗਰ, ਸ਼੍ਰੀ ਹਰਬੰਸ ਸਿੰਘ ਸਹਾਇਕ ਕਮਿਸ਼ਨਰ (ਜ),ਮੇਜਰ ਗੁਰਜਿੰਦਰ ਸਿੰਘ ਬੇਨੀਪਾਲ ਜਿਲ੍ਹਾ ਮਾਲ ਅਫਸਰ, ਸ਼੍ਰੀ ਮਨਵੀਰ ਸਿੰਘ ਬਾਜਵਾ ਡੀ.ਐਸ.ਪੀ.,, ਸ਼੍ਰੀ ਦਿਨੇਸ਼ ਕੁਮਾਰ ਤੇ ਹਿੰਮਤ ਸਿੰਘ ਹੁੰਦਲ(ਦੋਵੇਂ ਸਿਖਿਆ ਅਫਸਰ),ਸ਼੍ਰੀ ਹਰਦੇਵ ਸਿੰਘ ਹਰਪਾਲਪੁਰ ੳ.ਐਸ.ਡੀ., ਡਾ:ਹਰਿੰਦਰ ਕੌਰ ਸਿਵਲ ਸਰਜਨ,ਸ਼੍ਰੀ ਦਰਸ਼ਨ ਕੁਮਾਰ ਸਹਾਇਕ ਪ੍ਰੋਜੈਕਟ ਅਫਸਰ,ਸ਼੍ਰੀਮਤੀ ਅੰਮ੍ਰਿਤ ਬਾਲਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸ਼੍ਰੀਮਤੀ ਅਵਤਾਰ ਕੋਰ ਜਿਲ੍ਹਾ ਪ੍ਰੋਗਰਾਮ ਅਫਸਰ , ਸ਼੍ਰੀ ਵਿਸ਼ਾਲ ਗੁਪਤਾ , ਸ਼੍ਰੀ ਹਰਜੀਤ ਸਿੰਘ ਤੇ ਸ਼੍ਰੀ ਹਰਿੰਦਰ ਸਿੰਘ (ਕਾਰਜਕਾਰੀ ਇੰਜੀਨੀਅਰ ), ਸ਼੍ਰੀ ਸੁਖਵਿਦਰ ਸਿੰਘ ਵਿਸਕੀ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਸ਼੍ਰੀ ਬਲਜੀਤ ਸਿੰਘ ਭੱਟਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਾਹਿਬ, , ਸ਼੍ਰੀ ਹਰਪ੍ਰੀਤ ਸਿੰਘ ਬਸੰਤ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਰੋਪੜ, ਸ਼੍ਰੀ ਇੰਦਰਜੀਤ ਸਿੰਘ ਬੇਦੀ ਐਮ.ਸੀ. ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਨਰਿੰਦਰ ਸਿੰਘ ਮਾਵੀ ਚੇਅਰਮੈਨ ਬੀ.ਐਸ. ਰੋਪੜ, ਸ਼੍ਰੀ ਸੁਰਿੰਦਰ ਸਿੰਘ ਰੋਪੜ, ਸ਼੍ਰੀ ਸ਼ਮਸ਼ੇਰ ਸਿੰਘ ਸ਼ੇਰਾ, ਸ਼੍ਰੀ ਹਰਵਿੰਦਰ ਸਿੰਘ ਕਮਾਲਪੁਰ ਪ੍ਰਧਾਨ ਯੁਥ ਰੋਪੜ, ਸ਼੍ਰੀਮਤੀ ਹਰਜੀਤ ਕੌਰ ਐਮ.ਸੀ.,ਮਾਸਟਰ ਰਤਨ ਸਿੰਘ ਬੰਨਮਾਜਰਾ, ਸ਼੍ਰੀ ਦਰਸ਼ਨ ਸਿੰਘ ਸ਼ਿਵਜੋਤ,,ਸ਼੍ਰੀ ਇੰਦਰਜੀਤ ਸਿੰਘ ਬੇਦੀ ਐਮ.ਸੀ.,ਸ਼੍ਰੀ ਮਨਜਿੰਦਰ ਸਿੰਘ(ਦੋਵੇ ਕਾਰਜਸਾਧਕ ਅਫਸਰ), ਸ਼੍ਰੀ ਹਰਵਿੰਦਰ ਸਿੰਘ ਹੈਲੀ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀઠ ਹਾਜਰ ਸਨ।