Thursday, 16 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ

 

ਮਤਰੇਈ ਮਾ ਨੇ 9 ਸਾਲਾ ਮਾਸੂਮ ਦਾ ਕਤਲ ,ਪੁਲਿਸ ਨੇ 24 ਘੰਟਿਆਂ ਵਿਚ ਹੀ ਸੁਲਝਾਈ ਕਤਲ ਦੀ ਗੁੱਥੀ

Web Admin

Web Admin

5 Dariya News (ਕੁਲਜੀਤ ਸਿੰਘ)

ਜੰਡਿਆਲਾ ਗੁਰੂ , 30 Jun 2018

ਮਨਤੇਜ ਸਿੰਘ ਐਸ ਐਚ ਓ ਰਾਮਦਾਸ ਨੇ ਦਸਿਆ ਕਿ ਹਰਦੀਪ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਪਿੰਡ ਕੋਟ ਰਾਜ਼ਦਾ ਨਜ਼ਦੀਕ ਅਜਨਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦਾ 9 ਸਾਲਾ ਬੇਟਾ ਕਰਨਜੋਤ ਸਿੰਘ ਜੋ ਖਾਣਾ ਖਾ ਕੇ ਸੌ ਗਿਆ ਸੀ ਅਤੇ ਅਚਾਨਕ ਜਦੋਂ ਉਸਨੇ ਰਾਤ 12 ਵੱਜੇ ਉਠ ਕੇ ਦੇਖਿਆ ਤਾਂ ਉਹ ਆਪਣੇ ਬਿਸਤਰ ਤੇ ਨਹੀਂ ਸੀ।ਲੱਭਣ ਤੇ ਉਸਦੀ ਲਾਸ਼ ਧੁੱਸੀ ਨਜ਼ਦੀਕ ਸਵਾਹ ਵਿੱਚ ਪਈ ਮਿਲੀ ।ਹਰਦੀਪ ਸਿੰਘ ਦੀ ਪਹਿਲੀ ਪਤਨੀ ਅਤੇ ਕਰਨਜੋਤ ਸਿੰਘ ਦੀ ਮਾਂ ਰਾਜਪ੍ਰੀਤ ਕੌਰ ਨੇ ਸ਼ੱਕ ਜਤਾਇਆ ਸੀ ਕਿ ਉਸਦੇ ਬੇਟੇ ਦੀ ਹੱਤਿਆ ਉਸਦੀ ਮਤਰੇਈ ਮਾਂ ਮਨਜੀਤ ਕੌਰ ਨੇ ਕੀਤੀ ਹੈ ।ਕਰਨਜੋਤ ਦਾ ਸੰਸਕਾਰ ਕਰਨ ਤੋਂ ਬਾਅਦ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ,ਐਸ ਪੀ ਡੀ ਹਰਪਾਲ ਸਿੰਘ ,ਹਰਪ੍ਰੀਤ ਸਿੰਘ ਡੀ ਐਸ ਪੀ ਅਜਨਾਲਾ ਨੇ ਜਾਂਚ ਸ਼ੁਰੂ ਕੀਤੀ ।ਜਿਸ ਵਿੱਚ ਮਨਜੀਤ ਕੌਰ ਤੋਂ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਜ਼ੁਰਮ ਕਬੂਲਿਆ ਤੇ ਕਿਹਾ ਕਿ  ਉਸਦਾ ਪਤੀ ਸ਼ਰਾਬ ਪੀਣ ਦਾ ਆਦੀ ਹੈ ਜੋ ਦਿਨ ਰਾਤ ਸ਼ਰਾਬ ਪੀਂਦਾ ਰਹਿੰਦਾ ਹੈ।ਘਰ ਦਾ ਸਾਰਾ ਕੰਮਕਾਜ ਉਸਦੇ ਬੱਚਿਆਂ ਤੋਂ ਕਰਵਾਉਂਦਾ ਸੀ ਜਦਕਿ ਕਰਨਜੋਤ ਨੂੰ ਆਪਣੇ ਲਾਗੇ ਬਿਠਾ ਕੇ ਰੱਖਦਾ ਸੀ ।ਕਰਨਜੋਤ ਦੇ ਕਹਿਣ ਤੇ ਸਾਨੂੰ ਮਾਰਦਾ ਕੁੱਟਦਾ ਸੀ।28 ਜੂਨ ਦੀ ਸ਼ਾਮ ਨੂੰ ਉਸਨੇ ਸਾਡੇ ਨਾਲ ਝਗੜਾ ਕੀਤਾ ਅਤੇ ਕਿਹਾ ਕਿ ਆਪਣਾ ਬੋਰਿਆ ਬਿਸਤਰਾ ਲੈ ਜਾਓ ਇੱਥੋਂ ।ਇਸੇ ਗੱਲ ਨੂੰ ਲੈ ਕੇ ਮੈਂ ਇਹਘਟਨਾ ਨੂੰ ਅੰਜਾਮ ਦਿੱਤਾ ਕਿ ਕਿਉਂ ਨਾ ਕਰਨਜੋਤ ਨੂੰ ਮੁਕਾ ਦਿੱਤਾ ਜਾਵੇ ਜਿਸ ਕਰਕੇ ਇਹ ਝਗੜਾ ਹੁੰਦਾ ਹੈ ।ਉਸੇ ਰਾਤ ਮੈ ਉਸਦਾ ਦਮ ਘੁੱਟ ਕੇ ਉਸ ਨੂੰ ਮਾਰ ਦਿੱਤਾ ਅਤੇ ਲਾਸ਼ ਨੂੰ ਧੁੱਸੀ ਲਾਗੇ ਸਵਾਹ ਵਿੱਚ ਸੁੱਟ ਦਿੱਤਾ ।ਘਰ ਵਿੱਚ ਕੱਪੜੇ ਇਸ ਕਰਕੇ  ਖਿਲਾਰ ਦਿੱਤੇ ਕਿ ਕੋਈ ਇਹ ਸਮਝੇ ਕਿ ਇਹ ਘਟਨਾ ਚੋਰੀ ਨਾਲ ਸਬੰਧਿਤ ਹੈ ।ਪੁਲਿਸ ਇਸ ਕਤਲ ਦੀ ਗੁੱਥੀ ਨੂੰ 24 ਘੰਟੇ ਅੰਦਿਰ ਹੀ ਸੁਲਝਾਉਣ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।

 

Tags: CRIME NEWS PUNJAB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD