Tuesday, 14 May 2024

 

 

ਖ਼ਾਸ ਖਬਰਾਂ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਖਡੂਰ ਸਾਹਿਬ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਲੰਬੀ ਹਲਕੇ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਦਰਜ਼ਨਾਂ ਅਕਾਲੀ ਕਾਂਗਰਸ ਵਿਚ ਹੋਏ ਸ਼ਾਮਲ ਕਾਂਗਰਸੀ ਉਮੀਦਵਾਰ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਵੱਲੋਂ ਸੰਗਤ ਮੰਡੀ ’ਚ ਚੋਣ ਦਫ਼ਤਰ ਦਾ ਉਦਘਾਟਨ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ ਲੁਧਿਆਣਾ ਵਿੱਚ ਕਾਂਗਰਸ ਹੋਈ ਮਜ਼ਬੂਤ, ਬੈਂਸ ਭਰਾ ਕਾਂਗਰਸ ਵਿੱਚ ਹੋਏ ਸ਼ਾਮਿਲ ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨਾਲ ਅੱਗੇ ਵੱਧ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੋਣ ਪ੍ਰਚਾਰ

 

ਦੇਸ਼ ਦੀ ਸੁਰੱਖਿਆ ਵਿੱਚ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਵੀ ਦੇ ਰਹੀਆਂ ਹਨ ਅਹਿਮ ਯੋਗਦਾਨ : ਵਿਜੇ ਸਾਂਪਲਾ

ਖੜਕਾਂ ਕੈਂਪ ਹੁਸ਼ਿਆਰਪੁਰ ਵਿਖੇ ਹੋਇਆ ਪਾਸਿੰਗ ਆਊਟ ਪਰੇਡ ਦਾ ਆਯੋਜਨ

5 Dariya News

ਹੁਸ਼ਿਆਰਪੁਰ , 30 Jun 2018

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਦੇਸ਼ ਦੀ ਉਨਤੀ ਵਿੱਚ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਵੀ ਅਹਿਮ ਯੋਗਦਾਨ ਦੇ ਰਹੀਆਂ ਹਨ। ਉਹ ਅੱਜ ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬੱਲ ਖੜਕਾਂ ਵਿਖੇ ਬੈਚ ਨੰਬਰ 246, 47 ਅਤੇ 48 ਦੇ ਟਰੇਨਿੰਗ ਲੈਣ ਵਾਲੇ 400 ਪੁਰਸ਼ ਅਤੇ ਮਹਿਲਾ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲੈਣ ਉਪਰੰਤ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਰਾਜ ਬਿਜਲੀ ਬੋਰਡ ਸਰਕਲ ਹੁਸ਼ਿਆਰਪੁਰ ਦੇ ਸਾਬਕਾ ਚੇਅਰਮੈਨ ਸ੍ਰੀ ਸੰਜੀਵ ਤਲਵਾੜ ਵੀ ਮੌਜੂਦ ਸਨ।  ਇਸ ਦੌਰਾਨ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਮਹਿਲਾਵਾਂ ਖੇਡਾਂ ਦੇ ਨਾਲ-ਨਾਲ ਰਾਜਨੀਤੀ ਅਤੇ ਦੇਸ਼ ਦੀ ਰੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀ.ਐਸ.ਐਫ. ਵਿੱਚ ਮਹਿਲਾਵਾਂ ਦੀ ਸੰਖਿਆ ਪਹਿਲਾਂ ਨਾਲੋਂ ਵਧੀ ਹੈ ਅਤੇ ਸਰਹੱਦੀ ਖੇਤਰਾਂ ਵਿੱਚ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਆਪਣੀ ਡਿਊਟੀ ਨਿਭਾਅ ਰਹੀਆਂ ਹਨ। ਉਨ੍ਹਾਂ ਨੇ ਪਾਸ ਆਊਟ ਕਰ ਚੁੱਕੇ ਤਿੰਨ ਬੈਚਾਂ ਦੀਆਂ ਨਵ-ਨਿਯੁਕਤ ਮਹਿਲਾ ਕਾਂਸਟੇਬਲਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਦੇਸ਼ ਦੀ ਸੁਰੱਖਿਆ ਲਈ ਆਪਣੀ ਡਿਊਟੀ ਨਿਭਾਉਣ। ਉਨ੍ਹਾਂ ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬਲ ਖੜਕਾਂ ਦੇ ਅਧਿਕਾਰੀਆਂ ਅਤੇ ਟਰੇਨਿੰਗ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਬਹੁਤ ਹੀ ਉਚ ਕਿਸਮ ਦੀ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਪਾਸਿੰਗ ਆਊਟ ਪਰੇਡ ਵਿੱਚ ਟਰੇਨਿੰਗ ਪ੍ਰਾਪਤ ਕਰ ਚੁੱਕੇ ਸਿਖਿਆਰਥੀਆਂ/ਸਿੱਖਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿਖਿਆਰਥੀਆਂ/ ਸਿਖਿਆਰਥਣਾਂ ਨੇ ਪਾਸਿੰਗ ਆਊਟ ਪਰੇਡ ਵਿੱਚ ਆਪਣੀ ਸਿਖਲਾਈ ਦੌਰਾਨ ਪ੍ਰਾਪਤ ਕੀਤੀ ਮੁਹਾਰਤ ਦਾ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ। 

ਇਸ ਮੌਕੇ 'ਤੇ ਮੁੱਖ ਮਹਿਮਾਨ ਵੱਲੋਂ ਵੱਖ-ਵੱਖ ਵਿਸ਼ਿਆਂ ਵਿੱਚ ਅਵੱਲ ਰਹਿਣ ਵਾਲੀਆਂ ਸਿਖਿਆਰਥੀਆਂ/ਸਿਖਿਆਰਥਣਾਂ ਨੂੰ ਮੈਡਲ ਪ੍ਰਦਾਨ ਕੀਤੇ ਗਏ ਅਤੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਲਈ ਸਮਰਪਿਤ ਹੋਣ ਪ੍ਰਤੀ ਸਹੁੰ ਵੀ ਚੁਕਾਈ ਗਈ।    ਉਨ੍ਹਾਂ ਨੇ ਟਰੇਨਿੰਗ ਪ੍ਰਾਪਤ ਕਰ ਚੁੱਕੇ ਪੁਰਸ਼ ਤੇ ਮਹਿਲਾਵਾਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ 'ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਅੱਜ ਉਨ੍ਹਾਂ ਨੇ ਸੀਮਾ ਸੁਰੱਖਿਆ ਬਲ ਵਿੱਚ ਆ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਆਪਣੇ-ਆਪ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਪਾਸਿੰਗ ਆਊਟ ਪਰੇਡ ਵਿੱਚ ਕੁਲ 400 ਸਿਖਿਆਰਥੀ/ਸਿਖਿਆਰਥਣਾਂ ਨੇ ਟਰੇਨਿੰਗ ਹਾਸਲ ਕੀਤੀ ਹੈ ਉਨ੍ਹਾਂ ਦੱਸਿਆ ਕਿ ਟਰੇਨਿੰਗ ਦੌਰਾਨ 44 ਹਫ਼ਤੇ  ਦੀ ਸਖਤ ਬੁਨਿਆਦੀ ਸਿਖਲਾਈ ਦਿੱਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੂੰ ਹਥਿਆਰ ਚਲਾਉਣਾ, ਲੜਾਈ ਦੇ ਢੰਗ, ਡਰਿੱਲ, ਦੇਸ਼ ਦੀਆਂ ਹੱਦਾਂ ਦੀ ਨਿਗਰਾਨੀ, ਕੁਦਰਤੀ ਆਫ਼ਤਾਂ, ਫਸਟ ਏਡ, ਸਰਚਿੰਗ ਅਤੇ ਮਨੁੱਖੀ ਅਧਿਕਾਰਾਂ ਬਾਰੇ ਪੂਰੀ ਸਿਖਲਾਈ ਦਿੱਤੀ ਗਈ ਹੈ। ਸਿਖਲਾਈ ਦੌਰਾਨ ਇਨ੍ਹਾਂ ਸਿਖਿਆਰਥਣਾਂ ਨੂੰ ਆਤਮ ਨਿਰਭਰ, ਅਨੁਸ਼ਾਸ਼ਨ ਵਿੱਚ ਰਹਿਣ ਅਤੇ ਮਾਨਸਿਕ ਤੌਰ 'ਤੇ ਮਜਬੂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਉਹ ਆਪਣੀ ਡਿਊਟੀ ਦੌਰਾਨ ਅਣ-ਸੁਖਾਵੇਂ ਹਲਾਤਾਂ ਦਾ ਸਾਹਮਣਾ ਮਜ਼ਬੂਤੀ ਨਾਲ ਕਰ ਸਕਣ। ਇਸ ਦੌਰਾਨ ਸਿਖਿਆਰਥੀਆਂ/ਸਿਖਿਆਰਥਣਾਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

ਇਨ੍ਹਾਂ ਬੈਚਾਂ ਵਿੱਚ ਮਧਿਆ ਪ੍ਰਦੇਸ਼ ਦੇ 159, ਵੈਸਟ ਬੰਗਾਲ ਦੇ 66, ਬਿਹਾਰ ਦੇ 55, ਤਲਿੰਗਾਨਾ ਦੇ 46, ਨਾਗਾਲੈਂਡ ਦੇ 13, ਆਸਾਮ ਦੇ 12, ਆਂਧਰਾ ਪ੍ਰਦੇਸ਼ 7, ਉਤਰ ਪ੍ਰਦੇਸ਼ ਦੇ 6, ਤ੍ਰਿਪੁਰਾ ਦੇ 5, ਮਣੀਪੁਰ, ਜੰਮੂ ਤੇ ਕਸ਼ਮੀਰ ਅਤੇ ਹਰਿਆਣਾ ਦੇ 4-4, ਹਿਮਾਚਲ ਤੇ ਪੰਜਾਬ ਦੇ 3-3, ਝਾਰਖੰਡ, ਉੜੀਸਾ, ਕੇਰਲਾ ਅਤੇ ਕਰਨਾਟਕਾ ਦੇ 2-2 ਅਤੇ ਰਾਜਸਥਾਨ, ਮਹਾਂਰਾਸ਼ਟਰਾ, ਉਤਰਾਖੰਡ, ਮੈਘਾਲਿਆ ਅਤੇ ਤਾਮਿਲਨਾਡੂ ਦੇ 1-1 ਸਿਖਿਆਰਥੀਆਂ ਨੇ ਟਰੇਨਿੰਗ ਹਾਸਲ ਕੀਤੀ ਹੈ। ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਕਰਨ ਵਾਲੀਆਂ ਸਿਖਿਆਰਥੀਆਂ/ਸਿੱਖਿਆਰਥਣਾਂ ਵਿੱਚ ਬੈਚ ਨੰਬਰ 246 ਦੀ ਓਵਰ ਆਲ ਪਹਿਲੇ ਸਥਾਨ 'ਤੇ ਨਵਮੁਨੀ ਕਿੰਦੂ, ਓਵਰ ਆਲ ਦੂਜੇ ਸਥਾਨ 'ਤੇ ਕਾਜ਼ਲ ਰਾਣੀ, ਬੈਸਟ ਇਨ ਐਂਡੂਰੈਸ ਵਿੱਚ ਨਿਰਮਲਾ ਬੋਰੋ, ਬੈਸਟ ਇਨ ਫਾਈਰਿੰਗ ਵਿੱਚ ਸਿਨਗਧਾ ਕੁਮਾਰੀ ਅਤੇ ਬੈਸਟ ਇਨ ਡਰਿੱਲ ਵਿੱਚ ਸੁਮਿਤਾ ਦੇਵਨਾਥ ਜੇਤੂ ਰਹੇ। ਜਦਕਿ ਬੈਚ ਨੰਬਰ 247 ਵਿੱਚ ਓਵਰ ਆਲ ਪਹਿਲੇ ਸਥਾਨ 'ਤੇ ਧਰਮਿੰਦਰਾ ਸਿੰਘ, ਓਵਰ ਆਲ ਦੂਜੇ ਸਥਾਨ 'ਤੇ ਸ਼ਿਵਮ ਸਿੰਘ ਰਾਜਾਵਤ, ਬੈਸਟ ਇਨ ਐਂਡੂਰੈਸ ਵਿੱਚ ਸੋਨੂ, ਬੈਸਟ ਇਨ ਫਾਈਰਿੰਗ ਵਿੱਚ ਓਮ ਪ੍ਰਕਾਸ਼ ਯਾਦਵ ਅਤੇ ਬੈਸਟ ਇਨ ਡਰਿੱਲ ਵਿੱਚ ਦੀਪਕ ਲਾਰੀਆ ਜੇਤੂ ਰਹੇ। ਬੈਚ ਨੰਬਰ 248 ਵਿੱਚ ਓਵਰ ਆਲ ਪਹਿਲੇ ਸਥਾਨ 'ਤੇ ਸਚਿਨ ਤਿਵਾੜੀ, ਓਵਰ ਆਲ ਦੂਜੇ ਸਥਾਨ 'ਤੇ ਰੇਵਾ ਸ਼ੰਕਰ ਧਕੜ, ਬੈਸਟ ਇਨ ਐਂਡੂਰੈਸ ਵਿੱਚ ਸਤਿਆਭਾਨ ਸਿੰਘ ਪਰਮਾਰ, ਬੈਸਟ ਇਨ ਫਾਈਰਿੰਗ ਵਿੱਚ ਰਾਨਤੂ ਸੋਨੋਵਾਲ ਅਤੇ ਬੈਸਟ ਇਨ ਡਰਿੱਲ ਵਿੱਚ ਲਵਕੇਸ਼ ਤਿਵਾੜੀ ਜੇਤੂ ਰਹੇ।

ਇਸ ਦੌਰਾਨ ਰਾਸ਼ਟਰਪਤੀ ਦੁਆਰਾ ਵਧੀਆ ਸੇਵਾਵਾਂ ਦੇ ਲਈ ਦਿੱਤੇ ਗਏ ਅਵਾਰਡ ਦੇ ਅਵਾਰਡੀਆਂ ਅਮ੍ਰਿੰਤਸਰ ਦੇ ਰਿਟਾ: ਡਿਪਟੀ ਕਮਾਂਡੈਂਟ ਸ੍ਰੀ ਨਗਿੰਦਰ ਸਿੰਘ ਸੰਧੂ, ਚੰਡੀਗੜ੍ਹ ਦੇ ਰਿਟਾ: ਡਿਪਟੀ ਕਮਾਂਡੈਂਟ ਚੰਦਰ ਸ਼ੇਖਰ ਸ਼ਰਮਾ, ਹਰਿਆਣਾ ਦੇ ਫਰਿਦਾਬਾਦ ਦੇ ਰਿਟਾ: ਸਹਾਇਕ ਕਮਾਂਡੈਂਟ ਸ੍ਰੀ ਬਸੰਤ ਪ੍ਰਸ਼ਾਦ ਪੁਖਰਿਆਲ, ਹਰਿਆਣਾ ਦੇ ਅੰਬਾਲਾ ਦੇ ਰਿਟਾ: ਸਹਾਇਕ ਕਮਾਂਡੈਂਟ ਸ੍ਰੀ ਕੇਹਰ ਰਾਮ, ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਦੇ ਰਿਟਾ: ਇੰਸਪੈਕਟਰ ਮਦਨ ਲਾਲਾ, ਅੰਮ੍ਰਿਤਸਰ ਦੇ ਇੰਸਪੈਕਟਰ ਨਿਰਮਲ ਸਿੰਘ, ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਰਿਟਾ: ਇੰਸਪੈਕਟਰ ਸ੍ਰੀ ਨਰਿੰਦਰ ਸਿੰਘ ਸਕਲਾਨੀ, ਲੁਧਿਆਣਾ ਦੇ ਰਿਟਾ: ਸਬ ਇੰਸਪੈਕਟਰ ਸ੍ਰੀ ਬੂਟਾ ਸਿੰਘ, ਹਰਿਆਣਾ ਦੇ ਰਿਟਾ: ਕਾਂਸਟੇਬਲ ਲਾਲ ਸਿੰਘ, ਹਰਿਆਣਾ ਦੇ ਪੰਚਕੂਲਾਂ ਦੇ ਕਾਂਸਟੇਬਲ ਜਸਵੰਤ ਸਿੰਘ ਅਤੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਕਾਂਸਟੇਬਲ ਰਘੂਨਾਥ ਕਟੋਚ ਨੂੰ ਵਿਸ਼ੇਸ਼ ਤੌਰ 'ਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ।  ਇਸ ਮੌਕੇ 'ਤੇ ਇੰਸਪੈਕਟਰ ਜਨਰਲ, ਐਸ.ਟੀ.ਸੀ. ਖੜਕਾਂ ਸ੍ਰੀ ਪੀ.ਐਸ.ਬੈਂਸ, ਕਮਾਂਡੈਂਟ (ਟਰੇਨਿੰਗ) ਸ੍ਰੀ ਓਪਿੰਦਰਾ ਰਾਏ, ਸੈਕਿੰਡ ਕਮਾਂਡੈਂਟ (ਟਰੇਨਿੰਗ) ਸ੍ਰੀ ਵਿਕਾਸ ਸੁੰਦਰਿਆਲ, ਡਿਪਟੀ ਕਮਾਂਡੈਂਟ ਸ੍ਰੀ ਡਿੰਪਲ ਖਰੀ, ਡਿਪਟੀ ਕਮਾਂਡੈਂਟ ਅਰਵਿੰਦ ਬਿਆਲਾ, ਡਿਪਟੀ ਕਮਾਂਡੈਂਟ ਸ੍ਰੀ ਸੁਰਿੰਦਰ ਪਾਲ, ਡਿਪਟੀ ਕਮਾਂਡੈਂਟ ਸ੍ਰੀ ਹਿੰਗਲਾਜ ਦੈਨ, ਡਿਪਟੀ ਕਮਾਂਡੈਂਟ ਸ੍ਰੀ ਤੂਫਾਨ ਸਿੰਘ, ਸ੍ਰੀ ਭਾਰਤ ਭੂਸ਼ਨ ਵੀ ਮੌਜੂਦ ਸਨ।

 

Tags: Vijay Sampla

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD