Saturday, 18 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼ ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ ਦੀ ਅਗਵਾਈ ਵਿੱਚ ਹੋਈ ਰੈਂਡਮਾਈਜ਼ੇਸ਼ਨ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਰਾਸ਼ੀ ਲਈ ਢੁੱਕਵੇਂ ਦਸਤਾਵੇਜ ਰੱਖਣਾ ਜ਼ਰੂਰੀ- ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ

 

ਅਮਰੀਕਾ ਦੇ ਰਸਤੇ 'ਚ ਗੁੰਮ ਹੋਏ ੬ ਨੌਜਵਾਨਾਂ ਦਾ ਥਹੁ ਪਤਾ ਲਾਉਣ ਲਈ ਸਰਕਾਰ ਤੁਰੰਤ ਕਾਰਵਾਈ ਕਰੇ : ਸਤਨਾਮ ਚਾਹਲ

Web Admin

Web Admin

5 Dariya News

ਜਲੰਧਰ , 29 Jun 2018

ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ. ਸਤਨਾਮ ਸਿੰਘ ਚਾਹਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਰੇਸ਼ ਅਰੋੜਾ ਨੂੰ ਲਿਖੇ ਵੱਖ-ਵੱਖ ਪੱਤਰਾਂ ਰਾਹੀਂ ਮੰਗ ਕੀਤੀ ਹੈ ਕਿ ਅਮਰੀਕਾ ਨੂੰ ਜਾਂਦਿਆਂ ਰਸਤੇ ਵਿੱਚ ਗੁੰਮ ਹੋਏ ੬ ਪੰਜਾਬੀ ਨੌਜਵਾਨਾਂ ਦੇ ਪੀੜਤ ਪਰਿਵਾਰਾਂ ਦੀ ਸਾਰ ਲੈਣ ਲਈ ਤੁਰੰਤ  ਆਪਣਾ ਫ਼ਰਜ਼ ਨਿਭਾਉਣ ਲਈ ਅੱਗੇ ਆਉਣ। ਸ. ਚਾਹਲ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਡੀਜੀਪੀ ਪੰਜਾਬ ਨੂੰ ਇਹ ਚਿੱਠੀਆਂ ਉਸ ਵਕਤ ਲਿਖੀਆਂ ਜਦੋਂ ਗੁੰਮ ਹੋਏ ਇਨ੍ਹਾਂ ਨੌਜਵਾਨਾਂ ਦੇ ਪੀੜਤ ਪਰਿਵਾਰ ਉਨ੍ਹਾਂ ਕੋਲ ਆਪਣਾ ਦੁਖੜਾ ਦੱਸਣ ਲਈ ਨਾਪਾ ਦੇ ਜਲੰਧਰ ਸਥਿਤ ਦਫ਼ਤਰ ਵਿੱਚ ਆਏ। ਸ. ਚਾਹਲ ਨੇ ਕਿਹਾ ਕਿ ਇਨ੍ਹਾਂ ਗੁੰਮ ਹੋਏ ਨੌਜਵਾਨਾਂ ਦਾ ਜਦ ਤੱਕ ਕੋਈ ਥਹੁ-ਪਤਾ ਨਹੀਂ ਲਗਦਾ ਉਦੋਂ ਤੱਕ ਉਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਲਈ ਜ਼ਿੰਮੇਵਾਰ ਟਰੈਵਲ ਏਜੰਟਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਦੀਆਂ ਸਲਾਖ਼ਾਂ ਪਿੱਛੇ ਭੇਜਿਆ ਜਾਵੇ। 

ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਪੰਜਾਬ ਵਿੱਚ ਗੈਰ ਕਾਨੂੰਨੀ ਮਨੁੱਖੀ ਤਸਕਰੀ ਦਾ ਧੰਦਾ ਦਿਨੋਂ-ਦਿਨ ਜ਼ੋਰ ਫੜਦਾ ਜਾ ਰਿਹਾ ਹੈ ਪਰ ਸਰਕਾਰ ਤੇ ਸੁਰੱਖਿਆ ਏਜੰਸੀਆਂ ਇਸ ਧੰਦੇ ਨੂੰ ਰੋਕਣ ਦੀ ਬਜਾਏ ਮੂਕ-ਦਰਸ਼ਕ ਬਣੀਆਂ ਬੈਠੀਆਂ ਹਨ। ਸ. ਚਾਹਲ ਨੇ ਕਿਹਾ ਕਿ ਪੰਜਾਬ ਵਿੱਚ ਗੈਰ ਕਾਨੂੰਨੀ ਮਨੁੱਖੀ ਤਸਕਰੀ ਨੂੰ ਰੋਕਣ ਲਈ ਬਹੁਤ ਸਾਰੇ ਕਾਨੂੰਨ ਤਾਂ ਬਣੇ ਹੋਏ ਹਨ ਪਰ ਸਰਕਾਰ ਤੇ ਸੁਰੱਖਿਆ ਏਜੰਸੀਆਂ ਵਿੱਚ ਇਸ ਨੂੰ ਰੋਕਣ ਦੀ ਇੱਛਾ ਸ਼ਕਤੀ ਦੀ ਬਹੁਤ ਘਾਟ ਹੈ ਜਿਸ ਕਾਰਨ ਗੈਰ-ਮਨੁੱਖੀ ਤਸਕਰੀ ਦਾ ਕਾਰੋਬਾਰ ਦਿਨੋਂ-ਦਿਨ ਜ਼ੋਰ ਫੜਦਾ ਜਾ ਰਿਹਾ ਹੈ। ਅੰਤ ਵਿੱਚ ਸ. ਚਾਹਲ ਨੇ ਪੁਰਜ਼ੋਰ ਸ਼ਬਦਾਂ ਰਾਹੀਂ ਮੰਗ ਕੀਤੀ ਕਿ ਇਨ੍ਹਾਂ ਗੁੰਮਸ਼ੁਦਾ ਨੌਜਵਾਨਾਂ ਦਾ ਥਹੁ ਪਤਾ ਲਗਾਉਣ ਲਈ ਜ਼ਿੰਮੇਵਾਰ ਟ੍ਰੈਵਲ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਹ ਆਪ ਖ਼ੁਦ ਵੀ ਅਮਰੀਕਾ ਬਾਰਡਰ ਦੇ ਨਜਦੀਕ ਟਾਪੂ ਦੀ ਰਾਇਲ ਪੁਲਿਸ ਆਫ਼ ਗਰੈਂਡ ਬਹਾਮਸ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਇਨ੍ਹਾਂ ਗੁੰਮ ਹੋਏ ਨੌਜਵਾਨਾਂ ਬਾਰੇ ਪਤਾ ਲਾਉਣ ਦਾ ਯਤਨ ਕਰ ਰਹੇ ਹਨ। ਜੇ ਲੋੜ ਪਾਈ ਤਾਂ ਉਹ ਖ਼ੁਦ ਵੀ ਨਿੱਜੀ ਤੌਰ ਤੇ ਰੋਇਲ ਪੁਲਿਸ ਆਫ਼ ਗ੍ਰੈਂਡ ਬਹਾਮਸ ਅਧਿਕਾਰੀਆਂ ਨੂੰ ਮਿਲਣ ਲਈ ਗਰੈਂਡ ਬਹਾਮਸ ਜਾਣਗੇ।

 

Tags: NAPA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD