Monday, 13 May 2024

 

 

ਖ਼ਾਸ ਖਬਰਾਂ ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ - ਕੇਜਰੀਵਾਲ ਗਜੇਂਦਰ ਸਿੰਘ ਸ਼ੇਖਾਵਤ ਨੇ ਮੁਹਾਲੀ ਵਿੱਚ ਵੋਟਰਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਯਾਦ ਰੱਖਿਓ 1 ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣੀਆਂ ਨੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ : ਐਨ. ਕੇ. ਸ਼ਰਮਾ ਆਈਸਾਈਟ ਚੈਰੀਟੇਬਲ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਭਗਵਾਨ ਪਰਸ਼ੂਰਾਮ ਦੀ ਗਣਨਾ ਸਪਤ ਚਿਰੰਨਜੀਵੀ ਮਹਾਪੁਰਸ਼ਾ ਵਿੱਚ ਕੀਤੀ ਜਾਂਦੀ ਹੈ : ਰਾਜਿੰਦਰ ਸਿੰਘ ਨੰਬਰਦਾਰ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ

 

ਤੰਬਾਕੂ ਉਤਪਾਦਾਂ ਦੀ ਵਿਕਰੀ ਲਈ ਲਾਇਸੈਂਸ ਸਿਸਟਮ ਸ਼ੁਰੂ ਕਰਨੇ ਤੇ ਟ੍ਰੀਇਸਿਟੀ ਹੋਈ ਇਕਮਤ

ਤੰਬਾਕੂ ਦੀ ਵਰਤੋਂ ਨੂੰ ਰੋਕਣ ਲਈ ਮੋਢੇ ਨਾਲ ਮੋਢਾ ਮਿਲੇ ਕੇ ਚੱਲਣਗੇ ਤਿੰਨੋ ਨਗਰ ਨਿਗਮ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 26 Jun 2018

ਮੋਹਾਲੀ ਨਗਰ ਨਿਗਮ ਦੇ ਦਫਤਰ ਵਿੱਚ ਤੰਬਾਕੂ ਉਤਪਾਦਾਂ ਦੀ ਵਿਕਰੀ ਲਈ ਲਾਇਸੈਂਸ ਪ੍ਰਣਾਲੀ ਬਨਾਣ ਅਤੇ ਇਸ ਨੂੰ ਲਾਗੂ ਕਰਨ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ।  ਜਿਸ ਵਿਚ ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ। ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਮੋਹਾਲੀ ਦੁਆਰਾ ਇੰਟਰਨੈਸ਼ਨਲ ਯੂਨੀਅਨ ਅਗੈਂਸਟ ਟਿਊਬਰਕਲੋਸਿਸ ਐਂਡ ਲੰਗ ਡੈਜ਼ੀਜ਼ (ਦਾ ਯੂਨੀਅਨ) ਦੇ ਸਹਿਯੋਗ ਨਾਲ ਲਾਈ ਗਈ ਇਸ ਵਰਕਸ਼ਾਪ ਦਾ ਮੁੱਖ ਉਦੇਸ਼, ਤੰਬਾਕੂ ਉਤਪਾਦਾਂ ਦੀ ਗ਼ੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਨੀਤੀ ਬਣਾਉਣਾ ਸੀ । ਇਸ ਵਰਕਸ਼ਾਪ ਵਿਚ ਸ. ਕੁਲਵੰਤ ਸਿੰਘ, ਮੇਅਰ, ਨਗਰ ਨਿਗਮ, ਮੋਹਾਲੀ, ਸ਼੍ਰੀਮਤੀ ਉਪਿੰਦਰ ਕੌਰ ਆਹਲੂਵਾਲੀਆ, ਮੇਅਰ, ਨਗਰ ਨਿਗਮ ਪੰਚਕੂਲਾ, ਸ਼੍ਰੀ ਸੰਦੀਪ ਹੰਸ, ਆਈਏਐਸ, ਕਮਿਸ਼ਨਰ, ਮੋਹਾਲੀ ਮਿਉਂਸਪਲ ਕਾਰਪੋਰੇਸ਼ਨ, ਅਵਨੀਤ ਕੌਰ, ਸੰਯੁਕਤ ਕਮਿਸ਼ਨਰ, ਮੋਹਾਲੀ ਮਿਉਂਸਪਲ ਕਾਰਪੋਰੇਸ਼ਨ, ਸੀਨੀਅਰ ਤਕਨੀਕੀ  ਸਲਾਹਕਾਰ ਆਸ਼ੀਸ਼ ਪਾਂਡੇ, ਸੰਸਥਾ ਸੀਡਜ਼, ਨਵੀ ਦਿੱਲੀ ਦੇ ਕਾਰਜਕਾਰੀ ਨਿਰਦੇਸ਼ਕ ਦੀਪਕ ਮਿਸ਼ਰਾ ਮੁਖ ਰੂਪ ਤੋਂ ਹਾਜਰ ਸਨ । ਇਸ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਕਿ ਤੰਬਾਕੂ ਕੰਟਰੋਲ ਲਈ ਮੁਹਾਲੀ, ਪੰਚਕੂਲਾ ਅਤੇ ਚੰਡੀਗੜ ਵਿੱਚ ਤਾਲਮੇਲ ਕਿਵੇਂ ਬਣਾਇਆ ਕੀਤਾ ਜਾ ਸਕਦਾ ਹੈ। ਕਿਉਂਕਿ ਤਿੰਨ ਸ਼ਹਿਰਾਂ ਦੀਆਂ ਹੱਦਾਂ ਇਕ ਦੂਜੇ ਨਾਲ ਸਟੀਆਂ ਹੋਇਆਂ ਹਨ। ਜੇਕਰ ਕੋਈ ਸ਼ਹਿਰ ਤੰਬਾਕੂ ਕੰਟਰੋਲ ਲਈ ਕਿਸੇ ਕਾਨੂੰਨ ਦੇ ਅੰਦਰ ਸਖ਼ਤੀ ਦਿਖਾਂਦਾ ਹੈ ਤਾਂ ਦੂਜਾ  ਸ਼ਹਿਰ ਇਸ ਦਾ ਉਲੰਘਣ  ਹੋਣਾ ਸ਼ੁਰੂ ਹੋ ਜਾਂਦਾ ਹੈ । ਇਸ ਵਿਸ਼ੇ ਉੱਤੇ ਵੀ ਚਰਚਾ ਕੀਤੀ ਗਈ ਕਿ ਤੰਬਾਕੂ ਦੀ ਵਿਕਰੀ ਨੂੰ ਖਾਨ ਪੀਣ ਵਾਲਿਆਂ ਵਸਤੂਆਂ ਦੀ ਵਿਕਰੀ ਤੋਂ ਕਿਵੇਂ ਅਲੱਗ ਕੀਤਾ ਜਾ ਸਕਦਾ ਹੈ। ਇਸ ਲਈ ਇਹ ਜਰੂਰੀ ਹੈ ਕਿ   ਤੰਬਾਕੂ ਉਤਪਾਦਾਂ ਦੀ ਵਿਕਰੀ ਲਈ ਲਾਇਸੈਂਸ ਸਿਸਟਮ ਸ਼ੁਰੂ ਕੀਤਾ ਜਾਵੇ।  ਇਸ ਸੰਬੰਧ ਵਿੱਚ ਕੇਂਦਰ ਸਰਕਾਰ ਦੁਆਰਾ ਸਾਰੇ ਰਾਜਾਂ ਨੂੰ ਇੱਕ ਚਿੱਠੀ ਲਿਖੀ ਗਈ ਹੈ  ਜਿਸ ਵਿਚ ਅਜਿਹੀ ਨੀਤੀ ਬਣਾਉਣ ਦੀ ਗੱਲ ਕੀਤੀ  ਗਈ ਹੈ। ਸ. ਕੁਲਵੰਤ ਸਿੰਘ, ਮੇਅਰ, ਨਗਰ ਨਿਗਮ, ਮੋਹਾਲੀ ਨੇ ਕਿਹਾ ਕਿ ਤਿੰਨੋ ਸ਼ਹਿਰਾਂ ਦੇ ਨਗਰ ਨਿਗਮਾਂ ਦੇ ਅਧਿਕਾਰੀਆਂ ਨੂੰ ਇਕ ਛੱਤ ਥੱਲੇ ਇਕੱਠਾ  ਕਰਨਾ ਅਤੇ ਇਕ ਸਾਂਝੀ ਨੀਤੀ ਬਣਾਉਣ ਤੇ ਚਰਚਾ ਕਰਨਾ ਆਪਣੇ ਆਪ ਵਿਚ ਬਹੁਤ ਵੱਡਾ ਉਪਰਾਲਾ ਹੈ ਅਤੇ ਓਹਨਾ ਇਸ ਉਪਰਾਲੇ ਲਈ ਸੰਸਥਾ ਦੀ ਪ੍ਰਸ਼ੰਸ਼ਾ ਕੀਤੀ ।

ਉਪਿੰਦਰ ਕੌਰ ਆਹਲੂਵਾਲੀਆ, ਮੇਅਰ, ਨਗਰ ਨਿਗਮ ਪੰਚਕੂਲਾ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਉਹ ਹਰ ਉਸ ਨੀਤੀ ਨਿਰਮਾਣ ਅਤੇ ਉਸਦੀ ਪਾਲਣਾ ਲਈ ਵਚਨਬੱਧ ਹਨ ਜਿਸੇ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ । ਉਹ ਤੰਬਾਕੂ ਕੰਟਰੋਲ ਲਈ ਲਈ ਮੋਹਾਲੀ ਅਤੇ ਚੰਡੀਗੜ੍ਹ ਨਗਰ ਨਿਗਮਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲਨਗੇ । ਸ੍ਰੀਮਤੀ ਉਪਿੰਦਰ ਪ੍ਰੀਤ ਕੌਰ ਗਿੱਲ, ਪ੍ਰਧਾਨ, ਜਨਰੇਸ਼ਨ ਸੇਵੀਅਰ  ਐਸੋਸੀਏਸ਼ਨ, ਮੁਹਾਲੀ ਨੇ ਕਿਹਾ ਕਿ ਵਰਕਸ਼ਾਪ ਦਾ ਮਕਸਦ ਤੰਬਾਕੂ ਕੰਟਰੋਲ ਨੂੰ ਲੈ ਕੇ ਤਿੰਨੋ ਸ਼ਹਿਰਾਂ ਦੇ ਕੰਮਾਂ ਵਿੱਚ ਇਕਸਾਰਤਾ ਲਿਆਣਾ ਅਤੇ ਤੰਬਾਕੂ ਉਤਪਾਦਾਂ ਦੀ ਵਿਕਰੀ ਲਈ ਲਾਇਸੈਂਸ ਸਿਸਟਮ ਸ਼ੁਰੂ ਕਰਨ ਬਾਰੇ ਨੀਤੀ ਨਿਰਮਾਣ ਕਰਨਾ ਹੈ ਤਾਂ ਜੋ ਧੜੱਲੇ ਨਾਲ ਵਿਕ ਰਹੇ ਗੈਰ ਕਾਨੂੰਨੀ ਉਤਪਾਦਾਂ ਤੇ ਰੋਕਥਾਮ ਲਈ ਜਾ ਸਕੇ ।  ਇਸ ਮੌਕੇ ‘ਦਾ  ਯੂਨੀਅਨ’ ਦਿੱਲੀ ਤੋਂ  ਆਏ, ਸੀਨੀਅਰ ਤਕਨੀਕੀ  ਸਲਾਹਕਾਰ ਆਸ਼ੀਸ਼ ਪਾਂਡੇ ਨੇ ਕਿਹਾ ਕਿ ਹਰ ਸਾਲ ਭਾਰਤ ਵਿੱਚ ਤੰਬਾਕੂ ਦੀ ਵਰਤੋਂ ਨਾਲ ਕਰੀਬ 13 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਹਨਾਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਸੰਸਥਾ ਸੀਡਜ਼, ਨਵੀ ਦਿੱਲੀ ਦੇ ਕਾਰਜਕਾਰੀ ਨਿਰਦੇਸ਼ਕ ਦੀਪਕ ਮਿਸ਼ਰਾ ਨੇ ਕਿਹਾ ਕਿ ਰਾਂਚੀ ਭਾਰਤ ਦਾ ਪਹਿਲਾ ਸ਼ਹਿਰ ਹੈ ਜਿੱਥੇ ਕਾਰਪੋਰੇਸ਼ਨ ਰਾਂਚੀ ਨੇ ਸ਼ਹਿਰ ਵਿੱਚ ਤੰਬਾਕੂ ਉਤਪਾਦਾਂ ਦੀ ਵਿਕਰੀ ਲਈ ਲਾਇਸੈਂਸ ਪ੍ਰਣਾਲੀ ਸ਼ੁਰੂ ਕੀਤੀ ਹੈ । ਜਿਸ ਨਾਲ ਤੰਬਾਕੂ ਦੇ ਗੈਰ ਕਾਨੂੰਨੀ ਵਪਾਰ ਨੂੰ ਰੋਕਣ ਦੇ ਨਾਲ ਨਾਲ ਤੰਬਾਕੂ ਕੰਟਰੋਲ ਲਈ ਬਣੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਸਕਦਾ ਹੈ । ਡਾਕਟਰ ਅਰੀਤ ਕੌਰ, ਨੋਡਲ ਅਫਸਰ, ਪੰਜਾਬ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜ ਵਿੱਚ ਕੋਟਪਾ 2003 ਤਹਿਤ  ਹੁੱਕਾ ਬਾਰਾਂ ਤੇ ਪਾਬੰਧੀ ਲਾਉਣ ਲਈ ਬਿੱਲ ਸੰਸਦ ਵਿਚੋਂ ਪਾਸ ਹੋ ਕੇ ਰਾਸ਼ਟਰਪਤੀ ਦੀ ਮੰਜੂਰੀ ਲਈ ਭੇਜਿਆ ਜਾ ਚੁਕਾ ਹੈ ਅਤੇ ਮੰਜੂਰੀ ਤੋਂ ਬਾਅਦ ਪੰਜਾਬ ਵਿਚ ਹੁੱਕਾ ਬਾਰਾਂ ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗ ਜਾਏਗੀ ।ਡਾ ਰਾਕੇਸ਼ ਗੁਪਤਾ, ਡਿਪਟੀ ਡਾਇਰੈਕਟਰ, ਨੇ ਪੰਜਾਬ ਵਿਚ ਈ-ਸਿਗਰਟ ਦੇ ਇਲੈਕਟ੍ਰਾਨਿਕ ਨਿਕੋਟੀਨ ਡਿਲਿਵਰੀ ਸਿਸਟਮ (ENDS) ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿਚ ਏ-ਸਿਗਰੇਟ ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਈ ਗਈ ਹੈ।  ਇਥੋਂ ਤਕ ਕਿ ਆਨਲਾਈਨ ਸਾਈਟਾਂ ਤੋਂ ਵੀ ਪੰਜਾਬ ਵਿਚ ਏ-ਸਿਗਰੇਟ ਨਹੀਂ ਪਹੁੰਚ ਸਕਦੀ। ਪਰ ਚੰਡੀਗੜ੍ਹ ਅਤੇ ਪੰਚਕੂਲਾ ਵਿਚ ਇਸ ਨੂੰ ਆਨ ਲਾਈਨ ਆਰਡਰ ਕੀਤਾ ਜਾ ਸਕਦਾ ਹੈ।  ਇਸ ਲਈ ਦੋਵੇਂ ਸ਼ਹਿਰਾਂ ਵਿਚ ਵੀ  ਈ-ਸਿਗਰੇਟ ਤੇ ਪੂਰੀ ਤਰ੍ਹਾਂ ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ। ਸ਼੍ਰੀ ਸੰਦੀਪ ਹੰਸ, ਆਈਏਐਸ, ਕਮਿਸ਼ਨਰ, ਮੋਹਾਲੀ ਮਿਉਂਸਪਲ ਕਾਰਪੋਰੇਸ਼ਨ ਨੇ ਇਸ ਮੌਕੇ ਤੇ ਪਹੁੰਚਣ ਤੇ ਅਤੇ ਆਪਣੇ ਵਿਚਾਰ ਦੇਣ ਤੇ ਸਾਰੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ । 

 

Tags: KULWANT SINGH MOHALI

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD