ਅੱਜ ਸਥਾਨਕ ਬੱਚਤ ਭਵਨ ਵਿਖੇ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਸ੍ਰੀ ਯਕੂਬ ਮਸੀਹ ਨੇ ਘੱਟ ਗਿਣਤੀਆਂ ਦੇ ਮਸਲਿਆਂ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ੍ਰੀ ਮਸੀਹ ਨੇ ਕਿਹਾ ਕਿ ਜਿਹੜੀਆਂ ਥਾਵਾਂ ਤੇ ਕਬਰਸਤਾਨਾਂ ਉਪਰ ਨਜਾਇਜ਼ ਕਬਜੇ ਹੋਏ ਹਨ ਉਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ। ਸ੍ਰੀ ਮਸੀਹ ਨੇ ਕਿਹਾ ਕਿ ਭਰਾੜੀਵਾਲ ਸਥਿਤ 2 ਏਕੜ ਜ਼ਮੀਨ ਤੇ ਹਾਈਕੋਰਟ ਵੱਲੋਂ ਕਬਰਸਤਾਨ ਬਣਾਉਣ ਦੇ ਆਦੇਸ਼ ਦਿੱਤੇ ਹੋਏ ਹਨ ਪੰਤੂ ਉਥੇ ਅਜੇ ਤੱਕ ਕਬਰਸਤਾਨ ਨਹਂ ਬਣਾਇਆ ਗਿਆ, ਜੋ ਕਿ ਬਹੁਤ ਗੰਭੀਰ ਮਸਲਾ ਹੈ। ਉਨ੍ਹਾਂ ਨੇ ਮੀਟਿੰਗ ਵਿੱਚ ਹਾਜਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਤੁਰੰਤ ਭਰਾੜੀਵਾਲ ਵਿਖੇ ਕਬਰਸਤਾਨ ਬਣਾਉਣ ਲਈ ਜਗਾ ਦਿੱਤੀ ਜਾਵੇ। ਉਨ੍ਹਾਂ ਨੇ ਏਕਤਾ ਨਗਰ ਕਬਰਸਤਾਨ ਤੇ ਹੋਏ ਨਜਾਇਜ ਕਬਜੇ ਦਾ ਵੀ ਨੋਟਿਸ ਲੈਂਦਿਆਂ ਕਿਹਾ ਕਿ ਇਸ ਜਗਾ ਤੋਂ ਵੀ ਕਬਜਾ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਮਾਹਲ ਵਿਖੇ ਹੱਡਾ ਰੋੜੀ ਦੀ ਜਗਾ ਨੂੰ ਕਬਰਸਤਾਨ ਵਿੱਚ ਤਬਦੀਲ ਕਰਵਾਉਣ ਦੇ ਵੀ ਉਪਰਾਲੇ ਕੀਤੇ ਜਾਣ। ਸ੍ਰੀ ਮਸੀਹ ਨੇ ਆਖਿਆ ਕਿ ਇਨਾਂ ਥਾਵਾਂ ਤੇ ਈਸਾਈ ਭਾਈਚਾਰੇ ਦੀ ਗਿਣਤੀ ਕਾਫੀ ਹੈ ਅਤੇ ਉਨ੍ਹਾਂ ਨੂੰ ਕਬਰਸਤਾਨ ਨਾ ਹੋਣ ਕਰਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ੍ਰੀ ਮਸੀਹ ਨੇ ਕਿਹਾ ਕਿ ਸ਼ਹਿਰ ਵਿੱਚ ਬਣੀਆਂ ਚਰਚਾਂ ਦੇ ਬਾਹਰ ਵੀ ਬਾਕੀ ਧਾਰਮਿਕ ਸਥਾਨਾਂ ਵਾਂਗ ਸਾਇਨ ਬੋਰਡ ਲਗਾਏ ਜਾਣ। ਉਨ੍ਹਾਂ ਕਿਹਾ ਕਿ ਰਾਮਬਾਗ ਚਰਚ ਦੇ ਬਾਹਰਵਾਰ ਟਾਇਲਾਂ ਟੁੱਟੀਆਂ ਹੋਈਆਂ ਹਨ ਉਨ੍ਹਾਂ ਨੂੰ ਵੀ ਮੁਰੰਮਤ ਲਈ ਨਗਰ ਨਿਗਮ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।
ਸ੍ਰੀ ਮਸੀਹ ਨੇ ਮੀਟਿੰਗ ਵਿਚ ਹਾਜ਼ਰ ਘੱਟ ਗਿਣਤੀ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘੱਟ ਗਿਣਤੀ ਦੇ ਹੱਕਾਂ ਲਈ ਕਾਫੀ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਉਹ ਸਕੀਮਾਂ ਦਾ ਲਾਭ ਲੈਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ। ਚੇਅਰਮੈਨ ਘੱਟ ਗਿਣਤੀ ਕਮਿਸ਼ਨ ਨੇ ਕਿਹਾ ਕਿ ਸਰਕਾਰ ਵੱਲੋਂ ਸ਼ਗਨ ਸਕੀਮ, ਸਕਾਲਸ਼ਿਪ ਸਕੀਮ, ਪੈਨਸ਼ਨ ਸਕੀਮ ਤੇ ਲਾਭ ਜਿੰਨਾਂ ਨੂੰ ਨਹੀਂ ਮਿਲੇ ਉਹ ਇਨਾਂ ਦਾ ਮਾਮਲਾ ਮੇਰੇ ਧਿਆਨ ਵਿੱਚ ਲਿਆਉਣ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ। ਸ੍ਰੀ ਮਸੀਹ ਨੇ ਕਿਹਾ ਕਿ ਸਰਕਾਰ ਵਲੋਂ ਘੱਟ ਗਿਣਤੀਆਂ ਲਈ ਸਕਾਲਸ਼ਿਪ ਸਕੀਮ ਵੀ ਚਲਾਈ ਜਾ ਰਹੀ ਹੈ। ਉਹ ਇਸ ਦਾ ਲਾਭ ਲੈਣ ਲਈ ਸਬੰਧਤ ਅਧਿਕਾਰੀ ਨਾਲ ਜਰੂਰ ਸੰਪਰਕ ਕਰਨ।ਸ੍ਰੀ ਮਸੀਹ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਿਕ ਇਸ ਮੀਟਿੰਗ ਵਿੱਚ ਘੱਟ ਗਿਣਤੀਆਂ ਜਿੰਨੇ ਵੀ ਮਸਲੇ ਵਿਚਾਰੇ ਗਏ ਹਨ ਉਹ ਉਨ੍ਹਾਂ ਦਾ ਜਵਾਬ ਇਕ ਮਹੀਨੇ ਦੇ ਅੰਦਰ ਅੰਦਰ ਕਮਿਸ਼ਨ ਨੂੰ ਦੇਣ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ, ਸ੍ਰ ਨਰਿੰਦਰਰਜੀਤ ਸਿੰਘ ਪਨੂ ਸਮਾਜ ਭਲਾਈ ਅਫਸਰ, ਸ੍ਰੀ ਪੱਲਵ ਸ਼੍ਰੇਸ਼ਟਾ ਜਿਲਾ ਭਲਾਈ ਅਫਸਰ, ਸ੍ਰੀ ਗੁਰਪ੍ਰੀਤ ਸਿੰਘ ਜਿਲ•ਾ ਵਿਕਾਸ ਤੇ ਪੰਚਾਇਤ ਅਫਸਰ, ਡਾ: ਰਾਜੂ ਚੌਹਾਨ ਸਿਹਤ ਅਫਸਰ ਨਗਰ ਨਿਗਮ, ਸ੍ਰ ਬਲਜਿਦਰ ਸਿੰਘ ਤਹਿਸੀਲਦਾਰ ਤੋਂ ਇਲਾਵਾ ਰਾਜ ਕੁਮਾਰ ਮੈਂਬਰ ਵੈਲਫੇਅਰ ਬੋਰਡ, ਸ੍ਰੀ ਮਹਿਬੂਸ ਰਾਏ ਰਜਿਸਟਰਾਰ, ਨਿਆਮਤ ਮਸੀਹ ਅਜਨਾਲਾ, ਮੰਗਾ ਰਮਦਾਸ, ਡਾ: ਥੋਬਾ, ਪ੍ਰਧਾਨ ਆਨੰਦ ਮਸੀਹ, ਪਾਸਟਰ ਦੀਪਕ, ਸਤਪਾਲ ਪ੍ਰਧਾਨ ਸੌੜੀਆਂ, ਪੱਪੂ ਪ੍ਰਧਾਨ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।