ਮਿਸ.ਨ ਤੰਦਰੁਸਤ ਪੰਜਾਬ ਰਾਹੀ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਵਿਚ ਸਾਫ ਸੁਧਰੇ ਪੋਣ ਪਾਣੀ ਸਵੱਛ ਵਾਤਾਵਰਣ ਅਤੇ ਆਲੇ ਦੁਆਲੇ ਦੀ ਸਫਾਈ ਨੂੰ ਵਿਸੇਸ ਤਰਜੀਹ ਦਿੱਤੀ ਗਈ ਹੈ| ਸ੍ਰੀ ਰਕੇਸ ਕੁਮਾਰ ਗਰਗ ਉਪ ਮੰਡਲ ਮੈਜਿਟਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਨਗਰ ਕੋਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਹਿਰਾਂ ਵਿੱਚ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ|ਸਵੱਛ ਭਾਰਤ ਮਿਸਨ ਤਹਿਤ ਓ.ਡੀ.ਐਫ.ਬਨਾਉਣ ਲਈ ਸ.ਹਿਰਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ|ਸ੍ਰੀ ਗਰਗ ਨੇ ਕਿਹਾ ਕਿ ਲੋਕ ਘਰਾਂ ਵਿੱਚ ਕੂੜਾ ਕਰਕਟ ਇਕੱਠਾ ਨਾ ਕਰਨ,ਇਸ ਸਬੰਧੀ ਵਾਰਡ ਵਾਈਜ. ਕਮੇਟੀਆਂ ਬਣਾ ਕੇ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ|ਉਹਨਾਂ ਕਿਹਾ ਕਿ ਸੀਵਰੇਜ ਦੇ ਨਾਲੇ ਚੰਗੀ ਤਰ੍ਹਾਂ ਸਾਫ. ਕੀਤੇ ਜਾ ਰਹੇ ਹਨ|ਸਹਿਰ ਵਿਚ ਕੂੜਾ^ਕਰਕਟ ਇਕੱਠਾ ਕਰਨ ਲਈ ਸੌਲਿਡ ਵੇਸਟ ਮੈਨੇਜਮੈਂਟ ਤਹਿਤ ਡੰਪ ਵਗੈਰਾ ਬਣਾਏ ਜਾ ਰਹੇ ਹਨ|ਜਿਸ ਨਾਲ ਸ.ਹਿਰ ਦੀ ਸਫਾਈ ਅਤੇ ਲੋਕਾਂ ਨੂੰ ਗੰਦਗੀ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ|ਸ੍ਰੀ ਗਰਗ ਨੇ ਹੋਰ ਦੱਸਿਆ ਕਿ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਪੰਜਾਬ ਸਰਕਾਰ ਅਤੇ ਡਿਪਟੀ ਕਮਿਸਨਰ ਰੂਪਨਗਰ ਵੱਲੋਂ ਜਾਰੀ ਕੀਤੇ ਗਏ ਦਿਸਾ ਨਿਰਦੇਸਾਂ ਅਨੁਸਾਰ ਨਗਰ ਕੌਸਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ 1 ਜੂਨ ਤੋਂ 14 ਜੂਨ ਤੱਕ ਵੱਖ 2 ਵਾਰਡਾਂ ਵਿਚ ਸਫਾਈ ਮੁਹਿੰਮ ਅਰੰਭੀ ਗਈ ਹੈ| ਸ੍ਰੀ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਸਲ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਸਪੈਸਲ ਡਰਾਈਵ ਅਧੀਨ ਪੋਦੇ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ ਅਤੇ ਸਹਿਰ ਦੇ ਵੱਡੇ ਨਾਲਿਆਂ ਦੀ ਸਫਾਈ ਕਰਵਾਈ ਗਈ ਹੈ| ਸ.ਹਿਰ ਵਿਚ ਮੱਖੀ ਮੱਛਰ ਦੀ ਰੋਕਥਾਮ ਲਈ ਫੌਗਿੰਗ ਕਰਵਾਈ ਹੈ ਅਤੇ ਸ.ਹਿਰ ਦੇ ਵੱਖ ਵੱਖ ਵਾਰਡਾ ਵਿਚ ਆਮ ਲੋਕਾਂ ਬੱਚਿਆ, ਸਕੂਲ ਵਿਦਿਆਰਥੀਆਂ ਅਤੇ ਰੇਹੜੀ,ਫੜੀ ਵਾਲਿਆ ਨੂੰ ਇਸ ਮਿਸਨ ਤੰਦਰੁਸਤ ਪੰਜਾਬ ਸਬੰਧੀ ਜਾਗਰੂਕ ਕੀਤਾ ਗਿਆ ਹੈ ਅਤੇ ਸਹਿਰ ਦੇ ਪਤਵੰਤੇ ਸੱਜਣਾ ਨਾਲ ਵੀ ਤੰਦਰੁਸਤ ਪੰਜਾਬ ਦੀ ਸਫਲਤਾ ਲਈ ਤਾਲਮੇਲ ਕੀਤਾ ਗਿਆ|ਇਸ ਮੋਕੇ ਸ੍ਰੀ ਰਾਕੇਸ ਕੁਮਾਰ ਗਰਗ ਉਪ ਮੰਡਲ ਮੈਜਿਸਟ੍ਰੇਟ, ਸ੍ਰੀ ਭਜਨ ਚੰਦ ਕਾਰਜ ਸਾਧਕ ਅਫਸਰ ਅਤੇ ਸ੍ਰੀ ਪਿਤੰਬਰ ਲਾਲ ਸੈਨੇਟਰੀ ਇੰਸਪੈਕਟਰ ਨਗਰ ਕੌਸਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਇਸ ਮੁਹਿੰਮ ਵਿਚ ਆਪਣਾ ਪੂਰਨ ਸਹਿਯੋਗ ਦੇਣ ਲਈ ਲੋਕਾਂ ਨੂੰ ਅਪੀਲ ਕੀਤੀ ਗਈ|ਨਗਰ ਕੋਸਲ ਪ੍ਰਧਾਨ ਸ੍ਰੀ ਹਰਜੀਤ ਸਿੰਘ ਜੀਤਾ ਨੇ ਵਾਤਾਵਰਣ ਸੰਭਾਲ ਦੀ ਪ੍ਰਰੇਨਾ ਦੇਣ ਲਈ ਇਕ ਪੋਦਾ ਵੀ ਲਗਾਇਆ|