Tuesday, 14 May 2024

 

 

ਖ਼ਾਸ ਖਬਰਾਂ ਕੇਸ ਵਿੱਚੋਂ ਨਾਮ ਕੱਢਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ 5ਵੇਂ ਦਿਨ ਅੱਜ 19 ਨਾਮਜ਼ਦਗੀ ਪੱਤਰ ਹੋਏ ਦਾਖਲ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਖਡੂਰ ਸਾਹਿਬ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਲੰਬੀ ਹਲਕੇ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਦਰਜ਼ਨਾਂ ਅਕਾਲੀ ਕਾਂਗਰਸ ਵਿਚ ਹੋਏ ਸ਼ਾਮਲ ਕਾਂਗਰਸੀ ਉਮੀਦਵਾਰ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਵੱਲੋਂ ਸੰਗਤ ਮੰਡੀ ’ਚ ਚੋਣ ਦਫ਼ਤਰ ਦਾ ਉਦਘਾਟਨ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ

 

ਸੀਐੱਸਆਈਆਰ ਪ੍ਰਯੋਗਸ਼ਾਲਾ ਭਾਰਤ ਦੇ ਪਹਿਲੇ ਸਵਦੇਸ਼ੀ ਲਿਥੀਅਮ ਆਇਨ ਬੈਟਰੀ ਪ੍ਰੋਜੈਕਟ ਲਈ ਟੈਕਨੋਲੋਜੀ ਉਪਲੱਬਧ ਕਰਵਾਏਗੀ

Web Admin

Web Admin

5 Dariya News

ਨਵੀਂ ਦਿੱਲੀ , 10 Jun 2018

ਵਿਗਿਆਨਕ ਤੇ ਉਦਯੋਗਿਕ ਖੋਜ ਪਰਿਸ਼ਦ (Council of Scientific & Industrial Research) (ਸੀਐੱਸਆਈਆਰ) ਤਹਿਤ ਸੈਂਟਰਲ ਇਲੈਕਟ੍ਰੋ ਕੈਮੀਕਲ ਰਿਸਰਚ ਇੰਸਟੀਟਿਊਟ (ਸੀਈਸੀਆਰਆਈ) ਤੇ ਆਰਏਏਐੱਸਆਈ ਸੋਲਰ ਪਾਵਰ ਪ੍ਰਾਈਵੇਟ ਲਿਮਟਿਡ ਨੇ ਭਾਰਤ ਦੇ ਪਹਿਲੇ ਲਿਥੀਅਮ ਆਇਨ (ਐੱਲਆਈ-ਆਇਨ) ਬੈਟਰੀ ਪ੍ਰੋਜੈਕਟ ਲਈ ਟੈਕਨੋਲੋਜੀ ਟ੍ਰਾਂਸਫਰ ਵਾਸਤੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ। ਇਸ ਸਹਿਮਤੀ ਪੱਤਰ ‘ਤੇ ਸੀਈਸੀਆਰਆਈ ਦੇ ਡਾਇਰੈਕਟਰ ਡਾ ਵਿਜੈਮੋਹਨ ਕੇ ਪਿਲੱਈ ਤੇ ਆਰਏਏਐੱਸਆਈ ਸਮੂਹ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ (Chairman-cum-Managing Director) ਸੀ ਨਰਸਿਮਹਨ (C. Narasimhan) ਵੱਲੋਂ ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਮੰਤਰੀ ਡਾ ਹਰਸ਼ਵਰਧਨ ਦੀ ਹਾਜ਼ਰੀ ਵਿੱਚ ਸ਼ਨੀਵਾਰ (09 ਜੂਨ, 2018) ਨੂੰ ਬੰਗਲੁਰੂ (Bengaluru) ਵਿੱਚ ਹਸਤਾਖਰ ਕੀਤੇ ਗਏ। ਹੁਣ ਭਾਰਤੀ ਨਿਰਮਾਤਾ ਕੁਝ ਹੋਰ ਦੇਸ਼ਾਂ ਸਮੇਤ ਚੀਨ, ਜਪਾਨ ਤੇ ਦੱਖਣੀ ਕੋਰੀਆ ਨਾਲ ਲਿਥੀਅਮ-ਆਇਨ ਬੈਟਰੀਆਂ ਦਾ ਆਯਾਤ ਕਰਦਾ ਹੈ। ਭਾਰਤ ਇਸ ਦੇ ਸਭ ਤੋਂ ਵੱਡੇ ਆਯਾਤਕਾਂ ਵਿੱਚੋਂ ਇੱਕ ਹੈ ਅਤੇ 2017 ਵਿੱਚ ਇਸ ਨੇ ਲਗਭਗ 150 ਮਿਲੀਅਨ ਡਾਲਰ ਦੀਆਂ ਲਿਥੀਅਮ-ਆਇਨ ਬੈਟਰੀਆਂ ਦਾ ਆਯਾਤ ਕੀਤਾ।ਡਾ. ਹਰਸ਼ਵਰਧਨ ਨੇ ਹਸਤਾਖਰ ਸਮਾਰੋਹ ਦੀ ਸਮਾਪਤੀ ਦੇ ਬਾਅਦ ਕਿਹਾ ਕਿ,‘ ਅੱਜ ਦਾ ਘਟਨਾਕ੍ਰਮ ਹੋਰ ਖੇਤਰਾਂ ਦੇ ਇਲਾਵਾ, ਸਾਡੇ ਉਦਯੋਗ ਦੀ ਸਹਾਇਤਾ ਕਰਨ ਲਈ ਮਹੱਤਵਪੂਰਨ ਖੇਤਰਾਂ ਵਿੱਚ ਟੈਕਨੋਲੋਜੀ ਦੀ ਪੂਰਤੀ ਕਰਨ ਵਿੱਚ ਸੀਐੱਸਆਈਆਰ ਤੇ ਇਸ ਦੀਆਂ ਪ੍ਰੋਗਸ਼ਾਲਾਵਾਂ ਦੀ ਸਮਰੱਥਾ ਦਾ ਪ੍ਰਮਾਣ ਹੈ।ਉਨ੍ਹਾਂ ਕਿਹਾ ਕਿ, ‘ ਇਸ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਦੋ ਪ੍ਰਮੁੱਖ ਯੋਜਨਾਵਾਂ 2022 ਤੱਕ 175 ਗੀਗਾਵਾਟ, ਜਿਸ ਵਿੱਚ 100 ਗੀਗਾਵਾਟ ਸੌਰ ਊਰਜਾ ਹੋਵੇਗੀ, ਦੇ ਉਤਪਾਦਨ ਰਾਹੀਂ ਊਰਜਾ ਬਾਸਕੇਟ ਵਿੱਚ ਸਵੱਛ ਊਰਜਾ ਦੇ ਹਿੱਸੇ ਨੂੰ ਵਧਾਉਣਾ, ਅਤੇ ਦੂਜਾ, 2030 ਤੱਕ ਪੂਰੀ ਤਰ੍ਹਾਂ ਬਿਜਲੀ ਦੇ ਵਾਹਨਾ ਵਿੱਚ ਬਦਲ ਦੇਣ ਦੇ ਰਾਸ਼ਟਰੀ ਬਿਜਲੀ ਗਤੀਸ਼ੀਲਤਾ ਮਿਸ਼ਨ  ਨੂੰ ਬੇਸ਼ੁਮਾਰ ਹੁਲਾਰਾ ਮਿਲੇਗਾ।ਡਾ ਹਰਸ਼ਵਰਧਨ ਨੇ ਕਿਹਾ ਕਿ, ‘ ਇਹ ਪ੍ਰੋਜੈਕਟ ਭਾਰਤ ਨੂੰ ਇੱਕ ਨਿਰਮਾਣ ਹੱਬ ਬਣਾਉਣ ਅਤੇ ਵਿਦੇਸ਼ੀ ਕਰੰਸੀ ਦੇ ਦੇਸ਼ ਤੋਂ ਬਾਹਰ ਜਾਣ ਵਿੱਚ ਕਮੀ ਲਿਆਉਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ -ਮੇਕ ਇਨ ਇੰਡੀਆ- ਦੇ ਵਿਜ਼ਨ ਦੇ ਅਨੁਰੂਪ ਹੈ। ਸ਼੍ਰੀ ਸੀ. ਨਰਸਿਮਹਨ ਨੇ ਕਿਹਾ ਕਿ, ‘ਆਰਏਏਐੱਸਆਈ ਸਮੂਹ ਬੰਗਲੁਰੂ ਦੇ ਨੇੜੇ ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ ਵਿੱਚ ਨਿਰਮਾਣ ਸੁਵਿਧਾ ਕੇਂਦਰ ਦੀ ਸਥਾਪਨਾ ਕਰੇਗਾ।’ ਉਨ੍ਹਾਂ ਨੇ ਕਿਹਾ ਕਿ ‘ਅਸੀਂ ਲੀਡ ਐਸਿਡ ਬੈਟਰੀ ਨੂੰ ਤਬਦੀਲ ਕਰਨ ਲਈ ਬੈਟਰੀ ਨਿਰਮਾਣ ਦੀ ਲਾਗਤ ਪ੍ਰਤੀ ਕੇਡਬਲਿਊ 15000 ਰੁਪਏ ਤੋਂ ਘੱਟ ‘ਤੇ ਲਿਆਉਣਾ ਚਾਹੁੰਦੇ ਹਾਂ।’ਇਸ ਮੌਕੇ ‘ਤੇ ਸੀਐੱਸਆਈਆਰ-ਨੈਸ਼ਨਲ ਏਅਰੋਸਪੇਸ ਲੈਬੋਰੇਟ੍ਰੀਜ਼, ਬੰਗਲੁਰੂ ਦੇ ਡਾਇਰੈਕਟਰ ਡਾ ਜਿਤੇਂਦਰ ਯਾਦਵ, ਸੀਐੱਸਆਈਆਰ-4ਪੀਆਈ ਦੇ ਡਾਇਰੈਕਟਰ ਡਾ ਵਿੱਦਿਆਧਰ ਮਡਕਵੀ, ਇਸਰੋ ਉਪਗ੍ਰਹਿ ਕੇਂਦਰ, ਬੰਗਲੁਰੂ ਦੇ ਡਾਇਰੈਕਟਰ ਡਾ ਐੱਮ ਅੰਨਾਦੁੱਰਈ ਵੀ ਹਾਜ਼ਰ ਸਨ।

 

Tags: Harsh Vardhan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD