ਇੱਥੋਂ ਥੋੜੀ ਦੂਰ ਪੈਂਦੇ ਪਿੰਡ ਤਲਵੰਡੀ ਡੋਗਰਾਂ ਵਿੱਚ ਕੁੱਤਿਆਂ ਵੱਲੋ ਨੋਚੀ ਹੋਈ ਲਾਸ਼ ਖੇਤਾਂ ਵਿੱਚ ਮਿਲਣ ਨਾਲ ਸਨਸਨੀ ਫੇਲ ਗਈ ।ਪੁਲਿਸ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਜੋ ਕਿ ਕੁੱਤਿਆਂ ਵੱਲੋਂ ਬੁਰੀ ਤਰ੍ਹਾਂ ਨੋਚੀ ਗਈ ਸੀ ।ਇਸ ਲਾਸ਼ ਦੇ ਕੋਲ ਬਹੁਤ ਸਾਰਾ ਖੂਨ ਡੁਲਿਆ ਹੋਇਆ ਸੀ ।ਜਿਸ ਤੋਂ ਇਹ ਲਗਦਾ ਸੀ ਕਿ ਇਸ ਵਿਅਕਤੀ ਨੂੰ ਬੁਰੀ ਤਰ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਮਾਰਿਆ ਗਿਆ ਸੀ ।ਜਿਸਨੂੰ ਬਾਅਦ ਵਿੱਚ ਬੁਰੀ ਤਰ੍ਹਾਂ ਕੁੱਤਿਆਂ ਨੇ ਨੋਚ ਕੇ ਖਾਧਾ ।ਪੁਲਿਸ ਨੂੰ ਸਿਮਰਜੀਤ ਸਿੰਘ ਪੁੱਤਰ ਰੁੱਲਦਾ ਸਿੰਘ ਨਿਵਾਸੀ ਤਲਵੰਡੀ ਡੋਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅੱਜ ਸਵੇਰੇ 5 ਵਜੇ ਦੇ ਕਰੀਬ ਆਪਣੀ ਠੇਕੇ ਤੇ ਲਈ ਹੋਈ ਜ਼ਮੀਨ ਜੋ ਪਿੰਡ ਦੇ ਚੜਦੇ ਪਾਸੇ ਰੇਲਵੇ ਲਾਈਨ ਦੇ ਨਜ਼ਦੀਕ ਸੀ ਤੇ ਮੋਟਰਸਾਈਕਲ ਤੇ ਆਇਆ ।ਤੇ ਆ ਕੇ ਦੇਖਿਆ ਕਿ ਉਸਦੀ ਮੋਟਰ ਦੇ ਬਾਹਰੋਂ ਕੇਬਲ ਤਾਰ ਟੁੱਟੀ ਹੋਈ ਸੀ ਜਦਕਿ ਮੋਟਰ ਦੇ ਨਜ਼ਦੀਕ ਖੂਨ ਡੁੱਲਿਆ ਹੋਇਆ ਸੀ।ਉਸਨੇ ਨਜ਼ਦੀਕ ਮੋਟਰ ਦੇ ਮਾਲਿਕ ਕੁਲਦੀਪ।ਸਿੰਘ ਪੁੱਤਰ ਚੈਂਚਲ ਸਿੰਘ ਨਿਵਾਸੀ ਤਲਵੰਡੀ ਡੋਗਰਾਂ ਨੂੰ ਆਵਾਜ਼ ਮਾਰ ਕੇ ਬੁਲਾਇਆ ।ਫਿਰ ਅਸੀਂ ਡੁੱਲ੍ਹੇ ਹੋਏ ਖੂਨ ਦੇ ਨਿਸ਼ਾਨ ਦੇਖ ਕੇ ਲਾਗੇ ਮੱਕੀ ਦੇ ਖੇਤ ਵੱਲ ਤੁਰ ਪਏ। ਤਾਂ ਉੱਥੇ ਇੱਕ ਮੋਨਾ ਨੌਜਵਾਨ ਉਮਰ ਕਰੀਬ 25 ਸਾਲ ਦੀ ਨੰਗੀ ਹਾਲਤ ਵਿੱਚ ਲਾਸ਼ ਪਈ ਹੋਈ ਸੀ।ਜੋ ਕਿਸੇ ਅਣਪਛਾਤੇ ਵੱਲੋ ਕਤਲ ਕੀਤਾ ਗਿਆ ਸੀ ।ਪੁਲਿਸ ਨੇ ਉਕਤ ਵਿਅਕਤੀ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਜੰਡਿਆਲਾ ਗੁਰੂ ਵਿੱਖੇ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।