Tuesday, 14 May 2024

 

 

ਖ਼ਾਸ ਖਬਰਾਂ ਕੇਸ ਵਿੱਚੋਂ ਨਾਮ ਕੱਢਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ 5ਵੇਂ ਦਿਨ ਅੱਜ 19 ਨਾਮਜ਼ਦਗੀ ਪੱਤਰ ਹੋਏ ਦਾਖਲ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਖਡੂਰ ਸਾਹਿਬ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਲੰਬੀ ਹਲਕੇ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਦਰਜ਼ਨਾਂ ਅਕਾਲੀ ਕਾਂਗਰਸ ਵਿਚ ਹੋਏ ਸ਼ਾਮਲ ਕਾਂਗਰਸੀ ਉਮੀਦਵਾਰ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਵੱਲੋਂ ਸੰਗਤ ਮੰਡੀ ’ਚ ਚੋਣ ਦਫ਼ਤਰ ਦਾ ਉਦਘਾਟਨ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ

 

ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵਲੋਂ ਆਯੋਜਿਤ ਮੈਗਾ ਖੂਨਦਾਨ ਕੈਂਪ ਵਿਚ 500 ਤੋਂ ਵੱਧ ਯੂਨਿਟ ਖੂਨਦਾਨ

ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਵਿਧਾਇਕ ਡਾ. ਰਾਜ ਕੁਮਾਰ ਨੇ ਖੂਨਦਾਨ ਕੈਂਪ ਦੀ ਕੀਤੀ ਭਰਪੂਰ ਸ਼ਲਾਘਾ

Web Admin

Web Admin

5 Dariya News

ਹੁਸ਼ਿਆਰਪੁਰ , 13 May 2018

ਨਿਰੰਕਾਰੀ ਜਗਤ ਵਲੋਂ ਦੇਸ਼ ਭਰ ਤੇ ਦੂਰ ਦੇਸ਼ਾਂ ਵਿਚ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀ ਯਾਦ ਨੂੰ ਸਮਰਪਣ ਦਿਵਸ ਦੇ ਰੂਪ ਵਿਚ  ਮਨਾ ਰਿਹਾ  ਹੈ। ਇਸ ਨੂੰ ਸਮਰਪਿਤ  ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵਲੋਂ ਹੁਸ਼ਿਆਰਪੁਰ ਦੇ ਅਸਲਾਮਾਬਾਦ ਸੰਤ ਨਿਰੰਕਾਰੀ ਸਤਸੰਗ ਭਵਨ ਵਿਖੇ ਮੈਗਾ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿਚ 500 ਤੋਂ ਵੱਧ ਸ਼ਰਧਾਲੂ ਭਗਤਾਂ ਵਲੋਂ ਖੂਨਦਾਨ ਕੀਤਾ ਗਿਆ। ਜਿਸ ਵਿਚ 192  ਤੋਂ ਵੱਧ ਮਹਿਲਾਵਾਂ ਵੀ ਸ਼ਾਮਲ ਸਨ ਜਦਕਿ 700 ਦੇ ਕਰੀਬ ਖੂਨਦਾਨ ਕਰਨ ਲਈ  ਫਾਰਮ ਭਰੇ। ਕੈਂਪ ਵਿਚ ਖੂਨ ਇਕਠਾ ਕਰਨ ਪਹੁੰਚਿਆਂ ਚਾਰ ਬਲੱਡ ਬੈਕਾਂ ਦੀ ਕਪੈਸਟੀ ਪੂਰੀ ਹੋਣ ਤੋਂ ਬਾਅਦ  ਵੀ ਖੂਨਦਾਨ ਕਰਨ ਵਾਲੇ ਸ਼ਰਧਾਲੂਆਂ ਦੀਆਂ ਲਾਈਨਾਂ ਲਗੀਆਂ ਰਹੀਆਂ। ਕੈਂਪ ਦਾ ਉਦਘਾਟਨ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਸੰਤ ਨਿਰੰਕਾਰੀ ਮਿਸ਼ਨ ਦੇ ਜੋਨਲ ਇੰਚਾਰਜ ਅਜਮੇਰ ਸਿੰਘ  ਸੰਧੂ ਨੇ ਸਾਂਝੇ ਤੌਰ'ਤੇ ਕੀਤਾ। ਖੂਨਦਾਨ ਕੈਂਪ  ਵਿਚ ਵਿਸ਼ੇਸ਼ ਤੌਰ'ਤੇ ਪਹੁੰਚੇ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਵਲੋਂ ਖੂਨਦਾਨੀਆਂ ਨੂੰ ਬੈਜ ਲਗਾ ਕੇ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਨਿਰੰਕਾਰੀ ਮਿਸ਼ਨ ਮਾਨਵਤਾ ਦੇ ਪ੍ਰਤੀ ਆਪਣੇ ਫਰਜ਼ ਨਿਭਾਉਣ ਤੇ ਪਿਆਰ ਪ੍ਰੀਤ ਨਾਲ ਰਹਿਣ ਦਾ ਸਲੀਕਾ ਸਿਖਾ ਰਿਹਾ ਹੈ ਤੇ ਸਮਾਜਿਕ ਜਿਮੇਵਾਰੀਆਂ ਨੂੰ ਨਿਭਾਉਣ ਲਈ ਸਮਾਜ ਨੂੰ ਸੇਧ ਦੇ ਰਿਹਾ ਹੈ। ਉਨਾਂ ਨਿਰੰਕਾਰੀ ਮਿਸ਼ਨ ਵਲੋਂ ਕੀਤੇ ਜਾ ਰਹੇ ਕੰਮਾਂ ਦਾ ਭਰਪੂਰ ਸ਼ਲਾਘਾ ਕੀਤੀ। ਕੈਬਨਿਟ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਿਰੰਕਾਰੀ ਮਿਸ਼ਨ ਬਹੁਤ ਉਚੀ ਸੋਚ ਲੈ ਕੇ ਸਮਾਜ ਵਿਚ ਵਿਚਰ ਰਿਹਾ  ਹੈ ਕਿ ਇਨਸਾਨੀ ਖੂਨ ਗਲੀਆਂ ਨਾਲੀਆਂ ਵਿਚ ਨਹੀਂ ਬਲਕਿ ਇਨਸਾਨੀ ਨਾੜੀਆਂ ਵਿਚ ਵਹਿਣਾ ਚਾਹੀਦਾ ਹੈ ਇਸ ਸੋਚ ਨੂੰ ਲੈ ਕੇ ਵੱਡੀ ਗਿਣਤੀ ਵਿਚ ਸ਼ਰਧਾਲੂ ਖੂਨਦਾਨ ਕਰ ਰਹੇ ਹਨ ਜੋ ਕਿ ਮਾਨਵਤਾ ਦੇ ਭਲੇ ਦਾ ਸ਼ਲਾਘਾਯੋਗ ਕਦਮ ਹੈ। ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਖੂਨਦਾਨੀਆਂ ਨੂੰ ਬੈਜ ਲਗਾ ਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਨਿਰੰਕਾਰੀ ਮਿਸ਼ਨ ਹਰ ਸਾਲ ਖੂਨਦਾਨ ਕੈਂਪ ਦਾ ਆਯੋਜਨ ਕਰਕੇ ਮਹਾਂਦਾਨ  ਕੀਤਾ ਜਾਂਦਾ ਹੈ। 

ਖੂਨਦਾਨੀਆਂ ਵਲੋਂ ਦਾਨ ਕੀਤੀ ਗਈ ਇਕ ਇਕ ਬੂੰਦ ਕਿਸੇ ਵਿਅਕਤੀ ਲਈ ਜੀਵਨਦਾਨ ਸਾਬਿਤ ਹੋ ਸਕਦੀ ਹੈ। ਹਰ ਇਨਸਾਨ ਨੂੰ ਇਨਾਂ ਸੰਤਾਂ ਮਹਾਪੁਰਸ਼ਾਂ ਤੋਂ ਪ੍ਰੇਰਣਾ ਲੈਂਦੇ  ਹੋਏ ਖੂਨਦਾਨ ਕਰਨਾ ਚਾਹੀਦਾ  ਹੈ ਤੇ ਆਪਸੀ ਪਿਆਰ, ਭਾਈਚਾਰੇ ਨੂੰ ਵਧਾਉਣ ਵਿਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਤਾ ਜੋ ਸਮਾਜ ਵਿਚ ਸ਼ਾਂਤੀ ਸਥਾਪਿਤ ਹੋ ਸਕੇ। ਸ਼੍ਰੀ ਤੀਕਸ਼ਣ ਸੂਦ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਸ਼੍ਰੀ ਸ਼ਿਵ ਸੂਦ ਮੇਅਰ ਨਗਰ ਨਿਗਮ ਹੁਸ਼ਿਆਰਪੁਰ ਨੇ ਖੂਨਦਾਨ ਕੈਂਪ  ਦੀ  ਸ਼ਲਾਘਾ ਕਰਦੇ ਹੋਏ ਖੂਨਦਾਨੀਆਂ ਨੂੰ ਬੈਜ ਲਗਾ ਕੇ ਸਨਮਾਨਿਤ  ਕੀਤਾ। ਸੰਤ ਨਿਰੰਕਾਰੀ ਮਿਸ਼ਨ ਦੇ ਜੋਨਲ ਇੰਚਾਰਜ ਮਹਾਤਮਾ ਅਜਮੇਰ ਸਿੰਘ ਸੰਧੂ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਵਲੋਂ 1986 ਤੋਂ ਲਗਾਤਾਰ ਖੂਨਦਾਨ  ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਹਜ਼ਾਰਾ ਖੂਨਦਾਨ ਕੈਂਪਾਂ ਦੌਰਾਨ ਨਿਰੰਕਾਰੀ 8 ਲੱਖ ਤੋਂ ਵੱਧ ਯੂਨਿਟ ਤੋਂ  ਖੂਨਦਾਨ ਕੀਤਾ ਜਾ ਚੁੱਕਾ  ਹੈ। ਸਤਗੁਰੂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਦੇ ਆਦੇਸ਼ਾਂ ਅਨੁਸਾਰ ਨਿਰੰਕਾਰੀ ਸ਼ਰਧਾਲੂ ਭਗਤ ਸਤਿਗੁਰੂ ਦੇ ਆਦੇਸ਼ ਨੂੰ ਕ੍ਰਿਆਵਤ ਰੂਪ ਦਿੰਦੇ ਹੋਏ ਚਾਈਂ ਚਾਈਂ ਖੂਨਦਾਨ ਕਰਦੇ ਹਨ। ਇਸ ਤੋਂ ਇਲਾਵਾ ਮਿਸ਼ਨ ਚੈਰੀਟੇਬਲ ਫਾਉਂਡੇਂਸ਼ਨ ਵਲੋਂ ਪੌਦਾਰੋਪਣ, ਸਫਾਈ ਅਭਿਆਨ ਆਦਿ ਸਮਾਜ ਭਲਾਈ ਕਾਰਜਾ ਵਿਚ ਆਪਣਾ ਅਹਿਮ ਯੋਗਦਾਨ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਕੈਂਪ  ਵਿਚ ਹੁਸ਼ਿਆਰਪੁਰ,  ਬੁਲੋਵਾਲ, ਹਰਿਆਣਾ, ਸ਼ਾਮਚੌਰਾਸੀ, ਅੱਜੋਵਾਲ, ਗੜਸ਼ੰਕਰ ਅਤੇ ਮਾਹਿਲਪੁਰ ਬ੍ਰਾਂਚਾ ਦੇ ਸ਼ਰਧਾਲੂਆਂ ਨੇ ਖੂਨਦਾਨ ਕੀਤਾ। ਹੁਸ਼ਿਆਰਪੁਰ ਬ੍ਰਾਂਚ ਦੀ ਮੁਖੀ ਮਾਤਾ ਸੁਭਦਰਾ ਦੇਵੀ ਜੀ ਵਲੋਂ ਆਏ ਹੋਏ ਮੁੱਖ ਮਹਿਮਾਨਾਂ, ਡਾਕਟਰੀ ਟੀਮਾਂ ਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਖੇਤਰੀ ਸੰਚਾਲਕ ਸਰੂਪ ਸਿੰਘ, ਸੰਯੋਜਕ ਗੜਸ਼ੰਕਰ ਕਵੀ ਦੱਤ, ਸੰਚਾਲਕ ਬਾਲ ਕਿਸ਼ਨ, ਸ਼ਿਖਸ਼ਕ ਦੇਵਿੰਦਰ ਬੋਹਰਾ ਬੋਬੀ, ਪਟਵਾਰੀ ਨਿਰਮਲ ਦਾਸ, ਬਖਸ਼ੀ ਰਾਮ, ਕੈਪਟਨ ਹਰੀ ਰਾਮ,  ਸੁਨੀਲ  ਕੁਮਾਰ, ਡਾ. ਸੁਦਰਸ਼ਨ ਕੁਮਾਰ ਮਾਹਿਲਪੁਰ, ਮੀਡਿਆ ਸਹਾਇਕ ਸੰਦੀਪ ਉੱਤਮ, ਜੀ.ਐਲ. ਸਰੋਆ, ਪੰਕਜ, ਅਮ੍ਰਿਤ, ਜਸਵੀਰ, ਅਖਲੇਸ਼ਵਰ ਪ੍ਰਸ਼ਾਦ ਤੋਂ ਇਲਾਵਾ ਕੌਂਸਲਰ, ਵੱਖ ਵੱਖ ਸ਼ੰਸਥਾਵਾਂ ਦੇ  ਆਗੂ ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਭਗਤ ਹਾਜ਼ਰ ਸਨ। 

 

Tags: Nirankari , Vijay Sampla , Sunder Sham Arora , BLOOD CAMP

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD