Friday, 17 May 2024

 

 

ਖ਼ਾਸ ਖਬਰਾਂ ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪੁਲਿਸ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ - ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ‘ਚ ਕੂੜੇ ਅਤੇ ਪਲਾਸਟਿਕ ਤੋਂ ਪੈਦਾ ਹੋਣ ਵਾਲੀ ਕਾਰਬਨ ਦਾ ਸੰਤੁਲਨ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ: ਜਨਰਲ ਚੋਣ ਅਬਜ਼ਰਵਰ ਡਾ. ਹੀਰਾ ਲਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਕੀਤੀ ਮੀਟਿੰਗ ਜ਼ਿਲਾ ਹਸਪਤਾਲ ਵਿੱਚ ਮਨਾਇਆ "ਵਿਸ਼ਵ ਹਾਈਪਰਟੈਂਸ਼ਨ ਡੇਅ" ਅਜ਼ਾਦ ਉਮੀਦਵਾਰ ਸ਼ਕੀਲ ਮੁਹੰਮਦ ਨੇ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਸਮਰਥਨ ਵਿੱਚ ਨਾਮਜ਼ਦਗੀ ਕਾਗਜ ਲਏ ਵਾਪਿਸ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਅਸਥਾਨ ਵਿਖੇ ਟੇਕਿਆ ਮੱਥਾ, ਪੰਜਾਬ ਦੀ ਖ਼ੁਸ਼ਹਾਲੀ ਲਈ ਕੀਤੀ ਅਰਦਾਸ ਚੋਣ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਦੇ ਲਈ ਮੋਬਾਇਲ ਨੰਬਰ ‘ਤੇ ਕੀਤਾ ਜਾ ਸਕਦਾ ਹੈ ਸੰਪਰਕ: ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਪਟਿਆਲਾ ਅਤੇ ਆਨੰਦਪੁਰ ਸਾਹਿਬ ਦੇ ਜਨਰਲ ਅਬਜ਼ਰਵਰਾਂ ਦੀ ਮੌਜੂਦਗੀ ਵਿੱਚ ਪੋਲਿੰਗ ਸਟਾਫ ਦੀ ਦੂਜੀ ਰੈਂਡਮਾਈਜੇਸ਼ਨ ਨੈਸ਼ਨਲ ਡੇਂਗੂ ਦਿਵਸ ਮੌਕੇ ਜਾਗਰੂਕਤਾ ਰੈਲੀ ਕੱਢੀ ਗਈ ਪੁਲਿਸ ਅਬਜਰਵਰ ਵੱਲੋਂ ਫਾਜਿ਼ਲਕਾ ਦਾ ਦੌਰਾ, ਲੋਕ ਸਭਾ ਚੋਣਾਂ ਮੱਦੇਨਜਰ ਸੁਰੱਖਿਆ ਤਿਆਰੀਆਂ ਦਾ ਲਿਆ ਜਾਇਜ਼ਾ ਲੋਕ ਸਭਾ ਚੋਣਾਂ: ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ ਜਨਰਲ ਅਬਜ਼ਰਵਰ, ਪੁਲਿਸ ਅਬਜ਼ਰਵਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੈੱਬਸਾਈਟ ਲਾਂਚ ਲੋਕ ਸਭਾ ਚੋਣਾਂ ਦੇ ਸਮੁੱਚੇ ਅਮਲ ਨੂੰ ਸ਼ਾਂਤੀਪੂਰਵਕ ਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜਾਇਆ ਜਾਵੇਗਾ : ਜਤਿੰਦਰ ਜੋਰਵਾਲ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ 'ਆਪ' ਦੇ ਸ਼ਾਸਨ 'ਤੇ ਕੀਤਾ ਹਮਲਾ, ਲੋਕ ਸਭਾ ਚੋਣਾਂ ਲਈ ਕਾਂਗਰਸ ਦੀਆਂ ਮੁੱਖ ਗਰੰਟੀਆਂ ਦਾ ਕੀਤਾ ਐਲਾਨ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ

 

ਨਵਜੋਤ ਸਿੰਘ ਸਿੱਧੂ ਵੱਲੋਂ ਇਨਫੋਸਿਸ ਦੇ ਸਹਿ-ਬਾਨੀ ਨੰਦਨ ਨੀਲਕੇਨੀ ਨਾਲ ਮੁਲਾਕਾਤ

ਮੁਹਾਲੀ ਵਿਖੇ ਇਨਫੋਸਿਸ ਕੈਂਪਸ ਨੂੰ ਚਾਲੂ ਕਰਨ ਦਾ ਮੁੱਦਾ ਚੁੱਕਿਆ, ਨੀਲਕੇਨੀ ਵੱਲੋਂ ਕਾਰਵਾਈ ਦਾ ਭਰੋਸਾ

Web Admin

Web Admin

5 Dariya News

ਬੰਗਲੁਰੂ , 11 May 2018

ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਨਫੋਸਿਸ ਦੇ ਸਹਿ-ਬਾਨੀ ਸ੍ਰੀ ਨੰਦਨ ਨੀਲਕੇਨੀ ਨਾਲ ਇੱਕ ਉੱਚ ਪੱਧਰੀ ਮੁਲਾਕਾਤ ਦੌਰਾਨ ਪੰਜਾਬ ਦੀਆਂ ਸਮੁੱਚੀਆਂ 167 ਸ਼ਹਿਰੀ ਸਥਾਨਕ ਇਕਾਈਆਂ ਦਾ ਈ-ਗਵਰਨੈਂਸ ਰਾਹੀਂ ਮੁਹਾਂਦਰਾ ਬਦਲਣ ਲਈ ਅਹਿਮ ਵਿਚਾਰਾਂ ਕੀਤੀਆਂ। ਸ. ਸਿੱਧੂ ਨੇ ਇਸ ਮੌਕੇ ਮੁਹਾਲੀ ਵਿਖੇ ਇਨਫੋਸਿਸ ਦੇ ਕੈਂਪਸ ਨੂੰ ਚਾਲੂ ਕਰਨ ਦਾ ਮੁੱਦਾ ਵੀ ਚੁੱਕਿਆ। ਸ੍ਰੀ ਨੀਲਕੇਨੀ ਨੇ ਕਿਹਾ ਕਿ ਆਈ.ਟੀ. ਖੇਤਰ ਦੀ ਵਿਕਾਸ ਦਰ 35 ਫੀਸਦੀ ਤੋਂ 5 ਫੀਸਦੀ ਉੱਤੇ ਆ ਜਾਣ ਦੇ ਬਾਵਜੂਦ ਵੀ ਉਹ ਇਨਫੋਸਿਸ ਦੇ ਸੀ.ਈ.ਓ. ਨਾਲ ਗੱਲਬਾਤ ਕਰਕੇ ਇਸ ਸਬੰਧੀ ਕਾਰਵਾਈ ਯਕੀਨੀ ਬਣਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਹਾਲਾਂਕਿ ਇਸ ਪ੍ਰੋਜੈਕਟ ਵਿੱਚ ਸਮਾਂ ਲੱਗ ਸਕਦਾ ਹੈ ਪਰ ਉਹ ਇਸ ਸਬੰਧੀ ਪੂਰਾ ਤਾਣ ਲਾਉਣਗੇ। ਇੱਥੇ ਇਹ ਦੱਸਣਾ ਯੋਗ ਹੇਵੇਗਾ ਕਿ ਇਨਫੋਸਿਸ ਦਾ ਮੁਹਾਲੀ ਵਿਖੇ 55 ਏਕੜ ਰਕਬੇ ਵਿੱਚ ਫੈਲਿਆ ਇੱਕ ਕੈਂਪਸ ਹੈ ਜੋ ਕਿ ਹਾਲੇ ਤੱਕ ਚਾਲੂ ਨਹੀਂ ਹੋਇਆ।ਦੋਵਾਂ ਸ਼ਖ਼ਸੀਅਤਾਂ ਦਰਮਿਆਨ 'ਕੈਪਟਨ ਸਰਕਾਰ ਤੁਹਾਡੇ ਦੁਆਰ' ਦੇ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਕਰਨ ਸਬੰਧੀ ਅਹਿਮ ਵਿਚਾਰਚਰਚਾ ਹੋਈ। ਇਸ ਸਬੰਧ ਵਿੱਚ ਈ-ਗਵਰਨੈਂਸ ਦਾ ਪੱਖ ਬਹੁਤ ਮਹੱਤਵ ਰੱਖਦਾ ਹੈ ਕਿਉਂ ਜੋ ਇਸ ਨਾਲ ਲੋਕਾਂ ਨੂੰ ਸੇਵਾਵਾਂ ਮੁਹੱਇਆ ਕਰਵਾਉਣ ਵਿੱਚ ਪਾਰਦਰਸ਼ਿਤਾ ਆਵੇਗੀ। ਪੰਜਾਬ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਇਸ ਸਬੰਧੀ ਸਿਰਫ਼ ਤਕਨੀਕੀ ਨੁਕਤਿਆਂ ਤੱਕ ਹੀ ਸੀਮਿਤ ਨਹੀਂ ਸਗੋਂ ਉਹ ਤਾਂ ਇਸ ਸਾਰੇ ਮੁੱਦੇ ਨੂੰ ਲੋਕਾਂ ਦੀ ਸੁਵਿਧਾ ਪੱਖੋਂ ਸੰਪੂਰਨਤਾ ਵਿੱਚ ਵੇਖਦੇ ਹਨ।ਸ. ਸਿੱਧੂ ਨੇ ਇਸ ਪੱਖੋਂ ਕਾਮਯਾਬੀ ਯਕੀਨੀ ਬਣਾਉਣ ਲਈ ਲੋੜੀਂਦੀ ਮਾਤਰਾ ਵਿੱਚ ਕਾਮੇ ਮੁਹੱਇਆ ਕਰਨ ਅਤੇ ਸਮਰੱਥਾ ਵਧਾਉਣ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਸਾਰੀ ਕਵਾਇਦ ਨਾਲ ਨਾ ਸਿਰਫ਼ ਮਾਲੀਆ ਵਧੇਗਾ ਸਗੋਂ ਇਸ ਨਾਲ ਨਾਗਰਿਕਾਂ ਨੂੰ ਉੱਚ ਪਾਏ ਦੀਆਂ ਸੇਵਾਵਾਂ ਵੀ ਹਾਸਿਲ ਹੋਣਗੀਆਂ। ਸ. ਸਿੱਧੂ ਨੇ ਜਿੱਥੇ ਨਾਗਰਿਕਾਂ ਨੂੰ ਡਿਜੀਟਲ ਢੰਗ ਰਾਹੀਂ ਸੇਵਾਵਾਂ ਮੁਹੱਇਆ ਕਰਵਾਉਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਉੱਥੇ ਹੀ ਕਈ ਹੋਰ ਪਹਿਲੂਆਂ ਜਿਵੇਂ ਕਿ ਲਾਈਟਿੰਗ ਪ੍ਰਣਾਲੀ 'ਚ ਸੁਧਾਰ, ਮੱਛਰਾਂ ਦੀ ਰੋਕਥਾਮ, ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣਾ, ਵੇਸਟ ਮੈਨੇਜਮੈਂਟ 'ਚ ਸੁਧਾਰ ਅਤੇ ਸੜਕਾਂ ਦੇ ਖੱਡਿਆਂ ਉੱਤੇ ਵੀ ਧਿਆਨ ਕੇਂਦਰਿਤ ਕੀਤਾ। ਸ੍ਰੀ ਨੀਲਕੇਨੀ ਨੇ ਡਿਜੀਟਲ ਅਤੇ ਤਕਨੀਕੀ ਖੇਤਰ ਵਿਚਲੇ ਆਪਣੇ ਤਜਰਬੇ ਦੇ ਆਧਾਰ ਉੱਤੇ ਇਸ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਕਿ ਇਸ ਪ੍ਰੋਜੈਕਟ ਨੂੰ ਫਾਇਦੇਮੰਦ ਬਣਾਉਣ ਲਈ ਸਮਰੱਥਾ 'ਚ ਵਾਧਾ ਬਹੁਤ ਜ਼ਰੂਰੀ ਹੈ। 

ਇਸ ਮੌਕੇ ਸ. ਸਿੱਧੂ ਅਤੇ ਪੀ.ਐੱਮ.ਆਈ.ਡੀ.ਸੀ. ਦੀ ਟੀਮ ਨੇ ਸ੍ਰੀ ਨੀਲਕੇਨੀ ਨਾਲ ਹੋਈ ਵਿਸਥਾਰਿਤ ਵਿਚਾਰਚਰਚਾ ਉੱਤੇ ਪੂਰਨ ਸੰਤੁਸ਼ਟੀ ਜ਼ਾਹਿਰ ਕੀਤੀ।ਜਿਕਰਯੋਗ ਹੈ ਕਿ ਮੌਜੂਦਾ ਵਰ੍ਹੇ ਦੇ ਫਰਵਰੀ ਮਹੀਨੇ ਦੌਰਾਨ ਈਗਵਰਨਮੈਂਟਸ ਫਾਊਂਡੇਸ਼ਨ, ਜਿਸਦੇ ਬਾਨੀਆਂ ਵਿੱਚੋਂ ਇੱਕ ਸ੍ਰੀ ਨੀਲਕੇਨੀ ਵੀ ਹਨ, ਨਾਲ ਪੰਜਾਬ ਭਰ ਦੀਆਂ ਸ਼ਹਿਰੀ ਸਥਾਨਕ ਇਕਾਈਆਂ ਦੇ ਕੰਮਕਾਜ ਵਿੱਚ ਈ-ਗਵਰਨੈਂਸ ਦਾ ਤਰੀਕਾ ਅਪਣਾਏ ਜਾਣ ਸਬੰਧੀ ਇੱਕ ਐੱਮ.ਓ.ਯੂ. ਉੱਤੇ ਵੀ ਹਸਤਾਖਰ ਕੀਤੇ ਗਏ ਸਨ। ਈਗਵਰਨਮੈਂਟਸ ਫਾਊਂਡੇਸ਼ਨ ਨੇ ਸਾਲ 2003 ਵਿੱਚ ਆਪਣੇ ਵਜੂਦ ਵਿੱਚ ਆਉਣ ਤੋਂ ਬਾਅਦ ਦੇਸ਼ ਭਰ ਵਿੱਚ 325 ਤੋਂ ਜ਼ਿਆਦਾ ਸ਼ਹਿਰੀ ਸਥਾਨਕ ਇਕਾਈਆਂ ਦੀ ਕਾਇਆ ਕਲਪ ਕੀਤੀ ਹੈ ਅਤੇ ਹੁਣ ਪੰਜਾਬ ਮਿਉਂਸਿਪਲ ਇਨਫਰਾਸਟਰਕਚਰ ਡਿਵਲਪਮੈਂਟ ਕੰਪਨੀ (ਪੀ.ਐੱਮ.ਆਈ.ਡੀ.ਸੀ.) ਨਾਲ ਭਾਗੀਦਾਰੀ ਕਰਕੇ 67 ਸੇਵਾਵਾਂ 12 ਮਡਿਊਲਾਂ ਜਿਵੇਂ ਕਿ ਪ੍ਰਾਪਰਟੀ ਟੈਕਸ, ਜਲ ਤੇ ਸੀਵਰੇਜ ਮੈਨੇਜ਼ਮੈਂਟ, ਸ਼ਿਕਾਇਤਾਂ, ਲਾਇਸੰਸਿੰਗ, ਫਾਇਰ ਸੇਵਾਵਾਂ, ਵੈਰੀਫਿਕੇਸ਼ਨ, ਜਨਮ ਤੇ ਮੌਤ, ਸ਼ਹਿਰੀ ਸਥਾਨਕ ਇਕਾਈਆਂ (ਯੂ.ਐੱਲ.ਬੀ.) ਵੈੱਬ ਪੋਰਟਲ, ਮੋਬਾਇਲ ਐਪ, ਸੂਬੇ ਤੇ ਯੂ.ਐੱਲ.ਬੀ. ਡੈਸ਼ਬੋਰਡ, ਪੇ-ਰੋਲ ਅਤੇ ਫਾਇਨੈਂਸ਼ੀਅਲ ਅਕਾਊਂਟਿੰਗ ਤਹਿਤ ਮੁਹੱਇਆ ਕਰਾਉਣ ਦਾ ਤਹੱਇਆ ਕੀਤਾ ਹੈ। ਇਨ੍ਹਾਂ ਸੇਵਾਵਾਂ ਸਬੰਧੀ ਇੱਕ ਐਪ ਵੀ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ ਜਿਸ ਉੱਤੇ ਲੋਕ ਇਹਨਾਂ ਸੇਵਾਵਾਂ ਬਾਰੇ ਆਪਣੀ ਕਿਸੇ ਵੀ ਮੁਸ਼ਕਿਲ ਜਾਂ ਸ਼ਿਕਾਇਤ ਨਿਵਾਰਣ ਬਾਰੇ ਸੰਪਰਕ ਕਰ ਸਕਣਗੇ।ਸਥਾਨਕ ਸਰਕਾਰ ਮੰਤਰੀ ਨੇ ਅੱਗੇ ਦੱਸਿਆ ਕਿ ਟੀ.ਸੀ.ਐੱਸ. ਰਾਹੀਂ 500 ਆਈ.ਟੀ. ਮਾਹਿਰਾਂ ਦੀਆਂ ਸੇਵਾਵਾਂ ਸੂਬੇ ਦੀਆਂ ਸ਼ਹਿਰੀ ਸਥਾਨਕ ਇਕਾਈਆਂ ਦੀ ਸਮਰੱਥਾ ਵਧਾਉਣ ਲਈ ਲਈਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਹਰੇਕ ਮਿਉਂਸਿਪਲ ਕਾਰਪੋਰੇਸ਼ਨ ਨਾਲ 10, ਮੱਧਮ ਪੱਧਰ ਦੀ ਹਰੇਕ ਮਿਉਂਸਪਲ ਕੌਂਸਲ ਨਾਲ 5 ਅਤੇ ਲਘੂ ਪੱਧਰ ਦੀ ਹਰੇਕ ਮਿਉਂਸਪਲ ਕੌਂਸਲ ਅਤੇ ਨਗਰ ਪੰਚਾਇਤ ਨਾਲ 2 ਮਾਹਿਰ ਤਾਇਨਾਤ ਕੀਤੇ ਜਾਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਏ. ਵੇਣੂੰ ਪ੍ਰਸਾਦ, ਪੀ.ਐੱਮ.ਆਈ.ਡੀ.ਸੀ. ਦੇ ਸੀ.ਈ.ਓ. ਸੀ੍ਰ ਅਜੋਏ ਸ਼ਰਮਾ, ਸ. ਸਿੱਧੂ ਦੇ ਸਲਾਹਕਾਰ ਸ. ਅੰਗਦ ਸਿੰਘ ਸੋਹੀ, ਈਗਵਰਨਮੈਂਟਸ ਫਾਊਂਡੇਸ਼ਨ ਦੇ ਸੀ.ਈ.ਓ. ਸ੍ਰੀ ਵਿਰਾਜ ਤਿਆਗੀ ਅਤੇ ਈਗਵਰਨਮੈਂਟਸ ਫਾਊਂਡੇਸ਼ਨ ਦੇ ਡਾਇਰੈਕਟਰ (ਪਾਰਟਨਰਸ਼ਿਪਸ) ਸ੍ਰੀ ਭਾਰਗਵ ਈ.ਐੱਮ. ਵੀ ਮੌਜੂਦ ਸਨ।ਇਸ ਮੌਕੇ ਪੀ.ਐੱਮ.ਆਈ.ਡੀ.ਸੀ. ਦੀ ਟੀਮ ਜਿਸ ਵਿੱਚ ਸ੍ਰੀ ਅਜੋਏ ਸ਼ਰਮਾ, ਸ੍ਰੀਮਤੀ ਸਿਮਰਜੀਤ ਕੌਰ ਅਤੇ ਸ੍ਰੀ ਰਾਹੁਲ ਸ਼ਰਮਾ ਖਾਸ ਤੌਰ 'ਤੇ ਸ਼ਾਮਿਲ ਸਨ, ਦੀ ਇਸ ਪ੍ਰੋਜੈਕਟ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਸ਼ਲਾਘਾ ਵੀ ਕੀਤੀ ਗਈ।

 

Tags: Navjot Singh Sidhu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD