Sunday, 12 May 2024

 

 

ਖ਼ਾਸ ਖਬਰਾਂ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ

 

ਸ਼ਾਹਕੋਟ ਜ਼ਿਮਣੀ ਚੌਣ ਵਿਚ ਪੰਜਾਬ ਦੀ ਜਨਤਾ ਕਾਂਗਰਸ ਸਰਕਾਰ ਦੀਆਂ ਜੜਾ ਹਿਲਾਏਗੀ : ਕੋਹਾੜ, ਬ੍ਰਹਮਪੁਰਾ

Web Admin

Web Admin

5 Dariya News (ਕੁਲਜੀਤ ਸਿੰਘ)

ਜਲੰਧਰ/ਤਰਨ ਤਾਰਨ , 28 Apr 2018

ਸ਼ਾਹਕੋਟ ਜ਼ਿਮਣੀ ਚੌਣ ਦੀ ਤਰੀਕ ਐਲਾਨੇ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਵੱਲੋ ਪੁਰਾ ਜੋਰ ਕਾਇਮ ਕਰ ਲਿਆ ਗਿਆ ਹੈ, ਇਹ ਸ਼ਾਹਕੋਟ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਹੀ ਮੰਨੀ ਜਾਂਦੀ ਹੈ ਬੇਸ਼ਕ ਸੂਬੇ ਦੀ ਤਾਨਾਸ਼ਾਹੀ ਪੰਜਾਬ ਕਾਂਗਰਸ ਸਰਕਾਰ ਇਸ ਵੇਲੇ ਸੱਤਾ ਵਿਚ ਹੈ ਪਰ ਇਹ ਨਿਕੰਮੀ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ, ਸ਼੍ਰੋਮਣੀ ਅਕਾਲੀ ਦਲ ਵੱਲੋ ਆਪਣਾ ਚੌਣ ਪ੍ਰਚਾਰ ਪੂਰੇ ਜੋਰ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਇਥੇ ਦਸੱਣਯੋਗ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋ ਜੱਥੇਦਾਰ ਅਜੀਤ ਸਿੰਘ ਕੋਹਾੜ ਸਾਬਕਾ ਮੰਤਰੀ ਪੰਜਾਬ, ਉਨਾਂ ਦੇ ਅਕਾਲ ਚਲਾਣਾ ਕਰ ਜਾਣ ਮਗਰੋਂ ਪਾਰਟੀ ਹਾਈ ਕੰਮਾਂਡ ਨੇ ਉਨਾਂ ਦੇ ਸਪੁੱਤਰ ਨਾਇਬ ਸਿੰਘ ਕੋਹਾੜ ਨੂੰ ਇਸ ਜਿਮਣੀ ਚੋਣ ਲਈ ਉਤਾਰਿਆ ਹੈ ਸ੍ਰ ਨਾਇਬ ਸਿੰਘ ਕੋਹਾੜ ਦਾ ਹਲਕੇ ਦੇ ਲੋਕਾ ਦੇ ਦਿਲਾਂ ਵਿਚ ਆਪਣੇ ਪਿਤਾ ਵੱਲੋ ਨਿਭਾਈ ਸੇਵਾ ਦਾ ਚੰਗਾ ਯੋਗਦਾਨ ਮਿਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਸ੍ਰ ਰਵਿੰਦਰ ਸਿੰਘ ਬ੍ਰਹਮਪੁਰਾ ਆਪਣੇ ਵਿਸ਼ਾਲ ਕਾਫਲੇ ਨਾਲ ਸ਼ਾਹਕੋਟ ਹਲਕੇ ਪੁਜੇ ਜਿਥੇ ਉਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਲਈ ਸ੍ਰ ਨਾਇਬ ਸਿੰਘ ਕੋਹਾੜ ਦੇ ਹੱਕ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ। ਸ੍ਰ ਨਾਇਬ ਸਿੰਘ ਕੋਹਾੜ ਅਤੇ ਸ੍ਰ ਰਵਿੰਦਰ ਸਿੰਘ ਬ੍ਰਹਮਪੁਰਾ ਸਾਂਝੇ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੀ ਜਨਤਾ ਦਾ ਧਿਆਨ ਉਨਾਂ ਇਸ ਗੱਲ ਵੱਲ ਵੀ ਦਵਾਇਆ ਕਿ ਪੰਜਾਬ ਵਿਚ ਬਣੀ ਤਾਨਾਸ਼ਾਹੀ ਕਾਂਗਰਸ ਸਰਕਾਰ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਹੈ ਪਰ ਇਸ ਅੰਨੀ ਬੋਲੀ ਕਾਂਗਰਸ ਸਰਕਾਰ ਨੇ ਪੰਜਾਬ ਦੀ ਲੋਕ ਭਲਾਈ ਲਈ ਇਕ ਵੀ ਕੰਮ ਸਿਰੇ ਨਹੀ ਚਾੜਿਆ ਜਿਵੇਂ ਕਿ ਸਰਕਾਰੀ ਮੁਲਾਜਮਾਂ ਨੂੰ ਤਨਖਾਵਾਂ ਤੱਕ ਵੀ ਨਹੀ ਦਿੱਤੀਆ ਅਤੇ ਨਾ ਹੀ ਕਿਸੇ ਕਿਸਾਨ ਦਾ ਕਰਜਾ ਮੁਆਫ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਦਮਦਮਾ ਸਾਹਿਬ ਵੱਲ ਕਰਕੇ ਪੰਜਾਬ ਵਿਚ ਨਸ਼ਾਂ ਜੜ ਤੋਂ ਖਤਮ ਕਰਨ ਲਈ ਸੋਹ ਚੁੱਕੀ ਸੀ ਪਰ ਜਦ ਤੋ ਕੈਪਟਨ ਰਾਜ ਸੂਬੇ ਵਿਚ ਸਥਾਪਿਤ ਹੋਇਆ ਹੈ ਨਸ਼ਾਂ ਛੇਵੇਂ ਦਰਿਆ ਵਾਂਗੂ ਵਗ ਰਿਹਾ ਹੈ।

ਸ਼ਾਹਕੋਟ ਦੇ ਹਲਕੇ ਦੇ ਲੋਕਾਂ ਨੇ ਪਤੱਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣਾ ਦਰਦ ਵੀ ਜਾਹਿਰ ਕੀਤਾ ਕਿਉਂ ਜੋਂ ਮਹਿੰਗਾਈ ਅਸਮਾਨ ਵੱਲ ਇਸ ਕਾਂਗਰਸ ਸਰਕਾਰ ਨੇ ਕਰ ਦਿੱਤੀ ਹੈ ਅਤੇ ਘਰਾਂ ਦੇ ਬਿਜਲੀ ਦੇ ਬਿੱਲ ਵਧਾ ਦਿੱਤੇ ਹਨ ਜੋ ਕਿ ਆਮ ਜਨਤਾ ਦੇ ਦਾਇਰੇ ਤੋਂ ਬਾਹਰ ਹੋ ਗਿਆ ਹੈ ਅਤੇ ਨਾ ਹੀ ਕਿਸੇ ਪੱਛੜੀ ਸ਼੍ਰੇਣੀ ਦੇ ਲੋਕਾ ਨੂੰ ਕਿਸੇ ਵੀ ਤਰਾਂ ਦੀ ਸਹੁਲਤ ਨਹੀ ਦਿੱਤੀ ਜਾ ਰਹੀ, ਜਿਸ ਸਰਕਾਰ ਦੇ ਵਿਧਾਇਕ ਹੀ ਮੰਤਰੀ ਨਾ ਬਣਾਏ ਜਾਨ ਤੇ ਆਪਸ ਵਿਚ ਹੀ ਲੜ ਕੇ ਆਪਣੀ ਪਾਰਟੀ ਵਿਚੋਂ ਅਸਤਿਫਿਆ ਦੀ ਝੜੀ ਲਗਾ ਦੇਣ ਉਹ ਪੰਜਾਬ ਦੀ ਜਨਤਾ ਦਾ ਭਲਾ ਕੀ ਕਰਨਗੇ। ਇਸ ਕਰਕੇ ਪੰਜਾਬ ਕਾਂਗਰਸ ਸਰਕਾਰ ਪ੍ਰਤੀ ਲੋਕਾਂ ਵਿਚ ਭਾਰੀ ਰੋਸ਼ ਹੈ ਅਤੇ ਆਉਣ ਵਾਲੀ ਇਹ ਸ਼ਾਹਕੋਟ ਦੀ ॥ਿਮਣੀ ਚੋਣ ਇਸ ਕਾਂਗਰਸ ਸਰਕਾਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਖਡੂਰ ਸਾਹਿਬ ਤੋ ਸਾਬਕਾ ਵਿਧਾਇਕ ਸ੍ਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਇਸ ਵਾਰ ਲੋਕ ਹੀ ਫੈਸਲਾ ਕਰਨਗੇ ਅਤੇ ਲੋਕਾਂ ਨੇ ਪਿਛਲੇ ਸਮੇਂ ਦੀ ਬਣੀ ਆਕਲੀ-ਭਾਜਪਾ ਸਰਕਾਰ ਵੱਲੋ ਕੀਤੇ ਵਿਕਾਸ ਕੰਮਾਂ ਦਾ ਨਤੀਜਾ ਹੈ। ਇਸ ਕਰਕੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਸ਼ਾਹਕੋਟ ॥ਿਮਣੀ ਚੌਣ ਵਿਚ ਵੱਡੀ ਜਿੱਤ ਪ੍ਰਾਪਤ ਕਰਵਾਉਣਗੇ ਅਤ ਲੋਕ ਇਸ ਕੰਮ ਲਈ ''ਪੰਜਾਬ ਕਾਂਗਰਸ ਸਰਕਾਰ ਨੂੰ ਮਜਬੂਰ ਕਰਨਗੇ ਕੰਮ ਕਰੋ ਜਾਂ ਗੱਦੀ ਛੱਡੋ'' ਇਸ ਮੌਕੇ ਸਰਪੰਚ ਪਰਮਜੀਤ ਸਿੰਘ, ਸਰਪੰਚ ਲਲਿਤ ਕੁਮਾਰ, ਸ੍ਰ ਸਵਰਨ ਸਿੰਘ ਮਹਿਤਾ, ਸ੍ਰ ਜਗਦੀਸ਼ ਸਿੰਘ ਢਿੱਲੋ, ਸ੍ਰ ਨਿਰਮਲ ਸਿੰਘ ਗਿਆਨੀ, ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਸ੍ਰ ਦਲਬੀਰ ਸਿੰਘ ਜਹਾਂਗੀਰ, ਸ੍ਰ ਦਮਨਜੀਤ ਸਿੰਘ, ਸ੍ਰ ਕੁਲਦੀਪ ਸਿੰਘ ਔਲਖ, ਸ੍ਰ ਸਤਨਾਮ ਸਿੰਘ ਚੌਹਲਾ ਸਾਹਿਬ, ਸ੍ਰ ਬਖਸ਼ੀਸ਼ ਸਿੰਘ ਡਿਆਲ, ਸ੍ਰ ਹਰਪਾਲ ਸਿੰਘ ਕੱਦਗਿਲ ਅਤੇ ਇਲਾਕੇ ਦੇ ਲੋਕ ਵਿਸ਼ਾਲ ਇਕੱਠ ਵਿਚ ਮਾਜੂਦ ਸਨ।

 

Tags: Ranjit Singh Brahmpura

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD