ਸ਼੍ਰੀ ਨੈਣਾ ਦੇਵੀ ਮੰਦਿਰ ਧਰਮਸ਼ਾਲਾ ਟਰੱਸਟ ਮਲਿਕਪੁਰ ਵਲੌਂ ਮੂਰਤੀ ਪਰਾਣ ਪਰਤਿਸ਼ਠਾ ਸਮਾਗਮ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨਤਮਸਤਕ ਹੋਏ ।ਇਸ ਮੌਕੇ ੳਨਾਂ ਇਸ ਮੰਦਿਰ ਵਿਚ ਆਉਣ ਵਾਲੇ ਸ਼ਰਧਾਲੂਆਂ ਦੇ ਠਹਿਰਣ ਲਈ ਬਣਨ ਵਾਲੇ 06 ਕਮਰਿਆਂ ਦਾ ਨੀਂਹ ਪਥੱਰ ਰਖਿਆ ।ਇਸ ਮੌਕੇ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਵਾਲੇ,ਸੰਤ ਮੋਹਨ ਗਿਰੀ ਜੀ ਸਰਥਲੀ ਵਾਲੇ,ਸੰਤ ਬਾਬਾ ਦਿਆਲ ਦਾਸ ਜੀ ਬੋਹੜੀ ਸਾਹਿਬ ਵਾਲੇ, ਸਵਾਮੀ ਯੋਗੀ ਰਾਜ ਅਮਰ ਜੋਤੀ ਮਹਾ ਅਵਤਾਰ ਬਾਬਾ ਜੀ ਮੈਡੀਟੇਸ਼ਨ ਸੈਂਟਰ ਟਰਸਟ ਪਾਲਮਪੁਰ ਵਾਲੇ ਅਤੇ ਹੋਰ ਧਾਰਮਿਕ ਸ਼ਖਸ਼ੀਅਤਾਂ ਹਾਜਰ ਸਨ। ਇਸ ਮੌਕੇ ਆਯੋਜਿਤ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਕੰਵਰਪਾਲ ਸਿੰਘ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਇਸ ਰਾਸ਼ਟਰੀ ਮੁਖ ਮਾਰਗ ਤੇ ਕੋਈ ਵੀ ਸਨਾਤਨੀ ਸਥਾਨ ਨਹੀਂ ਸੀ ਅਤੇ ਇਸ ਰਾਸ਼ਟਰੀ ਰਾਜਮਾਰਗ ਤੇ ਇਸ ਮਾਤਾ ਨੈਣਾ ਦੇਵੀ ਮੰਦਿਰ ਦੀ ਉਸਾਰੀ ਕਰਵਾਉਣਾ ਇਸ ਟਰੱਸਟ ਦਾ ਸ਼ਲਾਘਾ ਯੋਗ ਉਪਰਾਲਾ ਹੈ ।ਉਨਾਂ ਇਸ ਟਰੱਸਟ ਦੇ ਅਹੁਦੁਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਪਣੇ ਨਿਜੀ ਕੰਮਾਂ ਲਈ ਤਾਂ ਹਰ ਵਿਅਕਤੀ ਸਮਾਂ ਕੱਢ ਲੈਂਦਾ ਹੈ ਪਰ ਸਾਧਨ ਜੁਟਾ ਕੇ ਧਰਮ ਲਈ ਜੇਕਰ ਕੋਈ ਵਿਅਕਤੀ ਕੰਮ ਕਰਦਾ ਹੈ ਤਾਂ ਇਹ ਬੜੀ ਮਾਣ ਵਾਲੀ ਗਲ ਹੈ।ਉਨਾਂ ਕਿਹਾ ਕਿ ਜੋ ਵਿਅਕਤੀ ਧਰਮ ਦੀ ਸੇਵਾ -ਖਿਦਮਤ ਕਰਦਾ ਹੈ ਪਰਮਾਤਮਾ ਵੀ ਉਸ ਦੀ ਮਦਦ ਕਰਦਾ ਹੈ ।ਉਨਾਂ ਕਿਹਾ ਕਿ ਇਸ ਮੰਦਿਰ/ਧਰਮਸ਼ਾਲਾ ਦੇ ਮੁਕੰਮਲ ਹੋ ਜਾਣ ਨਾਲ ਨਵਰਾਤਿਆਂ ਦੌਰਾਨ ਮਾਤਾ ਨੈਣਾ ਦੇਵੀ ਦੇ ਮੰਦਿਰ ਵਿਚ ਨਤਮਸਤਕ ਹੋਣ ਲਈ ਜਾਣ ਵਾਲੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਇਸ ਪਵਿੱਤਰ ਸਥਾਨ ਤੇ ਰੁਕ ਕੇ ਅਰਾਮ ਕਰ ਸਕਣਗੇ।ਉਨਾਂ ਇਸ ਪਵਿੱਤਰ ਸਥਾਨ ਦੇ ਨਿਰਮਾਣ ਵਿਚ ਦਿਲੀ ਤੋਂ ਇਥੇ ਆਕੇ ਵੱਡਮੁਲਾ ਯੋਗਦਾਨ ਲਈ ਸ਼੍ਰੀ ਸਤੀਸ਼ ਅਦੱਲਖਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਉਨਾਂ ਲੋਕਾਂ ਨੁੰ ਇਸ ਮਹਾਨ ਪਵਿਤਰ ਕਾਰਜ ਲਈ ਅੱਗੇ ਆਕੇ ਯੋਗਦਾਨ ਪਾਉਣ ਲਈ ਆਖਿਆ।ਉਨਾਂ ਕਿ ਇਸ ਟਰੱਸਟ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ ।ਉਨਾਂ ਕਿ ਉਹ ਇਸ ਮਹਾਨ ਕਾਰਜ ਲਈ ਸਰਕਾਰ ਵਲੋਂ ਵੱਧ ਤੋਂ ਵੱਧ ਮਾਲੀ ਮੱਦਦ ਦੇਣਗੇ । ਇਸ ਸਮਾਗਮ ਦੌਰਾਨ ਸ਼੍ਰੀ ਨੈਣਾ ਦੇਵੀ ਮੰਦਿਰ ਧਰਮਸ਼ਾਲਾ ਟਰੱਸਟ ਦੇ ਸਕੱਤਰ ਸ਼੍ਰੀ ਵਿਸ਼ਾਲ ਵਾਸੂਦੇਵਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਪਵਿਤਰ ਸਥਾਨ ਦੇ ਨਿਰਮਾਣ ਲਈ ਸਮਤ ਬਾਬਾ ਲਾਭ ਸਿੰਘ ਕਾਰਸੇਵਾ ਵਾਲਿਆ ਦਾ ਬਹੁਤ ਯੋਗਦਾਨ ਰਿਹਾ ਹੈ ਜਿਨਾਂ ਲੈਂਟਰ ਲਈ 02 ਵੱਡੇ 16 ਟਾਇਰੀ ਟਰੱਕ ਸੀਮੇਂਟ ਦੇ ਭੇਜੇ ਅਤੇ ਕਕੜ ਪਰਿਵਾਰ ਦੇ ਸ਼੍ਰੀ ਸੁਭਾਸ਼ ਕਕੱੜ ਨੇ 11 ਲੱਖ ਰੁਪਏ ਦਾ ਯੋਗਦਾਨ ਦਿਤਾ ਹੈ ।ਇਸ ਮੌਕੇ ਸ਼੍ਰੀ ਮਦਨ ਮੋਹਨ ਗੁਪਤਾ ਨੇ ਦਸਿਆਂ ਕਿ ਨਵਰਾਤਿਆਂ ਦੌਰਾਨ ਸਵਾ ਮਹੀਨਾ ਇਥੇ ਸੰਗਤਾਂ ਦੀ ਸਹੂਲਤ ਲਈ ਲਗਾਤਰ ਦਿਨ ਰਾਤ ਲੰਗਰ ਲਗਾਇਆ ਜਾਂਦਾ ਹੈ ।ਇਸ ਸਮਾਗਮ ਨੂੰ ਡਾਕਟਰ ਦਲਜੀਤ ਸਿੰਘ ਚੀਮਾ ਸਾਬਕਾ ਸਿਖਿਆ ਮੰਤਰੀ ਨੇ ਵੀ ਸੰਬੋਧਨ ਕੀਤਾ'। ਇਸ ਸਮਾਗਮ ਦੌਰਾਨ ਹੋਰਨਾ ਤੋਂ ਇਲਾਵਾ ਸ਼੍ਰੀ ਪਰਮਜੀਤ ਸਿੰਘ ਮੱਕੜ, ਸ਼੍ਰੀ ਸਤੀਸ਼ ਅਦੱਲਖਾ ਪ੍ਰਧਾਨ ਸ਼੍ਰੀ ਨੈਣਾ ਦੇਵੀ ਮੰਦਿਰ ਧਰਮਸ਼ਾਲਾ ਟਰੱਸਟ ਮਲਿਕਪੁਰ ,ਰੂਪਨਗਰ ਪ੍ਰੈਸ ਕਲਬ ਦੇ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਸ਼ਰਮਾ,ਜਿਲਾ ਪ੍ਰੈਸ ਕਲੱਬਜ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਬਹਾਦੁਰਜੀਤ ਸਿੰਘ,ਅਮਰ ਉਜਾਲਾ ਅਖਬਾਰ ਹਰਿਆਣਾ ਦੇ ਐਡੀਟਰ ਸ਼੍ਰੀ ਰਣਦੀਪ ਵਸ਼ਿਸ਼ਟ, ਐਡਵੋਕੇਟ ਐਚ.ਐਸ.ਪਾਲ, ਸ਼੍ਰੀ ਅਸ਼ੋਕ ਵਾਹੀ, ਗੋਪਾਲ ਗੳ ਸ਼ਾਲਾ ਦੇ ਪ੍ਰਧਾਨ ਸ਼੍ਰੀ ਭਾਰਤ ਭੂਸ਼ਣ ਸ਼ਰਮਾ,ਸ਼੍ਰੀ ਪੋਮੀ ਸੋਨੀ ,ਸ਼੍ਰੀਮਤੀ ਰਚਨਾ ਲਾਂਬਾ,ਸ਼੍ਰੀ ਰਮਨ ਜਿੰਦਲ, ਸ੍ਰੀ ਹਰਬੰਸ ਲਾਲ ਵਾਸੁਦੇਵਾ ਸਾਬਕਾ ਨਗਰ ਕੌਂਸਲ ਪ੍ਰਧਾਨ, ਼ਸ੍ਰੀ ਮਦਨ ਮੋਹਨ ਗੁਪਤਾ, ਸ਼੍ਰੀ ਪ੍ਰਦੀਪ ਭੋਲਾ, ਸ਼੍ਰੀ ਸੰਜੇ ਵਰਮਾ ਬੇਲੇ ਵਾਲੇ, ਸ਼੍ਰੀ ਸੁਧੀਰ ਮਹਾਜਨ, ਸ਼੍ਰੀ ਪਵਨ ਕੁਮਾਰ ਵਿਗ , ਐਡਵੋਕੇਟ ਵਿਨੋਦ ਸ਼ਰਮਾ ਅਤੇ ਹੋਰ ਪਤਵੰਤੇ ਵਿਅਕਤੀ ਹਾਜਰ ਸਨ।