ਸੀਨੀਅਰ ਪੁਲਿਸ ਕਪਤਾਨ ਰਾਜ ਬਚਨ ਸਿੰਘ ਸੰਧੂ ਨੇ ਅੱਜ ਇਥੇ ਸਥਾਨਿਕ ਬੇਲਾ ਚੋਂਕ ਬਣੇ ਸ਼ੈਡ/ਬਸ ਸਟਾਪ ਵਿਚ ਹਾਸਲ ਬਰਾਦਰੀ ਵਲੋਂ ਸਵਰਗੀ ਨਰੈਣ ਸਿੰਘ ਓਬਰਾਏ ਸੰਸਥਾਪਕ ਹਾਸਲ ਬਰਾਦਰੀ ਦੀ ਯਾਦ ਵਿਚ ਲਗਾਏ ਵਾਟਰ ਕੂਲਰ ਦਾ ਉਦਘਾਟਨ ਕੀਤਾ।ਇਸ ਕੂਲਰ ਦੀ ਸੇਵਾ ਸ਼੍ਰੀ ਤਜਿੰਦਰਪਾਲ ਸਿੰਘ ਓਬਰਾਏ ਵੱਲ਼ੋ ਆਪਣੇ ਪਿਤਾ ਦੀ ਯਾਦ ਵਿੱਚ ਕਰਵਾਈ ਗਈ। ਇਸ ਮੌਕੇ ਸ਼੍ਰੀ ਸੰਧੂ ਨੈ ਕਿਹਾ ਕਿ ਇਹ ਵਾਟਰ ਕੂਲਰ ਜਿਸ ਦੇ ਨਾਲ ਆਰ.ਓ ਸਿਸਟਮ ਵੀ ਲਗਿਆ ਹੋਇਆ ਹੈ ਇਸ ਬਰਾਦਰੀ ਦਾ ਇਹ ਇੱਕ ਚੰਗਾ ਉਪਰਾਲਾ ਹੈ। ਜੋ ਕਿ ਇਸ ਚੋਂਕ ਚੋਂ ਲੰਘਣ ਵਾਲੇ ਵਿਦਿਆਰਥੀਆਂ ਅਤੇ ਰਾਹਗੀਰਾਂ ਲਈ ਸਹਾਈ ਸਿੱਧ ਹੋਵੇਗਾ। ਇਸ ਮੌਕੇ ਸ਼੍ਰੀ ਅਮਰਜੀਤ ਸਿੰਘ ਜੋਲੀ ਨਗਰ ਕੋਂਸਲਰ ਨੇ ਕਿਹਾ ਕਿ ਇਸ ਵਾਟਰ ਕੂਲਰ ਅਤੇ ਆਰ.ਓ.ਸਿਸਟਮ 'ਤੇ ਲਗਭੱਗ ਇਕ ਲੱਖ ਰੁਪਏ ਖਰਚਾ ਆਇਆ ਹੈ। ਇਹ ਵਾਟਰ ਕੂਲਰ ਆਉਣ ਵਾਲੀਆਂ ਗਰਮੀਆਂ ਦੇ ਮੱਦੇਨਜ਼ਰ ਇਸ ਬਸ ਸਟਾਪ 'ਤੇ ਖੜਨ ਵਾਲੇ ਵਿਦਿਆਰਥੀਆਂ ਲਈ ਲਗਾਇਆ ਗਿਆ ਹੈ ਜਿਸ ਤੋਂ ਉਹ ਸਾਫ ਤੇ ਠੰਡਾ ਪਾਣੀ ਪੀ ਸਕਣਗੇ।ਉਨਾਂ ਇਹ ਵੀ ਕਿਹਾ ਕਿ ਭਵਿੱਖ ਵਿਚ ਵੀ ਹਾਸਲ ਬਰਾਦਰੀ ਵਲੋਂ ਅਜਿਹੇ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਸ਼੍ਰੀ ਮਨਵੀਰ ਸਿੰਘ ਬਾਜਵਾ ਉਪ ਪੁਲਿਸ ਕਪਤਾਨ ਸ਼੍ਰੀ ਗੁਰਵਿੰਦਰ ਸਿੰਘ , ਸ਼੍ਰੀ ਹਰਨਾਮ ਸਿੰਘ, ਸ਼੍ਰੀ ਗੁਰਮੀਤ ਸਿੰਘ ਪ੍ਰਿੰਸ, ਸ਼੍ਰੀ ਸੰਤ ਸਿੰਘ ਬਿਟੂ, ਸ਼੍ਰੀਮਤੀ ਰਵਿੰਦਰ ਕੌਰ ਜੱਗੀ, ਸ਼੍ਰੀ ਚਰਨਜੀਤ ਸਿੰਘ ਰੂਬੀ, ਸ਼੍ਰੀ ਰਵਿੰਦਰ ਸਿੰਘ, ਸ਼੍ਰੀ ਗੁਰਬੀਰ ਸਿੰਘ ਓਬਰਾਏ, ਸ਼੍ਰੀ ਕੁਲਵਿੰਦਰ ਸਿੰਘ ਓਬਰਾਏ ਅਤੇ ਹੋਰ ਪਤਵੰਤੇ ਹਾਜਰ ਸਨ।