ਹਰਬੀਰ ਸਿੰਘ ਅਟਵਾਲ ਪੀ.ਪੀ.ਐਸ ਕਪਤਾਨ ਪੁਲਿਸ (ਜਾਂਚ) ਨੇ ਦੱਸਿਆ ਕਿ ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ ਨਗਰ ਦੇ ਹੁਕਮਾਂ ਅਨੁਸਾਰ ਜਿਲ੍ਹੇ ਅੰਦਰ ਮਾੜੇ ਅਨਸਰਾਂ ਖਿਲਾਫ ਵਿੱਡੀ ਮੁਹਿੰਮ ਤਹਿਤ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਮਿਤੀ 02-04-2018 ਨੂੰ ਏ.ਐਸ.ਆਈ. ਮੇਵਾ ਸਿੰਘ ਸੀ.ਆਈ.ਏ ਸਟਾਫ ਸਮੇਤ ਪੁਲਿਸ ਪਾਰਟੀ ਦੇ ਨਿਝਰ ਚੌਕ ਖਰੜ ਵਿਖੇ ਗੈਂਗਸਟਰ ਬਹਾਦਰ ਖਾਨ ਨੂੰ ਨਾਕਾਬੰਦੀ ਕਰਕੇ ਮੁੱਕਦਮਾ ਨੰ. 203 ਮਿਤੀ 16-09-17 ਅ/ਧ 382 ਆਈ.ਪੀ.ਸੀ 25-54-59 ਅਸਲਾ ਐਕਟ ਤਹਿਤ ਥਾਣਾ ਸਿਟੀ ਖਰੜ ਵਿੱਚ ਗ੍ਰਿਫਤਾਰ ਕੀਤਾ ਸੀ, ਜੋ ਪੁਲਿਸ ਰਿਮਾਂਡ 'ਤੇ ਸੀ।ਅੱਜ ਮਿਤੀ 05-04-18 ਨੂੰ ਏ.ਐਸ.ਆਈ. ਮੇਵਾ ਸਿੰਘ ਸੀ.ਆਈ.ਏ ਸਟਾਫ ਪੁਲਿਸ ਪਾਰਟੀ ਨੇ ਦੋਸ਼ੀ ਬਹਾਦਰ ਖਾਨ ਤੋਂ ਪੁੱਛ-ਗਿੱਛ ਦੇ ਆਧਾਰ 'ਤੇ 01 ਹੋਰ ਪਿਸਟਲ 30 ਬੋਰ ਅਤੇ 2 ਰੌਦ 30 ਬੋਰ ਬ੍ਰਾਮਦ ਕੀਤੇ ਹਨ। ਬਹਾਦਰ ਖਾਨ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਇਕ ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ। ਦੋਸ਼ੀ ਤੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਤੇ ਕੇਸ ਦੀ ਤਫਤੀਸ਼ ਜਾਰੀ ਹੈ।